ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav g20-india-2023

ਸੀਓਈਕੇ (CoEK) 11 ਸਤੰਬਰ, 2022 ਨੂੰ ਨਿੱਫਟ (ਐੱਨਆਈਐੱਫਟੀ-NIFT) ਗਾਂਧੀਨਗਰ ਵਿਖੇ ਇੱਕ ਪ੍ਰਦਰਸ਼ਨੀ ਅਤੇ ਇੱਕ ਫੈਸ਼ਨ ਸ਼ੋਅ 'ਅਹੇਲੀ ਖਾਦੀ' ਦਾ ਆਯੋਜਨ ਕਰੇਗਾ

Posted On: 09 SEP 2022 2:59PM by PIB Chandigarh

 ਫੈਸ਼ਨ ਲਈ ਖਾਦੀ

 ਦੇਸ਼ ਲਈ ਖਾਦੀ

 ਪਰਿਵਰਤਨ ਲਈ ਖਾਦੀ


 

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਖਾਦੀ ਨੂੰ ਇੱਕ ਫੈਸ਼ਨ ਫੈਬਰਿਕ ਵਜੋਂ ਸਥਾਪਿਤ ਕਰਨ ਦਾ ਸੱਦਾ ਖਾਦੀ ਸੈਂਟਰ ਆਫ਼ ਐਕਸੀਲੈਂਸ (ਸੀਓਈਕੇ) ਦਾ ਮੁੱਖ ਉਦੇਸ਼ ਰਿਹਾ ਹੈ। ਪ੍ਰਧਾਨ ਮੰਤਰੀ ਦੀ ਖਾਦੀ ਨੂੰ ਸਾਰਿਆਂ ਲਈ, ਖਾਸ ਕਰਕੇ ਸਾਡੇ ਸਮਾਜ ਦੇ ਚਾਨਣ ਮੁਨਾਰੇ (ਬੀਕਨ) ਨੌਜਵਾਨਾਂ ਲਈ, ਉਤਸ਼ਾਹਿਤ ਕਰਨ ਦੀ ਲਗਾਤਾਰ ਕੋਸ਼ਿਸ਼ ਰਹੀ ਹੈ।

 

 ਨੌਜਵਾਨਾਂ ਅਤੇ ਗਲੋਬਲ ਮਾਰਕੀਟ ਤੱਕ ਪਹੁੰਚਣ ਦੇ ਇਰਾਦੇ ਨਾਲ, ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਦੇ ਸਹਿਯੋਗ ਨਾਲ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦਾ ਸਮਰਥਨ ਕਰਨ ਲਈ ਐੱਮ.ਐੱਸ.ਐੱਮ.ਈ. ਮੰਤਰਾਲੇ ਵੱਲੋਂ ਖਾਦੀ ਲਈ ਸੈਂਟਰ ਆਫ ਐਕਸੀਲੈਂਸ (ਸੀਓਈਕੇ) ਦੀ ਕਲਪਨਾ ਕੀਤੀ ਗਈ ਸੀ। ਇਸ ਨੂੰ ਇੱਕ ਹੱਬ ਅਤੇ ਸਪੋਕਸ ਮਾਡਲ ਵਜੋਂ ਸਥਾਪਿਤ ਕੀਤਾ ਗਿਆ, ਜਿਸ ਵਿੱਚ ਦਿੱਲੀ ਵਿੱਚ ਹੱਬ ਦੇ ਰੂਪ ਵਿੱਚ ਇੱਕ ਕੇਂਦਰੀ ਵੇਅਰਹਾਊਸ, ਅਤੇ ਬੈਂਗਲੁਰੂ, ਗਾਂਧੀਨਗਰ, ਕੋਲਕਾਤਾ ਅਤੇ ਸ਼ਿਲਾਂਗ ਵਿੱਚ ਸਪੋਕ ਗੁਦਾਮ ਬਣਾਏ ਗਏ।

 

 ਸੀਓਈਕੇ ਐਤਵਾਰ, 11 ਸਤੰਬਰ 2022 ਨੂੰ ਸ਼ਾਮ 6:00 ਵਜੇ ਟਾਨਾ ਰੀਰੀ ਆਡੀਟੋਰੀਅਮ, ਨਿੱਫਟ ਗਾਂਧੀਨਗਰ ਵਿਖੇ ਇੱਕ ਪ੍ਰਦਰਸ਼ਨੀ ਅਤੇ ਇੱਕ ਫੈਸ਼ਨ ਸ਼ੋਅ 'ਅਹੇਲੀ ਖਾਦੀ' ਪੇਸ਼ ਕਰ ਰਿਹਾ ਹੈ।

 

 ਇਸ ਸ਼ੋਅ ਵਿੱਚ ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਗੋਇਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸ਼ੋਅ ਵਿੱਚ ਕੇਵੀਆਈਸੀ ਅਧਿਕਾਰੀ, ਅਕਾਦਮਿਕ, ਡਿਜ਼ਾਈਨਰ, ਉਦਯੋਗ ਦੇ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਹੋਣਗੇ।

 

 ਅਹੇਲੀ ਯਾਨੀ ਸ਼ੁੱਧ ਦੀ ਸ਼ੁਰੂਆਤ ਅਸਲੀ ਖਾਦੀ ਪ੍ਰਦਾਨ ਕਰਨ ਲਈ ਸੀਓਈਕੇ ਦੀ ਖੋਜ ਤੋਂ ਹੋਈ ਹੈ, ਜੋ ਕਿ ਪੈਨ ਜਨਰੇਸ਼ਨ ਦੇ ਖਪਤਕਾਰਾਂ ਲਈ ਡਿਜ਼ਾਈਨ ਕਰਨ ਦੇ ਉਦੇਸ਼ ਲਈ ਖਾਦੀ ਸੰਸਥਾਵਾਂ ਤੋਂ ਸਿੱਧੇ ਤੌਰ 'ਤੇ ਪ੍ਰਾਪਤ ਕੀਤੀ ਗਈ ਹੈ। ਸੀਓਈਕੇ ਡਿਜ਼ਾਈਨਰਾਂ ਨੇ ਐਥਨਿਕ, ਫਿਊਜ਼ਨ, ਵੈਸਟਰਨ ਅਤੇ ਕੈਜ਼ੂਅਲ ਦਿੱਖ ਤੋਂ ਲੈ ਕੇ ਕੱਪੜੇ ਅਤੇ ਸਾੜੀਆਂ ਦੇ ਛੇ ਵੱਖੋ-ਵੱਖਰੇ ਸੰਗ੍ਰਹਿ ਤਿਆਰ ਕੀਤੇ ਹਨ। ਉੱਤਮ ਖਾਦੀ ਨੂੰ ਹੱਥ ਨਾਲ ਕਢਾਈ, ਸਟਿਚ ਡਿਟੇਲਿੰਗ ਅਤੇ ਹੈਂਡ ਬਲਾਕ ਪ੍ਰਿੰਟਿੰਗ ਦੀ ਵਰਤੋਂ ਕਰਕੇ ਮੁਲ ਵਾਧਾ ਕੀਤਾ ਗਿਆ ਹੈ।

 

 ਖਾਦੀ ਨੂੰ ਇੱਕ ਗਲੋਬਲ ਸਥਾਨ ਬਣਾਉਣ ਲਈ ਘਰੇਲੂ ਲਿਨਨ ਸੰਗ੍ਰਹਿ ਨੂੰ ਭਾਰਤੀ ਸ਼ਿਲਪਕਾਰੀ ਦੇ ਸੁਮੇਲ ਨਾਲ ਵੱਖੋ-ਵੱਖ ਵਜ਼ਨ ਅਤੇ ਧਾਗੇ ਦੇ ਖਾਦੀ ਫੈਬਰਿਕ ਨਾਲ ਡਿਜ਼ਾਈਨ ਕੀਤਾ ਗਿਆ ਹੈ।  ਇਨ੍ਹਾਂ ਉਤਪਾਦਾਂ ਵਿੱਚ ਕੁਸ਼ਨ ਕਵਰ, ਰਨਰ ਅਤੇ ਟੇਬਲ ਲਿਨਨ ਸ਼ਾਮਲ ਹਨ।

 

 ਸੀਓਈਕੇ ਦਾ ਉਦੇਸ਼ ਖਾਦੀ ਨੂੰ ਇੱਕ ਤਾਲਮੇਲ ਵਾਲੇ, ਉੱਚ ਡਿਜ਼ਾਈਨ ਪੱਧਰ 'ਤੇ ਉਤਸ਼ਾਹਿਤ ਕਰਨਾ, ਘਰੇਲੂ ਅਤੇ ਲਿਬਾਸ ਖੇਤਰ ਵਿੱਚ ਕੁਦਰਤੀ ਤੌਰ 'ਤੇ ਗੈਰ-ਡਿਗਰੇਡੇਬਲ ਉਤਪਾਦ ਨੂੰ ਬਦਲਣ ਲਈ ਇੱਕ ਵਾਤਾਵਰਣ ਟਿਕਾਊ ਫੈਬਰਿਕ ਵਜੋਂ ਖਾਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ।

 

 ***********

 

 ਐੱਮਜੇਪੀਐੱਸ



(Release ID: 1858668) Visitor Counter : 94