ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਡਾ. ਵੀ. ਕੇ. ਸਿੰਘ ਨੇ ਕਿਹਾ ਕਿ ਭਾਰਤ ਦੁਆਰਾ ਪੰਜ ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਦਾ ਲਕਸ਼ ਹਾਸਲ ਕਰਨਾ ਸੁਨਿਸ਼ਚਿਤ ਕਰਨ ਲਈ ਦੇਸ਼ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਪੰਜ ਗੁਨਾ ਵੱਧ ਨਿਵੇਸ਼ ਕਰਨ ਦੀ ਜ਼ਰੂਰਤ ਹੈ

प्रविष्टि तिथि: 23 AUG 2022 6:17PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਡਾ.) ਵੀ. ਕੇ. ਸਿੰਘ (ਰਿਟਾਇਰਡ) ਨੇ ਕਿਹਾ ਕਿ ਭਾਰਤ ਦੁਆਰਾ ਪੰਜ ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਦਾ ਲਕਸ਼ ਹਾਸਲ ਕਰਨਾ ਸੁਨਿਸ਼ਚਿਤ ਕਰਨ ਲਈ ਦੇਸ਼ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਪੰਜ ਗੁਨਾ ਵੱਧ ਨਿਵੇਸ਼ ਕਰਨ ਦੀ ਜ਼ਰੂਰਤ ਹੈ। ਪੀਐੱਚਡੀਸੀਸੀਆਈ ਦੁਆਰਾ ਆਯੋਜਿਤ ‘ਗਤੀ ਸ਼ਕਤੀ : ਟ੍ਰਾਂਸਫਾਰਮਿੰਗ ਇੰਡੀਆਜ਼ ਇਨਫ੍ਰਾਸਟ੍ਰਕਚਰ ਬੇਸਡ ਡਿਵੈਲਪਮੈਂਟ ਮਾਰਚਿੰਗ ਟੁਵਰਡਸ ਫਾਈਵ ਟ੍ਰਿਲੀਅਨ ਯੂਐੱਸ ਡਾਲਰ ਇਕੌਨੋਮੀ’ ਨੂੰ ਸੰਬੰਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਤੇਜ਼ ਟ੍ਰਾਂਸਪੋਰਟ, ਘੱਟ ਈਂਧਣ ਲਾਗਤ ਅਤੇ ਕੁੱਲ ਕਿਫਾਇਤੀ ਲਾਗਤ ਨੂੰ ਸੁਨਿਸ਼ਚਿਤ ਕਰਨ ਲਈ ਕੌਮਨ ਯੂਟੀਲਿਟੀ ਕੌਰੀਡੋਰ ਬਣਾਉਣ ‘ਤੇ ਵਿਚਾਰ ਕਰ ਰਹੀ ਹੈ।

 

https://static.pib.gov.in/WriteReadData/userfiles/image/WhatsAppImage2022-08-23at6.39.01PMHUT4.jpeg

 

ਡਾ. ਸਿੰਘ ਨੇ ਪੀਐੱਮ ਗਤੀ ਸ਼ਕਤੀ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿਸ ਨੂੰ ਉਨ੍ਹਾਂ ਚੁਣੌਤੀਆਂ ਨਾਲ ਸੰਪੂਰਨਤਾ ਦੇ ਨਾਲ ਨਿਪਟਣ ਦੇ ਲਈ ਲਿਆਇਆ ਗਿਆ ਹੈ ਜੋ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਤੇਜ਼ ਵਿਕਾਸ ਦੀ ਰਾਹ ਵਿੱਚ ਰੁਕਾਵਟ ਉਤਪੰਨ ਕਰ ਰਹੀਆਂ ਹਨ।

https://static.pib.gov.in/WriteReadData/userfiles/image/WhatsAppImage2022-08-23at6.39.01PM(1)ZU67.jpeg

ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰੋਜੈਕਟਾਂ ਦਾ ਲਾਗੂਕਰਨ ਅਤੇ ਉਨ੍ਹਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨਾ ਪੀਐੱਮ ਗਤੀਸ਼ਕਤੀ ਮਾਸਟਰ ਪਲਾਨ ਦੇ ਮੁੱਖ ਕਾਰਜਖੇਤਰ ਹਨ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਮਜ਼ਬੂਤ ਸੰਕਲਪਾਂ ਦੇ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਇੱਕ ਫ੍ਰੇਮਵਰਕ ਤਿਆਰ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫ੍ਰੇਮਵਰਕ ਵਿੱਚ ਵਿਭਿੰਨ ਪ੍ਰੋਗਰਾਮਾਂ ‘ਤੇ ਬਿਨਾ ਕਿਸੇ ਰੁਕਾਵਟ ਦੇ ਸਾਰੇ ਸੰਬੰਧਿਤ ਵਿਭਾਗਾਂ ਦੁਆਰਾ ਇਕੱਠੇ ਧਿਆਨ ਦਿੱਤਾ ਜਾਂਦਾ ਹੈ।

*****

ਐੱਮਜੀਪੀਐੱਸ


(रिलीज़ आईडी: 1854094) आगंतुक पटल : 142
इस विज्ञप्ति को इन भाषाओं में पढ़ें: English , Urdu , हिन्दी , Telugu