ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਰਾਸ਼ਟਰੀ ਖੇਡ ਦਿਵਸ ਦੇ ਅਵਸਰ ’ਤੇ 29 ਅਗਸਤ, 2022 ਨੂੰ, ਕੇਂਦਰੀ ਸਿਵਲ ਸੇਵਾ ਸੱਭਿਆਚਾਰਕ ਅਤੇ ਖੇਡ ਬੋਰਡ ਪੁਰਸ਼ਾਂ ਅਤੇ ਮਹਿਲਾਵਾਂ ਦੇ ਲਈ ਹਾਕੀ, ਐਥਲੈਟਿਕਸ (100 ਮੀਟਰ), ਵਾਲੀਬਾਲ ਅਤੇ ਬਾਸਕੇਟਬਾਲ ਦਾ ਆਯੋਜਨ ਕਰੇਗਾ
Posted On:
26 AUG 2022 5:44PM by PIB Chandigarh
ਰਾਸ਼ਟਰੀ ਖੇਡ ਦਿਵਸ ਦੇ ਅਵਸਰ ’ਤੇ 29 ਅਗਸਤ, 2022 ਨੂੰ, ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਤਹਿਤ ਇੱਕ ਰਜਿਸਟਰ ਸੁਸਾਇਟੀ ਕੇਂਦਰੀ ਸਿਵਲ ਸੇਵਾ ਸੱਭਿਆਚਾਰਕ ਅਤੇ ਖੇਡ ਬੋਰਡ ਵਿਨਯ ਮਾਰਗ ਸਪੋਰਟਸ ਕੰਪਲੈਕਸ, ਨਵੀਂ ਦਿੱਲੀ ਵਿੱਚ ਨਿਮਨਲਿਖਿਤ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ।
1. ਹਾਕੀ (ਪੁਰਸ਼ ਅਤੇ ਮਹਿਲਾ)
2. ਐਥਲੈਟਿਕਸ 100 ਮੀਟਰ (ਪੁਰਸ਼ ਅਤੇ ਮਹਿਲਾ)
3. ਵਾਲੀਬਾਲ (ਪੁਰਸ਼ ਅਤੇ ਮਹਿਲਾ)
4. ਬਾਸਕੇਟਬਾਲ (ਪੁਰਸ਼ ਅਤੇ ਮਹਿਲਾ)
ਦਿੱਲੀ/ਨਵੀਂ ਦਿੱਲੀ ਵਿੱਚ ਤੈਨਾਤ ਭਾਰਤ ਸਰਕਾਰ ਦੇ ਸਾਰੇ ਸਿਵਲੀਅਨ ਕਰਮਚਾਰੀਆਂ ਨੂੰ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ। ਇਛੁੱਕ ਪ੍ਰਤੀਭਾਗੀ ਨਿਰਧਾਰਿਤ ਫਾਰਮ ਵਿਵਿਧਤ ਭਰਨ ਦੇ ਨਾਲ 29.8.2022 ਨੂੰ ਸਵੇਰੇ 9 ਵਜੇ ਵਿਨਯ ਮਾਰਗ ਸਪੋਰਟਸ ਕੰਪਲੈਕਸ, ਚਾਣਕਯਪੁਰੀ, ਨਵੀਂ ਦਿੱਲੀ ਵਿੱਚ ਰਿਪੋਰਟ ਕਰਨਗੇ।
ਪ੍ਰਤਿਭਾਗੀਆਂ ਨੂੰ ਟੀਮਾਂ ਵਿੱਚ ਵੰਡਿਆ ਜਾਵੇਗਾ। ਵਿਜੇਤਾ ਅਤੇ ਉਪਵਿਜੇਤਾ ਨੂੰ ਮੇਜਰ ਧਿਆਨਚੰਦ ਟਰਾਫੀ ਪ੍ਰਦਾਨ ਕੀਤੀ ਜਾਵੇਗੀ।
ਰਾਸ਼ਟਰੀ ਖੇਡ ਦਿਵਸ ਹਰ ਸਾਲ 29 ਅਗਸਤ ਨੂੰ ਹਾਕੀ ਦੇ ਦਿੱਗਜ ਮੇਜਰ ਧਿਆਨਚੰਦ ਦੇ ਜਨਮਦਿਨ ਦੇ ਸਬੰਧ ਵਿੱਚ ਮਨਾਇਆ ਜਾਂਦਾ ਹੈ। ਉਹ ਭਾਰਤ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਨੇ 1928, 1932 ਅਤੇ 1936 ਵਿੱਚ ਭਾਰਤ ਨੂੰ ਤਿੰਨ ਉਲੰਪਿਕ ਗੋਲਡ ਮੈਡਲ ਦਿਵਾਏ।
ਕਰਮਚਾਰੀਆਂ ਦੀਆਂ ਨਿਮਨਲਿਖਿਤ ਸ਼੍ਰੇਣੀਆਂ ਇਸ ਪ੍ਰਤਿਯੋਗਿਤਾ ਵਿੱਚ ਹਿੱਸਾ ਲੈਣ ਦੇ ਲਈ ਯੋਗ ਨਹੀਂ ਹਨ:-
(ਏ.) ਰੱਖਿਆ ਸਿਰਵਸਿਜ਼/ਪੈਰਾ ਮਿਲਟਰੀ ਸੰਗਠਨਾਂ/ਕੇਂਦਰੀ ਪੁਲਿਸ ਸੰਗਠਨ/ਪੁਲਿਸ/ਆਰਪੀਐੱਫ/ਸੀਆਈਐੱਸਐੱਫ/ਬੀਐੱਸਐੱਸ-/ਆਈਟੀਬੀਪੀ/ਐੱਨਐੱਸਜੀ ਆਦਿ ਦੇ ਵਰਦੀਧਾਰੀ ਕਰਮੀ।
(ਬੀ.) ਖੁਦਮੁਖਤਿਆਰ ਸੰਸਥਾਵਾਂ/ਉਪਕ੍ਰਮਾਂ/ਜਨਤਕ ਖੇਤਰ ਦੇ ਬੈਂਕਾਂ/ਨਿਗਮਾਂ ਦੇ ਕਰਮਚਾਰੀ ਭਲੇ ਹੀ ਪ੍ਰਸ਼ਾਸਨਿਕ ਰੂਪ ਨਾਲ ਕੇਂਦਰੀ ਮੰਤਰਾਲਿਆਂ ਦੁਆਰਾ ਕੰਟਰੋਲ ਹੋਣ।
(ਸੀ.) ਕੈਜੂਅਲ/ਦੈਨਿਕ ਵੇਤਨ ਭੋਗੀ ਕਰਮਚਾਰੀ।
(ਡੀ.) ਅਸਥਾਈ ਡਿਊਟੀ ’ਤੇ ਦਫ਼ਤਰਾਂ ਨਾਲ ਜੁੜੇ ਕਰਮਚਾਰੀ।
ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਅਤੇ ਸਹਾਇਤਾ ਦੇ ਲਈ ਕ੍ਰਿਪਾ ਨਿਮਨਲਿਖਿਤ ਵਿਅਕਤੀਆਂ ਨਾਲ ਸੰਪਰਕ ਕਰੋ:-
· ਏ) ਸ਼੍ਰੀ ਐੱਨ.ਕੇ. ਭੱਟ
|
ਵਾਲੀਬਾਲ
|
9868094175
|
· ਬੀ.) ਸ਼੍ਰੀ ਟੀ. ਕੇ. ਰੋਵਾਤ
|
ਐਥਲੈਟਿਕਸ
|
9899232337
|
· ਸੀ) ਸ਼੍ਰੀ ਸਚਿਨ
|
ਬਾਸਕੇਟਬਾਲ
|
9958399499
|
· ਡੀ)ਸ਼੍ਰੀ ਰਾਜਕੁਮੋਰ ਵਰਮਾ
|
ਹਾਕੀ
|
8447074742
|
<>
ਐੱਸਐੱਨਸੀ/ਆਰਆਰ
(Release ID: 1854971)
Visitor Counter : 114