ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਦੇ ਡੀਡੀਸੀ ਦੇ ਚੇਅਰਪਰਸਨ, ਵਾਈਸ ਚੇਅਰਪਰਸਨ ਅਤੇ ਮੈਂਬਰਾਂ ਨਾਲ ਲੰਚ ਮੀਟਿੰਗ ਕੀਤੀ


50 ਦੇ ਕਰੀਬ ਜ਼ਿਲ੍ਹਾ ਵਿਕਾਸ ਪਰਿਸ਼ਦ ਮੈਂਬਰਾਂ, ਚੇਅਰਪਰਸਨਾਂ ਅਤੇ ਵਾਈਸ ਚੇਅਰਪਰਸਨਾਂ ਨੇ ਸਥਾਨਕ ਸਵੈ-ਸ਼ਾਸਨ ਦਾ ਅਧਿਐਨ ਕਰਨ ਲਈ ਪੁਣੇ ਅਤੇ ਮੁੰਬਈ ਦੇ ਆਪਣੇ 5 ਦਿਨਾਂ ਐਕਸਪੋਜ਼ਰ ਟੂਰ ਨੂੰ ਪੂਰਾ ਕਰਨ ਤੋਂ ਬਾਅਦ ਡਾ. ਜਿਤੇਂਦਰ ਸਿੰਘ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੰਬਰ 2020 ਵਿੱਚ ਪੰਚਾਇਤੀ ਚੋਣਾਂ ਅਤੇ ਸੱਤ ਦਹਾਕਿਆਂ ਵਿੱਚ ਪਹਿਲੀ ਵਾਰ ਜ਼ਿਲ੍ਹਾ ਵਿਕਾਸ ਕੌਂਸਲ (ਡੀਡੀਸੀ) ਚੋਣਾਂ ਦੇ ਸਫਲ ਆਯੋਜਨ ਨੂੰ ਯਕੀਨੀ ਬਣਾ ਕੇ ਜੰਮੂ-ਕਸ਼ਮੀਰ ਨੂੰ ਅਸਲ 'ਸਵੈ-ਸ਼ਾਸਨ' ਦਿੱਤਾ: ਡਾ. ਜਤੇਂਦਰ ਸਿੰਘ

Posted On: 08 SEP 2022 5:56PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਡੀਡੀਸੀ ਦੇ ਚੇਅਰਪਰਸਨ, ਵਾਈਸ ਚੇਅਰਪਰਸਨ ਅਤੇ ਮੈਂਬਰਾਂ ਲਈ ਇੱਕ ਲੰਚ ਮੀਟਿੰਗ ਕੀਤੀ। 

50 ਦੇ ਕਰੀਬ ਜ਼ਿਲ੍ਹਾ ਵਿਕਾਸ ਕੌਂਸਲ ਮੈਂਬਰਾਂ, ਚੇਅਰਪਰਸਨਾਂ ਅਤੇ ਵਾਈਸ ਚੇਅਰਪਰਸਨਾਂ ਨੇ ਸਥਾਨਕ ਸਰਕਾਰ ਦਾ ਅਧਿਐਨ ਕਰਨ ਲਈ ਪੁਣੇ ਅਤੇ ਮੁੰਬਈ ਦਾ ਆਪਣਾ 5 ਦਿਨਾਂ ਐਕਸਪੋਜ਼ਰ ਟੂਰ ਪੂਰਾ ਕਰਨ ਤੋਂ ਬਾਅਦ ਡਾ. ਜਤੇਂਦਰ ਸਿੰਘ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ। ਮੰਤਰੀ ਨੇ ਉਨ੍ਹਾਂ ਦੇ ਸਿਖਲਾਈ ਦੇ ਤਜਰਬਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਮਹਾਰਾਸ਼ਟਰ ਰਾਜ ਦੇਸ਼ ਵਿੱਚ ਸਭ ਤੋਂ ਪੁਰਾਣਾ ਅਤੇ ਸਭ ਤੋਂ ਸਫਲ ਸਥਾਨਕ ਸਵੈ-ਸ਼ਾਸਨ ਢਾਂਚੇ ਵਿੱਚੋਂ ਇੱਕ ਹੈ। 

ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਨ, ਜਿਨ੍ਹਾਂ ਨੇ ਨਿਯਮਤ ਪੰਚਾਇਤੀ ਚੋਣਾਂ ਅਤੇ ਸੱਤ ਦਹਾਕਿਆਂ ਵਿੱਚ ਪਹਿਲੀ ਵਾਰ ਜ਼ਿਲ੍ਹਾ ਵਿਕਾਸ ਕੌਂਸਲ (ਡੀਡੀਸੀ) ਦੀਆਂ ਨਵੰਬਰ 2020 ਵਿੱਚ ਚੋਣਾਂ ਦੇ ਸਫਲ ਆਯੋਜਨ ਨੂੰ ਯਕੀਨੀ ਬਣਾ ਕੇ ਜੰਮੂ-ਕਸ਼ਮੀਰ ਨੂੰ ਅਸਲ 'ਸਵੈ-ਸ਼ਾਸਨ' ਦਿੱਤਾ। ਉਨ੍ਹਾਂ ਨੇ ਕਿਹਾ, ਜੰਮੂ ਅਤੇ ਕਸ਼ਮੀਰ ਅਕਸਰ "ਸਵੈ-ਸ਼ਾਸਨ" ਦੇ ਨਾਅਰਿਆਂ ਲਈ ਜਾਣਿਆ ਜਾਂਦਾ ਸੀ, ਪਰ ਅਸਲ ਸਵੈ-ਸ਼ਾਸਨ ਹੁਣ ਹੀ ਸ਼ੁਰੂ ਹੋਇਆ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। 

ਡਾ. ਜਤੇਂਦਰ ਸਿੰਘ ਨੇ ਇਹ ਵੀ ਦੱਸਿਆ ਕਿ ਦਿੱਲੀ ਵਿੱਚ ਡੀਡੀਸੀ ਸਿਖਲਾਈ ਪ੍ਰੋਗਰਾਮ ਲਗਾਤਾਰ ਚੱਲ ਰਹੇ ਹਨ ਅਤੇ ਵੱਖ-ਵੱਖ ਰਾਜਾਂ ਵਿੱਚ ਪੀਆਰਆਈ ਸੰਸਥਾਵਾਂ ਅਤੇ ਕਮੇਟੀਆਂ ਦੇ ਕੰਮਕਾਜ ਤੋਂ ਜਾਣੂ ਕਰਵਾਉਣ ਲਈ ਐਕਸਪੋਜ਼ਰ ਟੂਰ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ ਨੇ ਦਿੱਲੀ ਨਗਰ ਨਿਗਮ ਦੇ ਸਹਿਯੋਗ ਨਾਲ ਅਜਿਹਾ ਪ੍ਰੋਗਰਾਮ ਕਰਵਾਇਆ ਹੈ। 

ਡਾ. ਜਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜੰਮੂ-ਕਸ਼ਮੀਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਅਤੇ ਉਨ੍ਹਾਂ ਦੇ ਪਿਛਲੇ ਅੱਠ ਸਾਲਾਂ ਦੇ ਸ਼ਾਸਨ ਦੀ ਸਭ ਤੋਂ ਕਮਾਲ ਦੀ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਨੇ ਨਾ ਸਿਰਫ਼ ਜੰਮੂ-ਕਸ਼ਮੀਰ ਨੂੰ ਕਈ ਮਹੱਤਵਪੂਰਨ ਰਾਸ਼ਟਰੀ ਪੱਧਰ ਦੇ ਪ੍ਰੋਜੈਕਟ ਦਿੱਤੇ, ਸਗੋਂ ਨਿੱਜੀ ਦਖਲਅੰਦਾਜ਼ੀ ਰਾਹੀਂ ਵੀ ਅਜਿਹੇ ਕਈ ਪ੍ਰੋਜੈਕਟਾਂ ਨੂੰ ਮੁੜ ਸੁਰਜੀਤ ਕੀਤਾ ਜਿਨ੍ਹਾਂ ਵਿੱਚ ਵੱਖ-ਵੱਖ ਕਾਰਨਾਂ ਕਰਕੇ ਦੇਰੀ ਹੋਈ ਸੀ। 

ਲੰਚ ਮੀਟਿੰਗ ਵਿੱਚ ਡੀਡੀਸੀ ਚੇਅਰਮੈਨ ਭਾਰਤ ਭੂਸ਼ਣ, ਡੀਡੀਸੀ ਚੇਅਰਮੈਨ ਉਧਮਪੁਰ ਲਾਲ ਚੰਦ, ਡੀਡੀਸੀ ਚੇਅਰਮੈਨ ਡੋਡਾ ਧਨੇਤਰ ਸਿੰਘ, ਡੀਡੀਸੀ ਚੇਅਰਮੈਨ ਰਿਆਸੀ ਸਰਵ ਸਿੰਘ ਨਾਗ, ਡੀਡੀਸੀ ਐਡਵੋਕੇਟ ਅਮਿਤ ਸ਼ਰਮਾ, ਵਾਈਸ ਚੇਅਰਪਰਸਨ ਉਧਮਪੁਰ ਜੂਹੀ ਮਨਹਾਸ, ਕਰਨ ਸਿੰਘ ਅਤਰੀ, ਡੀਡੀਸੀ ਮੈਂਬਰ ਮਨੋਹਰ ਲਾਲ, ਸੰਦੀਪ ਮਨਹਾਸ, ਕੇਵਲ ਕ੍ਰਿਸ਼ਨ, ਬਲਵਾਨ ਸਿੰਘ, ਰੋਮੇਸ਼ ਚੰਦਰ, ਰਾਕੇਸ਼ ਬੋਧੀ ਸੁਭਾਸ਼ ਭਗਤ, ਸੂਰਜ ਸਿੰਘ ਆਦਿ ਹਾਜ਼ਰ ਸਨ। 

<><><><><><> 

ਐੱਸਐੱਨਸੀ/ਆਰਆਰ 


(Release ID: 1858027) Visitor Counter : 93


Read this release in: English , Urdu , Hindi