ਰੇਲ ਮੰਤਰਾਲਾ
azadi ka amrit mahotsav

ਭਾਰਤ ਅਤੇ ਬੰਗਲਾਦੇਸ਼ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਅੰਤਰ-ਸਰਕਾਰੀ ਰੇਲਵੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੋ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖਤ ਕੀਤੇ ਗਏ


ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਦੋਸਤੀ ਦੇ ਬੰਧਨ ਨੂੰ ਮਜ਼ਬੂਤੀ

Posted On: 06 SEP 2022 5:45PM by PIB Chandigarh

ਅਪ੍ਰੈਲ 2022 ਵਿੱਚ ਭਾਰਤੀ ਰੇਲਵੇ ਦੇ ਬਹੁ-ਪੱਖੀ ਵਫ਼ਦ ਦੀ ਬੰਗਲਾਦੇਸ਼ ਯਾਤਰਾ ਅਤੇ 1 ਜੂਨ 2022 ਨੂੰ ਭਾਰਤ ਦੇ ਰੇਲ ਮੰਤਰੀ ਅਤੇ ਬੰਗਲਾਦੇਸ਼ ਦੇ ਰੇਲ ਮੰਤਰੀ ਦੇ ਦਰਮਿਆਨ ਹੋਈ ਹਾਲ ਹੀ ਬੈਠਕ ਦੇ ਬਾਅਦ, ਦੋਹਾਂ ਦੇਸ਼ਾਂ ਦੇ ਦਰਮਿਆਨ ਮਿੱਤਰਤਾਪੂਰਨ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਅੰਤਰ-ਸਰਕਾਰੀ ਰੇਲਵੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਦੇ ਸਹਿਮਤੀ ਪੱਤਰ (ਐੱਮਓਯੂ) ਤਿਆਰ ਕੀਤੇ ਗਏ ਹਨ। ਬੰਗਲਾਦੇਸ਼ ਦੀ ਮਾਣਯੋਗ ਪ੍ਰਧਾਨ ਮੰਤਰੀ ਸੇਖ਼ ਹਸੀਨਾ ਦੀ ਭਾਰਤ ਯਾਤਰਾ ਦੇ ਦੌਰਾਨ 06 ਸਤੰਬਰ 2022 ਨੂੰ ਇਨ੍ਹਾਂ ਸਹਮਿਤੀ ਪੱਤਰਾਂ ’ਤੇ ਹਸਤਖਤ ਕੀਤੇ ਗਏ ਅਤੇ ਉਨ੍ਹਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।

1. "ਭਾਰਤੀ ਰੇਲਵੇ ਦੀ ਟ੍ਰੇਨਿੰਗ ਸੰਸਥਾਨ ਵਿੱਚ ਬੰਗਲਾਦੇਸ਼ ਰੇਲਵੇ ਕਰਮਚਾਰੀਆਂ ਦੀ ਟ੍ਰੇਨਿੰਗ" ਨਾਲ ਸਬੰਧਿਤ ਸਹਿਮਤੀ ਪੱਤਰ

ਇਸ ਸਹਿਮਤੀ ਪੱਤਰ ਦਾ ਉਦੇਸ਼ ਆਪਸੀ ਸਹਿਯੋਗ ਦੀ ਰੂਪ-ਰੇਖਾ ਤਿਆਰ ਕਰਨਾ ਅਤੇ ਵਿਭਿੰਨ ਸਥਾਨਾਂ ਦੇ ਦੌਰਿਆਂ ਸਹਿਤ ਭਾਰਤੀ ਰੇਲਵੇ ਦੇ ਟ੍ਰੇਨਿੰਗ ਸੰਸਥਾਨਾਂ ਵਿੱਚ ਬੰਗਲਾਦੇਸ਼ ਰੇਲਵੇ ਦੇ ਕਰਮਚਾਰੀਆਂ ਦੀ ਟ੍ਰੇਨਿੰਗ ਦੀ ਸੁਵਿਧਾ ਪ੍ਰਦਾਨ ਕਰਨਾ ਹੈ। ਇਸ ਵਿੱਚ ਡਿਜਾਇਨਿੰਗ, ਤਾਲਮੇਲ, ਸੈਮੀਨਾਰ ਆਯੋਜਨ, ਵਰਕਸ਼ਾਪ, ਕਲਾਸਰੂਮ ਅਤੇ ਸਥਾਨ  ਅਧਾਰਿਤ ਟ੍ਰੇਨਿੰਗ ਸ਼ਾਮਲ ਹੋਵਗੀ। ਬੰਗਲਾਦੇਸ਼ ਵਿੱਚ ਟ੍ਰੇਨਿੰਗ ਸਬੰਧੀ ਸੁਵਿਧਾਵਾਂ ਦੀ ਸਥਾਪਨਾ ਅਤੇ ਉਨ੍ਹਾਂ ਦੀ ਅੱਪਗ੍ਰੇਡ ਕਰਨ ਅਤੇ ਅਧਿਐਨ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਯਾਤਰਾ ਅਤੇ ਸਹਾਇਤਾ ਕਰਨ ਸਮੇਤ ਵਿਭਿੰਨ ਜ਼ਰੂਰਤਾਂ ਦੇ ਅਨੁਰੂਪ ਭਾਰਤੀ ਰੇਲਵੇ ਬੰਗਲਾਦੇਸ਼ ਸਰਕਾਰ ਦੇ ਰੇਲ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਵੀ ਸਥਾਪਿਤ ਕਰੇਗਾ।

2. "ਬੰਗਲਾਦੇਸ ਰੇਲਵੇ ਦੇ ਲਈ ਐੱਫਓਆਈਐੱਸ ਜਿਹੀ ਆਈਟੀ ਪ੍ਰਣਾਲੀ ਅਤੇ ਹੋਰ ਆਈਟੀ ਐਪਲੀਕੇਸ਼ਨਾਂ ਵਿੱਚ ਸਹਿਯੋਗ" ਨਾਲ ਸਬੰਧਿਤ ਸਹਿਮਤੀ ਪੱਤਰ

ਭਾਰਤ ਸਰਕਾਰ ਦਾ ਰੇਲ ਮੰਤਰਾਲਾ ਬੰਗਲਾਦੇਸ਼ ਰੇਲਵੇ ਵਿੱਚ ਯਾਤਰੀ ਟਿਕਟਿੰਗ, ਮਾਲ ਢੁਆਈ ਅਤੇ ਕੰਟਰੋਲ ਦਫ਼ਤਰ, ਟ੍ਰੇਨ ਪੁੱਛਗਿੱਛ ਪ੍ਰਣਾਲੀ, ਸੰਪਦਾ ਪ੍ਰਬੰਧਨ ਦਾ ਡਿਜੀਟਲੀਕਰਨ, ਮਾਨਵ ਸੰਸਾਧਾਨ ਅਤੇ ਵਿੱਤੀ ਬੁਨਿਆਦੀ ਢਾਂਚੇ ਜਿਹੇ ਕੰਪਿਊਟਰੀਕਰਨ ਦੇ ਸਭ ਪਹਿਲੂਆਂ ਦੇ ਲਈ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਸੀਆਈਆਈਐੱਸ) ਦੇ ਰਾਹੀਂ ਨਾਲ ਬੰਗਲਾਦੇਸ਼ ਰੇਲਵੇ ਨੂੰ ਆਈਟੀ ਨਾਲ ਜੁੜੇ ਸਮਾਧਾਨਾਂ ਦੀ ਪੇਸ਼ਕਸ਼ ਕਰੇਗਾ।

***

ਵਾਈਬੀ/ਡੀਐੱਨਐੱਸ


(Release ID: 1857418) Visitor Counter : 124