ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਡਾਇਰੈਕਟੋਰੇਟ ਜਨਰਲ ਆਵ੍ ਟ੍ਰੇਨਿੰਗ (ਡੀਜੀਟੀ), ਟ੍ਰੇਨੀਆਂ ਲਈ ਨਾਮਾਂਕਣ ਅਤੇ ਮੁਲਾਂਕਣ ਲਈ ਪ੍ਰਕਿਰਿਆ ਨੂੰ ਸੁਚਾਰੂ ਬਣਾਉਂਦਾ ਹੈ
ਅਗਸਤ 2022 ਦੇ ਮਹੀਨੇ ਵਿੱਚ ਆਯੋਜਿਤ ਸ਼ਿਲਪਕਾਰੀ ਟ੍ਰੇਨਿੰਗ ਯੋਜਨਾ (ਸੀਟੀਐੱਸ) ਲਈ ਔਲ ਇੰਡੀਆ ਟਰੇਡ ਟੈਸਟ (ਏਆਈਟੀਟੀ) 2022 ਦੇ ਨਤੀਜੇ 7 ਸਤੰਬਰ, 2022 ਨੂੰ ਘੋਸ਼ਿਤ ਕੀਤੇ ਜਾਣਗੇ
Posted On:
06 SEP 2022 6:52PM by PIB Chandigarh
ਕੌਸ਼ਲ ਵਿਕਾਸ ਅਤੇ ਉਦਮਤਾ ਮੰਤਰਾਲੇ (ਐੱਮਐੱਸਡੀਈ) ਦੀ ਸਰਪ੍ਰਸਤੀ ਵਿੱਚ ਸਰਕਾਰ ਦੇ ਪ੍ਰਮੁੱਖ ਸਕਿੱਲ ਇੰਡੀਆ ਪ੍ਰੋਗਰਾਮ ਦੇ ਤਹਿਤ ਡਾਇਰੈਕਟੋਰੇਟ ਜਨਰਲ ਆਵ੍ ਟ੍ਰੇਨਿੰਗ (ਡੀਜੀਟੀ) ਭਾਰਤੀ ਨੌਜਵਾਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦੇਣ ਵਾਲੀ ਪ੍ਰਮੁੱਖ ਏਜੰਸੀ ਹੈ।
ਇਹ ਟ੍ਰੇਨੀਆਂ ਦੇ ਨਾਮਾਂਕਣ ਅਤੇ ਮੁਲਾਂਕਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾ ਰਿਹਾ ਹੈ ਜੋ ਹੁਣ ਔਨਲਾਈਨ ਹੈ। ਇਸ ਨੂੰ ਆਈਟੀਆਈ ਦੁਆਲਾ ਲਾਗੂ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਟ੍ਰੇਨਿੰਗ ਕੋਰਸਾਂ ਦੀ ਮਿਆਦ 6 ਮਹੀਨੇ ਤੋਂ 2 ਸਾਲ ਦੇ ਦਰਮਿਆਨ ਹੁੰਦੀ ਹੈ। ਰਾਸ਼ਟਰੀ ਕੌਸ਼ਲ ਯੋਗਤਾ ਫਰੇਮਵਰਕ (ਐੱਨਐਐੱਸਕਿਊਐੱਫ) ਦੇ ਅਨੁਰੂਪ ਇਨ੍ਹਾਂ ਕੋਰਸਾਂ ਵਿੱਚ ਇੰਜੀਨੀਅਰਿੰਗ ਨਾਲ ਜੁੜੇ 82 ਵੋਕੇਸ਼ਨਲ, ਗ਼ੈਰ-ਇੰਜਨੀਅਰਿੰਗ ਨਾਲ ਜੁੜੇ 63 ਅਤੇ ਦਿਵਿਯਾਂਗ ਵਿਅਕਤੀਆਂ (ਪੀਡਬਲਿਊਡੀ) ਦੇ ਲਈ 05 ਕਰੋਸਾਂ ਸਮੇਤ 150 ਵੋਕੋਸ਼ਨਲਸ ਨਾਲ ਜੁੜੇ ਕੋਰਸ ਹਨ। ਵਰਤਮਾਨ ਵਿੱਚ ਸਰਕਾਰੀ ਅਤੇ ਨਿਜੀ ਦੋਨੋਂ 14,786 ਆਈਟੀਆਈ ਵਿੱਚ 20 ਲੱਖ ਟ੍ਰੇਨੀ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ। ਵੋਕੇਸ਼ਨਲ ਟ੍ਰੇਨਿੰਗ ਦੇ ਖੇਤਰ ਵਿੱਚ ਇਹ ਯੋਜਨਾ ਸਭ ਤੋਂ ਮਹੱਤਵਪੂਰਨ ਹੈ ਅਤੇ ਦੇਸ਼ ਵਿੱਚ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਆਈਟੀਆਈ ਦੇ ਵਿਸ਼ਾਲ ਨੈੱਟਵਰਕ ਦੇ ਜ਼ਰੀਏ ਮੌਜੂਦਾ ਅਤੇ ਨਾਲ ਹੀ ਭਵਿੱਖ ਦੀਆਂ ਜਨਸ਼ਕਤੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸ਼ਿਲਪਕਾਰ ਤਿਆਰ ਕਰਨ ਦੇ ਕਾਰਜ ਵਿੱਚ ਲਗਿਆ ਹੋਇਆ ਹੈ।
ਪ੍ਰਕਿਰਿਆ ਨੂੰ ਸਰਲ ਅਤੇ ਕਾਰਗਰ ਬਣਾਉਣ ਦੇ ਲਈ ਡੀਜੀਟੀ ਦੁਆਰਾ ਕੀਤੀਆਂ ਗਈਆਂ ਕੁਝ ਪਹਿਲ ਹਨ:
ਇਕ ਕਲਿੱਕ ਵਿੱਚ ਲਾਗੂਕਰਨ :ਟ੍ਰੇਨੀਆਂ ਦੇ ਲਈ ਇੱਕ ਕਲਿੱਕ ਵਿੱਚ ਲਾਗੂਕਰਨ ਦੀ ਪ੍ਰਕਿਰਿਆ ਨੂੰ ਸ਼ਾਮਿਲ ਕੀਤਾ ਗਿਆ ਹੈ ਜਿੱਥੇ ਉਹ ਭਵਿੱਖ ਮੁਕਤ ਸਿੱਖਿਆ ਸੰਸਥਾਨ (ਐੱਨਆਈਓਐੱਸ) ਦੇ ਤਹਿਤ 12ਵੀਂ ਜਮਾਤ ਦੇ ਸਮਾਨਤਾ ਪ੍ਰੋਗਰਾਮ, ਇੰਦਰਾ ਗਾਂਧੀ ਰਾਸਟਰੀ ਮੁਕਤ ਯੂਨੀਵਰਸਿਟੀ (ਈਗਨੋ) ਦੇ ਤਹਿਤ ਗੈਜੂਏਟ ਪੱਧਰ ਦੇ ਕਰੋਸਾਂ ਅਤੇ ਉਦਯੋਗਾਂ ਦੇ ਨਾਲ ਅਪ੍ਰੈਟਿਸਸ਼ਿਪ ਟ੍ਰੇਨਿੰਗ ਕਰਨ ਦੇ ਲਈ ਡੀਜੀਟੀਐੱਮਆਈਐੱਸ (https://ncvtmis.gov.in) ਵਿੱਚ ਟ੍ਰੇਨਿੰਗ ਪ੍ਰੋਫਾਈਲ ਨਾਲ ਇੱਕ ਕਲਿੱਕ ਦੇ ਨਾਲ ਰਜਿਸਟਡ ਕਰਾ ਸਕਦੇ ਹਨ।
ਪਰੀਖਿਆ ਪੈਟਰਨ ਦਾ ਸਰਲੀਕਰਣ: ਪਰੀਖਿਆ ਪੈਟਰਨ ਨੂੰ ਸਰਲ ਬਣਾਇਆ ਗਿਆ ਹੈ, ਇੱਕ ਥਿਊਰੀ ਅਤੇ ਇੱਕ ਪ੍ਰੈਕਟੀਕਲ ਪਰੀਖਿਆ ਆਯੋਜਿਤ ਕੀਤੀ ਜਾਵੇਗੀ, ਜਿਸ ਨਾਲ ਟ੍ਰੇਨੀਆਂ ਦੇ ਦਰਮਿਆਨ ਪਰੀਖਿਆ ਦਾ ਘੱਟ ਹੋਵੇ ਅਤੇ ਅਣਉਪਸਥਿਤੀ ਅਤੇ ਅਸਫ਼ਲਤਾ ਵਿੱਚ ਕਮੀ ਆਵੇਗੀ।
ਪਾਰਦਰਸ਼ਿਤਾ ਲਿਆਉਣ ਅਤੇ ਸ਼ਿਕਾਇਤਾਂ ਨੂੰ ਘੱਟ ਕਰਨ ਦੇ ਲਈ ਡੀਜੀਟੀਐੱਮਆਈਐੱਸ ਪੋਰਟਲ ’ਤੇ ਟ੍ਰੇਨੀ ਪ੍ਰੋਫਾਈਲ ਪੇਜ ਵਿੱਚ ਟ੍ਰੇਨੀਆਂ ਦੀ ਸੀਬੀਟੀ ਉੱਤਰ ਪੁਸਤਕਾਵਾਂ , ਅਣਉਪਸਥਿਤ/ਵਰਤਮਾਨ ਸਥਿਤੀ , ਅਤੇ ਟ੍ਰੇਨੀਆਂ ਦੇ ਸੀਬੀਟੀ ਪਰੀਖਿਆ ਕੇਂਦਰਾਂ ਨੂੰ ਦੇਖਣ ਦਾ ਪ੍ਰਾਵਧਾਨ ਵੀ ਕੀਤਾ ਜਾ ਰਿਹਾ ਹੈ।
ਸ਼ਿਲਪਕਾਰ ਟ੍ਰੇਨਿੰਗ ਯੋਜਨਾ ਦੇ ਲਈ ਔਲ ਇੰਡੀਆ ਟਰੇਡ ਪਰੀਖਿਆ (ਏਆਈਟੀਟੀ) 2022 ਦਾ ਪਰਿਣਾਮ 7 ਸਤੰਬਰ, 2022 ਨੂੰ ਘੋਸ਼ਿਤ ਕੀਤਾ ਜਾਵੇਗਾ।
ਐੱਮਐੱਸਡੀਈ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਰਕਾਰ ਕੌਸ਼ਲ ਨੂੰ ਅਧਿਕ ਮਹੱਤਵਅਕਾਂਖੀ ਅਤੇ ਪ੍ਰਗਤੀਸ਼ੀਲ ਬਣਾਉਣ ਦੇ ਲਈ ਸ਼੍ਰੇਣੀਬੱਧ ਕਰ ਰਹੀ ਹੈ। ਸੈਸ਼ਨ 2022-23 ਤੋਂ ਆਈਟੀਆਈ ਈਕੋਸਿਸਟਮ ਵਿੱਚ ਸਾਰੇ ਕੋਰਸਾਂ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਤਰਕਸੰਗਤ ਬਣਾਇਆ ਗਿਆ ਹੈ, ਅਤੇ 1600 ਟ੍ਰੇਨਿੰਗ ਘੰਟਿਆਂ ਦੇ ਨਾਲ ਇੱਕ ਸਾਲ ਕੋਰਸ ਨੂੰ ਘੱਟ ਕਰਕੇ 1200 ਟ੍ਰੇਨਿੰਗ ਘੰਟੇ ਕਰ ਦਿੱਤਾ ਗਿਆ ਹੈ, ਤਾਕਿ ਟ੍ਰੇਨੀ ਕਰਾਸ-ਸਕਿੱਲਿੰਗ, ਹਾਈਬ੍ਰਿਡ ਕੋਰਸ, ਪੀਐੱਮਕੇਵੀਆਈ ਦੇ ਤਹਿਤ ਸੌਰਟ੍ਰਮ ਕਰੋਸ ਅਤੇ ਹੋਰ ਕਾਰਜਾਂ ਦੇ ਰਾਹੀਂ 240 ਘੰਟੇ ਦਾ ਉਪਯੋਗ ਕਰ ਸਕਣ। ਇਸ ਨਾਲ ਟ੍ਰੇਨਿੰਗ ਮਿਆਦ ਦੇ ਅੰਤ ਵਿੱਚ ਟ੍ਰੇਨਿੰਗ ਬਿਹਤਰ ਕਰੀਅਰ ਦੇ ਅਵਸਰਾਂ ਦੇ ਨਾਲ ਬਹੁ ਕੌਸ਼ਲ ਹਾਸਲ ਕਰਨ ਵਿੱਚ ਸਮਰੱਥ ਹੋ ਸਕਣਗੇ।
ਅਖਿਲ ਭਾਰਤੀ ਵਪਾਰ ਪਰੀਖਿਆ (ਏਆਈਟੀਟੀ-2022) ਦੇ ਪਰਿਣਾਮ 7 ਸਤੰਬਰ 2022 ਨੂੰ ਘੋਸ਼ਿਤ ਕੀਤੇ ਜਾਣਗੇ। ਟ੍ਰੇਨੀ ਆਪਣੇ ਪਰਿਣਾਮ ਡੀਜੀਟੀਐੱਮਆਈਐੱਸ ਪੋਰਟਲ (https://ncvtmis.gov.in) ’ਤੇ ਦੇਖ ਸਕਣਗੇ। ਸਰਟੀਫਿਕੇਟ 17 ਸਤੰਬਰ, 2022 ਨੁੰ ਵਿਸ਼ਵਕਰਮਾ ਜਯੰਤੀ ਦੇ ਸ਼ੁਭ ਦਿਨ ’ਤੇ ਵੰਡੇ ਜਾਣਗੇ, ਕਿਉਂਕਿ ਇਸ ਨੂੰ ਸ਼ੁੱਭ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਸ ਸਾਲ ਪਰਿਣਾਮ ਪ੍ਰਤੀਸ਼ਤ 89.13 ਪ੍ਰਤੀਸ਼ਤ ਰਿਹਾ (ਪਰੀਖਿਆ ਦੇਣ ਵਾਲੇ 16.6 ਲੱਖ ਵਿੱਚੋਂ ਲਗਭਗ 14.6 ਲੱਖ ਟ੍ਰੇਨੀ ਪਾਸ ਘੋਸ਼ਿਤ ਹੋਏ) ਇਸ ਦਿਨ ਦੇਸ਼ ਭਰ ਦੇ ਸਾਲ 2022-22 ਦੇ ਦੋ ਸਾਲ ਦੇ ਕਰੋਸ ਅਤੇ 2021-22 ਦੇ ਇੱਕ ਸਾਲ ਅਤੇ 6 ਮਹੀਨੇ ਦੇ ਕਰੋਸ ਦੇ ਲਗਭਗ 8.9 ਲੱਖ ਟ੍ਰੇਨੀਆਂ ਨੂੰ ਪ੍ਰਮਾਣਿਤ ਅਤੇ ਸਨਮਾਨਿਤ ਕੀਤਾ ਜਾਵੇਗਾ। ਕਨਵੋਕੇਸ਼ਨ ਦੇ ਲਈ ਟੌਪਰਸ ਦੀ ਸੂਚੀ ਅਤੇ ਐੱਸਓਪੀ https://dgt.gov.in. ’ਤੇ ਉਪਲਬਧ ਹੈ।
*****
ਐੱਮਜੇਪੀਐੱਸ/ਏਕੇ
(Release ID: 1857387)
Visitor Counter : 228