ਰੱਖਿਆ ਮੰਤਰਾਲਾ

ਡੀਆਰਡੀਓ ਅਤੇ ਭਾਰਤੀ ਸੈਨਾ ਨੇ ਓਡੀਸ਼ਾ ਤਟ ਨੇੜੇ ਕੁਵਿਕ ਰਿਐਕਸ਼ਨ ਸਰਫੇਸ ਟੂ ਏਅਰ ਮਿਸਾਇਲ ਪ੍ਰਣਾਲੀ ਦੀਆਂ ਛੇ ਉਡਾਨਾਂ ਦਾ ਸਫ਼ਲ ਟੈਸਟ ਕੀਤਾ

Posted On: 08 SEP 2022 11:03AM by PIB Chandigarh

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਭਾਰਤੀ ਸੈਨਾ ਨੇ ਓਡੀਸ਼ਾ ਤਟ ਦੇ ਨੇੜੇ ਏਕੀਕ੍ਰਿਤ ਟੈਸਟ, ਚਾਂਦੀਪੁਰ ਤੋਂ ਕੁਵਿਕ ਰਿਐਕਸ਼ਨ ਸਰਫੇਸ ਟੂ ਏਅਰ ਮਿਸਾਇਲ ਪ੍ਰਣਾਲੀ ਦੀਆਂ ਛੇ ਉਡਾਨਾਂ ਦਾ ਸਫ਼ਲ ਟੈਸਟ ਕੀਤਾ ਹੈ। ਇਹ ਉਡਾਨ ਟੈਸਟ ਭਾਰਤੀ ਸੈਨਾ ਦੁਆਰਾ ਕੀਤੇ ਜਾਣ ਵਾਲੇ ਮੁਲਾਂਕਣ ਟੈਸਟ ਦਾ ਹਿੱਸਾ ਹਨ।

ਉਡਾਨ ਟੈਸਟ ਉੱਚ ਗਤੀ ਵਾਲੇ ਲਕਸ਼ਾਂ ’ਤੇ ਕੀਤਾ ਗਿਆ ਸੀ। ਇਹ ਲਕਸ਼ ਅਸਲ ਖਤਰੇ ਦੇ ਪ੍ਰਕਾਰ ਦੇ ਬਣਾਏ ਗਏ ਸੀ, ਤਾਕਿ ਵਿਭਿੰਨ ਹਾਲਾਤ ਵਿੱਚ ਹਥਿਆਰ ਪ੍ਰਣਾਲੀਆਂ ਦੀ ਸਮਰੱਥਾ ਦਾ ਮੁਲਾਂਕਣ ਕੀਤਾ ਜਾ ਸਕੇ। ਇਸ ਵਿੱਚ ਲੰਬੀ ਦੂਰੀ ਅਤੇ ਮਧਿਆਮ ਉਚਾਈ ਵਾਲੇ ਲਕਸ਼, ਛੋਟੀ ਰੇਂਜ ਵਾਲੇ ਲਕਸ਼, ਉੱਚਾਈ ’ਤੇ ਉੱਡਣ ਵਾਲੇ ਲਕਸ਼, ਰਾਡਾਰ ’ਤੇ ਅਸਾਨੀ ਨਾਲ ਪਕੜ ਵਿੱਚ ਨਾ ਆਉਣ ਵਾਲੇ ਲਕਸ਼ ਸ਼ਾਮਲ ਸਨ। ਇਨ੍ਹਾਂ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਤੇਜ਼ੀ ਦੇ ਨਾਲ ਦੋ ਮਿਜਾਇਲ ਦਾਗੀਆਂ ਗਈਆਂ। ਪ੍ਰਣਾਲੀ ਦੇ ਕੰਮ ਕਰਨ ਦਾ ਮੁਲਾਂਕਣ ਰਾਤ ਅਤੇ ਦਿਨ ਦੀਆਂ ਪਰਿਸਥਿਤੀਆਂ ਵਿੱਚ ਵੀ ਕੀਤਾ ਗਿਆ।

 

https://static.pib.gov.in/WriteReadData/userfiles/image/PIC2GIBB.jpg

ਇਨ੍ਹਾਂ ਟੈਸਟਾਂ ਦੇ ਦੌਰਾਨ, ਸਭ ਨਿਰਧਾਰਿਤ ਲਕਸ਼ਾਂ ਨੂੰ ਪੂਰੀ ਸਟੀਕਤਾ ਦੇ ਨਾਲ ਭੇਦਾ (ਦਾਗਿਆ) ਗਿਆ। ਮੁਲਾਂਕਣ ਵਿੱਚ ਹਥਿਆਰ ਪ੍ਰਣਾਲੀ ਅਤੇ ਉਸ ਦਾ ਉਤਕ੍ਰਿਸ਼ਟ ਦਿਸ਼ਾ-ਨਿਰਦੇਸ਼ ਅਤੇ ਕੰਟਰੋਲ ਸਟੀਕ ਪਾਇਆ ਗਿਆ। ਇਸ ਵਿੱਚ ਯੁੱਧ ਸਮੱਗਰੀ ਵੀ ਸ਼ਾਮਲ ਸੀ। ਪ੍ਰਣਾਲੀ ਦੇ ਪ੍ਰਦਰਸ਼ਨ ਦੀ ਪੁਸ਼ਟੀ ਆਟੀਆਰ ਦੁਆਰਾ ਵਿਕਸਿਤ ਟੈਲੀਮੈਟਰੀ, ਰਾਡਾਰ ਅਤੇ ਇਲੈਕਟਰੋ ਐਪਟੀਕਲ ਟ੍ਰੈਕਿੰਗ ਪ੍ਰਣਾਲੀ ਨਾਲ ਵੀ ਕੀਤੀ ਗਈ। ਡੀਆਰਡੀਓ  ਅਤੇ ਭਾਰਤੀ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਟੈਸਟ ਵਿੱਚ ਹਿੱਸਾ ਲਿਆ।

ਇਹ ਟੈਸਟ ਸਵਦੇਸ਼ ਵਿੱਚ ਵਿਕਸਿਤ ਸਮੁੱਚੀਆਂ ਉਪ-ਪ੍ਰਣਾਲੀਆਂ ਦੀ ਤੈਨਾਤੀ ਦੇ ਤਹਿਤ ਕੀਤਾ ਗਿਆ, ਜਿਸ ਵਿੱਚ ਸਵਦੇਸ਼ੀ ਰੇਡੀਓ ਫ੍ਰੀਕਵੈਂਸੀ ਸੀਕਰ, ਮੋਬਾਇਲ ਲਾਂਚਰ, ਪੂਰੀ ਤਰ੍ਹਾ ਸਵੈਚਾਲਿਤ ਕਮਾਨ ਅਤੇ ਕੰਟਰੋਲ ਪ੍ਰਣਾਲੀ, ਨਿਗਰਾਨੀ ਅਤੇ ਬਹੁਉਪਯੋਗੀ ਰਾਡਾਰ ਸ਼ਾਮਲ ਹੈ। ਕਿਊਆਰਐੱਸਏਐੱਮ ਸਾਸ਼ਤਰ ਪ੍ਰਣਾਲੀ ਦਾ ਨਵਾਂਪਣ ਇਹ ਹੈ ਕਿ ਉਹ ਚਲਿਤ ਸਥਿਤੀ ਵਿੱਚ ਵੀ ਕੰਮ ਕਰ ਸਕਦੀ ਹੈ। ਇਸ ਵਿੱਚ ਥੋੜ੍ਹੀ ਜਿਹੀ ਦੇਰ ਰੁਕ ਕੇ ਤਲਾਸ਼, ਟ੍ਰੈਕਿੰਗ ਅਤੇ ਗੋਲਾਬਾਰੀ ਕਰਨ ਦੀ ਸਮਰੱਥਾ ਹੈ। ਪੂਰਬ ਵਿੱਚ ਇਸ ਦਾ ਟੈਸਟ ਕੀਤਾ ਜਾ ਚੁੱਕਿਆ ਹੈ।

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸਫ਼ਲ ਉਡਾਨ ਟੈਸਟਾਂ ਦੇ ਲਈ ਡੀਆਰਡੀਓ ਅਤੇ ਭਾਰਤ ਸੈਨਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਕਿਊਆਰਐੱਸਏਐੱਮ ਸਾਸ਼ਤਰ ਪ੍ਰਣਾਲੀ ਸਾਸ਼ਤਰ ਬਲਾਂ ਦੀ ਸ਼ਕਤੀ ਵਧਾਉਣ ਵਿੱਚ ਬਹੁਤ ਉਪਯੋਗੀ ਹੋਵੇਗੀ।

ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਨੇ ਸਫਲ ਟੈਸਟਾਂ ਨਾਲ ਜੁੜੇ ਦਲ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਣਾਲੀ ਹੁਣ ਭਾਰਤੀ ਸੈਨਾ ਵਿੱਚ ਸ਼ਾਮਲ ਹੋਣ ਦੇ ਲਈ ਤਿਆਰ ਹੈ।

 

*******

ਏਬੀਬੀ/ ਸੇਵੀ(Release ID: 1858083) Visitor Counter : 147