ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਨਾਗਪੁਰ ਵਿੱਚ ਨੈਸ਼ਨਲ ਵਾਯੋਸ਼੍ਰੀ ਅਤੇ ਅਦੀਪ (ਦਿੱਵਿਯਾਂਗਾਂ ਨੂੰ ਸਹਾਇਤਾ) ਯੋਜਨਾ ਦੇ ਤਹਿਤ ਮੁਫ਼ਤ ਉਪਕਰਣ ਪ੍ਰਦਾਨ ਕੀਤੇ

Posted On: 01 SEP 2022 3:55PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੇਂਦਰ ਸਰਕਾਰ ਦੀ ਨੈਸ਼ਨਲ ਵਾਯੋਸ਼੍ਰੀ ਅਤੇ ਅਦੀਪ(ਦਿੱਵਿਯਾਂਗਾਂ ਨੂੰ ਸਹਾਇਤਾ) ਯੋਜਨਾਵਾਂ ਦੇ ਤਹਿਤ ਨਾਗਪੁਰ ਵਿੱਚ ਅੱਜ ਬਜ਼ੁਰਗ ਨਾਗਰਿਕਾਂ ਅਤੇ ਦਿੱਵਿਯਾਂਗ ਜਨਾਂ ਨੂੰ ਮੁਫ਼ਤ ਉਪਕਰਣ ਅਤੇ ਹੋਰ ਸਮੱਗਰੀ ਪ੍ਰਦਾਨ ਕੀਤੀ।

https://ci5.googleusercontent.com/proxy/iNLXmpjLvukx9gg8VouaLctSvZa86wxxWuMCcX7AeMmN0l3kQWTkLCtM5XFHvVaFgfrjjjT7aWuWY3ogdQwJcvL4uBDk4vrynR0ayPqixDdW6lqiJZ51WscfeQ=s0-d-e1-ft#https://static.pib.gov.in/WriteReadData/userfiles/image/image001W1VV.jpg

ਕੇਂਦਰ ਸਰਕਾਰ ਨੇ 2016 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦਿੱਵਿਯਾਂਗ ਜਨ ਅਧਿਕਾਰ ਕਾਨੂੰਨ ਬਣਾਇਆ ਸੀ। ਨੈਸ਼ਨਲ ਵਾਯੋਸ਼੍ਰੀ ਯੋਜਨਾ ਦੇ ਤਹਿਤ 27 ਫਰਵਰੀ ਤੋਂ 23 ਅਪ੍ਰੈਲ 2022 ਤੱਕ ਬਜ਼ੁਰਗ ਨਾਗਰਿਕਾਂ ਅਤੇ ਦਿੱਵਿਯਾਂਗ ਜਨਾਂ ਲਈ ਸਕ੍ਰੀਨਿੰਗ ਕੈਂਪ ਆਯੋਜਿਤ ਕੀਤੇ ਗਏ, ਜਿਸ ਵਿੱਚ ਨਾਗਪੁਰ ਸ਼ਹਿਰ ਵਿੱਚ 28,000 ਅਤੇ ਗ੍ਰਾਮੀਣ ਨਾਗਪੁਰ ਵਿੱਚ 8,000 ਸਹਿਤ ਲਗਭਗ 36,000 ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ। ਉਨ੍ਹਾਂ ਸਾਰੀਆਂ ਨੂੰ ਉਪਕਰਣ ਅਤੇ ਸਮੱਗਰੀ ਵੰਡ ਕੀਤੀ ਗਈ। ਇਨ੍ਹਾਂ ਸਾਰੇ ਉਪਕਰਣਾਂ ਅਤੇ ਸਮੱਗਰੀਆਂ ਦੀ ਕੁਲ ਲਾਗਤ 34.83 ਕਰੋੜ ਰੁਪਏ ਹੈ।

https://ci6.googleusercontent.com/proxy/-7GGzovu6D6nDBeObBiRrnnPKQ2gdnKZ4oaw46x0t5dQmHvYyrsFFw3boS8Zx1Nyg_t9ZLDmlrVAvmn6J_4rjFSvXsTJ_lfGMSNvAbRY_7WstFSmxk19cWa0Tw=s0-d-e1-ft#https://static.pib.gov.in/WriteReadData/userfiles/image/image002QUEG.jpg

ਨਾਗਪੁਰ ਸ਼ਹਿਰ ਦੇ ਸਾਰੇ 6 ਵਿਧਾਨਸਭਾ ਖੇਤਰਾਂ ਵਿੱਚ ਇਨ੍ਹਾਂ ਉਪਕਰਣਾਂ ਦੀ ਵੰਡ ਲਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਇਸੇ ਲੜੀ ਵਿੱਚ ਅੱਜ (1 ਸਤੰਬਰ ਨੂੰ) ਦੂਜਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਅੱਜ ਪੂਰਬੀ ਨਾਗਪੁਰ ਵਿਧਾਨਸਭਾ ਖੇਤਰ ਦੇ 4,549 ਲਾਭਾਰਥੀਆਂ ਨੂੰ ਕੁੱਲ 34,130 ਉਪਕਰਨ ਦਿੱਤੇ ਗਏ ਹਨ ਜਿਨ੍ਹਾਂ ਦੀ ਕੁਲ ਲਾਗਤ 4.82 ਕਰੋੜ ਰੁਪਏ ਨਾਲ ਅਧਿਕ ਹੈ।

https://ci5.googleusercontent.com/proxy/0cRSHs4br-LY0DOgXYyHazy7AXYlFrfoMOebWzm3DUrevRgrnwfIIz921R9AVdarpWGnOoaUBTkyfTKCbU6Smle4lHW2U1awiL2HALRcRrhcv_JtFbA-WIGPXQ=s0-d-e1-ft#https://static.pib.gov.in/WriteReadData/userfiles/image/image003F7WF.jpg

ਇਨ੍ਹਾਂ 43 ਪ੍ਰਕਾਰ ਦੇ ਉਪਕਰਣਾਂ ਵਿੱਚ ਮੁੱਖ ਰੂਪ ਤੋਂ ਵ੍ਹੀਲਚੇਅਰ, ਸਾਈਕਲ (ਹੱਥ ਨਾਲ ਸੰਚਾਲਿਤ), ਵ੍ਹੀਲ ਚੇਅਰ, ਵਾਕਿੰਗ ਸਟਿਕ, ਡਿਜੀਟਲ ਹਿਅਰਿੰਗ ਐਂਡ, ਦ੍ਰਿਸ਼ਟੀ ਤੋਂ ਕਮਜ਼ੋਰ ਲੋਕਾਂ ਲਈ ਸਕ੍ਰੀਨ ਰੀਡਿੰਗ ਨੇ ਨਾਲ ਸਮਾਰਟ ਫੋਨ, ਬ੍ਰੇਲ ਕੈਨ (ਫੋਲਡਿੰਗ ਕੈਨ) ਦੇ ਇਲਾਵਾ ਆਰਟੀਫਿਸ਼ੀਅਲ ਹੱਥ ਅਤੇ ਪੈਰ ਸ਼ਾਮਲ ਹਨ।

*******

ਐੱਮਜੇਪੀਐੱਸ



(Release ID: 1856339) Visitor Counter : 106


Read this release in: English , Urdu , Marathi , Hindi