ਜਲ ਸ਼ਕਤੀ ਮੰਤਰਾਲਾ
                
                
                
                
                
                    
                    
                        ਰਾਸ਼ਟਰੀ ਸਵੱਛ ਗੰਗਾ ਮਿਸ਼ਨ ਨੇ ਆਗਰਾ ਲਈ ਲਗਭਗ 583 ਕਰੋੜ ਰੁਪਏ ਦੇ ਸੀਵੇਜ ਟ੍ਰੀਟਮੈਂਟ ਪਲਾਂਟਸ ਦੇ ਵਿਕਾਸ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
                    
                    
                        
ਆਗਰਾ ਸ਼ਹਿਰ ਨਾਲ ਯਮੁਨਾ ਨਦੀ ਵਿੱਚ ਅਨੁਪਚਾਰਿਤ ਸੀਵਰੇਜ ਪ੍ਰਵਾਹ ਰੋਕਣ ਲਈ 177.6 ਐੱਮਐੱਲਡੀ ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟਸ ਦਾ ਨਿਰਮਾਣ
                    
                
                
                    Posted On:
                25 AUG 2022 6:15PM by PIB Chandigarh
                
                
                
                
                
                
                ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ), ਉੱਤਰ ਪ੍ਰਦੇਸ਼ ਜਲ ਨਿਗਮ ਅਤੇ ਮੈਸਰਜ਼ ਵਿਸ਼ਵਰਾਜ ਐਨਵਾਇਰਮੈਂਟ ਪ੍ਰਾਈਵੇਟ ਲਿਮਿਟੇਡ (ਵੀਈਪੀਐੱਲ) ਦਰਮਿਆਨ ਹਾਈਬ੍ਰਿਡ ਐਨੂਅਟੀ ਮੋਡ (ਐੱਚਏਐੱਮ) ਅਧਾਰਿਤ ਆਗਰਾ ਲਈ ਸੀਵਰੇਜ ਟ੍ਰੀਟਮੈਂਟ ਪਲਾਂਟਸ (ਐੱਸਟੀਪੀ) ਦੇ ਵਿਕਾਸ ਲਈ 25 ਅਗਸਤ 2022 ਨੂੰ ਐੱਨਐੱਮਸੀਜੀ ਦਫਤਰ ਵਿੱਚ ਇੱਕ ਤ੍ਰਿਪੱਖੀ ਰਿਆਇਤ ਸਮਝੌਤੇ ਤੇ ਹਸਤਾਖਰ ਕੀਤੇ ਗਏ। ਇਹ ਠੇਕਾ 582.84 ਕਰੋੜ ਰੁਪਏ ਦੀ ਕੁਲ ਲਾਗਤ ਤੇ ਦਿੱਤਾ ਗਿਆ ਹੈ।
ਬੇਸਿਲ-ਅਪ੍ਰੋਚ ਨਾਲ ਯੁਮਨਾ ਨਦੀ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਐੱਨਐੱਮਸੀਜੀ ਨੇ 177.6 ਐੱਮਐੱਲਡੀ ਦੀ ਕੁੱਲ ਸਮਰੱਥਾ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਦੇ ਨਿਰਮਾਣ ਲਈ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਹੋਰ ਕਾਰਜ ਜਿਵੇਂ ਇੰਟਰਸੈਪਸ਼ਨ ਐਂਡ ਡਾਇਵਰਸ਼ਨ (ਆਈ ਐਂਡ ਡੀ) ਸੰਰਚਨਾਵਾਂ ਨੂੰ ਵਿਕਸਿਤ ਕਰਨਾ,
ਆਈ ਐਂਡ ਡੀ ਨੈਟਵਰਕ ਵਿਛਾਉਣੇ 15 ਸਾਲਾਂ ਲਈ ਸੰਚਾਲਨ ਅਤੇ ਰੱਖ-ਰਖਾਵ ਸਹਿਤ ਸੀਵਰੇਜ ਪੰਪਿੰਗ ਸਟੇਸ਼ਨ ਆਦਿ ਵੀ ਸ਼ਾਮਲ ਹੋਣਗੇ। ਇਸ ਪ੍ਰੋਜੈਕਟ ਦਾ ਉਦੇਸ਼ ਆਗਰਾ ਸ਼ਹਿਰ ਵਿੱਚ ਮੌਜੂਦਾ ਸੀਵਰੇਜ ਸਮੱਸਿਆਵਾਂ ਨੂੰ ਧਿਆਨ ਰੱਖਣਾ ਹੈ ਜੋ ਯਮੁਨਾ ਨਦੀ ਨੂੰ ਪ੍ਰਦੂਸ਼ਿਤ ਕਰਦੇ ਹਨ। ਪ੍ਰੋਜੈਕਟ ਦੇ ਲਾਗੂਕਰਨ ਤੇ ਆਗਰਾ ਸ਼ਹਿਰ ਨਾਲ ਯਮੁਨਾ ਨਦੀ ਵਿੱਚ ਅਨੁਪਚਾਰਿਤ ਸੀਵਰੇਜ ਨਹੀਂ ਛੱਡਿਆ ਜਾਵੇਗਾ ਜਿਸ ਨਾਲ ਨਦੀ ਵਿੱਚ ਪ੍ਰਦੂਸ਼ਣ ਵਿੱਚ ਕਮੀ ਆਵੇਗੀ।

ਐੱਨਐੱਮਸੀਜੀ ਦੇ ਡਾਇਰੈਕਟਰ ਜਨਰਲ ਸ਼੍ਰੀ ਜੀ. ਅਸ਼ੋਕ ਕੁਮਾਰ ਨੇ ਠੇਕਾ ਦੇਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਤੇ ਖੁਸ਼ੀ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਹਾਈਬ੍ਰਿਡ ਐਨੂਅਟੀ ਮੋਡ ਅਧਾਰਿਤ ਪੀਪੀਪੀ(ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ) ਮਾਡਲ ਦੇ ਤਹਿਤ ਲਾਗੂ ਕੀਤੀ ਜਾਵੇਗੀ ਅਤੇ ਜੋ  ਇਹ ਸੁਨਿਸ਼ਚਿਤ ਕਰੇਗੀ। ਕਿ ਐੱਸਟੀਪੀ ਦਾ ਸੰਚਾਲਨ ਅਤੇ ਰੱਖ-ਰਖਾਵ ਸਖਤ ਪਰਫੋਰਮੈਂਸ ਜ਼ਰੂਰਤਾਂ ਦੇ ਅਨੁਸਾਰ ਹੋਵੇ। ਸ਼੍ਰੀ ਕੁਮਾਰ ਨੇ ਕਿਹਾ ਇਹ ਪ੍ਰੋਜੈਕਟ ਯਮੁਨਾ ਨਦੀ ਜੋ ਗੰਗਾ ਨਦੀ ਦੀ ਪ੍ਰਮੁੱਖ ਸਹਾਇਕ ਨਦੀਆਂ ਵਿੱਚੋਂ ਇੱਕ ਹੈ ਇਸ ਵਿੱਚ ਕਿਸੇ ਵੀ ਅਨੁਪਚਾਰਿਤ ਰਹਿੰਦ-ਖੂਹੰਦ ਜਲ ਨੂੰ ਰੋਕਣ ਦੇ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਇੱਕ ਹੋਰ ਮੀਲ ਦਾ ਪੱਥਰ ਸਾਬਿਤ ਹੋਵੇਗੀ।
ਰਿਆਇਤ ਸਮਝੌਤੇ ਤੇ ਸ਼੍ਰੀ ਰਾਜ ਕੁਮਾਰ ਸ਼ਰਮਾ, ਸੁਪਰਡੈਂਟ ਇੰਜਨੀਅਰ, ਯੂਪੀ ਜਲ ਨਿਗਮ, ਸ਼੍ਰੀ ਸਤਿਆਜੀਤ ਰਾਉਤ, ਅਧਿਕਾਰਤ ਹਸਤਾਖਰਕਰਤਾ, ਮੈਸਰਜ਼ ਵਿਸ਼ਵਰਾਜ ਐਨਵਾਇਰਮੈਂਟ ਪ੍ਰਾਈਵੇਟ ਲਿਮਿਟੇਡ ਅਤੇ ਸ਼੍ਰੀ ਬਿਨੋਦ ਕੁਮਾਰ, ਡਾਇਰੈਕਟਰ (ਪ੍ਰੋਜੈਕਟਸ), ਐੱਨਐੱਮਸੀਜੀ ਨੇ ਹਸਤਾਖਰ ਕੀਤੇ। ਹਸਤਾਖਰ ਸਮਾਰੋਹ ਦੇ ਦੌਰਾਨ ਸ਼੍ਰੀ ਹਿਮਾਂਸ਼ੂ ਬਡੋਨੀ, ਕਾਰਜਕਾਰੀ ਡਾਇਰੈਕਟਰ (ਪ੍ਰੋਜੈਕਟ), ਐੱਨਐੱਮਸੀਜੀ ਅਤੇ ਸ਼੍ਰੀ ਅਰੂਣ ਲਖਾਨੀ, ਸੀਐੱਮਡੀ, ਵੀਈਪੀਐੱਲ ਵੀ ਰਾਜ ਏਜੰਸੀਆਂ ਅਤੇ ਰਿਆਇਤਗ੍ਰਾਹੀ ਦੇ ਹੋਰ ਪ੍ਰਤੀਨਿਧੀਆਂ ਦੇ ਨਾਲ ਮੌਜੂਦ ਸਨ।

ਸ਼੍ਰੀ ਲਖਾਨੀ ਨੇ ਕਿਹਾ ਵੀਈਪੀਐੱਲ ਹਮੇਸ਼ਾ ਸਥਿਰਤਾ ਅਤੇ ਵਾਤਾਵਰਣ ਨਾਲ ਸੰਬੰਧਿਤ ਪ੍ਰੋਜੈਕਟਾਂ ਵਿੱਚ ਲਗਿਆ ਹੋਇਆ ਹੈ। ਸੀਵਰੇਜ ਉਪਚਾਰ ਪ੍ਰੋਜੈਕਟ ਦੇ ਸਮਾਜਿਕ ਅਤੇ ਸਿਹਤ ਪ੍ਰਭਾਵ ਨਾਲ ਅਸੀਂ ਸਾਰੇ ਭਲੀ-ਭਾਂਤੀ ਜਾਣੂ ਹਾਂ। ਇਹ  ਇਹ ਵੀਈਪੀਐੱਲ ਲਈ ਇੱਕ ਪ੍ਰਮੁੱਖ ਪ੍ਰੋਜੈਕਟ ਹੈ ਅਤੇ ਸਵੱਛ ਗੰਗਾ ਮਿਸ਼ਨ ਵਿੱਚ ਅਹਿਮ ਯੋਗਦਾਨ ਦੇਵੇਗੀ। ਅਸੀਂ ਯੂਪੀ ਜਲ ਨਿਗਮ ਅਤੇ ਐੱਨਐੱਮਸੀਜੀ ਦੇ ਸਹਿਯੋਗ ਨਾਲ ਪ੍ਰੋਜੈਕਟ ਨੂੰ ਸਮੇਂ ਦੇ ਅੰਦਰ ਪੂਰਾ ਕਰਨ ਦਾ ਇਰਾਦਾ ਰੱਖਦੇ ਹਨ।
***
ਏਐੱਸ
                
                
                
                
                
                (Release ID: 1854766)
                Visitor Counter : 161