ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮੰਈ ਦੇ ਨਾਲ ਬੈਠਕ ਦੀ ਪ੍ਰਧਾਨਗੀ ਕੀਤੀ
Posted On:
08 SEP 2022 2:43PM by PIB Chandigarh
B
ਬੰਗਲੁਰੂ ਵਿੱਚ ਟ੍ਰੈਫਿਕ ਜਾਮ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਮੰਤਵ ਨਾਲ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮੰਈ ਦੇ ਨਾਲ ਬੈਠਕ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਪੇਸ਼ੇਵਰ ਏਜੰਸੀਆਂ ਦੁਆਰਾ ਸੁਝਾਏ ਗਏ ਵਿਚਾਰਾਂ ’ਤੇ ਵਿਚਾਰ ਕੀਤਾ।
ਸ਼੍ਰੀ ਨਿਤਿਨ ਗਡਕਰੀ ਨੇ ਰਾਜ ਦੇ ਅਧਿਕਾਰੀਆਂ ਨੂੰ ਐੱਨਐੱਚਏਆਈ ਨਾਲ ਸਬੰਧਿਤ ਮੰਗਾਂ/ਕਾਰਜਾਂ ਦੇ ਸਬੰਧ ਵਿੱਚ ਪ੍ਰਸਤਾਵ ਪ੍ਰਸਤੁਤ ਕਰਨ ਦੇ ਨਿਰਦੇਸ਼ ਦਿੱਤੇ ਅਤੇ ਰਾਜ ਨੂੰ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਪੂਰੇ ਸਮਰਥਨ ਦਾ ਭਰੋਸਾ ਵੀ ਦਿੱਤਾ।

ਮੰਤਰੀ ਜੀ ਨੇ ਟ੍ਰੈਫਿਕ ਦੀ ਸਮੱਸਿਆ ਨੂੰ ਹਲ ਕਰਨ ਦੇ ਲਈ ਬਸ-ਪੋਰਟ, ਇੰਟਰ-ਮੌਡਲ ਸਟੇਸ਼ਨ ਅਤੇ ਪਾਰਕਿੰਗ ਪਲਾਜਾ ਬਣਾਉਣ ਦੇ ਬਦਲ ਲਭਣ ਦਾ ਵੀ ਸੁਝਾਅ ਦਿੱਤਾ।
ਰਾਜ ਮੰਤਰੀ ਜਨਰਲ (ਰਿਟਾਇਡ) ਵੀ.ਕੇ. ਸਿੰਘ, ਰਾਜ ਟ੍ਰਾਂਸਪੋਰਟ ਮੰਤਰੀ ਸ਼੍ਰੀ ਬੀ. ਸ਼੍ਰੀਰਾਮੁਲੁ, ਰਾਜ ਲੋਕ ਨਿਰਮਾਣ ਮੰਤਰੀ ਸ਼੍ਰੀ ਸੀ.ਸੀ. ਪਾਟਿਲ, ਰਾਜ ਦੇ ਸਾਂਸਦ ਪੀ.ਸੀ. ਮੋਹਨ ਅਤੇ ਤੇਜਸਵੀ ਸੂਰਯਾ ਅਤੇ ਕੇਂਦਰ ਰਾਜ ਦੇ ਅਧਿਕਾਰੀ ਵੀ ਇਸ ਮੌਕੇ ’ਤੇ ਮੌਜੂਦ ਸਨ।
******
ਐੱਮਜੇਪੀਐੱਸ
(Release ID: 1858025)
Visitor Counter : 103