ਵਣਜ ਤੇ ਉਦਯੋਗ ਮੰਤਰਾਲਾ
ਮੁੰਬਈ ਵਿੱਚ ਸਾਂਤਾਕਰੂਜ਼ ਇਲੈਕਟ੍ਰੌਨਿਕਸ ਐਕਸਪੋਰਟ ਪ੍ਰੋਸੈੱਸਿੰਗ ਜ਼ੋਨ (ਐੱਸਈਈਪੀਜ਼ੈੱਡ - SEEPZ) ਵਿਖੇ ਮੈਗਾ ਕੌਮਨ ਫੈਸਿਲਿਟੀ ਸੈਂਟਰ (ਸੀਐੱਫਸੀ) ਪ੍ਰੋਜੈਕਟ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹੇ ਪ੍ਰੋਜੈਕਟਾਂ ਲਈ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ: ਸ਼੍ਰੀ ਪੀਯੂਸ਼ ਗੋਇਲ
ਆਗਾਮੀ ਮੈਗਾ ਸੀਐੱਫਸੀ ਰਤਨ ਅਤੇ ਗਹਿਣੇ ਸੈਕਟਰ ਦੀ ਗਲੋਬਲ ਪੱਧਰ ਦੀ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਵੇਗਾ - ਸ਼੍ਰੀ ਪੀਯੂਸ਼ ਗੋਇਲ
ਸੀਐੱਫਸੀ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੀ ਦਕਸ਼ਤਾ ਵਿੱਚ ਸੁਧਾਰ ਕਰਨ ਅਤੇ ਵੈਲਿਊ ਚੇਨ ਵਿੱਚ ਅੱਗੇ ਵੱਧਣ ਵਿੱਚ ਉਨ੍ਹਾਂ ਦੀ ਮਦਦ ਕਰੇਗਾ: ਸ਼੍ਰੀ ਗੋਇਲ
Posted On:
01 SEP 2022 7:01PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਕਿ ਮੁੰਬਈ ਵਿੱਚ ਸਾਂਤਾਕਰੂਜ਼ ਇਲੈਕਟ੍ਰੋਨਿਕਸ ਐਕਸਪੋਰਟ ਪ੍ਰੋਸੈੱਸਿੰਗ ਜ਼ੋਨ (ਐੱਸਈਈਪੀਜ਼ੈੱਡ) ਵਿੱਚ ਆਗਾਮੀ ਮੈਗਾ ਕੌਮਨ ਫੈਸਿਲਿਟੀ ਸੈਂਟਰ (ਸੀਐੱਫਸੀ) ਭਵਨ ਨੂੰ ਇੱਕ ਮਿਸਾਲ ਵਜੋਂ ਕੰਮ ਕਰਨਾ ਚਾਹੀਦਾ ਹੈ ਕਿ ਸਰਕਾਰੀ ਅਤੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਪ੍ਰੋਜੈਕਟ ਵੀ ਸਮਾਂ ਸੀਮਾ ਦੀ ਪਾਲਣਾ ਕਰ ਸਕਦੇ ਹਨ ਅਤੇ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਪੂਰੇ ਕੀਤੇ ਜਾ ਸਕਦੇ ਹਨ। ਉਹ ਅੱਜ ਮੁੰਬਈ ਵਿੱਚ ਸਾਂਤਾਕਰੂਜ਼ ਇਲੈਕਟ੍ਰੋਨਿਕਸ ਐਕਸਪੋਰਟ ਪ੍ਰੋਸੈੱਸਿੰਗ ਜ਼ੋਨ (ਐੱਸਈਈਪੀਜ਼ੈੱਡ) ਵਿੱਚ ਮੈਗਾ ਕੌਮਨ ਫੈਸਿਲਿਟੀ ਸੈਂਟਰ (ਸੀਐੱਫਸੀ) ਬਿਲਡਿੰਗ ਦੇ ਭੂਮੀ ਪੂਜਨ ਸਮਾਰੋਹ ਨੂੰ ਵਰਚੁਅਲੀ ਸੰਬੋਧਨ ਕਰ ਰਹੇ ਸਨ।
ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ 1 ਮਈ 2023 ਤੱਕ ਉਸਾਰੀ ਨੂੰ ਪੂਰਾ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਗਿਆ ਸੀ ਅਤੇ ਇਹ ਐੱਸਈਈਪੀਜ਼ੈੱਡ ਦੇ 50 ਸਾਲ ਪੂਰੇ ਹੋਣ ਦੇ ਨਾਲ ਮੇਲ ਖਾਂਦਾ ਹੈ ਅਤੇ ਇਸ ਦਿਨ ਮਹਾਰਾਸ਼ਟਰ ਦਿਵਸ ਅਤੇ ਮਜ਼ਦੂਰ ਦਿਵਸ ਵੀ ਹੈ।
ਮੰਤਰੀ ਨੇ ਸੀਐੱਫਸੀ ਨੂੰ ਐੱਸਈਈਪੀਜ਼ੈੱਡ ਦਾ ਤਾਜ ਅਤੇ ਰਤਨ ਅਤੇ ਗਹਿਣੇ ਨਿਰਯਾਤ ਪ੍ਰਮੋਸ਼ਨ ਕੌਂਸਲ (ਜੀਜੇਈਪੀਸੀ) ਦੀ ਇੱਕ ਸ਼ਾਨਦਾਰ ਪ੍ਰਾਪਤੀ ਕਰਾਰ ਦਿੱਤਾ। ਸ਼੍ਰੀ ਗੋਇਲ ਨੇ ਭਰੋਸਾ ਪ੍ਰਗਟਾਇਆ ਕਿ ਇਹ ਸਾਡੇ ਨਿਰਯਾਤ ਦੇ ਵਾਧੇ ਵਿੱਚ ਯੋਗਦਾਨ ਪਾਵੇਗਾ ਅਤੇ ਕਿਹਾ ਕਿ ‘ਸਬਕਾ ਪ੍ਰਯਾਸ’ ਨਾਲ ਅਸੀਂ ਨਿਸ਼ਚਿਤ ਤੌਰ ‘ਤੇ ਆਪਣਾ ਲਕਸ਼ ਹਾਸਲ ਕਰ ਲਵਾਂਗੇ।
ਸ਼੍ਰੀ ਗੋਇਲ ਨੇ ਦੇਖਿਆ ਕਿ 1965 ਵਿੱਚ ਕਾਂਡਲਾ ਵਿੱਚ ਏਸ਼ੀਆ ਦਾ ਪਹਿਲਾ ਈਪੀਜ਼ੈੱਡ ਸਥਾਪਿਤ ਹੋਣ ਦੇ ਨਾਲ, ਨਿਰਯਾਤ ਨੂੰ ਉਤਸ਼ਾਹਿਤ ਕਰਨ ਵਿੱਚ ਨਿਰਯਾਤ ਪ੍ਰੋਸੈੱਸਿੰਗ ਜ਼ੋਨ (ਈਪੀਜ਼ੈੱਡ) ਮਾਡਲ ਦੀ ਪ੍ਰਭਾਵਸ਼ੀਲਤਾ ਨੂੰ ਮਾਨਤਾ ਦੇਣ ਵਾਲਾ ਭਾਰਤ ਏਸ਼ੀਆ ਵਿੱਚ ਪਹਿਲਾ ਦੇਸ਼ ਸੀ। ਉਨ੍ਹਾਂ ਅੱਗੇ ਕਿਹਾ ਕਿ ਐੱਸਈਈਪੀਜ਼ੈੱਡ ਨੂੰ ਗਲੋਬਲ ਬਜ਼ਾਰਾਂ ਲਈ 'ਗੋਲਡਨ ਗੇਟਵੇ' ਵਜੋਂ ਜਾਣਿਆ ਜਾਵੇਗਾ ਅਤੇ ਕਿਹਾ ਕਿ ਮੈਗਾ ਸੀਐੱਫਸੀ ਇੱਕ ਮਹੱਤਵਪੂਰਨ ਪ੍ਰੋਜੈਕਟ ਹੋਵੇਗਾ ਜੋ ਅਤਿਆਧੁਨਿਕ ਮਸ਼ੀਨਰੀ ਅਤੇ ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਕਰਦੇ ਹੋਏ ਰਤਨ ਅਤੇ ਗਹਿਣਿਆਂ ਦੇ ਸੈਕਟਰ ਦੀ ਗਲੋਬਲ ਪੱਧਰ ਦੀ ਮੁਕਾਬਲੇਬਾਜ਼ੀ ਨੂੰ ਵਧਾਏਗਾ।
ਉਨ੍ਹਾਂ ਦੇਖਿਆ ਕਿ ਕੌਸ਼ਲ ਵਿਕਾਸ ਕੇਂਦਰ ਦੀ ਸਥਾਪਨਾ ਨਾਲ ਮੌਜੂਦਾ ਗੁਣਵੱਤਾ, ਉਤਪਾਦਕਤਾ, ਮਾਨਵ ਸ਼ਕਤੀ ਦੇ ਸਕਿੱਲਸ, ਘਰੇਲੂ ਖੋਜ ਅਤੇ ਵਿਕਾਸ ਅਤੇ ਟੈਕਨੋਲੋਜੀ ਅਤੇ ਲਾਗਤ ਪ੍ਰਤੀਯੋਗਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।
ਇਹ ਨੋਟ ਕੀਤਾ ਜਾ ਸਕਦਾ ਹੈ ਕਿ ਸੀਐੱਫਸੀ ਇੱਕ ਸਮਾਜਿਕ ਪ੍ਰੋਜੈਕਟ ਵਜੋਂ ਵੀ ਕੰਮ ਕਰੇਗਾ, ਕਿਉਂਕਿ ਇਹ ਇਕਾਈਆਂ ਖਾਸ ਕਰਕੇ ਛੋਟੇ ਅਤੇ ਦਰਮਿਆਨੇ ਉੱਦਮੀਆਂ ਨੂੰ ਅਜਿਹੀਆਂ ਸੁਵਿਧਾਵਾਂ ਪ੍ਰਦਾਨ ਕਰਕੇ ਦਕਸ਼ਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ ਜਿਨ੍ਹਾਂ ਨੂੰ ਵੱਡੇ ਨਿਵੇਸ਼ ਦੀ ਲੋੜ ਹੈ ਜਿਸ ਨਾਲ ਉਨ੍ਹਾਂ ਨੂੰ ਵੈਲਿਊ ਚੇਨ ਵਿੱਚ ਅੱਗੇ ਵੱਧਣ ਵਿੱਚ ਮਦਦ ਮਿਲੇਗੀ।
ਐੱਸਈਈਪੀਜ਼ੈੱਡ ਕੁੱਲ 30,000 ਕਰੋੜ ਰੁਪਏ ਦੇ ਨਿਰਯਾਤ ਦਾ ਯੋਗਦਾਨ ਪਾਉਂਦਾ ਹੈ। ਇਸਦੀ ਵੱਡੀ ਬਰਾਮਦ ਅਤੇ ਰੋਜ਼ਗਾਰ ਦੀ ਸੰਭਾਵਨਾ ਨੂੰ ਦੇਖਦੇ ਹੋਏ, ਸਰਕਾਰ ਰਤਨ ਅਤੇ ਗਹਿਣਿਆਂ ਦੇ ਸੈਕਟਰ ਨੂੰ ਹੁਲਾਰਾ ਦੇਣ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਯੂਏਈ ਅਤੇ ਆਸਟ੍ਰੇਲੀਆ ਦੇ ਨਾਲ ਐੱਫਟੀਏ’ਸ ਨੇ ਇਸ ਸੈਕਟਰ ਲਈ ਕਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਭਾਰਤ-ਯੂਏਈ ਸੀਈਪੀਏ ਤੋਂ ਬਾਅਦ ਸੋਨੇ ਦੇ ਸਾਦੇ ਗਹਿਣਿਆਂ ਦੀ ਬਰਾਮਦ ਵਧ ਰਹੀ ਹੈ ਅਤੇ ਈਯੂ, ਯੂਕੇ ਅਤੇ ਕੈਨੇਡਾ ਨਾਲ ਗੱਲਬਾਤ ਜਾਰੀ ਹੈ।
******
ਏਡੀ/ਕੇਪੀ/ਐੱਮਐੱਸ
(Release ID: 1856322)
ਵਿਜ਼ੀਟਰ ਕਾਊਂਟਰ : 138