ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਪੰਜਾਬ ਨੈਸ਼ਨਲ ਬੈਂਕ ਦੇ ਦੇਸ਼ ਦੇ ਉੱਤਰੀ ਖੇਤਰ ਵਿੱਚ ਪੈਨਸ਼ਨ ਨਾਲ ਸਬੰਧਿਤ ਕਾਰਜ ਦੀ ਦੇਖਰੇਖ ਕਰਨ ਵਾਲੇ ਅਧਿਕਾਰੀਆਂ ਦੇ ਲਈ ਅੰਮ੍ਰਿਤਸਰ ਵਿੱਚ 30 ਅਤੇ 31 ਅਗਸਤ, 2022 ਨੂੰ ਇੱਕ ਦੋ ਦਿਨਾਂ ਬੈਂਕਰਸ ਪ੍ਰੋਗਰਾਮ ਦਾ ਆਯੋਜਨ ਕੀਤਾ


ਸਾਲ 2022-23 ਵਿੱਚ ਹੋਰ ਪੈਨਸ਼ਨ ਵੰਡ ਬੈਂਕਾਂ ਦੇ ਨਾਲ ਭਾਗੀਦਾਰੀ ਵਿੱਚ ਅਜਿਹੇ ਹੀ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ

Posted On: 31 AUG 2022 5:02PM by PIB Chandigarh

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਪੰਜਾਬ ਨੈਸ਼ਨਲ ਬੈਂਕ ਦੇ ਦੇਸ਼ ਦੇ ਉੱਤਰੀ ਖੇਤਰ ਵਿੱਚ ਪੈਨਸ਼ਨ ਨਾਲ ਸਬੰਧਤ ਕੰਮ ਦੀ ਦੇਖਰੇਖ ਕਰਨ ਵਾਲੇ ਅਧਿਕਾਰੀਆਂ ਲਈ ਅੰਮ੍ਰਿਤਸਰ ਵਿੱਚ 30 ਅਤੇ 31 ਅਗਸਤ, 2022 ਨੂੰ ਇੱਕ ਦੋ ਦਿਨਾਂ ਬੈਂਕਰਸ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ।

 

ਡੀਓਪੀਪੀਡਬਲਿਊ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਪੰਜਾਬ ਨੈਸ਼ਨਲ ਬੈਂਕ ਦੇ ਖੇਤਰੀ ਅਧਿਕਾਰੀਆਂ ਨੂੰ ਨਵੀਨਤਮ ਜਾਣਕਾਰੀਆਂ ਦੇਣ ਦੇ ਉਦੇਸ਼ ਨਾਲ ਪੈਨਸ਼ਨ ਨੀਤੀ ਸੁਧਾਰਾਂ ਅਤੇ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਦੀ ਪੈਨਸ਼ਨ ਵੰਡਣ ਦੇ ਡਿਜੀਟਲੀਕਰਨ 'ਤੇ ਕਈ ਸੈਸ਼ਨਾਂ ਦਾ ਆਯੋਜਨ ਕੀਤਾ। ਪੈਨਸ਼ਨਰਾਂ ਨਾਲ ਸਬੰਧਤ ਇਨਕਮ ਟੈਕਸ ਦੇ ਮਾਮਲਿਆਂ ਦੇ ਨਾਲ-ਨਾਲ ਸਲਾਨਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਦੇ ਡਿਜੀਟਲ ਸਾਧਨਾਂ 'ਤੇ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਗਏ। ਚੀਫ਼ ਕੰਟਰੋਲਰ (ਪੈਨਸ਼ਨ), ਸੀਪੀਏਓ ਨੇ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਕਾਰਨਾਂ ਨੂੰ ਸਾਂਝਾ ਕੀਤਾ ਅਤੇ ਉਹ ਕਦਮ ਸੁਝਾਏ ਦਿੱਤਾ ਜੋ ਬੈਂਕ ਦੁਆਰਾ ਸ਼ਿਕਾਇਤਾਂ ਦੇ ਨਿਪਟਾਰੇ ਲਈ ਤੇਜੀ ਨਾਲ ਚੁੱਕੇ ਜਾ ਸਕਦੇ ਹਨ।

 

ਪੈਨਸ਼ਨਰਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਲਈ ਡੀਓਪੀਪੀਡਬਲਿਊ ਦੁਆਰਾ ਵਿਕਸਤ ਏਕੀਕ੍ਰਿਤ ਪੈਨਸ਼ਨ ਪੋਰਟਲ ਨੂੰ ਪੀਐੱਨਬੀ ਦੇ ਮੌਜੂਦਾ ਪੋਰਟਲਾਂ ਨਾਲ ਜੋੜਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਭਾਰਤ ਸਰਕਾਰ ਦੇ ਕਲਿਆਣਕਾਰੀ ਕਦਮਾਂ ਦੇ ਲਾਭਾਂ ਨੂੰ ਲਾਗੂ ਕਰਨ ਅਤੇ ਉਪਯੋਗ ਨੂੰ ਸੁਨਿਸ਼ਚਿਤ ਕਰਨ ਲਈ ਖੇਤਰੀ ਅਧਿਕਾਰੀਆਂ ਅਤੇ ਪੈਨਸ਼ਨਰਾਂ ਦੀ ਜਾਗਰੂਕਤਾ ਬਹੁਤ ਮਹੱਤਵਪੂਰਨ ਹੈ। 

ਪੈਨਸ਼ਨਰਾਂ ਦੀਆਂ ਕਲਿਆਣਕਾਰੀ ਪਹਿਲਕਦਮੀਆਂ, ਜਿਵੇਂ ਕਿ ਡਿਜੀਟਲ ਲਾਈਫ ਸਰਟੀਫਿਕੇਟ ਲਈ ਚਿਹਰੇ ਪ੍ਰਮਾਣਿਕਤਾ ਕਰਨ ਵਾਲੀ ਤਕਨੀਕ ਦਾ ਬੈਂਕਾਂ ਦੁਆਰਾ ਵਿਆਪਕ ਤੌਰ 'ਤੇ ਇਸ਼ਤਿਹਾਰ ਯਾਨੀ ਪ੍ਰਚਾਰ ਕੀਤਾ ਜਾ ਸਕਦਾ ਹੈ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਖੇਤਰੀ ਅਧਿਕਾਰੀਆਂ ਅਤੇ ਪੈਨਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਨੀਤੀਗਤ ਕਦਮ ਚੁੱਕੇਗਾ।

 

ਡਿਜ਼ੀਟਲ ਜੀਵਨ ਪ੍ਰਮਾਣ ਪੱਤਰ ਅਤੇ ਫੇਸ ਪ੍ਰਮਾਣਿਕਤਾ ਕਰਨ ਵਾਲੀ ਟੈਕਨੋਲੋਜੀ ਜੀਵਨ ਪ੍ਰਮਾਣ ਪੱਤਰ ਜਮਾ ਕਰਨ ਵਿੱਚ ਪੈਨਸ਼ਨਰਾਂ ਅਤੇ ਬੈਂਕਾਂ ਲਈ ਕ੍ਰਾਂਤੀਕਾਰੀ ਸਾਬਤ ਹੋਵੇਗੀ। ਇਸ ਪ੍ਰਕਾਰ ਇਹ ਜਾਗਰੂਕਤਾ ਪ੍ਰੋਗਰਾਮ ਬੈਂਕ ਅਧਿਕਾਰੀਆਂ ਦੀ ਸਮਰੱਥਾ ਵਿਕਾਸ ਦੇ ਅਭਿਆਸ ਦੇ ਰੂਪ ਵਿੱਚ ਸੇਵਾਵਾਂ ਦਿੰਦਾ ਹੈ।

 

ਇਹ ਪ੍ਰੋਗਰਾਮ ਸੈਂਟਰਲ ਪੈਨਸ਼ਨ ਪ੍ਰੋਸੈੱਸਿੰਗ ਸੈਂਟਰਸ ਅਤੇ ਪੰਜਾਬ ਨੈਸ਼ਨਲ ਬੈਂਕ ਵਿੱਚ ਪੈਨਸ਼ਨ ਸਬੰਧੀ ਕਾਰਜ ਦੀ ਦੇਖਰੇਖ ਕਰਨ ਵਾਲੇ ਖੇਤਰੀ ਅਧਿਕਾਰੀਆਂ ਦੇ ਲਈ ਆਪਣੀ ਤਰ੍ਹਾਂ ਦਾ ਪਹਿਲਾ ਜਾਗਰੂਕਤਾ ਪ੍ਰੋਗਰਾਮ ਸੀ। ਪ੍ਰੋਗਰਾਮ ਦੇ ਦੂਸਰੇ ਦਿਨ ਡੀਓਪੀਪੀਡਬਲਿਊ ਅਤੇ ਪੀਐੱਨਬੀ ਦੇ ਨਾਲ ਸੰਵਾਦ ਸੈਸ਼ਨ ਦੇ ਲਈ ਪੀਐੱਨਬੀ ਤੋਂ ਪੈਨਸ਼ਨ ਕਢਵਾਉਣ ਵਾਲੇ ਕੁੱਝ ਪੈਨਸ਼ਨਰ ਸ਼ਾਮਲ ਹੋਏ। ਅਜਿਹਾ ਅਨੁਮਾਨ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਪੈਨਸ਼ਨਰਾਂ ਲਈ 'ਈਜ਼ ਆਵ੍ ਲਿਵਿੰਗ' ਦੇ ਲਕਸ਼ ਨੂੰ ਕਾਫੀ ਹੱਦ ਤੱਕ ਹਾਸਲ ਕਰ ਲਿਆ ਜਾਵੇਗਾ। ਇਸ ਕ੍ਰਮ ਵਿੱਚ, ਸਾਲ 2022-23 ਵਿੱਚ ਹੋਰ ਪੈਨਸ਼ਨ ਵੰਡਣ ਵਾਲੇ ਬੈਂਕਾਂ ਦੇ ਨਾਲ ਸਹਿਯੋਗ ਇਸੇ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।

 

ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਵਿੱਚ ਸੰਯੁਕਤ ਸਕੱਤਰ ਸ਼੍ਰੀ ਸੰਜੀਵ ਐੱਨ ਮਾਥੁਰ ਨੇ 30 ਅਤੇ 31 ਅਗਸਤ, 2022 ਨੂੰ ਬੈਂਕਰਜ਼ ਜਾਗਰੂਕਤਾ ਪ੍ਰੋਗਰਾਮ, ਅੰਮ੍ਰਿਤਸਰ ਦਾ ਸਮਾਪਨ ਕੀਤਾ। ਪੈਨਸ਼ਨਰਾਂ ਲਈ "ਈਜ਼ ਆਵ੍ ਲਿਵਿੰਗ" ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਕਿਰਿਆਸ਼ੀਲ ਬਦਲਾਅ ਕਰਨ ਲਈ ਵੱਖ-ਵੱਖ ਨੀਤੀਗਤ ਮੁੱਦਿਆਂ 'ਤੇ ਬੈਂਕ ਅਧਿਕਾਰੀਆਂ ਤੋਂ ਵਿਸਤ੍ਰਿਤ ਪ੍ਰਤੀਕਿਰਿਆ ਲਈ ਗਈ। ਉੱਤਰੀ ਖੇਤਰ ਤੋਂ ਸੀਪੀਪੀਸੀ ਅਤੇ ਪੈਨਸ਼ਨ ਦਾ ਪ੍ਰਬੰਧਨ ਕਰਨ ਵਾਲੀਆਂ ਸ਼ਾਖਾਵਾਂ ਤੋਂ 50 ਤੋਂ ਵਧੇਰੇ ਅਧਿਕਾਰੀਆਂ ਨੂੰ ਸਮਾਪਤ ਸਮਾਰੋਹ ਦੇ ਦੌਰਾਨ ਭਾਗੀਦਾਰੀ ਪ੍ਰਮਾਣ ਪੱਤਰ ਦਿੱਤਾ ਗਿਆ।

<><><><><>

ਐੱਸਐੱਨਸੀ/ਆਰਆਰ


(Release ID: 1856059) ਵਿਜ਼ੀਟਰ ਕਾਊਂਟਰ : 144