ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਡਾ. ਐੱਲ ਮੁਰੂਗਨ ਨੇ ਜੰਮੂ ਵਿਖੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਮੀਡੀਆ ਇਕਾਈਆਂ ਨਾਲ ਸਮੀਖਿਆ ਬੈਠਕ ਕੀਤੀ


ਮੰਤਰੀ ਨੇ ਮੀਡੀਆ ਯੂਨਿਟਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਨਿਰਦੇਸ਼ ਦਿੱਤੇ

Posted On: 28 AUG 2022 7:37PM by PIB Chandigarh


https://lh5.googleusercontent.com/3fJouYkAeTO_E1x29xPz1ADhoGUilTyUoqQioEv-0XNgb7voHYtLSm_l1AShhjbL12ofSgj5fTovO_5So11FseLbJHAdgOBDob-abgzxAHQXkTW3HBYUnteIVnlZPrchWiFAu0bHKZBTPcgQ6WCW2A

 

 

28 ਅਗਸਤ, 2022: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ, ਡਾ. ਐੱਲ ਮੁਰੂਗਨ ਨੇ ਅੱਜ ਜੰਮੂ ਵਿਖੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਮੀਡੀਆ ਇਕਾਈਆਂ ਨਾਲ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। 

 

 ਰੇਡੀਓ ਨੂੰ ਗ੍ਰਾਮੀਣ ਲੋਕਾਂ ਤੱਕ ਪਹੁੰਚਣ ਦਾ ਸਰਵੋਤਮ ਮਾਧਿਅਮ ਕਰਾਰ ਦਿੰਦਿਆਂ ਸ਼੍ਰੀ ਮੁਰੂਗਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਦੇ ਮੀਡੀਆ ਪ੍ਰਚਾਰ ਤੋਂ ਇਲਾਵਾ, ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਨੂੰ ਮਾਲੀਆ ਜਨਰੇਟ ਕਰਨ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ।

 

 ਬੈਠਕ ਦੌਰਾਨ, ਮੰਤਰੀ ਨੇ ਜੰਮੂ ਵਿਖੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਸਾਰੀਆਂ ਮੀਡੀਆ ਇਕਾਈਆਂ ਨੂੰ ਖਾਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਨਿਰਉਤਸ਼ਾਹਿਤ ਕਰਨ ਦੇ ਹੁਕਮ ਦਿੱਤੇ।

 

 ਐਡੀਸ਼ਨਲ ਡਾਇਰੈਕਟਰ ਜਨਰਲ, ਰੀਜਨ, ਸ਼੍ਰੀ ਰਾਜਿੰਦਰ ਚੌਧਰੀ ਨੇ ਪ੍ਰੈਸ ਇਨਫਰਮੇਸ਼ਨ ਬਿਊਰੋ, ਜੰਮੂ ਅਤੇ ਕਸ਼ਮੀਰ ਅਤੇ ਕੇਂਦਰੀ ਸੰਚਾਰ ਬਿਊਰੋ, ਜੰਮੂ ਅਤੇ ਕਸ਼ਮੀਰ, ਲੱਦਾਖ ਵੱਲੋ ਆਪਣੀਆਂ ਫੀਲਡ ਯੂਨਿਟਾਂ ਦੁਆਰਾ ਚਲਾਈਆਂ ਮੀਡੀਆ ਸਰਗਰਮੀਆ ਅਤੇ ਮੁਹਿੰਮਾਂ ਬਾਰੇ ਇੱਕ ਵਿਸਤ੍ਰਿਤ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ।

 

 ਬੈਠਕ ਦੌਰਾਨ, ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੁਣਿਆ ਅਤੇ ਸਾਰੀਆਂ ਮੀਡੀਆ ਇਕਾਈਆਂ ਨੂੰ ਸੋਸ਼ਲ ਮੀਡੀਆ ਹੈਂਡਲਾਂ ਅਤੇ ਉਪਲਬਧ ਹੋਰ ਮਹੱਤਵਪੂਰਨ ਚੈਨਲਾਂ ਰਾਹੀਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ।

 

 ਬੈਠਕ ਵਿੱਚ ਵੱਖੋ-ਵੱਖਰੇ ਮੀਡੀਆ ਯੂਨਿਟਾਂ ਦੇ ਕਰਚਾਰੀਆਂ ਅਤੇ ਅਧਿਕਾਰੀਆਂ ਤੋਂ ਇਲਾਵਾ ਕਲੱਸਟਰ ਹੈੱਡ ਏਆਈਆਰ/ਡੀਡੀ ਜੰਮੂ, ਸ਼੍ਰੀ ਰਾਜੇਸ਼ ਕੁਮਾਰ, ਡਾਇਰੈਕਟਰ ਦੂਰਦਰਸ਼ਨ ਜੰਮੂ, ਸ਼੍ਰੀ ਰਵੀ ਕੁਮਾਰ, ਜੁਆਇੰਟ ਡਾਇਰੈਕਟਰ, ਕੇਂਦਰੀ ਸੰਚਾਰ ਬਿਊਰੋ, ਜੰਮੂ-ਕਸ਼ਮੀਰ, ਲੱਦਾਖ, ਸ਼੍ਰੀ  ਗੁਲਾਮ ਅੱਬਾਸ, ਜੁਆਇੰਟ ਡਾਇਰੈਕਟਰ, ਪਬਲੀਕੇਸ਼ਨ ਡਿਵੀਜ਼ਨ, ਸੁਸ਼੍ਰੀ ਨੇਹਾ ਜਲਾਲੀ, ਆਰਐੱਨਯੂ ਹੈੱਡ ਏਆਈਆਰ/ਡੀਡੀ ਨਿਊਜ਼, ਜੰਮੂ ਸ਼੍ਰੀ ਰਮੇਸ਼ ਕੁਮਾਰ ਰੈਨਾ ਨੇ ਸ਼ਿਰਕਤ ਕੀਤੀ। 

 

 ਮੰਤਰੀ ਨੇ ਅੱਜ ਬਾਹੂ, ਜੰਮੂ ਵਿਖੇ ਬਾਗ-ਏ ਬਾਹੂ ਐਕੁਏਰੀਅਮ ਦਾ ਦੌਰਾ ਕੀਤਾ। ਜੰਮੂ ਦੀ ਤਿੰਨ ਦਿਨਾਂ ਯਾਤਰਾ 'ਤੇ ਆਏ ਮੰਤਰੀ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਅਤੇ ਬਾਵੇ ਵਾਲੀ ਮਾਤਾ ਦੇ ਦਰਸ਼ਨ ਕੀਤੇ। ਸ਼੍ਰੀ ਮੁਰੂਗਨ ਨੇ ਕੱਲ੍ਹ ਰਿਆਸੀ ਵਿਖੇ ਮੱਛੀ ਪਾਲਣ ਫਾਰਮ ਦਾ ਦੌਰਾ ਕੀਤਾ, ਮੱਛੀ ਪਾਲਕਾਂ ਨੂੰ ਮੱਛੀ ਦੇ ਪੂੰਗ ਵੰਡੇ। ਮੰਤਰੀ ਨੇ ਜਯੋਤੀਪੁਰਮ ਗਊਸ਼ਾਲਾ, ਰਿਆਸੀ ਵਿਖੇ ਲੰਪੀ ਚਮੜੀ ਰੋਗ ਦੂਰ ਕਰਨ ਲਈ ਟੀਕਾਕਰਣ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ। 

*****

 

 ਪੀਆਈਬੀ ਜੰਮੂ



(Release ID: 1855263) Visitor Counter : 106