ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਵਿੱਚ ਹੈਲਥਕੇਅਰ ਸੈਕਟਰ 2025 ਤੱਕ 50 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ


ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਮੁੱਖ ਮਹਿਮਾਨ ਵਜੋਂ “ਸੀਜਿੰਗ ਦ ਗਲੋਬਲ ਆਪਰਚੁਨਿਟੀ” ਟਾਈਟਲ ਨਾਲ 14ਵੇਂ ਸੀਆਈਆਈ ਗਲੋਬਲ ਮੇਡਟੈੱਕ ਸਮਿਟ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਹੈਲਥਕੇਅਰ ਸੈਕਟਰ ਪਿਛਲੇ ਦੋ ਵਰ੍ਹਿਆਂ ਵਿੱਚ ਇਨੋਵੇਸ਼ਨ ਅਤੇ ਟੈਕਨੋਲੋਜੀ ’ਤੇ ਅਧਿਕ ਕੇਂਦ੍ਰਿਤ, 80 ਪ੍ਰਤੀਸ਼ਤ ਹੈਲਥਕੇਅਰ ਦੇਖਭਾਲ਼ ਪ੍ਰਣਾਲੀਆਂ ਦਾ ਆਉਣ ਵਾਲੇ ਪੰਜ ਵਰ੍ਹਿਆਂ ਵਿੱਚ ਡਿਜੀਟਲ ਹੈਲਥਕੇਅਰ ਸਾਧਨਾਂ ਵਿੱਚ ਆਪਣਾ ਨਿਵੇਸ਼ ਵਧਾਉਣ ਦਾ ਟੀਚਾ : ਡਾ. ਜਿਤੇਂਦਰ ਸਿੰਘ

ਭਾਰਤੀ ਇਨੋਵੇਟਰ ਉਦਾਰ ਐੱਫਡੀਆਈ ਅਤੇ ਹੋਰ ਨੀਤੀਗਤ ਸੁਧਾਰਾਂ ਦੀ ਬਦੌਲਤ ਮੋਹਰੀ ਮੇਡਟੈੱਕ ਉਤਪਾਦ ਅਤੇ ਸਮਾਧਾਨ ਵਿਕਸਿਤ ਕਰ ਰਹੇ ਹਨ: ਡਾ. ਜਿਤੇਂਦਰ ਸਿੰਘ


Posted On: 07 SEP 2022 4:04PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ,ਪ੍ਰਿਥਵੀ ਵਿਗਿਆਨ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ, ਭਾਰਤ ਵਿੱਚ ਹੈਲਥਕੇਅਰ ਸੈਕਟਰ 2025 ਤੱਕ 50 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।

“ਸੀਜਿੰਗ ਦ ਗਲੋਬਲ ਆਪਰਚੁਨਿਟੀ” ਟਾਈਟਲ ਨਾਲ 14ਵੇਂ ਸੀਆਈਆਈ ਗਲੋਬਲ ਮੇਡਟੈੱਕ ਸਮਿਟ ਨੂੰ ਸੰਬੋਧਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਹੈਲਥਕੇਅਰ ਪਿਛਲੇ ਦੋ ਵਰ੍ਹਿਆਂ ਵਿੱਚ ਇਨੋਵੇਸ਼ਨ ਅਤੇ ਟੈਕਨੋਲੋਜੀ ’ਤੇ ਅਧਿਕ ਕੇਂਦ੍ਰਿਤ ਹੋ ਗਈ ਹੈ ਅਤੇ 80 ਪ੍ਰਤੀਸ਼ਤ ਹੈਲਥਕੇਅਰ ਦੇਖਭਾਲ਼ ਪ੍ਰਣਾਲੀਆਂ ਦਾ ਆਉਣ ਵਾਲੇ ਪੰਜ ਵਰ੍ਹਿਆਂ ਵਿੱਚ ਡਿਜੀਟਲ ਹੈਲਥਕੇਅਰ ਸਾਧਨਾਂ ਵਿੱਚ ਆਪਣਾ ਨਿਵੇਸ਼ ਵਧਾਉਣ ਦਾ ਲਕਸ਼ ਹੈ।

 

https://ci5.googleusercontent.com/proxy/daSEWgfkYdo6vW3ygHhOpJs9rNdymUcaIBfG7stSsOLgLq4HrbIReFypg1cS-O9el3O8ECrBr2Seawiutfa8_bdh22HsR8_tdtz9IODUUO__eF6-l4d9oaw=s0-d-e1-ft#https://static.pib.gov.in/WriteReadData/userfiles/image/DJS-126LN.jpeg

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਟੈਲੀਮੈਡੀਸਿਨ ਵੀ 2025 ਤੱਕ 5.5 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਉਮੀਦ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਤਕਨੀਕੀ ਯੋਜਨਾ ਈ-ਸੰਜੀਵਨੀ ਨੇ ਵਰਚੁਅਲ ਡਾਕਟਰ ਪਰਾਮਰਸ਼ ਨੂੰ ਸਮਰੱਥ ਬਣਾਇਆ ਹੈ ਅਤੇ ਦੇਸ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਅਰਾਮ ਨਾਲ ਬੈਠ ਕੇ ਵੱਡੇ ਸ਼ਹਿਰਾਂ ਦੇ ਪ੍ਰਮੁੱਖ ਡਾਕਟਰਾਂ ਨਾਲ ਜੋੜਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਅਗਲੇ 10 ਵਰ੍ਹਿਆਂ ਵਿੱਚ ਆਯਾਤ ਨਿਰਭਰਤਾ ਨੂੰ 80% ਤੋਂ ਘਟਾ ਕੇ 30 ਪ੍ਰਤੀਸ਼ਤ ਤੋਂ ਘੱਟ ਕਰਨਾ ਹੈ ਅਤੇ ਵਿਸ਼ੇਸ਼ ਉਪਲਬਧੀ-ਸਮਾਰਟ (ਐੱਸਐੱਮਏਆਰਟੀ) ਦੇ ਨਾਲ ਮੇਕ ਇਨ ਇੰਡੀਆ ਦੇ ਰਾਹੀਂ ਮੇਡ-ਟੈੱਕ ਵਿੱਚ 80 ਪ੍ਰਤੀਸ਼ਤ ਦੀ ਆਤਮਨਿਰਭਰਤਾ ਸੁਨਿਸ਼ਚਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਭਾਰਤ ਸਰਕਾਰ ਨੇ ਹੈਲਥਕੇਅਰ ਸੈਕਟਰ ਨੂੰ ਮਜ਼ਬੂਤ ਕਰਨ ਦੇ ਲਈ ਸੰਰਚਨਾਤਮਕ ਅਤੇ ਨਿਰੰਤਰ ਸੁਧਾਰ ਕੀਤੇ ਹਨ ਅਤੇ ਐੱਫਡੀਆਈ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਅਨੁਕੂਲ ਨੀਤੀਆਂ ਦੀ ਵੀ ਘੋਸ਼ਣਾ ਕੀਤੀ ਹੈ। ਇਸ ਨਾਲ ਰੁਖ ਵਿੱਚ ਬਦਲਾਅ ਆਇਆ ਹੈ, ਦੇਸ਼ ਮੇਡਟੈੱਕ ਇਨੋਵੇਸ਼ਨ ਦਾ ਕੇਂਦਰ ਬਣ ਗਿਆ ਹੈ ਅਤੇ ਪੱਛਮੀ ਉਤਪਾਦਾਂ ਨੂੰ ਅਪਣਾਉਣ ਦੀ ਵਜਾਏ, ਭਾਰਤੀ ਇਨੋਵੇਟਰ ਮੋਹਰੀ ਮੇਡਟੈੱਕ ਉਤਪਾਦ ਅਤੇ ਸਮਾਧਾਨ ਵਿਕਸਿਤ ਕਰ ਰਹੇ ਹਨ। ਭਾਰਤ ਮਹੱਤਵਪੂਰਨ ਪਰਿਵਰਤਨ ਬਿੰਦੂ ’ਤੇ ਪਹੁੰਚ ਗਿਆ ਹੈ, ਜਿਸ ਨਾਲ ਹੈਲਥਟੈੱਕ/ਮੇਡਟੈੱਕ ਈਕੋਸਿਸਟਮ ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਖੇਤਰ ਵਿੱਚ ਤੇਜ਼ੀ ਨਾਲ ਵਾਧੇ ਦੇ ਲਈ ਭਾਰਤ ਦੇ ਕੋਲ ਸਾਰੀ ਜ਼ਰੂਰ ਸਮੱਗਰੀ ਹੈ, ਜਿਸ ਵਿੱਚ ਇੱਕ ਵੱਡੀ ਆਬਾਦੀ, ਇੱਕ ਮਜ਼ਬੂਤ ਫਾਰਮਾ ਅਤੇ ਮੈਡੀਕਲ ਸਪਲਾਈ ਚੇਨ, 750 ਮਿਲੀਅਨ ਤੋਂ ਅਧਿਕ ਸਮਾਰਟਫੋਨ ਉਪਯੋਗਕਰਤਾ, ਵੀਸੀ ਫੰਡਿੰਗ ਤੱਕ ਅਸਾਨ ਪਹੁੰਚ ਦੇ ਨਾਲ ਵਿਸ਼ਵ ਪੱਧਰ ’ਤੇ ਤੀਸਰਾ ਸਭ ਤੋਂ ਵੱਟਾ ਸਟਾਰਟ-ਅੱਪ ਪੂਲ ਅਤੇ ਗਲੋਬਲ ਸਿਹਤ ਸਮੱਸਿਆਵਾਂ ਨੂੰ ਹਲ ਕਰਨ ਦੇ ਲਈ ਨਵੀਨ ਤਕਨੀਕੀ ਉੱਦਮੀ ਸ਼ਾਮਲ ਹਨ। ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਇਹ ਵੀ ਕਿਹਾ ਕਿ ਮਹਾਮਾਰੀ ਨੇ ਇਸ ਖੇਤਰ ਵਿੱਚ ਵਪਾਰ ਕਰਨ ਦੇ ਪਰਿਦ੍ਰਿਸ਼ ਨੂੰ ਬਦਲ ਕੇ ਇੱਕ ਅਤਿਰਿਕਤ ਗਤੀ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਕਿਹਾ, ਇਸ ਨੇ ਹੈਲਥਕੇਅਰ ਸੈਕਟਰ ਦੇ ਲਈ ਵਿਸ਼ੇਸ਼ ਰੂਪ ਨਾਲ ਟੈਲੀ-ਪਰਾਮਰਸ਼, ਏਆਈ-ਅਧਾਰਿਤ ਨਿਦਾਨ ਅਤੇ ਦੂਰ-ਦੁਰਾਡੇ ਸਿਹਤ ਦੇਖਭਾਲ਼ ਪ੍ਰਬੰਧਨ ਜਿਹੇ ਵਿਸ਼ੇਸ਼ ਖੇਤਰਾਂ ਵਿੱਚ ਵਪਾਰਕ ਅਵਸਰ ਖੋਲ੍ਹੇ ਹਨ।

 

 

ਵਿਜ਼ਨ @ 2047 ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਮੀਦ ਹੈ ਕਿ ਭਾਰਤ 14 ਤੋਂ 15 ਪ੍ਰਤੀਸ਼ਤ ਤੋਂ ਉਪਰ ਮੈਡੀਕਲ ਉਪਕਰਨਾਂ ਦੇ ਟੌਪ ਬਜ਼ਾਰਾਂ ਵਿੱਚੋਂ ਇੱਕ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੋਲਬਲ ਸਥਿਤੀ ਨੂੰ ਘਰੇਲੂ ਖਪਤ ਵਧਾਉਣ ਅਤੇ ਸਿਹਤ ਦੇਖਭਾਲ਼ ਸੇਵਾ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਲਈ 73 ਨਵੇਂ ਮੈਡੀਕਲ ਕਾਲਜ ਬਣਾ ਕੇ ਰਾਸ਼ਟਰੀ ਢਾਂਚਾ ਪਾਈਪਲਾਈਨ 2020 ਵਿੱਚ ਨਿਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਮਸੌਦਾ ਨੀਤੀ ਦੇ ਅਧਾਰ ’ਤੇ ਭਾਰਤ ਦਾ ਲਕਸ਼ 100-300 ਅਰਬ ਡਾਲਰ ਦੇ ਉਦਯੋਗ ਤੱਕ ਪਹੁੰਚਣ ਦੇ ਲਈ ਮੈਡੀਕਲ ਉਪਕਰਨਾਂ ਦੇ ਖੇਤਰ ਵਿੱਚ ਗਲੋਬਲ ਬਜ਼ਾਰ ਹਿੱਸੇਦਾਰੀ ਦਾ 10 ਤੋਂ 12 ਪ੍ਰਤੀਸ਼ਤ ਹਾਸਲ ਕਰਨਾ ਹੈ। ਦੇਸ਼ ਵਿੱਚ ਉਤਪਾਦ ਵਿਕਾਸ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਮੈਡੀਕਲ ਉਪਕਰਨਾਂ ਦੀ ਤੇਜ਼ੀ ਨਾਲ ਨੈਦਾਨਿਕ ਟ੍ਰੇਨਿੰਗ ਕਰਨ ਦੇ ਲਈ ਲਗਭਗ 50 ਕਲਸਟਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜੀਵਨ ਆਸ਼ਾ, ਸਿਹਤ ਸਮੱਸਿਆਵਾਂ ਦੇ ਪ੍ਰਭਾਵ ਵਿੱਚ ਬਦਲਾਅ, ਤਰਜੀਹਾਂ ਵਿੱਚ ਬਦਲਾਅ, ਵਧਦੇ ਮੱਧ ਵਰਗ, ਸਿਹਤ ਬੀਮਾ ਵਿੱਚ ਵਾਧਾ, ਮੈਡੀਕਲ ਸਹਾਇਤਾ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਨੀਤੀ ਸਮਰਥਨ ਅਤੇ ਪ੍ਰੋਤਸਾਹਨ ਇਸ ਖੇਤਰ ਨੂੰ ਅੱਗੇ ਵਧਾਉਣਗੇ।

ਡਾ. ਜਿਤੇਂਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਇਹ ਅਸਲ ਵਿੱਚ ਨਿਰਮਾਣ ਕੇਂਦਰ ਅਤੇ ਦੁਨੀਆ ਭਰ ਵਿੱਚ ਮੈਡੀਕਲ ਉਪਕਰਨਾਂ ਦੇ ਪ੍ਰਮੁੱਖ ਨਿਰਯਾਤਕ ਬਣ ਕੇ ਗਲੋਬਲ ਪਦਚਿੰਨ੍ਹ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਇਹ ਮੇਕ ਇਨ ਇੰਡੀਆ ਅਭਿਯਾਨ ਦਾ ਇੱਕ ਮਹੱਤਵਪੂਰਨ ਉਦੇਸ਼ ਹੈ, ਜਿਸ ਵਿੱਚ ਭਾਰਤੀ ਮੈਡੀਕਲ ਉਪਕਰਨ ਖੇਤਰ ਨੂੰ ਸੂਰਜ ਚੜ੍ਹਨ ਦਾ ਖੰਡ ਦੇ ਰੂਪ ਵਿੱਚ ਪਹਿਚਾਣਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਨਵਤਾ ਨੇ ਉਦਯੋਗ ਨੂੰ ਨਿਮਨ-ਤਕਨੀਕ ਖੰਡ ਤੋਂ ਲੈ ਕੇ ਉਪਕਰਨਾਂ ਦੀਆਂ ਅਧਿਕ ਵਧੀਆ ਸ਼੍ਰੇਣੀਆਂ ਤੱਕ ਦੇ ਉਪਕਰਨ-ਖੰਡਾਂ ਦੀ ਵੈਲਿਊ ਚੇਨ ਵਿੱਚ ਆਪਣਾ ਕੌਸ਼ਲ ਗਹਿਰਾ ਕਰਨ ਦੇ ਲਈ ਜ਼ਰੂਰੀ ਪ੍ਰੋਤਸਾਹਨ ਦਿੱਤਾ ਹੈ।

<><><><><>

ਐੱਸਐੱਨਸੀ/ਆਰਆਰ(Release ID: 1857812) Visitor Counter : 78


Read this release in: Telugu , English , Urdu , Hindi