ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਅਤੇ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਐੱਨਸੀਸੀ ਕੈਡੇਟਾਂ ਦੇ ਨਾਲ ਗੱਲਬਾਤ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਨਸ਼ੀਲੀਆਂ ਦਵਾਈਆਂ ਦੇ ਖਿਲਾਫ ਸਹੁੰ ਲਈ
ਐੱਨਸੀਸੀ ਕੈਡੇਟਸ ਨਾਲ ਨਸ਼ੀਲੀਆਂ ਦਵਾਈਆਂ ਦੇ ਦੁਰ ਪ੍ਰਯੋਗ ਬਾਰੇ ਜਾਗਰੂਕਤਾ ਵਧਾਉਣ ਅਤੇ ਪ੍ਰਭਾਵਿਤ ਲੋਕਾਂ ਨੂੰ ਨਸ਼ਾਮੁਕਤੀ ਕੇਂਦਰਾਂ ਤੱਕ ਪਹੁੰਚਣ ਵਿੱਚ ਮਦਦ ਕਰਨ ਦਾ ਸੱਦਾ
Posted On:
12 SEP 2022 8:50PM by PIB Chandigarh
ਯੁਵਾਵਾਂ ਨੂੰ ਨਸ਼ੀਲੀਆਂ ਦਵਾਈਆਂ ਦੇ ਖਤਰੇ ਦੇ ਖਤਰਨਾਕ ਪ੍ਰਭਾਵਾਂ ਤੋਂ ਜਾਣੂ ਕਰਾਉਣ ਅਤੇ ਯੁਵਾਵਾਂ ਵਿੱਚ ਐੱਨਸੀਸੀ ਦੇ ਵਿਆਪਕ ਪ੍ਰਭਾਵ ਨੂੰ ਪਹਿਚਾਉਣ ਦੀ ਤਤਕਾਲ ਜ਼ਰੂਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਬੇਡਕਰ ਇੰਟਰਨੈਸ਼ਨਲ ਸੈਂਟਰ (ਡੀਏਆਈਸੀ) ਵਿੱਚ ਅੱਜ ਐੱਨਸੀਸੀ ਕੈਡੇਟਾਂ ਦੇ ਨਾਲ ਗੱਲਬਾਤ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਪ੍ਰੋਯਗ ਦੇ ਖਿਲਾਫ ਸਮੂਹਿਕ ਪ੍ਰੋਗਰਾਮ ਦਾ ਆਯੋਜਨ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਦੁਆਰਾ ਕੀਤਾ ਗਿਆ।
ਗੱਲਬਾਤ ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਸੰਯੁਕਤ ਰੂਪ ਤੋਂ ਕੀਤੀ। ਦੇਸ਼ ਵਿੱਚ ਐੱਨਸੀਸੀ ਦੇ ਕਈ ਰਾਜ ਡਾਇਰੈਕਟੋਰੇਟ ਨੇ ਲਾਇਵ ਸਟ੍ਰੀਮਿੰਗ ਦੇ ਰਾਹੀਂ ਪ੍ਰੋਗਰਾਮ ਵਿੱਚ ਹਿੱਸਾ ਲਿਆ। ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਆਠਵਲੇ ਅਤੇ ਸਕੱਤਰ ਸ਼੍ਰੀਮਤੀ ਅੰਜਲੀ ਭੰਵਰਾ ਵੀ ਇਸ ਮੌਕੇ ‘ਤੇ ਮੌਜੂਦ ਸਨ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰਾਸ਼ਟਰ, ਵਿਸ਼ੇਸ਼ ਰੂਪ ਤੋਂ ਯੁਵਾਵਾਂ ਵਿੱਚ ਮਦਦ ਪਦਾਰਥਾਂ ਦੀ ਲਤ ਦੇ ਖਿਲਾਫ ਇੱਕਜੁਟ ਹੋਣ ਅਤੇ ਲੜਣ ਦੀ ਅਪੀਲ ਕੀਤੀ ਹੈ ਇਸ ਖਤਰੇ ਨੂੰ ਭਾਰਤ ਦੇ ਲਈ ਆਪਣੀ ਪੂਰੀ ਸਮਰੱਥਾ ਹਾਸਲ ਕਰਨ ਲਈ ਇੱਕ ਵੱਡੀ ਰੁਕਾਟਵ ਦੱਸਿਆ ਹੈ। ਉਹ ਅੱਜ ਨਵੀਂ ਦਿੱਲੀ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੁਆਰਾ ਆਯੋਜਿਤ “ਐੱਨਸੀਸੀ ਕੈਡੇਟਾਂ ਦੇ ਨਾਲ ਗੱਲਬਾਤ ਅਤੇ ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਦੇ ਖਿਲਾਫ ਸਹੁੰ’ ਸਮਾਰੋਹ ਵਿੱਚ ਰਾਸ਼ਟਰੀ ਕੈਡੇਟ ਕੋਰ (ਐੱਨਸੀਸੀ) ਦੇ ਕੈਡੇਟਾਂ ਅਤੇ ਯੁਵਾਵਾਂ ਦੇ ਨਾਲ ਗੱਲਬਾਤ ਕਰ ਰਹੇ ਹਨ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਵਿਸ਼ਵ ਦੀ ਮਹਾਸ਼ਕਤੀਆਂ ਵਿੱਚੋਂ ਇੱਕ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਲੇਕਿਨ, ਕੁਝ ਸੀਮਾਵਾਂ ਹਨ ਜੋ ਅਸੀਂ ਆਪਣੀ ਵਾਸਤਵਿਕ ਸਮਰੱਥਾ ਨੂੰ ਪ੍ਰਾਪਤ ਕਰਨ ਵਿੱਚ ਰੋਕ ਰਹੀਆਂ ਹਨ। ਨਸ਼ੀਲੀਆਂ ਦਵਾਈਆਂ ਦੀ ਲਤ ਇੱਕ ਅਜਿਹੀ ਸੀਮਾ ਹੈ। ਤਮਾਮ ਖੂਬੀਆਂ ਦੇ ਬਾਵਜੂਦ ਸਾਡਾ ਦੇਸ਼ ਹੁਣ ਤੱਕ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਨਹੀਂ ਹੋ ਸਕਿਆ ਹੈ।
ਕਿਉਂਕਿ ਇੱਥੇ ਬਹੁਤ ਸਾਰੇ ਲੋਕ ਹਨ, ਖਾਸ ਤੌਰ ‘ਤੇ ਯੁਵਾ, ਜੋ ਨਸ਼ੇ ਦੀ ਗਿਰਫਤ ਵਿੱਚ ਹਨ। ਯੁਵਾ ਦੇਸ਼ ਦਾ ਭਵਿੱਖ ਹਨ। ਉਹ ਰਾਸ਼ਟਰ ਦੀ ਨੀਂਹ ਪੱਥਰ ਹੈ। ਅਗਰ ਉਨ੍ਹਾਂ ਦਾ ਵਰਤਮਾਨ ਨਸ਼ੇ ਵਿੱਚ ਹੈ ਤਾਂ ਉਨ੍ਹਾਂ ਦੇ ਭਵਿੱਖ ਦਾ ਅੰਦਾਜਾ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ। ਅਸੀਂ ਡ੍ਰਗਸ ਦੇ ਖਿਲਾਫ ਲੜਾਈ ਲੜਣ ਦੀ ਜ਼ਰੂਰਤ ਹੈ ਜਿਵੇਂ ਅਸੀਂ ਆਪਣੀ ਆਜ਼ਾਦੀ ਲਈ ਕੀਤੀ ਸੀ।
ਸ਼੍ਰੀ ਰਾਜਨਾਥ ਸਿੰਘ ਨੇ 3-4 ਕੈਡੇਟਾਂ ਦਾ ਇੱਕ ਸਮੂਹ ਬਣਾਉਣ ਅਤੇ ਨਸ਼ੀਲੀਆਂ ਦਵਾਈਆਂ ਦੇ ਆਦਿ ਯੁਵਾਵਾਂ ਤੱਕ ਪਹੁੰਚਣ ਦਾ ਯਤਨ ਕਰਨ ਦਾ ਸੱਦਾ ਕੀਤਾ, ਉਨ੍ਹਾਂ ਨੇ ਨਸ਼ੀਲੀਆਂ ਦਵਾਈਆਂ ਦੇ ਉਪਯੋਗ ਦੇ ਦੁਰਪ੍ਰਯੋਗ ਬਾਰੇ ਦੱਸਿਆ। ਉਨ੍ਹਾਂ ਨੇ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੇ ਉਪਯੋਗ ਦੇ ਹਾਨੀਕਾਰਕ ਪ੍ਰਭਾਵਾਂ ਦੇ ਨਾਲ-ਨਾਲ ਵੱਖ-ਵੱਖ ਸਥਾਨਾਂ ਤੇ ਸਰਕਾਰ ਦੁਆਰਾ ਸਥਾਪਿਤ ਨਸ਼ਾਮੁਕਤੀ ਕੇਂਦਰਾਂ ‘ਤੇ ਆਸਾਨੀ ਨਾਲ ਕਿਵੇਂ ਸੰਪਰਕ ਕੀਤਾ ਜਾਵੇ ਇਸ ਦੇ ਬਾਰੇ ਗਿਆਨ ਪ੍ਰਾਪਤ ਕਰਨ ਲਈ ਪ੍ਰੋਤਸਾਹਿਤ ਕੀਤਾ।
ਇਸ ਦੇ ਰਾਹੀਂ ਕੈਡੇਟ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਣਗੇ ਜੋ ਖੁਦ ਨੂੰ ਨਸ਼ੇ ਦੇ ਚੰਗੁਲ ਤੋਂ ਮੁਕਤ ਕਰਨਾ ਚਾਹੁੰਦੇ ਹਨ। ਸਾਡੇ ਐੱਨਸੀਸੀ ਕੈਡੇਟ ਇੱਕ ਤਰ੍ਹਾਂ ਨਾਲ ਸਾਡੇ ਹਥਿਆਰਬੰਦ ਬਲਾਂ ਦਾ ਇੱਕ ਹੋਰ ਅਵਤਾਰ ਹਨ। ਉਨ੍ਹਾਂ ਨੇ ਕਿਹਾ ਕਿ ਅਗਰ ਸਾਡੀ ਸੈਨਾ ਬਾਹਰੀ ਦੁਸ਼ਮਨਾਂ ਨਾਲ ਦੇਸ਼ ਦੀ ਰੱਖਿਆ ਕਰ ਰਹੀ ਹੈ ਤਾਂ ਸਾਡੇ ਐੱਨਸੀਸੀ ਕੈਡੇਟਸ ਦੇਸ਼ ਨੂੰ ਡ੍ਰਰਗ ਜਿਵੇਂ ਆਂਤਰਿਕ ਦੁਸ਼ਮਨਾਂ ਤੋਂ ਬਚਾ ਸਕਦੇ ਹਨ।
ਰੱਖਿਆ ਮੰਤਰੀ ਨੇ ਕਿਹਾ ਕਿ ਐੱਨਸੀਸੀ ਕੈਡੇਟਾਂ ਦੀ ਸਰਗਰਮ ਭਾਗੀਦਾਰੀ ਨਾਲ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਇਸ ਅਭਿਆਨ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਅਤੇ ਨਸ਼ਾ ਮੁਕਤ ਭਾਰਤ ਦੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਦੀ ਉਮੀਦ ਕਰਦਾ ਹੈ।
ਇਸ ਅਵਸਰ ‘ਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਐੱਨਸੀਸੀ ਕੈਡੇਟਾਂ ਨੂੰ ਨਸ਼ਾਮੁਕਤੀ ਅਭਿਯਾਨ ਦਾ ਅਗਾਂਹਵਧੂ ਬਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਗੰਭੀਰ ਸਮੱਸਿਆ ਨਾਲ ਨਿਪਟਨ ਵਿੱਚ ਸਰਕਾਰ ਅਤੇ ਸਮਾਜ ਦੀ ਮਦਦ ਕਰਨਾ ਉਨ੍ਹਾਂ ਦੀ ਜ਼ਿੰਮੇਦਾਰੀ ਹੈ।
ਮੰਤਰੀ ਨੇ ਕਿਹਾ “ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਸਾਰੀਆਂ ਦੇ ਸਹਿਯੋਗ ਨਾਲ ਅਸੀਂ ਭਾਰਤ ਨੂੰ ਨਸ਼ਾਮੁਕਤ ਦੇਸ਼ ਬਣਾਉਣਗੇ। ਇਸ ਕ੍ਰਾਂਤੀ ਨੂੰ ਕੁਚਲਾ ਨਹੀਂ ਜਾਣਿਆ ਚਾਹੀਦਾ ਇਸ ਨੂੰ ਹੋਰ ਅਧਿਕ ਊਰਜਾ ਮਿਲਣੀ ਚਾਹੀਦੀ ਅਤੇ ਇਹ ਇੱਕ ਅਜਿਹੀ ਲੋ ਪ੍ਰਜਵਲਿਤ ਕਰਨੀ ਚਾਹੀਦਾ ਜੋ ਮਾਦਕ ਪਦਾਰਥਾਂ ਦੇ ਸੇਵਨ ਦੀਆਂ ਬੁਰਾਈਆਂ ਨਾਲ ਲੜੇਗੀ। ਉਨ੍ਹਾਂ ਨੇ ਕਿਹਾ ਕਿ ਡ੍ਰਰਗ ਵਿੱਚ ਫੰਸੇ ਲੋਕਾਂ ਨੂੰ ਅੱਗੇ ਦੀ ਰਾਹ ਦਿਖਾਉਣ ਦੀ ਜ਼ਰੂਰਤ ਹੈ।
****
MG/RNM
(Release ID: 1859036)
Visitor Counter : 109