ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
1 ਅਕਤੂਬਰ 2022 ਤੋਂ ਮੌਜੂਦਾ ਬੈਟਰੀ ਸੁਰੱਖਿਆ ਮਾਨਕਾਂ ਵਿੱਚ ਅਤਿਰਿਕਤ ਸੁਰੱਖਿਆ ਪ੍ਰਾਵਧਾਨਾਂ ਦੀ ਸਿਫਾਰਿਸ਼
Posted On:
01 SEP 2022 7:25PM by PIB Chandigarh
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਲੈਕਟ੍ਰਿਕ ਦੋ-ਪਹੀਆ ਵਾਹਨਾਂ ਵਿੱਚ ਅੱਗ ਲਗਣ ਦੀ ਵਧੀ ਘਟਨਾਵਾਂ ਦੇ ਮੱਦੇਨਜ਼ਰ, ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਸ਼੍ਰੀ ਟਾਟਾ ਨਰਸਿੰਘ ਰਾਵ (ਡਾਇਰੈਕਟਰ, ਏਆਰਸੀ, ਹੈਦਰਾਬਾਦ) ਦੀ ਪ੍ਰਧਾਨਗੀ ਹੇਠ ਇੱਕ ਵਿਸ਼ਸ਼ ਕਮੇਟੀ ਦਾ ਗਠਨ ਕੀਤਾ ਸੀ। ਇਸ ਸੀਐੱਮਵੀ ਨਿਯਮਾਂ ਦੇ ਤਹਿਤ ਨੋਟੀਫਿਕੇਸ਼ਨ ਮੌਜੂਦਾ ਬੈਟਰੀ ਸੁਰੱਖਿਆ ਮਾਨਕਾਂ ਵਿੱਚ ਅਤਿਰਿਕਤ ਸੁਰੱਖਿਆ ਪ੍ਰਾਵਧਾਨਾਂ ਦੀ ਸਿਫਾਰਿਸ਼ ਕਰਨੀ ਸੀ।
ਇਸ ਕਮੇਟੀ ਵਿੱਚ ਮੈਂਬਰ ਦੇ ਤੌਰ ‘ਤੇ ਸ਼੍ਰੀ ਐੱਮ.ਕੇ.ਜੈਨ (ਵਿਗਿਆਨਿਕ-ਜੀ, ਸੀਐੱਫਈਈਐੱਸ, ਡੀਆਰਡੀਓ), ਡਾ. ਆਰਤੀ ਭੱਟ (ਵਿਗਿਆਨਿਕ-ਐੱਫ, ਐਡੀਸ਼ਨਲ ਡਾਇਰੈਕਟਰ, ਸੀਐੱਫਈਈਐੱਸ, ਡੀਆਰਡੀਓ), ਡਾ. ਸੁੱਬਾ ਰੈੱਡੀ (ਪ੍ਰਿੰਸੀਪਲ ਰਿਸਰਚ ਸਾਇੰਸਟਿਸਟ, ਆਈਆਈਐੱਸਸੀ, ਬੰਗਲੁਰੂ), ਪ੍ਰੋ. ਐੱਲ ਉਮਾਨੰਦ (ਚੇਅਰ, ਡੀਈਐੱਸਈ, ਆਈਆਈਐੱਸਸੀ, ਬੰਗਲੁਰੂ), ਡਾ. ਐੱਮ. ਸ਼੍ਰੀਨਿਵਾਸ (ਵਿਗਿਆਨਿਕ-ਈ, ਐੱਨਐੱਸਟੀਐੱਲ, ਵਿਸ਼ਾਖਾਪੱਟਨਮ), ਪ੍ਰੋ. ਦੇਵੇਂਦਰ ਜਲੀਹਾਲ (ਪ੍ਰਮੁੱਖ, ਸੀ-ਬੀਈਈਵੀ, ਆਈਆਈਟੀ ਮਦ੍ਰਾਸ, ਚੇਨਈ) ਸ਼ਾਮਿਲ ਹਨ।
ਮਾਹਿਰ ਕਮੇਟੀ ਦੀ ਰਿਪੋਰਟ ਵਿੱਚ ਦਿੱਤੀਆਂ ਗਈਆਂ ਸਿਫਾਰਿਸ਼ਾਂ ਦੇ ਅਧਾਰ ‘ਤੇ, ਮੰਤਰਾਲੇ ਨੇ 29 ਅਗਸਤ 2022 ਨੂੰ ਏਆਈਐੱਸ 156 ਨੂੰ ਸੰਸ਼ੋਧਨ 2 ਜਾਰੀ ਕੀਤਾ ਹੈ- ਇਲੈਕਟ੍ਰਿਕ ਪਾਵਰ ਟ੍ਰੇਨ ਦੇ ਨਾਲ ਐੱਲ ਸ਼੍ਰੇਣੀ (ਚਾਰ ਪਹੀਆ ਨਾਲ ਕੰਮ ਵਾਲੇ ਮੋਟਰ ਵਾਹਨ ਅਤ ਕਵਾਡ੍ਰਿਸਾਇਕਲ ਹੁੰਦੇ ਹਨ) ਦੇ ਮੋਟਰ ਵਾਹਨਾਂ ਲਈ ਖਾਸ ਜ਼ਰੂਰਤਾਂ ਅਤੇ ਏਆਈਐੱਸ 038 ਰਿਵੀਜਨ 2 ਵਿੱਚ ਸੰਸ਼ੋਧਨ 2- ਐੱਮ ਸ਼੍ਰੇਣੀ (ਯਾਤਰੀਆਂ ਨੂੰ ਲੈ ਜਾਣ ਵਾਲੀ ਘੱਟ ਤੋਂ ਘੱਟ ਚਾਰ ਪਹੀਆ ਮੋਟਰ ਗੱਡੀ)
ਅਤੇ ਐੱਨ ਸ਼੍ਰੇਣੀ (ਮਾਲ ਢੁਆਈ ਲਈ ਇਸਤੇਮਾਲ ਕੀਤੇ ਜਾਣ ਵਾਲੇ ਘੱਟ ਤੋਂ ਘੱਟ ਚਾਰ ਪਹੀਆਂ ਵਾਲੇ ਮੋਟਰ ਵਾਹਨ, ਜੋ ਮਾਲ ਦੇ ਇਲਾਵਾ ਲੋਕਾਂ ਨੂੰ ਵੀ ਲੈ ਜਾ ਸਕਦਾ ਹੈ) ਦੇ ਮੋਟਰ ਵਾਹਨਾਂ ਦੀ ਇਲੈਕਟ੍ਰਿਕ ਪਾਵਰ ਟ੍ਰੇਨ ਲਈ ਖਾਸ ਜ਼ਰਰੂਤਾਂ। ਇਨ੍ਹਾਂ ਸੰਸ਼ੋਧਨਾਂ ਵਿੱਚ ਬੈਟਰੀ ਸੈੱਲ, ਬੀਐੱਮਐੱਸ, ਔਨ-ਬੋਰਡ ਚਾਰਜ, ਬੈਟਰੀ ਪੈਕ ਦਾ ਡਿਜਾਇਨ, ਅੰਦਰੂਨੀ ਸੈੱਲ ਵਿੱਚ ਸ਼ਾਰਟ ਸਰਕਿਟ ਨੂੰ ਅੱਗ ਲਗਣ ਦੇ ਕਾਰਨ ਥਰਮਲ ਪ੍ਰਸਾਰ ਆਦਿ ਨਾਲ ਸੰਬੰਧਿਤ ਅਤਿਰਿਕਤ ਸੁਰੱਖਿਆ ਜ਼ਰੂਰਤਾਂ ਸ਼ਾਮਲ ਹਨ।
1 ਅਕਤੂਬਰ 2022 ਨੂੰ ਸੰਬੰਧਿਤ ਸ਼੍ਰੇਣੀ ਦੇ ਇਲੈਕਟ੍ਰਿਕ ਵਾਹਨਾਂ ਲਈ ਸੰਸ਼ੋਧਿਤ ਏਆਈਐੱਸ 156 ਅਤੇ ਏਆਈਐੱਸ 038 ਰਿਵੀਜਨ 2 ਮਾਨਕਾਂ ਨੂੰ ਲਾਜ਼ਮੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਮੰਤਰਾਲੇ ਨੇ 25 ਅਗਸਤ 2022 ਨੂੰ ਕੇਂਦਰੀ ਮੋਟਰ ਵਾਹਨ ਨਿਯਮ (ਸੀਐੱਮਵੀਆਰ) 1989 ਨੇ ਨਿਯਮ 124 ਦੇ ਉਪ-ਨਿਯਮ 4 ਵਿੱਚ ਸੰਸ਼ੋਧਨ ਕਰਨ ਲਈ ਡ੍ਰਾਫਟ ਨੋਟੀਫਿਕੇਸ਼ਨ ਜੀਐੱਸਆਰ 659 (ਈ) ਵੀ ਜਾਰੀ ਕੀਤਾ ਹੈ, ਜਿਸ ਵਿੱਚ ਇਲੈਕਟ੍ਰਿਕ ਪਾਵਰ ਟ੍ਰੇਨ ਵਾਹਨਾਂ ਵਿੱਚ ਇਸਤੇਮਾਲ ਹੋਣ ਵਾਲੀ ਟ੍ਰੈਕਸ਼ਨ ਬੈਟਰੀ ਲਈ ਉਤਪਾਦਨ ਦੀ ਅਨੁਕੂਲਤਾ (ਸੀਓਪੀ) ਨੂੰ ਲਾਜ਼ਮੀ ਕੀਤਾ ਜਾ ਸਕੇ। ਪ੍ਰਸਤਾਵਿਤ ਨਿਯਮ 1 ਅਕਤੂਬਰ 2022 ਤੋਂ ਪ੍ਰਭਾਵੀ ਹੋਣਗੇ। 30 ਦਿਨਾਂ ਦੇ ਅੰਤਰ ਸਾਰੇ ਹਿਤਧਾਰਕਾਂ ਨੂੰ ਟਿੱਪਣੀਆਂ ਅਤੇ ਸੁਝਾਅ ਮੰਗੇ ਹਨ।
***
ਐੱਮਜੇਪੀਐੱਸ
(Release ID: 1856347)
Visitor Counter : 183