ਟੈਕਸਟਾਈਲ ਮੰਤਰਾਲਾ
ਟੈਕਸਟਾਈਲ ਕਮੇਟੀ ਆਪਣਾ 58ਵਾਂ ਸਥਾਪਨਾ ਦਿਵਸ ਮਨਾ ਰਹੀ ਹੈ
Posted On:
22 AUG 2022 4:05PM by PIB Chandigarh
ਟੈਕਸਟਾਈਲ ਮੰਤਰਾਲੇ, ਭਾਰਤ ਸਰਕਾਰ ਦੀ ਟੈਕਸਟਾਈਲ ਕਮੇਟੀ, ਅੱਜ (ਭਾਵ 22 ਅਗਸਤ 2022) ਆਪਣਾ 58ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਕੇਂਦਰੀ ਸਕੱਤਰ (ਟੈਕਸਟਾਈਲ) ਅਤੇ ਟੈਕਸਟਾਈਲ ਕਮੇਟੀ ਦੇ ਪ੍ਰਧਾਨ ਸ਼੍ਰੀ ਯੂ.ਪੀ.ਸਿੰਘ ਮੁੱਖ ਮਹਿਮਾਨ ਦੇ ਰੂਪ ਵਿੱਚ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਟੈਕਸਟਾਈਲ ਕਮਿਸ਼ਨ ਅਤੇ ਟੈਕਸਟਾਈਲ ਕਮੇਟੀ ਦੀ ਵਾਈਸ-ਚੇਅਰਪਰਸਨ ਸੁਸ਼੍ਰੀ ਰੂਪ ਰਾਸ਼ੀ ਸਭਾ ਨੂੰ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸੰਬੋਧਿਤ ਕਰੇਗੀ।
ਕੋਟਕ ਐਂਡ ਕੰਪਨੀ ਦੇ ਚੇਅਰਮੈਨ ਸ਼੍ਰੀ ਸੁਰੇਸ਼ ਕੋਟਕ, ਕਾਟਨ ਕਾਰਪੋਰੇਸ਼ਨ ਆਵ੍ ਇੰਡੀਆ ਦੇ ਸੀਐੱਮਡੀ ਡਾ. ਪ੍ਰਦੀਪ ਕੁਮਾਰ ਅਗਰਵਾਲ, ਵੀਨਸ ਸੇਫਟੀ ਐਂਡ ਹੈਲਥ ਪ੍ਰਾਈਵੇਟ ਲਿਮਿਟਿਡ, ਮੁੰਬਈ ਦੇ ਸੰਸਥਾਪਕ ਅਤੇ ਐੱਮਡੀ ਸ਼੍ਰੀ ਮਹੇਸ਼ ਕੁਦਵ, ਐੱਨਏਬੀਸੀਬੀ ਦੇ ਸਾਬਕਾ ਸੀਈਓ ਸ਼੍ਰੀ ਅਨਿਲ ਜੋਹਰੀ, ਅਤੇ ਫੈਸ਼ਨ ਉਦਯੋਗ ਦਾ ਪ੍ਰਤਿਨਿਧੀਤਵ ਕਰਨ ਵਾਲੀ ਸੁਸ਼੍ਰੀ ਮੇਹਰ ਕੈਸਟੇਲੀਨੋ ਮਿਸਤ੍ਰੀ ਵੀ ਖਾਸ ਮਹਿਮਾਨ ਦੇ ਰੂਪ ਵਿੱਚ ਇਸ ਅਵਸਰ ‘ਤੇ ਹਾਜਰ ਹੋਵੇਗੀ।
ਇਸ ਅਵਸਰ ਤੇ ਟੈਕਸਟਾਈਲ ਕਮੇਟੀ ਦੇ ਸਕੱਤਰ ਅਤੇ ਸੀਈਓ ਸ਼੍ਰੀ ਅਜੀਤ ਬੀ. ਚਵਹਾਨ ਮੰਨੇ-ਪ੍ਰੰਮੇਨ ਵਿਅਕਤੀਆਂ ਦਾ ਸੁਆਗਤ ਕਰਨਗੇ।
ਉਦਘਾਟਨ ਸਮਾਰੋਹ ਵਿੱਚ ਇੰਪੇਰੇਟਿਵਸ ਐਂਡ ਵੇ ਫਾਰਵਰਡ ਫਾਰ ਦ ਇੰਡੀਅਨ ਟੈਕਸਟਾਈਲ ਸੈਕਟਰ ਐਂਡ ਰੋਲ ਆਵ੍ ਦ ਟੈਕਸਟਾਈਲ ਕਮੇਟੀ” ਵਿਸ਼ਿਆ ਤੇ ਸਲਾਹ-ਮਸ਼ਵਾਰਾ ਹੋਵੇਗਾ। ਇਸ ਦੇ ਬਾਅਦ “ਇੰਡੀਅਨ ਟੈਕਸਟਾਈਲਸ: ਫ੍ਰਾਮ ਟ੍ਰੇਡੀਸ਼ਨ ਟੂ ਮੋਡਰਨਿਟੀ” ਵਿਸ਼ਾ ਵਸਤੂ ਦੇ ਨਾਲ ਭਾਰਤ ਦੇ ਵਿਲੱਖਣ ਵਸਤਰਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਫੈਸ਼ਨ ਸ਼ੋਅ ਹੋਵੇਗਾ।
ਟੈਕਸਟਾਈਲ ਕਮੇਟੀ 1963 ਵਿੱਚ ਸੰਸਦ ਦੇ ਇੱਕ ਕਾਨੂੰਨ ਦੁਆਰਾ ਸਥਾਪਿਤ ਕੀਤੀ ਗਈ ਸੀ ਅਤੇ 1964 ਵਿੱਚ ਘਰੇਲੂ ਅਤੇ ਨਿਰਯਾਤ ਬਜ਼ਾਰਾਂ ਲਈ ਸਾਰੇ ਕੱਪੜਾ ਅਤੇ ਕੱਪੜਾ ਉਤਪਾਦਾਂ ਦੀ ਗੁਣਵੱਤਾ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਅਸਿਤਤਵ ਵਿੱਚ ਆਈ ਸੀ।
ਆਪਣੀ 58 ਸਾਲਾਂ ਦੀ ਯਾਤਰਾ ਦੇ ਦੌਰਾਨ, ਟੈਕਸਟਾਈਲ ਕਮੇਟੀ ਨੇ ਗੁਣਵੱਤਾ ਅਤੇ ਅਨੁਪਾਲਨ, ਅਰਥਿਕ ਖੋਜ, ਨਿਰਯਾਤ ਪ੍ਰੋਤਸਾਹਨ ਅਤੇ ਹੋਰ ਕਾਰਜਾਂ ਦੀ ਪਹਿਲ ਦੇ ਰਾਹੀਂ ਗੁਣਾਤਮਕ ਦਖਲਅੰਦਾਜ਼ੀ ਦੇ ਜ਼ਰੀਏ ਨਿਰਯਾਤ ਵਧਾਉਣ ਅਤੇ ਘਰੇਲੂ ਉਤਪਾਦਨ ਅਧਾਰ ਨੂੰ ਮਜ਼ਬੂਤ ਕਰਨ ਲਈ ਕੱਪੜਾ ਅਤੇ ਲਿਬਾਸ (ਟੀਐਂਡਏ) ਖੇਤਰ ਨੂੰ ਮੂਲਵਾਨ ਸੇਵਾਵਾਂ ਪ੍ਰਦਾਨ ਕੀਤੀਆਂ ਹਨ।
ਜਦ ਕੱਪੜਾ ਅਤੇ ਲਿਬਾਸ ਦਾ ਵਿਸ਼ਵ ਨਿਰਯਾਤ ਮਲਟੀ ਫਾਈਬਰ ਸਮਝੌਤੇ (ਕੋਟਾ ਮਿਆਦ ) ਦੁਆਰਾ ਸ਼ਾਸਿਤ ਸੀ ਟੈਕਸਟਾਈਲ ਕਮੇਟੀ ਨੇ ਉਤਪਾਦ ਦੀ ਗੁਣਵੱਤਾ ਸੁਨਿਸ਼ਚਿਤ ਕਰਕੇ ਅਤੇ ਅਨੁਪਾਲਨ ਸੰਰਚਨਾ ਤਿਆਰ ਕਰਕੇ ਖੁਦ ਨੂੰ ਦੁਨੀਆ ਵਿੱਚ ਕੱਪੜਾ ਪਾਵਰਹਾਊਸ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਭਾਰਤੀ ਉਦਯੋਗ ਦਾ ਮਾਰਗਦਰਸ਼ਨ ਕੀਤਾ। ਕਮੇਟੀ ਦੀ ਪਹਿਲਾਂ ਵਿੱਚ ਖੇਤਰ ਦੇ ਅਰਥਿਕ ਖੋਜ ਅਤੇ ਬਜ਼ਾਰ ਸੂਚਨਾ ਸ਼ਾਮਲ ਹਨ।
ਉਦਾਰੀਕਰਣ ਦੇ ਬਾਅਦ ਦੇ ਯੁਗ ਵਿੱਚ ਟੈਕਸਟਾਈਲ ਕਮੇਟੀ ਨੇ ਖੁਦ ਨੂੰ ਸਫਲਤਾਪੂਰਵਕ ਵਿਕਾਸ ਦੇ ਇੱਕ ਫੈਸੀਲੀਟੇਟਰ ਦੇ ਰੂਪ ਵਿੱਚ ਬਦਲ ਦਿੱਤਾ ਹੈ। ਅੱਜ ਟੀਸੀ ਆਪਣੀ ਅਤਿਆਧੁਨਿਕ ਪਰੀਖਣ ਸੁਵਿਧਾਵਾਂ, ਆਰਥਿਕ ਖੋਜ, ਬਹੁ-ਪ੍ਰਬੰਧਨ ਸਲਾਹ-ਮਸ਼ਵਰਾ, ਨਿਰਯਾਤ ਪਰਮੋਸ਼ਨ ਅਤੇ ਗੁਣਵੱਤਾ ਜ਼ਰੂਰਤ ਦੇ ਰਾਹੀਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਕੱਪੜੇ ਤੇ ਬਜ਼ਾਰ ਸੂਚਨਾ ਕਮੇਟੀ ਦੇ ਹਾਲ ਦੇ ਯਤਨ, ਜੀਆਈ ਕਾਨੂੰਨ, 1999 ਦੇ ਰਾਹੀਂ ਆਈਪੀਆਰ ਸੁਰੱਖਿਆ, ਟੈਰਿਫ ਅਤੇ ਗੈਰ-ਟੈਰਿਫ ਰੁਕਾਵਟਾ ਤੇ ਖੋਜ, ਭਾਰਤੀ ਕੱਪੜਾ ਅਤੇ ਲਿਬਾਸ ਖੇਤਰ ਦਾ ਮੁਕਾਬਲੇਬਾਜ਼ੀ ਵਿਸ਼ਲੇਸ਼ਣ, ਜਿਨਿੰਗ ਪ੍ਰੋਸਿੰਗ ਕਾਰਖਾਨਿਆਂ ਦੀ ਸਟਾਰ ਰੇਟਿੰਗ, ਅਤੇ ਹੈਂਡਲੂਮ ਬ੍ਰਾਂਡ ਯੋਜਨਾ ਸੰਪਰੂਣ ਕੱਪੜਾ ਮੁੱਲ ਲੜੀ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਉਮੀਰ ਹੈ ਕਿ ਅੱਜ ਮੁੰਬਈ ਵਿੱਚ ਸਥਾਪਨਾ ਦਿਵਸ ਪ੍ਰੋਗਰਾਮ ਵਿੱਚ ਰਾਜ ਸਰਕਾਰ ਦੀ ਨਿਰਯਾਤ ਪਰਮੋਸ਼ਨ ਪਰਿਸ਼ਦਾਂ, ਖੋਜ ਸੰਗਠਨਾਂ, ਵਪਾਰ ਅਤੇ ਉਦਯੋਗ ਸੰਘਾਂ ਅਤੇ ਹੋਰ ਹਿਤਧਾਕਰਾਂ ਦੇ 250 ਤੋਂ ਅਧਿਕ ਪ੍ਰਤੀਨਿਧੀ ਹਿੱਸਾ ਲੈਣਗੇ।
Click here to know about Textiles Committee’s journey since its inception
* * ** * ** * *
(Release ID: 1853858)
Visitor Counter : 139