ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਨੀਦਰਲੈਂਡ ਦੀ ਰਾਣੀ ਮੈਕਸਿਮਾ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 29 AUG 2022 6:05PM by PIB Chandigarh

ਨੀਦਰਲੈਂਡ ਦੀ ਮਹਾਮਹਿਮ ਰਾਣੀ ਮੈਕਸਿਮਾ ਨੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਅੱਜ (29 ਅਗਸਤ, 2022) ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕੀਤੀ।

 

ਰਾਸ਼ਟਰਪਤੀ ਨੇ ਰਾਣੀ ਮੈਕਸਿਮਾ ਦਾ ਸੁਆਗਤ ਕੀਤਾ ਤੇ ਭਾਰਤ ਅਤੇ ਨੀਦਰਲੈਂਡ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਗਹਿਰਾ ਕਰਨ ਬਾਰੇ ਚਰਚਾ ਕੀਤੀ। ਮੀਟਿੰਗ ਦੇ ਦੌਰਾਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਦੀ ਅਪ੍ਰੈਲ, 2022 ਵਿੱਚ ਨੀਦਰਲੈਂਡ ਦੀ ਸਰਕਾਰੀ ਯਾਤਰਾ ਨੂੰ ਯਾਦ ਕੀਤਾ ਗਿਆ।

 

ਰਾਸ਼ਟਰਪਤੀ ਨੇ ਕਿਹਾ ਕਿ ਅਪ੍ਰੈਲ 2021 ਵਿੱਚ ਭਾਰਤ-ਨੀਦਰਲੈਂਡ ਵਰਚੁਅਲ ਸਮਿਟ ਦੇ ਦੌਰਾਨ ਸ਼ੁਰੂ ਹੋਈ ‘ਜਲ ‘ਤੇ ਰਣਨੀਤਕ ਸਾਂਝੇਦਾਰੀ’ ਅਤੇ ਦੁਵੱਲੇ ਸਬੰਧਾਂ ਦੇ ਕਈ ਹੋਰ ਆਯਾਮਾਂ ਦੇ ਸਬੰਧ ਵਿੱਚ ਹਾਲ ਦੇ ਵਰ੍ਹਿਆਂ ਵਿੱਚ ਹੋਰ ਮਜ਼ਬੂਤੀ ਦੇਖੀ ਗਈ ਹੈ।

 

ਦੋਵਾਂ ਨੇਤਾਵਾਂ ਨੇ ਯੂਨੀਵਰਸਲ ਵਿੱਤੀ ਸਮਾਵੇਸ਼ਨ, ਜੋ ਭਾਰਤ ਸਰਕਾਰ ਦੇ ਮੁੱਖ ਏਜੰਡਾ ਵਿੱਚ ਸ਼ਾਮਲ ਰਿਹਾ ਹੈ, ਦੇ ਵਿਭਿੰਨ ਪਹਿਲੂਆਂ ‘ਤੇ ਵੀ ਵਿਸਾਤਰ ਨਾਲ ਚਰਚਾ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਰਕਾਰ ਹਰੇਕ ਭਾਰਤੀ ਨੂੰ ਵਿਭਿੰਨ ਤਰੀਕਿਆਂ ਦੇ ਜ਼ਰੀਏ ਰਸਮੀ ਬੈਂਕਿੰਗ ਸੁਵਿਧਾਵਾਂ ਨਾਲ ਜੋੜਨ ਅਤੇ ਇਹ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ ਕਿ ਸਰਕਾਰ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਲਾਭ ਅੰਤਿਮ ਇੱਛਿਤ ਲਾਭਾਰਥੀ ਤੱਕ ਬਿਨਾ ਕਿਸੇ ਚੋਰੀ ਦੇ, ਪੂਰੀ ਮਾਤਰਾ ‘ਚ ਪਹੁੰਚਣ।

 

ਰਾਣੀ ਮੈਕਸਿਮਾ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਇਸ ਦਿਸ਼ਾ ਵਿੱਚ ਭਾਰਤ ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ। ਵਿਕਾਸ ਦੇ ਲਈ ਸਮਾਵੇਸ਼ੀ ਵਿੱਤ ਦੇ ਲਈ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਦੀ ਸਪੈਸ਼ਲ ਐਡਵੋਕੇਟ (ਯੂਐੱਨਐੱਸਜੀਐੱਸਏ) ਅਤੇ ਜੀ20 ਜੀਪੀਐੱਫਆਈ ਆਨਰੇਰੀ ਸਰਪ੍ਰਸਤ, ਦੇ ਰੂਪ ਵਿੱਚ ਆਪਣੀ ਸਰਕਾਰੀ ਹੈਸੀਅਤ ਵਿੱਚ ਰਾਣੀ ਮੈਕਸਿਮਾ 29 ਤੋਂ 31 ਅਗਸਤ, 2022 ਤੱਕ ਭਾਰਤ ਦੀ ਯਾਤਰਾ ‘ਤੇ ਹਨ।

 

.

 https://ci4.googleusercontent.com/proxy/6Uft0f7AZicmnzymmhz6AkWsTWsO6xNXJK-7jMZxTb7rNINAKumi4_1MFyesTtnKrvw4hG5FrY-875Fn8VAbOPvWUX7XwpD29q9ZdnPHpNc0zc_FaruaDxE_Uw=s0-d-e1-ft#https://static.pib.gov.in/WriteReadData/userfiles/image/GSR_9915SBXM.JPG

https://ci5.googleusercontent.com/proxy/vp8gDbpp76pVYI-22PO2FOlvnTQasResRT09Cb5mSip_iZvsUCn10sxjX2w_Za1RYB1hOsL8oqh9Twd0Yl6lORKLyG7OMDmQoUPQitzuZDJhlQGc-zg3e7CmwA=s0-d-e1-ft#https://static.pib.gov.in/WriteReadData/userfiles/image/_VG58980V91A.JPG

 

*****

ਡੀਐੱਸ/ਬੀਐੱਮ



(Release ID: 1855525) Visitor Counter : 161