ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਜੰਮੂ-ਕਸ਼ਮੀਰ ਦੀ ਸੁਰੱਖਿਆ ਸਥਿਤੀ ‘ਤੇ ਸਮੀਖਿਆ ਮੀਟਿੰਗ ਕੀਤੀ


ਸ਼੍ਰੀ ਅਮਿਤ ਸ਼ਾਹ ਨੇ ਇਸ ਸਾਲ ਅਮਰਨਾਥ ਯਾਤਰਾ ਦੇ ਸਫਲ ਆਯੋਜਨ ਦੇ ਲਈ ਸੁਰੱਖਿਆ ਏਜੰਸੀਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਮ੍ਰਿੱਧ ਅਤੇ ਸ਼ਾਂਤੀਪੂਰਨ ਜੰਮੂ ਅਤੇ ਕਸ਼ਮੀਰ ਦੀ ਵਿਜ਼ਨ ਨੂੰ ਪੂਰਾ ਕਰਨ ਦੇ ਲਈ ਸੁਰੱਖਿਆ ਬਲਾਂ ਅਤੇ ਪੁਲਿਸ ਨੂੰ ਸੀਮਾ ਤੇ ਐੱਲਓਸੀ ਨੂੰ ਅਭੁੱਲ (impregnable) ਬਣਾਉਣ ਦੇ ਲਈ ਤਾਲਮੇਲ ਪ੍ਰਯਤਨ ਜਾਰੀ ਰੱਖਣੇ ਚਾਹੀਦੇ ਹਨ

ਕੇਂਦਰੀ ਗ੍ਰਹਿ ਮੰਤਰੀ ਨੇ ਅੱਤਵਾਦ ਦਾ ਸਫਾਇਆ ਕਰਨ ਦੇ ਲਈ ਸੁਰੱਖਿਆ ਬਲਾਂ ਅਤੇ ਪੁਲਿਸ ਨੂੰ ਚੰਗੀ ਤਰ੍ਹਾਂ ਯੋਜਨਾਬੱਧ ਅੱਤਵਾਦ ਵਿਰੋਧੀ ਅਭਿਯਾਨਾਂ ਦੇ ਮਾਧਿਅਮ ਨਾਲ ਤਾਲਮੇਲ ਪ੍ਰਯਤਨ ਜਾਰੀ ਰੱਖਣ ਨੂੰ ਕਿਹਾ

ਕੇਂਦਰੀ ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਸੁਰੱਖਿਆ ਬਲਾਂ ਦੀ ਮਦਦ ਨਾਲ ਇਸ ਪ੍ਰੋਕਸੀ ਯੁੱਧ (proxy war) ‘ਤੇ ਨਿਰਣਾਇਕ ਤੌਰ 'ਤੇ ਜਿੱਤ ਪ੍ਰਾਪਤ ਕਰਨਗੇ

Posted On: 25 AUG 2022 7:44PM by PIB Chandigarh

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਜੰਮੂ-ਕਸ਼ਮੀਰਰ ਦੀ ਸੁਰੱਖਿਆ ਸਥਿਤੀ ‘ਤੇ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ, ਸ਼੍ਰੀ ਮਨੋਜ ਸਿਨ੍ਹਾ, ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਸ ਡੋਵਲ ਤੇ ਸੈਨਾ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਸਮੇਤ ਭਾਰਤ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

https://ci6.googleusercontent.com/proxy/DtkjVKIgr5Lgea4t0bKG8emByaYihVktsmAJF0bc6oLm4KYt2p14rrem_AR6XatK0JMPKrexGQ57x6ZDT-bY4nregoA5iXjvPW7NOdYBNiDDa2Yl6JUBViQx7g=s0-d-e1-ft#https://static.pib.gov.in/WriteReadData/userfiles/image/image0019LY1.jpg

ਮੀਟਿੰਗ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਸੁਰੱਖਿਆ ਗ੍ਰਿਡ ਦੇ ਕੰਮਕਾਜ ਅਤੇ ਪਿਛਲੇ ਕੁਝ ਵਰ੍ਹਿਆਂ ਵਿੱਚ ਅੱਤਵਾਦ ਦੀਆਂ ਘਟਨਾਵਾਂ ਨੂੰ ਘੱਟ ਕਰਨ ਦੇ ਲਈ ਕੀਤੀ ਜਾ ਰਹੀ ਵਿਭਿੰਨ ਕਾਰਵਾਈਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ COVID-19 ਮਹਾਮਾਰੀ ਦੇ ਕਾਰਨ ਦੋ ਸਾਲ ਦੇ ਅੰਤਰਾਲ ਦੇ ਬਾਅਦ ਇਸ ਸਾਲ ਹੋਈ ਅਮਰਨਾਥ ਯਾਤਰਾ ਦੇ ਸਫਲ ਆਯੋਜਨ ਦੇ ਲਈ ਸੁਰੱਖਿਆ ਏਜੰਸੀਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ।

https://ci6.googleusercontent.com/proxy/NHqBGMlTLoxycdNmZA7f_NReKIwyZmCNNiaAWqwAvzPqWt6n9bD6EMgiMMfC9D4_h9lErRXgIpC8ErXH6gMG1y4GulZ3fM75Sdlq_Uym9aHjwLao3bgv9_VPRg=s0-d-e1-ft#https://static.pib.gov.in/WriteReadData/userfiles/image/image002SOGC.jpg

ਕੇਂਦਰੀ ਗ੍ਰਹਿ ਮੰਤਰੀ ਨੇ ਅੱਤਵਾਦ ਦਾ ਸਫਾਇਆ ਕਰਨ ਦੇ ਲਈ ਸੁਰੱਖਿਆ ਬਲਾਂ ਅਤੇ ਪੁਲਿਸ ਨੂੰ ਚੰਗੀ ਤਰ੍ਹਾਂ ਯੋਜਨਾਬੱਧ ਅੱਤਵਾਦ ਵਿਰੋਧੀ ਅਭਿਯਾਨਾਂ ਦੇ ਮਾਧਿਅਮ ਨਾਲ ਤਾਲਮੇਲ ਪ੍ਰਯਤਨ ਜਾਰੀ ਰੱਖਣ ਨੂੰ ਕਿਹਾ। ਮੀਟਿੰਗ ਵਿੱਚ ਯੂਏਪੀਏ ਦੇ ਤਹਿਤ ਦਰਜ ਮਾਮਲਿਆਂ ਦੀ ਵੀ ਸਮੀਖਿਆ ਕੀਤੀ ਗਈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਜਾਂਚ ਸਮੇਂ ‘ਤੇ ਅਤੇ ਪ੍ਰਭਾਵੀ ਹੋਣਾ ਚਾਹੀਦਾ ਹੈ। ਨਾਲ ਹੀ ਸੰਬੰਧਿਤ ਏਜੰਸੀਆਂ ਨੂੰ ਗੁਣਵੱਤਾ ਜਾਂਚ ਸੁਨਿਸ਼ਚਿਤ ਕਰਨ ਦੇ ਲਈ ਸਮਰੱਥਾਵਾਂ ਵਿੱਚ ਸੁਧਾਰ ‘ਤੇ ਕੰਮ ਕਰਨਾ ਚਾਹੀਦਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇੱਕ ਸਮ੍ਰਿੱਧ ਅਤੇ ਸ਼ਾਂਤੀਪੂਰਨ ਜੰਮੂ ਅਤੇ ਕਸ਼ਮੀਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਜ਼ਨ ਹੈ ਅਤੇ ਇਸ ਨੂੰ ਪੂਰਾ ਕਰਨ ਦੇ ਲਈ ਸੁਰੱਖਿਆ ਬਲਾਂ ਨੂੰ ਸੀਮਾ ਤੇ ਐੱਲਓਸੀ ਨੂੰ ਅਭੁੱਲ (impregnable) ਬਣਾਉਣ ਦੇ ਲਈ ਤਾਲਮੇਲ ਪ੍ਰਯਤਨ ਜਾਰੀ ਰੱਖਣਾ ਚਾਹੀਦਾ ਹੈ ਅਤੇ ਇੱਕ ਵਾਰ ਅੱਤਵਾਦੀਆਂ, ਹਥਿਆਰ ਅਤੇ ਗੋਲਾ ਬਾਰੂਦ ਦੀ ਸੀਮਾ ਪਾਰ ਆਵਾਜਾਈ ਦਾ ਡਰ ਸਮਾਪਤ ਹੋ ਗਿਆ ਹੈ ਤਾਂ ਜੰਮੂ-ਕਸ਼ਮੀਰ ਦੇ ਲੋਕ ਸੁਰੱਖਿਆ ਬਲਾਂ ਦੀ ਮਦਦ ਨਾਲ ਇਸ ਪ੍ਰੋਕਸੀ ਯੁੱਧ (proxy war) ‘ਤੇ ਨਿਰਣਾਇਕ ਤੌਰ ‘ਤੇ ਜਿੱਤ ਪ੍ਰਾਪਤ ਕਰਨਗੇ।

https://ci3.googleusercontent.com/proxy/CrnKvy8p5JoAhYQR4iw9Mdge1_esn-RU8i1Ywtv1MufF5Nf-dEPdB7ZuxC-vV9c7aKPpBDPiPs3PRwHxBASWdMFOAVL0GTc1zQRgjDzreFb0zeem-bwlsmNWPw=s0-d-e1-ft#https://static.pib.gov.in/WriteReadData/userfiles/image/image003KOPU.jpg

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਮ ਆਦਮੀ ਦੀ ਭਲਾਈ ਦੇ ਲਈ ਅੱਤਵਾਦੀ-ਵੱਖਵਾਦੀ ਅਭਿਯਾਨ ਨੂੰ ਸਹਾਇਤਾ ਦੇਣ, ਹੁਲਾਰਾ ਦੇਣ ਅਤੇ ਜੋ ਅੱਤਵਾਦੀ ਈਕੋ-ਸਿਸਟਮ ਨੂੰ ਬਣਾਏ ਰੱਖਣ ਵਾਲੇ ਤੱਤ ਹਨ ਉਨ੍ਹਾਂ ਨੂੰ ਖਤਮ ਕਰਨ ਦੀ ਜ਼ਰੂਰਤ ਹੈ। 

****


ਐੱਨਡਬਲਿਊ/ਆਰਕੇ/ਏਵਾਈ(Release ID: 1854674) Visitor Counter : 130


Read this release in: English , Urdu , Hindi