ਰੇਲ ਮੰਤਰਾਲਾ
ਰੇਲਵੇ ਭਰਤੀ ਬੋਰਡ (ਆਰਆਰਬੀ), ਚੇਨਈ ਅਤੇ ਆਰਆਰਬੀ ਸਿਲੀਗੁੜੀ ਦੁਆਰਾ ਗ਼ੈਰ-ਤਕਨੀਕੀ ਲੋਕਪ੍ਰਿਯ ਸ਼੍ਰੇਣੀ ਦੇ ਲੇਵਲ -6 ਦੇ ਪਰਿਣਾਮ ਘੋਸ਼ਿਤ ਕੀਤੇ ਗਏ
ਹੋਰ ਆਰਆਰਬੀ ਦੁਆਰਾ ਲੇਵਲ-6 ਪਰਿਣਾਮ ਕੱਲ੍ਹ ਘੋਸ਼ਿਤ ਕੀਤੇ ਜਾਣ ਦੀ ਸੰਭਾਵਨਾ
प्रविष्टि तिथि:
07 SEP 2022 4:55PM by PIB Chandigarh
ਭਾਰਤੀ ਰੇਲਵੇ ਨੇ 30 ਜੁਲਾਈ 2022 ਨੂੰ ਸਟੇਸ਼ਨ ਮਾਸਟਰ, ਵਣਜ ਅਪਰੇਂਟਿਸ ਦੇ ਕੁੱਲ 7124 ਅਸਾਮੀਆਂ ’ਤੇ ਭਰਤੀ ਲਈ ਸੀਈਐੱਨ 01/2019 ਗ਼ੈਰ-ਤਕਨੀਕੀ ਲੋਕਪ੍ਰਿਯ ਸ਼੍ਰੇਣੀ (ਐੱਨਟੀਪੀਸੀ) ਦੇ ਲੇਵਲ-6 ਦੇ ਲਈ ਕੰਪਿਊਟਰ ਅਧਾਰਿਤ ਯੋਗਤਾ ਟੈਸਟ (ਸੀਬੀਏਟੀ) ਦਾ ਆਯੋਜਨ ਕੀਤਾ ਸੀ।
ਰੇਲਵੇ ਭਰਤੀ ਬੋਰਡ (ਆਰਆਰਬੀ), ਚੇਨਈ ਅਤੇ ਆਰਆਰਬੀ ਸਿਲੀਗੁੜੀ ਦੁਆਰਾ ਲੇਬਲ-6 ਅਸਾਮੀਆਂ ਦੇ ਪਰਿਣਾਮ ਅੱਜ ਪਹਿਲੇ ਹੀ ਅਪਲੋਡ ਕੀਤੇ ਜਾ ਚੁੱਕੇ ਹਨ। ਹੋਰ ਆਰਆਰਬੀ ਦੁਆਰਾ ਪਰਿਣਾਮਾਂ ਨੂੰ ਅੰਤਿਮ ਰੂਪ ਦੇਣ ਅਤੇ ਉਨ੍ਹਾਂ ਨੂੰ ਅਪਲੋਡ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ। ਸਭ 21 ਆਰਆਰਬੀਸ ਦੁਆਰਾ ਪਰਿਣਾਮ ਕੱਲ੍ਹ ਤੱਕ ਘੋਸ਼ਿਤ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ।
***
ਵਾਈਬੀ/ਡੀਐੱਨਐੱਸ
(रिलीज़ आईडी: 1857788)
आगंतुक पटल : 118