ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਆਗਾਮੀ 10 ਸਤੰਬਰ, 2022 ਨੂੰ ਸਾਇੰਸ ਸਿਟੀ, ਅਹਿਮਦਾਬਾਦ ਵਿੱਚ ਰਾਜਾਂ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰੀਆਂ ਦੇ ਸੰਮੇਨਲ ਦਾ ਉਦਘਾਟਨ ਕਰਨਗੇ


ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਦੇ ਹੋਏ ਕਿਹਾ ਕਿ ਇਸ ਸੰਮੇਨਲ ਦਾ ਉਦੇਸ਼ ਕੇਂਦਰ ਅਤੇ ਰਾਜਾਂ ਦਰਮਿਆਨ ਅਧਿਕ ਤਾਲਮੇਲ ਦੇ ਰਾਹੀਂ ਰਾਸ਼ਟਰੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਦੇ ਈਕੋਸਿਸਟਮ ਤੰਤਰ ਨੂੰ ਮਜ਼ਬੂਤ ਕਰਨਾ ਹੈ

ਮੰਤਰੀ ਮਹੋਦਯ ਦੇ ਅਨੁਸਾਰ ਕੇਂਦਰ ਰਾਜਾਂ ਨੂੰ ਉਨ੍ਹਾਂ ਦੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਨੀਤੀਆਂ ਤਿਆਰ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਰਾਜਾਂ ਦੇ ਨਾਲ ਸੰਯੁਕਤ ਰੂਪ ਤੋਂ ਉਨ੍ਹਾਂ ਦੀ ਵਿਸ਼ੇਸ਼ ਐੱਸਟੀਆਈ ਜ਼ਰੂਰਤਾਂ, ਚੁਣੌਤੀਆਂ ਅਤੇ ਅੰਤਰਾਲ ਦੇ ਖੇਤਰਾਂ ਨੂੰ ਦੂਰ ਕਰਨ ਅਤੇ ਜ਼ਰੂਰੀ ਸਮਾਧਾਨ ਵਿਕਸਿਤ ਕਰਨ ਲਈ ਕੰਮ ਕਰੇਗਾ।

ਦੋ ਦਿਨੀਂ ਇਸ ਵਿਗਿਆਨ ਸੰਮੇਲਨ ਵਿੱਚ ਸਾਰੇ 28 ਰਾਜਾਂ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ, 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕ ਅਤੇ 100 ਤੋਂ ਅਧਿਕ ਸਟਾਰਟ ਅਪਸ ਅਤੇ ਉਦਯੋਗਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਦੇ ਹਿੱਸਾ ਲੈਣ ਦੀ ਸੰਭਾਵਨਾ ਹੈ: ਡਾ. ਜਿਤੇਂਦਰ ਸਿੰਘ

Posted On: 31 AUG 2022 5:30PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਗਾਮੀ 10 ਸਤੰਬਰ, 2022 ਨੂੰ ਸਾਇੰਸ ਸਿਟੀ, ਅਹਿਮਦਾਬਾਦ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਦੇ ਵਿਗਿਆਨ ਅਤੇ ਟੈਕਨੋਲੋਜੀ (ਐੱਸ ਐਂਡ ਟੀ) ਮੰਤਰੀਆਂ ਦੇ 2 ਦਿਨੀਂ ਵਿਗਿਆਨ ਸੰਮੇਲਨ ਦਾ ਉਦਘਾਟਨ ਕਰਨਗੇ।

ਇੱਕ ਉੱਚ ਪੱਧਰੀ ਅਧਿਕਾਰੀਆਂ ਮੀਟਿੰਗ ਦੇ ਬਾਅਦ ਅੱਜ ਇੱਥੇ ਨਵੀਂ ਦਿੱਲੀ ਵਿੱਚ ਇਸ ਭਾਵ ਦੀ ਘੋਸ਼ਣਾ ਕਰਦੇ ਹੋਏ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਬਾਰ ਸੰਮੇਨਲ ਨੂੰ ਇੱਕ ਅਲਗ ਪ੍ਰਾਰੂਪ ਦਿੱਤਾ ਜਾ ਰਿਹਾ ਹੈ।

https://ci4.googleusercontent.com/proxy/9khnMfY9mMYf-wTijJIg1iOLPQ2h9PUSczo-7s3_RAUCpIjEPy__WeJaSidaY5Ir4PRAgLau4XejaBJvFy4sYnmjPVL73oK4sZm7M5xhrAlfQzdlywQexUz1Mg=s0-d-e1-ft#https://static.pib.gov.in/WriteReadData/userfiles/image/image001A3NC.jpg

ਜਿਸ ਵਿੱਚ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਹਰੇਕ ਲਈ “ ਜੀਵਨ ਵਿੱਚ ਸੁਗਮਤਾ (ਈਜ ਆਵ੍ ਲਿਵਿੰਗ) ਲਈ ਪ੍ਰਾਸੰਗਿਕ ਨਵੀਆਂ ਤਕਨੀਕਾਂ ਅਤੇ ਉਨ੍ਹਾਂ ਦੇ ਇਸ਼ਟਤਮ ਅਨੁਪ੍ਰਯੋਗ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੀਟਿੰਗ ਦੇਸ਼ ਭਰ ਵਿੱਚ ਅਧਿਕ ਤਾਲਮੇਲ ਦੇ ਰਾਹੀਂ ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਈਕੋਸਿਸਟਮ ਤੰਤਰ ਨੂੰ ਮਜ਼ਬੂਤ ਕਰਦੇ ਹੋਏ ਕੇਂਦਰ ਅਤੇ ਰਾਜਾਂ ਦਰਮਿਆਨ ਅੰਤਰਾਲ (ਸਿਲੋਸ) ਨੂੰ ਜੋੜਣ ਵਿੱਚ ਵੀ ਮਦਦ ਕਰੇਗੀ।

ਸਾਰੇ 28 ਰਾਜਾਂ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ, 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ, ਰਾਜਾਂ ਦੇ ਪ੍ਰਮੁੱਖ ਅਧਿਕਾਰੀ ਮੁੱਖ ਸਕੱਤਰ, ਰਾਜਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੇ ਪ੍ਰਭਾਵੀ ਪ੍ਰਧਾਨ ਸਕੱਤਰ ਅਤੇ ਭਾਰਤ ਸਰਕਾਰ ਦੇ ਸਾਰੇ ਵਿਗਿਆਨ ਵਿਭਾਗਾਂ: ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਡੀਐੱਸਟੀ, ਡੀਐੱਸਆਈਆਰ, 

ਐੱਮਓਈਐੱਸ, ਡੀਏਈ ,ਡੀਓਐੱਸ, ਆਈਸੀਐੱਮਆਰ, ਆਈਸੀਏਆਰ, ਜਲਸ਼ਕਤੀ ਮੰਤਰਾਲੇ, ਵਾਤਾਵਰਣ ਵਨ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਨਵੀਨ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸਕੱਤਰ ਅਤੇ 100 ਤੋਂ ਅਧਿਕ ਸਟਾਰਟ ਅਪਸ ਅਤੇ ਉਦਯੋਗਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ) ਦੇ ਹਿੱਸਾ ਲੈਣ ਦੀ ਉਮੀਦ ਹੈ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਦੋ ਦਿਨੀਂ ਵਿਗਿਆਨ ਅਤੇ ਟੈਕਨੋਲੋਜੀ ਸੰਮੇਲਨ ਵਿੱਚ ਇੱਕ ਨਵਾਂ ਹੀ ਆਯਾਮ ਹੋਵੇਗਾ ਕਿਉਂਕਿ ਕਈ ਕਾਰਵਾਈ-ਉਨਮੁੱਖ ਫੈਸਲੇ ਲਏ ਜਾਣਗੇ ਅਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਸ਼ਟਰੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਨੀਤੀਆਂ ਦੇ ਅਨੁਕ੍ਰਮ ਵਿੱਚ ਉਨ੍ਹਾਂ ਦੀ ਵਿਅਕਤੀਗਤ ਐੱਸਟੀਆਈ ਨੀਤੀ ਬਣਾਉਣ ਲਈ ਕਿਹਾ ਜਾਵੇਗਾ।

ਮੰਤਰੀ ਮਹੋਦਯ ਨੇ ਕਿਹਾ ਕਿ ਕੇਂਦਰ ਸਹਿਕਾਰੀ ਸੰਘਵਾਦ ਦੀ ਸੱਚੀ ਭਾਵਨਾ ਦੇ ਅਨੁਰੂਪ ਰਾਜਾਂ ਨੂੰ ਉਨ੍ਹਾਂ ਦੀ ਰਾਜ ਐੱਸਟੀਆਈ ਨੀਤੀਆਂ ਤਿਆਰ ਕਰਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਰਾਜਾਂ ਦੀ ਵਿਸ਼ੇਸ਼ ਐੱਸਟੀਆਈ ਜ਼ਰੂਰਤਾਂ, ਚੁਣੌਤੀਆਂ ਅਤੇ ਅੰਤਰਾਲ ਦੇ ਖੇਤਰਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦੇ ਲਈ ਸਮਾਧਾਨ ਵਿਕਸਿਤ ਕਰਨ ਲਈ ਰਾਜਾਂ ਦੇ ਨਾਲ ਸੰਯੁਕਤ ਰੂਪ ਵਿੱਚ ਕੰਮ ਕਰੇਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਰਾਜਾਂ ਲਈ ਜ਼ਰੂਰੀ ਹੈ ਕਿ ਉਹ ਖੋਜ ਅਤੇ ਵਿਕਾਸ, ਇਨੋਵੇਸ਼ਨ ਅਤੇ ਉੱਦਮਤਾ ਨੂੰ ਹੁਲਾਰਾ ਦੇ ਕੇ ਰਾਜਾਂ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਈਕੋਸਿਸਟਮ ਤੰਤਰ ਨੂੰ ਮਜ਼ਬੂਤ ਕਰਨ ਲਈ ਕੇਂਦਰ-ਰਾਜ ਸਦਭਾਵਨਾ ਅਤੇ ਸਹਿਯੋਗ ਤੰਤਰ ਨੂੰ ਮਜ਼ਬੂਤ ਕਰਨ ਦੇ ਵੱਡੇ ਟੀਚੇ ਦੀ ਦਿਸ਼ਾ ਵਿੱਚ ਆਪਣੀਆਂ ਨੀਤੀਆਂ ਨੂੰ ਸੰਰੇਖਿਤ ਕਰਨ ਵਿੱਚ ਸਰਗਰਮ ਹੋ ਕੇ ਕਾਰਜ ਕਰੇ।

ਉਨ੍ਹਾਂ ਨੇ ਕਿਹਾ ਕਿ ਰਾਜਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ (ਐੱਸ ਐਂਡ ਟੀ) ਦਖਲਅੰਦਾਜ਼ੀ ਦੇ ਰਾਹੀਂ ਆਪਣੀ ਸਥਾਨਿਕ ਸਮੱਸਿਆਵਾਂ ਦਾ ਸਮਾਧਾਨ ਤਲਾਸ਼ਣ ਵਿੱਚ ਸਮਰੱਥ ਹੋਣਾ ਚਾਹੀਦਾ ਹੈ ਨਾਲ ਹੀ ਉਨ੍ਹਾਂ ਨੇ ਕੇਂਦਰ ਦੁਆਰਾ ਅਜਿਹੇ ਸਮਾਧਾਨਾਂ ਦੀ ਖੋਜ ਵਿੱਚ ਉਨ੍ਹਾਂ ਗਿਆਨ ਸੰਸਥਾਨਾਂ ਅਤੇ ਮਾਹਰਾਂ ਨਾਲ ਜੋੜਕੇ ਹਰ ਸੰਭਵ ਮਦਦ ਦਾ ਵਾਅਦਾ ਕੀਤਾ। ਮੰਤਰੀ ਮਹੋਦਯ ਨੇ ਕਿਹਾ ਕਿ ਕੁਝ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦਾ ਅਧਾਰ ਅਤੇ ਸੰਸਥਾਗਤ ਸ਼ਕਤੀ ਕਮਜੋਰ ਹੈ ਅਤੇ ਇਸ ਲਈ ਉਨ੍ਹਾਂ ਨੇ ਆਪਣੇ ਸੰਸਥਾਨਾਂ ਨੂੰ ਕੇਂਦਰ ਸਰਕਾਰ ਦੇ ਖੋਜ ਅਤੇ ਵਿਕਾਸ ਅਤੇ ਵਿੱਦਿਅਕ ਸੰਸਥਾਨਾਂ ਨਾਲ ਜੋੜਨਾ ਹੀ ਚਾਹੀਦਾ ਹੈ।

ਡਾ. ਜਿਤੇਂਦਰ ਸਿੰਘ ਨੇ ਮੀਟਿੰਗ ਦੇ ਪ੍ਰਤੀਭਾਗੀਆਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਲਗਭਗ ਹਰ ਰਾਜ ਵਿੱਚ ਵਿਗਿਆਨ ਅਤੇ ਟੈਕਨੋਲੋਜੀ (ਐੱਸ ਐਂਡ ਟੀ) ਪਰਿਸ਼ਦ ਹੈ ਲੇਕਿਨ ਉਨ੍ਹਾਂ ਵਿੱਚੋਂ ਕੁਝ ਹੀ ਸਰਗਰਮ ਰੂਪ ਤੋਂ ਕੰਮ ਕਰ ਰਹੀਆਂ ਹਨ ਅਤੇ ਇਸ ਲਈ ਐੱਸ ਐਂਡ ਟੀ ਪਰਿਸ਼ਦ  ਪੱਧਰ ਨਾਲ ਕੁਝ ਹਟ ਕੇ ਰਾਜਾਂ ਦੇ ਨਾਲ ਐੱਸਟੀਆਈ ਜੁੜਾਅ ਵਧਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਵਿਗਿਆਨ ਟੈਕਨੋਲੋਜੀ ਇਨੋਵੇਸ਼ਨ (ਐੱਸਟੀਆਈ) ਈਕੋਸਿਸਟਮ ਤੰਤਰ ਦੇ ਮੈਪਿੰਗ ਵਿੱਚ ਪ੍ਰਣਾਲੀ ਦੇ ਅੰਤਰ ਉਤਪੰਨ ਗਿਆਨ,

ਪ੍ਰਣਾਲੀ ਦੇ ਅੰਦਰ ਉਤਪੰਨ/ਉਤਪਾਦਿਤ ਗਿਆਨ ਦਾ ਪ੍ਰਸਾਰ, ਗਿਆਨ ਉਤਪਾਦਕਾਂ ਅਤੇ ਗਿਆਨ ਪ੍ਰਸਾਰਕਾਂ ਦਰਮਿਆਨ ਪਰਸਪਰ ਸੰਵਾਦ/ਸੰਬੰਧ ਅਤੇ ਜ਼ਰੂਰਤਾ/ਪ੍ਰਾਥਮਿਕਤਾਵਾਂ ਅਤੇ ਪ੍ਰਣਾਲੀ ਦੀਆਂ ਚੁਣੌਤੀਆਂ/ਕਮਜ਼ੋਰੀਆਂ ਦੀ ਪਹਿਚਾਣ ਜਿਵੇਂ ਚਾਰ ਵਿਆਪਕ ਸੰਕੇਤਕ ਆਉਂਦੇ ਹਨ। ਮੰਤਰੀ ਮਹੋਦਯ ਨੇ ਅੱਗ ਦੱਸਿਆ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਰਾਜਾਂ ਦੇ ਐੱਸਟੀਆਈ ਈਕੋਸਿਸਟਮ ਤੰਤਰ ਦੀ ਮੈਪਿੰਗ ਲਈ ਇੱਕ “ਪ੍ਰਣਾਲੀਗਤ ਢਾਂਚਾ (ਸਿਸਟਮ ਫ੍ਰੇਮਵਰਕ)’ ਵਿਕਸਿਤ ਕਰਨ ਦਾ ਯਤਨ ਕੀਤਾ ਹੈ।

https://ci4.googleusercontent.com/proxy/u1q1BcSMD-PLVhOR6-wU6LXyLo8FRJ_s6IiXehpLlpg9-K412VEHfSRwzlVAxDDmWbb65kZg-ta4Js1PCUZi6JcgQYIPMy5RqslKpfwBCaxEsm9IWFBN3orUuQ=s0-d-e1-ft#https://static.pib.gov.in/WriteReadData/userfiles/image/image002CP2X.jpg

ਇਸ ਸੰਮੇਲਨ ਦੇ ਵਿਆਪਕ ਏਜੰਡੇ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਦਾ ਉਦੇਸ਼ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਪ੍ਰਮੁੱਖ ਟੈਕਨੋਲੋਜੀ ਖੇਤਰਾਂ ਵਿੱਚ ਰਾਜਾਂ ਦੇ ਟੈਕਨੋਲੋਜੀਵਿਦ ਅਤੇ ਪੇਸ਼ੇਵਰਾਂ ਨੂੰ ਸ਼ਾਮਿਲ ਕਰਦੇ ਹੋਏ ਕੇਂਦਰ ਅਤੇ ਰਾਜਾਂ ਦਰਮਿਆਨ ਸਰਗਰਮ ਜੁੜਾਅ ਨੂੰ ਹੁਲਾਰਾ ਦੇਣਾ

ਅਤੇ ਕੇਂਦਰ ਅਤੇ ਰਾਜਾਂ ਦਰਮਿਆਨ ਐੱਸਟੀਆਈ ਸੂਚਨਾ ਅਤੇ ਡੇਟਾ ਦੇ ਪ੍ਰਵਾਹ ਨੂੰ ਸੁਵਿਧਾਜਨਕ ਬਣਾਉਣ ਲਈ ਇੱਕ ਤੰਤਰ ਦਾ ਵਿਕਾਸ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਰਾਜ, ਰਾਜਾਂ ਦੇ ਖੋਜ ਅਤੇ ਵਿਕਾਸ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਨੂੰ ਹੁਲਾਰ ਦੇਣ ਲਈ ਮਿਲਕੇ ਕੰਮ ਕਰਨਗੇ ਅਤੇ ਉੱਚਤਮ ਪੱਧਰ ਤੇ ਵਿਗਿਆਨ ਟੈਕਨੋਲੋਜੀ ਇਨੋਵੇਸ਼ਨ (ਐੱਸਟੀਆਈ) ਵਿੱਚ ਇੱਕ ਮਜ਼ਬੂਤ ਅਤੇ ਦੀਰਘਕਾਲਿਕ “ਕੇਂਦਰ-ਰਾਜ ਤਾਲਮੇਲ ਅਤੇ ਨਿਗਰਾਨੀ ਤੰਤਰ” ਸਤਾਪਿਤ ਕਰਨ ਦਾ ਯਤਨ ਕਰਨਗੇ।

ਇਸ ਸਮੀਖਿਆ ਮੀਟਿੰਗ ਵਿੱਚ ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਸਾਰਸਵਤ, ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਪ੍ਰੋ ਅਜੈ ਸੂਦ, ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਡਾ.  ਐੱਸ. ਚੰਦਰਸ਼ੇਖਰ, ਸਕੱਤਰ ਪੁਲਾੜ ਵਿਭਾਗ, ਐੱਸ, ਸੋਮਨਾਥ, ਸਕੱਤਰ, ਪ੍ਰਿਥਵੀ ਵਿਗਿਆਨ, ਡਾ. ਐੱਮ ਰਵਿਚੰਦਰਨ , ਸਕੱਤਰ, 

ਜੈਵ ਟੈਕਨੋਲੋਜੀ ਵਿਭਾਗ, ਡਾ. ਰਾਜੇਸ਼ ਗੋਖਲੇ, ਸਕੱਤਰ, ਸਮਰੱਥਾ ਨਿਰਮਾਣ ਕਮਿਸ਼ਨ, ਹੇਮੰਗ ਜਾਨੀ ਅਤੇ ਸਿਹਤ ਅਤੇ ਪਰਿਵਾਰ ਕਲਿਆਣ, ਵਾਤਾਵਰਣ, ਵਨ ਅਤੇ ਜਲਵਾਯੂ ਪਰਿਵਤਰਨ ਮੰਤਰਾਲੇ, ਜਲ ਸ਼ਕਤੀ, ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ਅਤੇ ਨਵੀਨ ਅਤ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਦੇ ਪ੍ਰਤੀਨਿਧੀ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

<><><>

ਐੱਸਐੱਨਸੀ/ਆਰਆਰ 



(Release ID: 1856173) Visitor Counter : 113