ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ‘ਤੇ ਲੋਕਾਂ (ਦੇਸ਼ਵਾਸੀਆਂ) ਨੂੰ ਵਧਾਈਆਂ ਦਿੱਤੀਆਂ
Posted On:
30 AUG 2022 7:35PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਗਣੇਸ਼ ਚਤੁਰਥੀ ਦੇ ਅਵਸਰ ‘ਤੇ ਸਭ (ਦੇਸ਼ਵਾਸੀਆਂ) ਨੂੰ ਵਧਾਈਆਂ ਦਿੱਤੀਆਂ ਹਨ।
ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ –
“ਮੈਂ ਗਣੇਸ਼ ਚਤੁਰਥੀ ਦੇ ਸ਼ੁਭ ਅਵਸਰ ‘ਤੇ ਸਭ (ਦੇਸ਼ਵਾਸੀਆਂ) ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।”
ਪਰੰਪਰਾਗਤ ਉਤਸ਼ਾਹ ਅਤੇ ਉੱਲਾਸ ਦੇ ਨਾਲ ਮਨਾਇਆ ਜਾਣ ਵਾਲਾ ਗਣੇਸ਼ ਚਤੁਰਥੀ ਬੁੱਧੀ ਤੇ ਸਮ੍ਰਿੱਧੀ ਦੇ ਦੇਵਤਾ ਭਗਵਾਨ ਗਣੇਸ਼ ਦਾ ਜਨਮ ਦਿਨ ਹੈ। ਭਾਰਤੀ ਸੱਭਿਆਚਾਰਕ ਪਰੰਪਰਾ ਵਿੱਚ ਬੇਹੱਦ ਪੂਜਨੀਕ, ਸ਼੍ਰੀ ਗਣੇਸ਼ ਜੀ ਦਾ ਆਵਾਹਨ ਭਗਤਾਂ ਦੁਆਰਾ ਹਰ ਸ਼ੁਭ ਕਾਰਜ ਦੀ ਸ਼ੁਰੂਆਤ ਸਮੇਂ ਕੀਤਾ ਜਾਂਦਾ ਹੈ।
ਭਾਰਤ ਦੇ ਮਿਲੇ-ਜੁਲੇ ਸੱਭਿਆਚਾਰ ਦੀ ਨੁਮਾਇੰਦਗੀ ਕਰਨ ਵਾਲਾ ਗਣੇਸ਼ ਚਤੁਰਥੀ ਦਾ ਤਿਉਹਾਰ ਜਾਤੀ, ਪੰਥ, ਧਰਮ ਅਤੇ ਖੇਤਰ ਦੀਆਂ ਸੀਮਾਵਾਂ ਤੋਂ ਉੱਪਰ ਉਠ ਕੇ ਮਨਾਇਆ ਜਾਂਦਾ ਹੈ। ਇਸ ਅਵਸਰ ‘ਤੇ ਮੈਂ ਆਪਣੇ ਸਾਰੇ ਦੇਸ਼ਵਾਸੀਆਂ ਦੀ ਚੰਗੀ ਸਿਹਤ, ਸੁਖ ਅਤੇ ਸਮ੍ਰਿੱਧੀ ਦੀ ਕਾਮਨਾ ਕਰਦਾ ਹਾਂ।”
*****
ਐੱਮਐੱਸ/ਆਰਕੇ/ਡੀਪੀ
(Release ID: 1855775)
Visitor Counter : 108