ਬਿਜਲੀ ਮੰਤਰਾਲਾ

ਐੱਨਐੱਚਪੀਸੀ ਨੇ ਨੇਪਾਲ ਵਿੱਚ ਮੋਹਰੀ ਵੈਸਟ ਸੇਤੀ ਅਤੇ ਸੇਤੀ ਨਦੀ-6 ਪ੍ਰੋਜੈਕਟਾਂ ਨਾਲ ਉਤਪਾਦਿਤ ਹੋਣ ਵਾਲੀ ਬਿਜਲੀ ਦੀ ਵਿਕਰੀ ਲਈ ਪੀਟੀਸੀ ਇੰਡੀਆ ਲਿਮਿਟਿਡ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

Posted On: 30 AUG 2022 7:57PM by PIB Chandigarh

 

https://ci6.googleusercontent.com/proxy/PxfkZ413kxXw68ZuhV7Q_0bGXQ2aH4HmCTWH2EOft69suN0nvQt93zx0LjikFSao6uEO48gjsiPbhrZw8XyGEwrFbPqN3prT-bYzeg4W7S6nLADc4z-nYT0Cyg=s0-d-e1-ft#https://static.pib.gov.in/WriteReadData/userfiles/image/image001SH6N.jpg

ਐੱਨਐੱਚਪੀਸੀ ਲਿਮਿਟਿਡ ਨੇ ਅੱਜ ਐੱਨਐੱਚਪੀਸੀ ਕਾਰਪੋਰੇਟ ਦਫਤਰ, ਫਰੀਦਾਬਾਦ ਵਿੱਚ ਨੇਪਾਲ ਵਿੱਚ ਮੋਹਰੀ ਵੈਸਟ ਸੇਤੀ ਅਤੇ ਸੇਤੀ ਨਦੀ-6 ਪ੍ਰੋਜੈਕਟਾਂ ਨਾਲ ਉਤਪਾਦਿਤ ਹੋਣ ਵਾਲੀ ਬਿਜਲੀ ਦੀ ਵਿਕਰੀ ਲਈ ਪੀਟੀਸੀ ਇੰਡੀਆ ਲਿਮਿਟਿਡ ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ।

ਸਹਿਮਤੀ ਪੱਤਰ ‘ਤੇ ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਏ.ਕੇ. ਸਿੰਘ ਅਤੇ ਪੀਟੀਪੀ ਇੰਡੀਆ ਲਿਮਿਟਿਡ ਦੇ ਸੀਐੱਮਡੀ ਡਾ. ਰਾਜੀਵ ਦੇ ਮਿਸ਼ਰਾ ਨੇ ਹਸਤਾਖਰ ਕੀਤੇ। ਇਸ ਅਵਸਰ ਤੇ ਐੱਨਐੱਚਪੀਸੀ ਵੱਲੋਂ ਸ਼੍ਰੀ ਆਰ.ਪੀ. ਗੋਇਲ, ਡਾਇਰੈਕਟਰ (ਵਿੱਤ) ਸ਼੍ਰੀ ਵਿਸ਼ਵਜੀਤ ਬਸੂ, ਡਾਇਰੈਕਟਰ (ਪ੍ਰੋਜੈਕਟ), ਸ਼੍ਰੀ ਵੀ.ਆਰ. ਸ੍ਰੀਵਾਸਤਵ, ਕਾਰਜਕਾਰੀ ਡਾਇਰੈਕਟਰ (ਐੱਸਬੀਡੀ ਐਂਡ ਸੀ) ਅਤੇ ਪੀਟੀਸੀ ਇੰਡੀਆ ਵੱਲੋਂ, ਸ਼੍ਰੀ ਹਰੀਸ਼ ਸਰਨ, ਕਾਰਜਕਾਰੀ ਡਾਇਰੈਕਟਰ (ਵਣਜ ਅਤੇ ਸੰਚਾਲਨ), ਸ਼੍ਰੀ ਪੰਕਜ ਗੋਇਲ, ਸੀਐੱਫਓ ਅਤੇ ਸ਼੍ਰੀ ਬਿਕ੍ਰਮ ਸਿੰਘ, ਈਵੀਪੀ- ਮਾਰਕੀਟਿੰਗ ਵੀ ਉਪਸਥਿਤ ਸਨ।

ਸਹਿਮਤੀ ਪੱਤਰ ਦੇ ਅਨੁਸਾਰ, ਪੀਟੀਸੀ ਉਪਰੋਕਤ ਪ੍ਰੋਜੈਕਟਾਂ ਦੇ ਵਣਜਿਕ ਸੰਚਾਲਨ ਦੀ ਤਾਰੀਖ ਨਾਲ ਐੱਨਐੱਚਪੀਸੀ ਨਾਲ ਅਨੁਬੰਧਿਤ ਸਮਰੱਥਾ ਦੇ ਅਨੁਰੂਪ ਬਿਜਲੀ ਖਰੀਦੇਗੀ ਅਤੇ ਅੱਗੇ ਭਾਰਤ ਅਤੇ ਗੁਆਢੀ ਦੇਸ਼ਾਂ ਵਿੱਚ ਲੰਬੀ ਮਿਆਦ ਦੇ ਅਧਾਰ ਤੇ ਰਾਜ ਉਪਯੋਗਿਤਾ ਕੰਪਨੀਆਂ/ਡਿਸਕੌਮ/ਥੋਕ ਉਪਭੋਗਤਾਵਾਂ ਨੂੰ ਵਿਕਰੀ ਕਰੇਗੀ। ਪੀਟੀਸੀ ਅਤਿਰਿਕਤ ਉਪਲਬਧ ਬਿਜਲੀ ਸਮਰੱਥਾ ਨੂੰ ਦਰਮਿਆਨ/ਛੋਟੀ ਮਿਆਦ ਅਧਾਰ ‘ਤੇ ਜਾ ਪਾਵਰ ਐਕਸਚੇਂਜ ‘ਤੇ ਬੇਚਣ ਦਾ ਵੀ ਯਤਨ ਕਰੇਗੀ।

************

ਐੱਨਜੀ/ਆਈਜੀ



(Release ID: 1855741) Visitor Counter : 98


Read this release in: English , Urdu , Hindi