ਕਬਾਇਲੀ ਮਾਮਲੇ ਮੰਤਰਾਲਾ

ਜਨਜਾਤੀ ਮਾਮਲੇ ਮੰਤਰਾਲੇ ਨੇ ਈਐੱਮਆਰਐੱਸ ਅਧਿਆਪਕਾਂ ਅਤੇ ਫੈਕਲਟੀ ਨੂੰ ਸੋਸ਼ਲ ਮੀਡੀਆ ਦੀਆਂ ਵਿਸ਼ੇਸ਼ਤਾਵਾਂ ਦੇ ਵੱਲ ਧਿਆਨ ਦੇਣ ਲਈ ਸੋਸ਼ਲ ਮੀਡੀਆ ‘ਤੇ ਇੱਕ ਵਰਚੁਅਲ ਵਰਕਸ਼ਾਪ ਆਯੋਜਿਤ ਕੀਤੀ

Posted On: 25 AUG 2022 3:00PM by PIB Chandigarh

ਜਨਜਾਤੀ ਮਾਮਲੇ ਮੰਤਰਾਲੇ ਦੇ ਅਧੀਨ ਜਨਜਾਤੀ ਵਿਦਿਆਰਥੀਆਂ ਦੇ ਲਈ ਨੈਸ਼ਨਲ ਐਜੁਕੇਸ਼ਨ ਸੋਸਾਇਟੀ ਫੋਰ ਟ੍ਰਾਈਬਲ ਸਟੂਡੈਂਟਸ (ਐੱਨਈਐੱਸਟੀਐੱਸ) ਨੇ ਈਐੱਮਆਰਐੱਸ ਅਧਿਆਪਕਾਂ ਤੇ ਫੈਕਲਟੀ ਨੂੰ ਸੋਸ਼ਲ ਮੀਡੀਆ ਮਾਹਿਰਾਂ ਅਤੇ ਉਪਕਰਣਾਂ ਵੱਲ ਧਿਆਨ ਦੇਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਵਰਚੁਅਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

 

ਬੀਤੇ ਬੁੱਧਵਾਰ ਨਵੀਂ ਦਿੱਲੀ ਸਥਿਤ ਐੱਨਈਐੱਸਟੀਐੱਸ ਦੇ ਹੈੱਡਕੁਆਰਟਰ ਨਾਲ ਇਸ ਔਨਲਾਈਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ।

 

ਇਸ ਔਨਲਾਈਨ ਸੈਸ਼ਨ ਵਿੱਚ ਐੱਨਈਐੱਸਟੀਐੱਸ ਦੇ ਕਮਿਸ਼ਨਰ, ਸ਼੍ਰੀ ਅਸਿਤ ਗੋਪਾਲ, ਫੇਸਬੁੱਕ ਇੰਡੀਆ ਦੇ ਪੌਲੀਟਿਕਸ ਅਤੇ ਐਡਵੋਕੇਸੀ ਪਾਰਟਨਰਸ਼ਿਪ ਦੇ ਹੈੱਡ ਆਵ੍ ਗਵਰਮੈਂਟ, ਸ਼੍ਰੀ ਆਸ਼ੀਸ਼ ਪਾਂਡੇ, ਟਵਿੱਟਰ ਇੰਡੀਆ ਦੇ ਪਬਲਿਕ ਪੌਲਿਸੀ ਤੇ ਫਿਲਾਨਥ੍ਰੌਪੀ ਦੇ ਸੀਨੀਅਰ ਡਾਇਰੈਕਟਰ, ਸ਼੍ਰੀ ਸਮੀਰਨ ਗੁਪਤਾ, ਪੀਆਈਬੀ ਦੇ ਅਸਿਸਟੈਂਟ ਡਾਇਰੈਕਟਰ, ਸ਼੍ਰੀ ਸੁਸ਼ੀਲ ਕੁਮਾਰ ਅਤੇ ਮੰਤਰਾਲੇ ਤੇ ਐੱਨਈਐੱਸਟੀਐੱਸ ਦੇ ਹੋਰ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਦਾ ਮਾਰਗਦਰਸ਼ਨ ਕੀਤਾ। ਉੱਥੇ ਹੀ, ਪੂਰੇ ਦੇਸ਼ ਦੇ 378 ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਪ੍ਰਿੰਸੀਪਲ ਅਤੇ ਫੈਕਲਟੀ ਇਸ ਸੈਸ਼ਨ ਵਿੱਚ ਔਨਲਾਈਨ ਮਾਧਿਅਮ ਨਾਲ ਸ਼ਾਮਲ ਹੋਏ।

 

https://static.pib.gov.in/WriteReadData/userfiles/image/image001Y97I.jpg

https://static.pib.gov.in/WriteReadData/userfiles/image/image002BKGV.jpg

https://static.pib.gov.in/WriteReadData/userfiles/image/image003NFAW.jpg

ਸ਼੍ਰੀ ਸੁਸ਼ੀਲ ਕੁਮਾਰ ਨੇ ਰਸਮੀ ਪ੍ਰਣਾਲੀਆਂ ਵਿੱਚ ਸੋਸ਼ਲ ਮੀਡੀਆ ਦੇ ਮਹੱਤਵ ਅਤੇ ਸੋਸ਼ਲ ਮੀਡੀਆ ਪਲੈਟਫਾਰਮ ਦਾ ਉਪਯੋਗ ਕਰਦੇ ਸਮੇਂ ਵਰਤੀ ਜਾਣ ਵਾਲੀ ਸਾਵਧਾਨੀਆਂ ਬਾਰੇ ਦੱਸਿਆ। ਸ਼੍ਰੀ ਆਸ਼ੀਸ਼ ਪਾਂਡੇ ਨੇ ਬੁਨਿਆਦੀ ਅਤੇ ਵਿਸ਼ਾ-ਵਸਤੂ ਦੇ ਸਰਬਸ਼੍ਰੇਸ਼ਠ ਅਭਿਆਸਾਂ, ਬੂਸਟਿੰਗ ਤੇ ਵਿਗਿਆਪਨ ਦੀਆਂ ਮੂਲ ਗੱਲਾਂ ਦੀ ਜਾਣਕਾਰੀ ਦਿੱਤੀ।

 

ਉੱਥੇ ਹੀ, ਸ਼੍ਰੀ ਸਮੀਰਨ ਗੁਪਤਾ ਨੇ ਟਵਿੱਟਰ ਨੂੰ ਪੇਸ਼ ਕਰਨ ‘ਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪ੍ਰਿੰਸੀਪਲ ਅਤੇ ਅਧਿਆਪਕ ਵਿਸ਼ਵ ਨਾਲ ਜੁੜਣ ਦੇ ਲਈ ਟਵਿੱਟਰ ਦਾ ਉਪਯੋਗ ਕਰ ਸਕਦੇ ਹਨ, ਜੋ ਉਨ੍ਹਾਂ ਦੇ ਲਈ ਮਹੱਤਵਪੂਰਨ ਹਨ।

 

ਇਸ ਪ੍ਰੋਗਰਾਮ ਦੀ ਪ੍ਰਧਾਨਗੀ ਐੱਨਈਐੱਸਟੀਐੱਸ ਦੇ ਕਮਿਸ਼ਨਰ, ਸ਼੍ਰੀ ਅਸਿਤ ਗੋਪਾਲ ਨੇ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਕਿਵੇਂ ਮੀਡੀਆ ਚੌਥੇ ਸਭ ਤੋਂ ਮਹੱਤਵਪੂਰਨ ਥੰਮ੍ਹ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸ਼੍ਰੀ ਗੋਪਾਲ ਨੇ ਕਿਹਾ ਕਿ ਇਸ ਦਾ ਉਪਯੋਗ ਵੱਡੀ ਜ਼ਿੰਮੇਦਾਰੀ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ, ਸ਼ਕਤੀ ਦੇ ਨਾਲ ਜਵਾਬਦੇਹੀ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਈਐੱਮਆਰਐੱਸ ਨੂੰ ਬਿਹਤਰ ਸਮਾਜਿਕ ਪਹੁੰਚ ਅਤੇ ਆਲਮੀ ਜੁੜਾਅ ਦੇ ਲਈ ਵਿਭਿੰਨ ਸੋਸ਼ਲ ਮੀਡੀਆ ਮੰਚਾਂ ਦਾ ਉਪਯੋਗ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ।

 

ਇਸ ਵਰਕਸ਼ਾਪ ਵਿੱਚ ਉੱਘੇ ਸਪੀਕਰਾਂ ਨੇ ਏਕਲਵਯ ਮਾਡਲ ਸਕੂਲਾਂ ਦੇ ਪ੍ਰਤਿਭਾਗੀਆਂ ਨੂੰ ਫੇਸਬੁੱਕ ਅਤੇ ਟਵਿੱਟਰ ਦੇ ਰੂਪ ਵਿੱਚ ਸੋਸ਼ਲ ਮੀਡੀਆ ਹੈਂਡਲ ਦੇ ਬਹੁਮੁਖੀ ਅਤੇ ਸੁਰੱਖਿਅਤ ਉਪਯੋਗ ਦੇ ਬਾਰੇ ਜਾਣਕਾਰੀ ਦਿੱਤੀ। ਇਸ ਦੇ ਇਲਾਵਾ ਉਨ੍ਹਾਂ ਨੂੰ ਦੂਸਰਿਆਂ ਦੇ ਨਾਲ ਜੁੜਣ ਅਤੇ ਵਿਭਿੰਨ ਉਪਕਰਣਾਂ ਦਾ ਉਪਯੋਗ ਕਰਕੇ ਵਿਵਿਧ ਮੰਚਾਂ ‘ਤੇ ਸਮੱਗਰੀ ਨੂੰ ਸਾਂਝਾ ਕਰਨ ਬਾਰੇ ਵੀ ਦੱਸਿਆ ਗਿਆ।

****


ਐੱਨਬੀ/ਐੱਸਕੇ



(Release ID: 1854663) Visitor Counter : 93


Read this release in: English , Urdu , Hindi , Manipuri