ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸਟਾਰਟਅਪਸ ਭਾਰਤ ਵਿੱਚ ਲੈਦਰ ਇੰਡਸਟਰੀ ਦੇ ਨਿਰੰਤਰ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
ਮੰਤਰੀ ਮਹੋਦਯ ਨੇ ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਸੀਨੀਅਰ ਵਿਗਿਆਨਿਕਾਂ ਅਤੇ ਸੀਐੱਸਆਈਆਰ-ਸੀਐੱਲਆਰਆਈ(ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ- ਕੇਂਦਰੀ ਲੈਦਰ ਖੋਜ ਸੰਸਥਾਨ), ਕਾਨਪੁਰ ਦੇ ਅਧਿਕਾਰੀਆਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ
ਡਾ. ਜਿਤੇਂਦਰ ਸਿੰਘ ਨੇ ਨੌਜਵਾਨਾਂ ਨਾਲ ਨਿਕਟ ਭਵਿੱਖ ਵਿੱਚ ਆਉਣ ਵਾਲੇ ਲੈਦਰ (ਲੈਦਰ) ਸਟਾਰਟ-ਅਪ ਈਕੋਸਿਸਟਮ ਤੰਤਰ ਵਿੱਚ ਆਕਰਸ਼ਕ ਕਰੀਅਰ ਲੱਭਣ ਦਾ ਸੱਦਾ ਦਿੱਤਾ ਅਤੇ ਕੇਂਦਰ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਵੱਲੋਂ ਸੰਭਾਵਿਤ ਸਟਾਰਟ-ਅਪ ਅਤੇ ਨਵੀਨਤਾਕਾਰੀ ਉੱਦਮੀਆਂ ਨੂੰ ਸ਼ੁਰੂਆਤੀ ਨਿਵੇਸ਼ ਲਈ ਵਿੱਤ ਪੋਸ਼ਣ ਦਾ ਪ੍ਰਸਤਾਵ ਦਿੱਤਾ
ਮੰਤਰੀ ਮਹੋਦਯ ਨੇ ਆਗਰਾ ਅਤੇ ਕਾਨਪੁਰ ਜ਼ਿਲ੍ਹਿਆਂ ਲਈ ਲੈਦਰ ਦੇ ਸਮਾਨ ਨੂੰ ਇੱਕ ਜ਼ਿਲ੍ਹਾ ਇੱਕ ਉਤਪਾਦ ਦੇ ਰੂਪ ਵਿੱਚ ਚਿੰਨ੍ਹਿਤ ਕਰਨ ਅਤੇ ਇਨ੍ਹਾਂ ਸਮੂਹਾਂ ਦੇ ਵਿਕਾਸ ਲਈ ਯੋਗੀ ਆਦਿਤਿਯਾਨਾਥ ਸਰਕਾਰ ਦੀ ਵੀ ਸਰਾਹਨਾ ਕੀਤੀ
Posted On:
29 AUG 2022 5:55PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਮੈਨਪੁਰੀ, ਉੱਤਰ ਪ੍ਰਦੇਸ਼ ਵਿੱਚ ਕਿਹਾ ਕਿ ਭਾਰਤ ਦਾ ਲੈਦਰ ਉਦਯੋਗ ਸਟਾਰਟਅਪ ਅਤੇ ਉੱਦਮਤਾ ਲਈ ਵਿਸ਼ਵ ਪੱਧਰੀ ਅਵਸਰ ਪ੍ਰਦਾਨ ਕਰ ਰਿਹਾ ਹੈ।
ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਵਿਗਿਆਨ ਅਤੇ ਉਦਯੋਗਿਕ ਖੋਜ ਪਰਿਸ਼ਦ –ਕੇਂਦਰੀ ਲੈਦਰ ਖੋਜ ਸੰਸਥਾਨ (ਸੀਐੱਸਆਈਆਰ-ਸੀਐੱਲਆਰਆਈ- ਸੈਂਟ੍ਰਲ ਲੈਦਰ ਰਿਸਰਚ ਇੰਸਟੀਟਿਊਟ), ਕਾਨਪੁਰ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਸੀਨੀਅਰ ਵਿਗਿਆਨਿਕਾਂ ਅਤੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ।
ਡਾ. ਜਿਤੇਂਦਰ ਸਿੰਘ ਨੇ ਯੁਵਾਵਾਂ ਨਾਲ ਨਿਕਟ ਭਵਿੱਖ ਵਿੱਚ ਆਉਣ ਵਾਲੇ ਲੈਦਰ ਸਟਾਰਟ-ਅਪ ਈਕੋਸਿਸਟਮ-ਤੰਤਰ ਵਿੱਚ ਆਕਰਸ਼ਕ ਰੋਜ਼ਗਾਰ (ਕਰੀਅਰ) ਲੱਭਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਲੈਦਰ ਉਦਯੋਗ ਨੇ ਉੱਚ ਨਿਰਯਾਤ ਆਮਦਨ ਵਿੱਚ ਨਿਰੰਤਰਤਾ ਪ੍ਰਦਰਸ਼ਿਤ ਕੀਤੀ ਹੈ ਅਤੇ ਇਹ ਦੇਸ਼ ਲਈ ਸ਼ਿਖਰ ਦਸ ਵਿਦੇਸ਼ੀ ਮੁਦਰਾ ਅਰਜਿਤ ਕਰਨ ਵਾਲੇ ਖੇਤਰਾਂ ਵਿੱਚੋਂ ਇੱਕ ਹੈ।
ਮੰਤਰੀ ਮਹੋਦਯ ਕੇਂਦਰ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ), ਜਿਸ ਦੇ ਉਹ ਪ੍ਰਮੁੱਖ ਹਨ ਦੇ ਵੱਲੋਂ ਸੰਭਾਵਿਤ ਸਟਾਰਟ-ਅਪਸ ਅਤੇ ਨਵੀਨਤਾਕਾਰੀ ਉੱਦਮਤਾ ਨੂੰ ਸ਼ੁਰੂਆਤੀ ਨਿਵੇਸ਼ ਲਈ ਵਿੱਤ ਪੋਸ਼ਣ (ਸੀਡ ਫੰਡਿੰਗ) ਦਾ ਪ੍ਰਸਤਾਵ ਦਿੱਤਾ।
ਡਾ. ਜਿਤੇਂਦਰ ਸਿੰਘ ਨੇ ਮੈਨਪੁਰੀ ਅਤੇ ਆਸਪਾਸ ਦੇ ਜ਼ਿਲ੍ਹਿਆਂ ਦੇ ਵਿਦਿਆਰਥੀ ਅਤੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਸੀਐੱਸਆਈਆਰ-ਸੀਐੱਲਆਰਆਈ(ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ- ਸੈਂਟ੍ਰਲ ਲੈਦਰ ਰਿਸਰਚ ਇੰਸਟੀਟਿਊਟ), ਕਾਨਪੁਰ ਨੂੰ ਲੈਦਰ ਦੇ ਸਟਾਰਟ-ਅਪਸ ਅਤੇ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਨਿਯਮਿਤ ਅੰਤਰਾਲ ‘ਟ੍ਰੇਨਿੰਗ ਪ੍ਰੋਗਰਾਮ, ਕਾਉਂਸਲਿੰਗ ਸੇਵਾਵਾਂ, ਵਿਦਿਆਰਥੀਆਂ ਦੀ ਇੰਟਰਨਸ਼ਿਪ, ਲੈਦਰ ਅਤੇ ਸੰਬੰਧ ਉਦਯੋਗਾਂ ਦੇ ਸਰਵੇਖਣ, ਵਿਵਹਾਰਿਕ ਪ੍ਰਦਰਸ਼ਨ, ਵਪਾਰ ਕਾਉਂਸਲਿੰਗ , ਵਿਵਸਾਇਕ ਅਤੇ ਪਹਿਲੇ ਤੋਂ ਤਿਆਰ ਖਾਸ ਗਤੀਵਿਧੀਆਂ ਨੂੰ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ ਜਾਵੇਗਾ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਯੋਗੀ ਆਦਿਤਿਯਾਨਾਥ ਦੇ ਤਹਿਤ ਉੱਤਰ ਪ੍ਰਦੇਸ਼ ਸਰਕਾਰ ਨੇ ਆਗਰਾ ਅਤੇ ਕਾਨਪੁਰ ਜ਼ਿਲ੍ਹਿਆਂ ਦੇ ਲਈ ਲੈਦਰ ਦੇ ਸਮਾਨ ਨੂੰ ਇੱਕ ਜ਼ਿਲ੍ਹਾ ਇੱਕ ਉਤਪਾਦ (ਵਨ ਡਿਸਟ੍ਰਿਕਟ ਵਨ ਪ੍ਰੋਡਕਟ-ਓਡੀਓਪੀ) ਦੇ ਰੂਪ ਵਿੱਚ ਚੋਣ ਕੀਤੀ ਹੈ ਅਤੇ ਇਨ੍ਹਾਂ ਸਮੂਹਾਂ ਦੇ ਵਿਕਾਸ ਲਈ ਰਣਨੀਤਿਕ ਦਖਲਅੰਦਾਜ਼ੀ ਵੀ ਤਿਆਰ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਨਿਰਯਾਤ ਵਾਧੇ ਦਾ ਇੱਕ ਸਮਰੱਥ ਈਕੋਸਿਸਟਮ ਤੰਤਰ ਬਣਾਉਣ ਅਤੇ ਉੱਤਰ ਪ੍ਰਦੇਸ਼ ਨਾਲ ਲੈਦਰ ਦੇ ਸਮਾਨਾਂ ਦੇ ਨਿਰਯਾਤ ਨੂੰ ਵਧਾਉਣ ਵਿੱਚ ਨਿਰਯਾਤਕਾਂ ਦਾ ਸਮਰਥਨ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ। ਮੰਤਰੀ ਮਹੋਦਯ ਨੇ ਅੱਗੇ ਕਿਹਾ ਕਿ ਇਸ ਨਾਲ ਮੈਨਪੁਰੀ ਅਤੇ ਆਸਪਾਸ ਦੇ ਜ਼ਿਲ੍ਹਿਆਂ ਦੇ ਉੱਦਮਾਂ ਅਤੇ ਨੌਜਵਾਨਾਂ ਲਈ ਨਵੇਂ ਅਵਸਰ ਉਤਪੰਨ ਹੋਣਗੇ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਜੁੱਤਿਆਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ, ਲੈਦਰ ਦੇ ਕੱਪੜਿਆਂ ਦਾ ਦੂਜਾ ਸਭ ਤੋਂ ਵੱਡਾ ਨਿਰਯਾਤਕ, ਲੈਦਰ ਨਾਲ ਬਣੇ ਸਮਾਨਾਂ ਦਾ 5ਵਾਂ ਸਭ ਤੋਂ ਵੱਡਾ ਨਿਰਯਾਤਕ ਅਤੇ ਘੋੜੇ ਦੀ ਕਾਠੀ ਦੇ ਸਾਜੋਸਮਾਨ (ਸੈਡਲਰੀ) ਅਤੇ ਘੋੜਿਆਂ ਦਾ ਹੋਰ ਸਾਜੋਸਮਾਨ(ਹਾਰਨੇਸ ਆਈਟਮਸ) ਦਾ ਤੀਜਾ ਸਭ ਤੋਂ ਵੱਡਾ ਨਿਰਯਾਤਕ ਹੈ।
ਉਨ੍ਹਾਂ ਨੇ ਕਿਹਾ ਕਿ ਗਲੋਬਲ ਲੈਦਰ ਦੇ ਸਮਾਨ ਦੇ ਬਜ਼ਾਰ ਦਾ ਆਕਾਰ 2022 ਵਿੱਚ 424 ਅਰਬ ਡਾਲਰ ਮੰਨਿਆ ਗਿਆ ਹੈ ਅਤੇ ਇਸ ਦੇ 2030 ਤੱਕ 744 ਅਰਬ ਡਾਲਰ ਤੱਕ ਪਹੁੰਚਾਉਣ ਦੀ ਉਮੀਦ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੂੰ ਲੈਦਰ ਦੇ ਇਸ ਗਲੋਬਲ ਬਜ਼ਾਰ ਦੀ ਵਿਸ਼ਾਲ ਸੰਭਾਵਿਤ ਸਮਰੱਥਾ ਦਾ ਦੋਹਨ ਕਰਨਾ ਹੀ ਚਾਹੀਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਵਲ ਇਨੋਵੇਸ਼ਨ ਸੋਚ ਵਾਲੇ ਯੁਵਾ ਹੀ ਆਰਾਮਦਾਇਕ, ਵਰਤਮਾਨ ਵਿੱਚ ਪ੍ਰਚਲਿਤ ਅਤੇ ਆਧੁਨਿਕ (ਟ੍ਰੇਂਡੀ ਐਂਡ ਫੈਂਸੀ) ਲੈਦਰ ਦੀ ਪੁਸ਼ਾਕ , ਜੁੱਤਿਆਂ ਅਤੇ ਸਹਾਇਕ ਉਪਕਰਣਾਂ ਦੀ ਵਧਦੀ ਮੰਗ ਨੂੰ ਪੂਰਾ ਕਰ ਸਕਦੇ ਹਨ ਕਿਉਂਕਿ ਹੁਣ ਲੈਦਰ ਦੇ ਉਤਪਾਦਾਂ ਨੂੰ ਅਕਸਰ ਪ੍ਰਤਿਸ਼ਠਾ ਦੇ ਇੱਕ ਅਜਿਹੇ ਪ੍ਰਤੀਕ (ਸਟੇਟਸ ਸਿੰਬਲ) ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਜੋ ਇੱਕ ਸਟਾਈਲਿਸ਼ ਲੁਕ ਪ੍ਰਦਾਨ ਕਰਦਾ ਹੈ।
ਅਭਿਨੰਦਨ ਕੁਮਾਰ, ਸੀਐੱਲਆਰਆਈ, ਕਾਨਪੁਰ ਦੇ ਪ੍ਰਭਾਵੀ ਵਿਗਿਆਨਕ ਸ਼੍ਰੀ ਅਭਿਨੰਦਨ ਕੁਮਾਰ ਨੇ ਕਾਨਪੁਰ ਲੈਦਰ ਸੰਕੁਲ (ਲੈਦਰ ਕਲਸਟਰ) ਦੀ ਸਥਿਤੀ ਅਤੇ ਲੈਦਰ ਖੋਜ ਸੰਸਥਾਨ (ਸੀਐੱਲਆਰਆਈ) ਦੇ ਖੇਤਰੀ ਕੇਂਦਰ ਕਾਨਪੁਰ ਦੀਆਂ ਗਤੀਵਿਧੀਆਂ ਤੇ ਇੱਕ ਪੇਸ਼ਕਾਰੀ ਦਿੱਤੀ, ਜਿਸ ਵਿੱਚ ਪ੍ਰਦੂਸ਼ਣ ਘੱਟ ਕਰਨ ਅਤੇ ਲੈਦਰ ਦੇ ਨਿਰਮਾਣ ਵਿੱਚ ਵੈਲਿਓ ਐਡੀਸ਼ਨ ਲਈ ਸੀਐੱਲਆਰਆਈ ਦੇ ਕੋਲ ਉਪਲਬਧ ਉਨ੍ਹਾਂ ਵੱਖ-ਵੱਖ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ।
ਜਿਸ ਵਿੱਚ ਉਦਯੋਗ ਨੂੰ ਵਾਤਾਵਰਣ ਅਨੁਪਾਲਨ ਪ੍ਰਾਪਤ ਕਰਨ ਅਤੇ ਬਿਹਤਰ ਇਕਾਈ ਮੁੱਲ ਪ੍ਰਾਪਤੀ ਵਿੱਚ ਮਦਦ ਮਿਲੇਗੀ। ਇਸ ਪੇਸ਼ਕਾਰੀ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਲੈਦਰ ਅਤੇ ਲੈਦਰ ਉਤਪਾਦ ਉਦਯੋਗਾਂ ਦੀਆਂ ਸਾਰੀਆਂ ਭੌਤਿਕ ਅਤੇ ਰਸਾਇਣਕ ਪਰੀਖਣ ਜ਼ਰੂਰਤਾਂ ਲਈ ਕੇਐੱਲਸੀ ਪਰਿਸਰ (ਕੰਪਲੈਕਸ) ਬੰਥਰ ਵਿੱਚ ਹਾਲ ਹੀ ਵਿੱਚ ਅਧਿਗ੍ਰਹਿਤ ਪ੍ਰਯੋਗਸ਼ਾਲਾ ਵਿੱਚ ਇੱਕ ਪਰੀਖਣ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ ਜਿਸ ਵਿੱਚ ਇਸ ਉਦਯੋਗ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਨਕਾਂ ਤੇ ਗੁਣਵੱਤਾ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਮਿਲਦੀ ਹੈ।
ਸੀਐੱਲਆਰਆਈ ਖੇਤਰ ਕੇਂਦਰ- ਕਾਨਪੁਰ ਕੇਂਦਰੀ ਲੈਦਰ ਖੋਜ ਸੰਸਥਾਨ (ਸੀਐੱਲਆਰਆਈ) ਦੇ ਚਾਰ ਵਿਸਤਾਰ ਕੇਂਦਰਾਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ 1963 ਵਿੱਚ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ ਲੈਦਰ ਅਤੇ ਲੈਦਰ ਉਤਪਾਦ ਉਦਯੋਗਾਂ ਨੂੰ ਲਾਭ ਪਹੁੰਚਾਉਣ ਲਈ ਕੀਤੀ ਗਈ ਸੀ। ਇਹ ਕੇਂਦਰ ਪੂਰੀ ਤਰ੍ਹਾਂ ਨਾਲ ਰਸਾਇਣਕ, ਭੌਤਿਕ ਅਤੇ ਵਾਤਾਵਰਣ ਪਰੀਖਣ ਪ੍ਰਯੋਗਸ਼ਾਲਾ ਨਾਲ ਸੁਰਜਿਤ ਹੈ। ਇਸ ਕੇਂਦਰ ਵਿੱਚ ਇੱਕ ਪ੍ਰਯੋਗਿਕ ਲੈਦਰ ਸ਼ੋਧਨ ਪਲਾਂਟ (ਟੇਨਰੀ) ਹੈ ਜੋ ਲੈਦਰ ਉਦਯੋਗ ਨੂੰ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।
<><><>
ਐੱਸਐੱਨਸੀ/ਆਰਆਰ
(Release ID: 1855501)
Visitor Counter : 123