ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ, ‘ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਕਰਨ ਲਈ ਛੋਟੇ ਨਿਵੇਸ਼ਕਾਂ ਦੇ ਲਈ ਇੱਕ ਨਵਾਂ ਮਾਡਲ ਤਿਆਰ ਕੀਤਾ ਜਾਵੇਗਾ’

Posted On: 23 AUG 2022 6:24PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਕਰਨ ਲਈ ਛੋਟੇ ਨਿਵੇਸ਼ਕਾਂ ਦੇ ਲਈ ਇੱਕ ਨਵਾਂ ਮਾਡਲ ਤਿਆਰ ਕੀਤਾ ਜਾਵੇਗਾ। ਫਿੱਕੀ (FICCI) ਨੇ ਸੜਕ ਅਤੇ ਰਾਜਮਾਰਗ ਸ਼ਿਖਰ ਸੰਮੇਲਨ ਦੇ ਤੀਸਰੇ ਸੰਸਕਰਣ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਨਿਵੇਸ਼ ‘ਤੇ ਸੁਨਿਸ਼ਚਿਤ ਰਿਟਰਨ ਪਾਉਣ ਦੇ ਅਵਸਰ ਮਿਲਣਗੇ। ਮੰਤਰੀ ਮਹੋਦਯ ਨੇ ਕਿਹਾ ਕਿ ਦੇਸ਼ ਵਿੱਚ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਨੈਟਵਰਕ ਹੈ ਅਤੇ ਇਹ ਵਰ੍ਹਾ 2024 ਦੇ ਆਖਿਰ ਤੱਕ ਸੜਕ ਨੈਟਵਰਕ ਦਾ ਵਿਸਤਾਰ ਕਰਕੇ ਇਸ ਨੂੰ ਦੋ ਲੱਖ ਕਿਲੋਮੀਟਰ ਦੇ ਪੱਧਰ ‘ਤੇ ਲੈ ਜਾਣ ਦਾ ਉਚਿਤ ਸਮਾਂ ਹੈ।

https://static.pib.gov.in/WriteReadData/userfiles/image/image001HV8T.jpg

ਸ਼੍ਰੀ ਗਡਕਰੀ ਨੇ ਲੌਜਿਸਟਿਕਸ ਲਾਗਤ ਨੂੰ 16 ਪ੍ਰਤੀਸ਼ਤ ਤੋਂ ਘਟਾ ਕੇ 10 ਪ੍ਰਤੀਸ਼ਤ ਦੇ ਪੱਧਰ ‘ਤੇ ਲਿਆਉਣ ਦੀ ਚੁਣੌਤੀ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਲੌਜਿਸਟਿਕਸ ਲਾਗਤ ਵਿੱਚ ਕਮੀ ਸੁਨਿਸ਼ਚਿਤ ਕਰਨ ਦੇ ਲਈ ਏਕੀਕ੍ਰਿਤ ਦ੍ਰਿਸ਼ਟੀਕੋਣ ਅਪਣਾਉਣ ਦੀ ਬਹੁਤ ਜ਼ਰੂਰਤ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਪੈਟ੍ਰੋਲ ਤੇ ਡੀਜਲ ਦੇ ਉਪਯੋਗ ਵਿੱਚ ਕਮੀ ਸੁਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ ਅਤੇ ਐੱਲਐੱਨਜੀ ਤੇ ਇਥੇਨੌਲ, ਮਿਥੇਨੌਲ, ਹਾਈਡ੍ਰੋਜਨ ਜਿਹੇ ਵੈਕਲਪਿਕ ਈਂਧਣਾਂ ਦੇ ਉਪਯੋਗ ਨੂੰ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਕਿਫਾਇਤੀ ਅਤੇ ਟਿਕਾਊ ਹਨ।

********

ਐੱਮਜੇਪੀਐੱਸ



(Release ID: 1854093) Visitor Counter : 95