ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦੇ ਮੈਨੇਜਿੰਗ ਡਾਇਰੈਕਟਰ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 09 SEP 2022 6:00PM by PIB Chandigarh

ਸ਼੍ਰੀਮਤੀ ਕ੍ਰਿਸਟਾਲੀਨਾ ਜਾਰਜੀਵਾਮੈਨੇਜਿੰਗ ਡਾਇਰੈਕਟਰਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫਨੇ ਅੱਜ (9 ਸਤੰਬਰ, 2022) ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਭਵਨ ਵਿੱਚ ਸ਼੍ਰੀਮਤੀ ਜਾਰਜੀਵਾ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਕੋਵਿਡ ਮਹਾਮਾਰੀ ਦੇ ਤੀਸਰੇ ਸਾਲ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਨੋਟ ਕੀਤਾ ਕਿ ਬਹੁਤ ਸਾਰੇ ਘੱਟ ਆਮਦਨੀ ਵਾਲੇ ਦੇਸ਼ਾਂ ਨੂੰ ਬਹੁਪੱਖੀ ਸੰਸਥਾਵਾਂ ਜਿਵੇਂ ਕਿ ਆਈਐੱਮਐੱਫ ਅਤੇ ਵਿਸ਼ਵ ਬੈਂਕ ਦੁਆਰਾ ਵਰਨਣਯੋਗ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਪ੍ਰਣਾਲੀ ਦੀ ਸਥਿਰਤਾ ਬਣਾਈ ਰੱਖਣ ਵਿੱਚ ਆਈਐੱਮਐੱਫ ਦੀ ਅਹਿਮ ਭੂਮਿਕਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਭਾਰਤ ਦਾ ਸਟਾਰਟ-ਅੱਪ ਈਕੋਸਿਸਟਮ ਵਿਸ਼ਵ ਵਿੱਚ ਉੱਚ ਸਥਾਨ 'ਤੇ ਹੈ। ਸਾਡੇ ਦੇਸ਼ ਵਿੱਚ ਸਟਾਰਟ-ਅੱਪਸ ਦੀ ਸਫ਼ਲਤਾਖਾਸ ਤੌਰ 'ਤੇ ਯੂਨੀਕੌਰਨਾਂ ਦੀ ਵਧਦੀ ਗਿਣਤੀਸਾਡੀ ਉਦਯੋਗਿਕ ਤਰੱਕੀ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਇਸ ਤੋਂ ਵੀ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਦਾ ਵਿਕਾਸ ਵਧੇਰੇ ਸਮਾਵੇਸ਼ੀ ਹੋ ਰਿਹਾ ਹੈ ਅਤੇ ਖੇਤਰੀ ਅਸਮਾਨਤਾਵਾਂ ਵੀ ਘਟ ਰਹੀਆਂ ਹਨ। ਅੱਜ ਦੇ ਭਾਰਤ ਦਾ ਮੂਲ ਮੰਤਰ ਕਰੁਣਾ ਹੈ - ਗ਼ਰੀਬਾਂ ਲਈਕਰੁਣਾ - ਲੋੜਵੰਦਾਂ ਅਤੇ ਹਾਸ਼ੀਏ 'ਤੇ ਪਏ ਲੋਕਾਂ ਲਈ।

2023 ਵਿੱਚ ਭਾਰਤ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਬਾਰੇ ਬੋਲਦਿਆਂਰਾਸ਼ਟਰਪਤੀ ਨੇ ਕਿਹਾ ਕਿ ਜੀ-20 ਵਿੱਚ ਬਹੁਪੱਖੀ ਸਹਿਯੋਗ ਵਿਭਿੰਨਤਾ ਨੂੰ ਧਿਆਨ ਵਿੱਚ ਰੱਖਦਿਆਂ ਸ਼ਮੂਲੀਅਤ ਅਤੇ ਲਚਕੀਲੇਪਣ ਦੇ ਸਿਧਾਂਤਾਂ 'ਤੇ ਅਧਾਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਰਤ ਦੀ ਪ੍ਰਧਾਨਗੀ ਦੇ ਦੌਰਾਨਜੀ-20 ਫੋਰਮ ਸਾਰਿਆਂ ਲਈ ਇੱਕ ਸ਼ਾਂਤੀਪੂਰਨਟਿਕਾਊ ਅਤੇ ਖੁਸ਼ਹਾਲ ਸੰਸਾਰ ਦੀ ਉਸਾਰੀ ਲਈ ਬਹੁ-ਪੱਖਵਾਦ ਅਤੇ ਗਲੋਬਲ ਗਵਰਨੈਂਸ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਯਤਨ ਕਰਨ ਦੀ ਇੱਛਾ ਨਾਲ ਅੱਗੇ ਵਧੇਗਾ।

 

 

 *********

ਡੀਐੱਸ/ਬੀਐੱਮ/ਏਕੇ


(Release ID: 1858376) Visitor Counter : 127


Read this release in: English , Urdu , Hindi , Marathi