ਕਿਰਤ ਤੇ ਰੋਜ਼ਗਾਰ ਮੰਤਰਾਲਾ

ਦੋ ਦਿਨਾਂ ਈਐੱਸਆਈਸੀ 'ਚਿੰਤਨ ਸ਼ਿਵਿਰ' ਇਤਿਹਾਸਕ ਨਤੀਜਿਆਂ ਨਾਲ ਸਮਾਪਤ ਹੋਇਆ


ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਈਐੱਸਆਈ ਯੋਜਨਾ ਦੇ ਵਿਸਤਾਰ ਅਤੇ ਪੀਐੱਮਜੇਏਵਾਈ (PMJAY) ਨਾਲ ਕਨਵਰਜੈਂਸ ਦਾ ਐਲਾਨ ਕੀਤਾ

ਈਐੱਸਆਈਸੀ ਅਕਾਂਖੀ ਜ਼ਿਲ੍ਹਿਆਂ ਵਿੱਚ ਸਿਹਤ ਸੁਵਿਧਾਵਾਂ ਅਤੇ ਮੈਡੀਕਲ ਕਾਲਜਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਦੀ ਖੋਜ ਕਰੇਗਾ: ਸ਼੍ਰੀ ਭੂਪੇਂਦਰ ਯਾਦਵ

Posted On: 18 AUG 2022 7:37PM by PIB Chandigarh

ਦੋ ਦਿਨਾਂ ਈਐੱਸਆਈਸੀ 'ਚਿੰਤਨ ਸ਼ਿਵਿਰ', ਈਐੱਸਆਈਸੀ ਦੇ ਇਤਿਹਾਸ ਵਿੱਚ ਆਪਣੀ ਕਿਸਮ ਦਾ ਪਹਿਲਾ, ਇਤਿਹਾਸਕ ਨਤੀਜਿਆਂ ਅਤੇ ਸੇਵਾ ਪ੍ਰਦਾਨ ਕਰਨ ਦੀ ਵਿਧੀ ਵਿੱਚ ਵਿਸਤਾਰ ਅਤੇ ਸੁਧਾਰ ਲਈ ਦੂਰਗਾਮੀ ਸਿਫ਼ਾਰਸ਼ਾਂ ਦੇ ਨਾਲ ਸਮਾਪਤ ਹੋਇਆ।

 

  ਕੇਂਦਰੀ ਕਿਰਤ ਅਤੇ ਰੋਜ਼ਗਾਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਹਰਿਆਣਾ ਦੇ ਸੂਰਜਕੁੰਡ ਵਿੱਚ ਆਯੋਜਿਤ ਈਐੱਸਆਈਸੀ 'ਚਿੰਤਨ ਸ਼ਿਵਿਰ' ਵਿੱਚ ਆਪਣੀ ਸਮਾਪਤੀ ਟਿੱਪਣੀ ਵਿੱਚ, ਈਐੱਸਆਈਸੀ ਦੀ ਸੇਵਾ ਪ੍ਰਦਾਨ ਕਰਨ ਦੀ ਵਿਧੀ ਵਿੱਚ ਵਿਸਤਾਰ ਅਤੇ ਸੁਧਾਰ ਦੇ ਇਤਿਹਾਸਕ ਨਤੀਜਿਆਂ ਦੀ ਜਾਣਕਾਰੀ ਦਿੱਤੀ।

 

  ਕੇਂਦਰੀ ਮੰਤਰੀ ਨੇ ਕਿਹਾ ਕਿ ਈਐੱਸਆਈਸੀ 'ਚਿੰਤਨ ਸ਼ਿਵਿਰ' ਦੇ ਨਤੀਜੇ ਨੀਤੀ ਅਤੇ ਲਾਗੂ ਕਰਨ ਦਰਮਿਆਨ ਅੰਤਰ ਨੂੰ ਪੂਰਾ ਕਰਕੇ ਪ੍ਰਧਾਨ ਮੰਤਰੀ ਦੇ 'ਸਵਾਸਥ ਸੇ ਸਮਰਿਧੀ' ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਇਹ ਇੱਕ ਗੇਮ ਚੇਂਜਰ ਸਾਬਤ ਹੋਵੇਗਾ ਅਤੇ ਸਾਰੇ ਸ਼੍ਰਮ ਯੋਗੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵੱਡੇ ਪੱਧਰ 'ਤੇ ਲਾਭ ਪਹੁੰਚਾਏਗਾ।

 

  ਮਾਣਯੋਗ ਮੰਤਰੀ ਨੇ ਈਐੱਸਆਈਸੀ 'ਚਿੰਤਨ ਸ਼ਿਵਿਰ' ਦੇ 11 ਪ੍ਰਮੁੱਖ ਨਤੀਜਿਆਂ ਦਾ ਐਲਾਨ ਕੀਤਾ

 

  1. ਈਐੱਸਆਈ ਦਸੰਬਰ, 2022 ਤੱਕ ਦੇਸ਼ ਦੇ ਸਾਰੇ 744 ਜ਼ਿਲ੍ਹਿਆਂ ਵਿੱਚ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਨ ਲਈ ਕੰਮ ਕਰੇਗਾ। ਇਹ ਵਿਸਤਾਰ ਸਮਾਜਿਕ ਸੁਰੱਖਿਆ ਕੋਡ ਦੇ ਲਾਗੂ ਹੋਣ ਤੋਂ ਬਾਅਦ ਵਧੇ ਹੋਏ ਲਾਭਾਰਥੀ ਅਧਾਰ ਨੂੰ ਧਿਆਨ ਵਿੱਚ ਰੱਖੇਗਾ।

 

  2. ਪੈਨ-ਇੰਡੀਆ ਪੋਰਟੇਬਿਲਟੀ ਲਈ ਲਾਭਾਰਥੀਆਂ ਤੱਕ ਸੇਵਾਵਾਂ ਦੀ ਬਿਹਤਰ ਪਹੁੰਚ ਲਈ ਦੇਸ਼ ਦੇ ਸਾਰੇ ਜ਼ਿਲ੍ਹਿਆਂ (ਜਿੱਥੇ ਪੀਐੱਮਜੇਏਵਾਈ ਲਾਗੂ ਕੀਤਾ ਗਿਆ ਹੈ) ਵਿੱਚ ਪੀਐੱਮਜੇਏਵਾਈ ਨਾਲ ਕਨਵਰਜੈਂਸ।

 

  3. ਭਾਰਤ ਵਿੱਚ ਕਿੱਤਾਮੁਖੀ ਬਿਮਾਰੀਆਂ 'ਤੇ ਸਵਦੇਸ਼ੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਕਿੱਤਾਮੁਖੀ ਸਿਹਤ ਲਈ ਉੱਤਕ੍ਰਿਸ਼ਟਤਾ ਕੇਂਦਰ ਸਥਾਪਿਤ ਕੀਤੇ ਜਾਣਗੇ।

 

 4. ਨਵੀਨਤਮ ਟੈਕਨੋਲੋਜੀਕਲ ਤਰੱਕੀ ਅਤੇ ਭਵਿੱਖ ਦੇ ਲਾਭਾਰਥੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਡਿਸਪੈਂਸਰੀਆਂ ਅਤੇ ਹਸਪਤਾਲਾਂ ਦੀ ਮਨਜ਼ੂਰੀ ਲਈ ਮਾਪਦੰਡਾਂ ਨੂੰ ਸੋਧਣ ਦੀ ਲੋੜ ਹੈ।

 

  5. ਈਐੱਸਆਈ ਹਸਪਤਾਲ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੀ ਪਾਲਣਾ ਅਤੇ ਅਪਨਾਉਣ ਲਈ ਸਮਾਂਬੱਧ ਤਰੀਕੇ ਨਾਲ ਕੰਮ ਕਰਨਗੇ।

 

  6. ਈਐੱਸਆਈ ਦੇਸ਼ ਦੇ ਅਕਾਂਖੀ ਜ਼ਿਲ੍ਹਿਆਂ ਵਿੱਚ ਵਿਕਾਸਸ਼ੀਲ ਸਿਹਤ ਸੁਵਿਧਾਵਾਂ/ਮੈਡੀਕਲ ਕਾਲਜਾਂ ਦਾ ਪਤਾ ਲਗਾਏਗੀ।

 

  7. ਕਲੀਨਿਕਲ ਸਟਾਫ ਦੀ ਭਰਤੀ ਅਤੇ ਬਰਕਰਾਰ ਰੱਖਣ ਅਤੇ ਲਾਭਾਰਥੀਆਂ ਲਈ ਸੁਵਿਧਾਵਾਂ ਤੱਕ ਪਹੁੰਚ ਸਮੇਤ ਘੱਟ ਵਰਤੋਂ ਵਾਲੇ ਹਸਪਤਾਲਾਂ ਅਤੇ ਸੇਵਾਵਾਂ ਦੀ ਬਿਹਤਰ ਵਰਤੋਂ ਲਈ ਵਿਧੀ ਵਿਕਸਿਤ ਕਰਨ ਦੀ ਲੋੜ ਹੈ।

 

   8. ਪੀਜੀ ਮੈਡੀਕਲ ਸੀਟਾਂ ਦੇ ਵਿਸਤਾਰ ਲਈ ਈਐੱਸਆਈਸੀ ਹਸਪਤਾਲਾਂ ਦਾ ਲਾਭ ਉਠਾਉਣਾ।

 

  9. ਟੈਕਨੋਲੋਜੀ ਦਾ ਲਾਭ ਲੈ ਕੇ ਤਿੰਨ ਪੱਧਰਾਂ 'ਤੇ ਸਮਰੱਥਾ ਨਿਰਮਾਣ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ- ਵਿਅਕਤੀਗਤ ਪੱਧਰ, ਟੀਮ ਪੱਧਰ ਅਤੇ ਸੰਸਥਾਗਤ ਪੱਧਰ।

 

  10. ਈਐੱਸਆਈ ਕਾਰਪੋਰੇਸ਼ਨ ਦੇ ਫੈਸਲਿਆਂ ਨੂੰ ਪ੍ਰਭਾਵੀ ਲਾਗੂ ਕਰਨ ਲਈ ਸਾਰੇ ਹਿਤਧਾਰਕਾਂ ਨਾਲ ਸਾਂਝਾ ਕੀਤਾ ਜਾਣਾ ਹੈ, ਜਿਸ ਨਾਲ ਈਐੱਸਆਈਸੀ ਦੇ ਫੀਲਡ ਕਰਮਚਾਰੀਆਂ ਦੀ ਭਾਗੀਦਾਰੀ ਹੋਵੇਗੀ।

 

  11. ਈਐੱਸਆਈ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਨਵੇਂ ਪ੍ਰੋਜੈਕਟਾਂ ਲਈ ਸੰਕਲਪ ਯੋਜਨਾਵਾਂ ਵਿਕਸਿਤ ਕਰਨ ਵਿੱਚ ਮਦਦ ਲਈ ਡਿਜ਼ਾਈਨ ਅਤੇ ਸਮੱਗਰੀ ਲਈ ਕਾਰਜਸ਼ੀਲ ਮਾਪਦੰਡ ਅਤੇ ਮਾਨਕ ਵਿਕਸਿਤ ਕਰਨੇ ਚਾਹੀਦੇ ਹਨ।

 

 

  ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਇਕੱਠ ਨੂੰ ਇਹ ਵੀ ਦੱਸਿਆ ਕਿ ਈਐੱਸਆਈਸੀ 'ਚਿੰਤਨ ਸ਼ਿਵਿਰ' ਦੀਆਂ ਸਿਫ਼ਾਰਸ਼ਾਂ ਅਤੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਤੇ ਈਪੀਐੱਫਓ ਦੇ ਹੋਰ ਮੁੱਦਿਆਂ ਨੂੰ ਤਿਰੂਪਤੀ, ਆਂਧਰਾ ਪ੍ਰਦੇਸ਼ ਵਿਖੇ 25-26 ਅਗਸਤ, 2022 ਨੂੰ ਹੋਣ ਵਾਲੀ ਕਿਰਤ ਮੰਤਰੀਆਂ ਦੀ ਕਾਨਫਰੰਸ ਵਿੱਚ ਉਠਾਇਆ ਜਾਵੇਗਾ ਅਤੇ ਚਰਚਾ ਕੀਤੀ ਜਾਵੇਗੀ।

 

 

  ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਈਐੱਸਆਈਸੀ 'ਚਿੰਤਨ ਸ਼ਿਵਿਰ' ਦੇ ਨਤੀਜਿਆਂ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਸਰਕਾਰ ਦੇਸ਼ ਦੇ ਮਜ਼ਦੂਰਾਂ ਦੀ ਭਲਾਈ ਲਈ ਪ੍ਰਤੀਬੱਧ ਹੈ।

 

  ਸ਼੍ਰੀ ਸੁਨੀਲ ਬਰਥਵਾਲ, ਸਕੱਤਰ, ਕਿਰਤ ਅਤੇ ਰੋਜ਼ਗਾਰ, ਭਾਰਤ ਸਰਕਾਰ ਨੇ ਸਾਰੇ ਭਾਗੀਦਾਰਾਂ ਨੂੰ ਜ਼ਮੀਨੀ ਪੱਧਰ 'ਤੇ ਪ੍ਰਤੀਬੱਧ ਹੋਣ ਅਤੇ ਸਾਰੇ ਹਿਤਧਾਰਕਾਂ ਦੇ ਫਾਇਦੇ ਲਈ ਕੰਮ ਕਰਨ ਦਾ ਸੱਦਾ ਦਿੱਤਾ।

 

  ਸ੍ਰੀ ਮੁਖਮੀਤ ਐੱਸ. ਭਾਟੀਆ, ਡਾਇਰੈਕਟਰ ਜਨਰਲ, ਈਐੱਸਆਈਸੀ, ਸੁਸ਼੍ਰੀ ਵਿਭਾ ਭੱਲਾ, ਸੰਯੁਕਤ ਸਕੱਤਰ, ਐੱਲਐਂਡਈ ਮੰਤਰਾਲੇ, ਸ਼੍ਰੀ ਆਲੋਕ ਚੰਦਰ, ਸੰਯੁਕਤ ਸਕੱਤਰ ਅਤੇ ਐੱਸਐੱਲਈਏ, ਐੱਲਐਂਡਈ ਮੰਤਰਾਲਾ, ਸੁਸ਼੍ਰੀ ਟੀਐੱਲ ਯਾਦੇਨ, ਵਿੱਤੀ ਕਮਿਸ਼ਨਰ, ਈਐੱਸਆਈਸੀ ਅਤੇ ਐੱਲਐਂਡਈ ਮੰਤਰਾਲੇ ਅਤੇ ਈਐੱਸਆਈਸੀ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ 'ਚਿੰਤਨ ਸ਼ਿਵਿਰ' ਵਿੱਚ ਸ਼ਿਰਕਤ ਕੀਤੀ।

 

 ਈਐੱਸਆਈਸੀ ਮੈਡੀਕਲ ਕਾਲਜਾਂ ਦੇ ਡੀਨ, ਮੈਡੀਕਲ ਸੁਪਰਡੈਂਟਾਂ ਅਤੇ ਈਐੱਸਆਈਸੀ ਹਸਪਤਾਲਾਂ ਦੇ ਰੀਜਨਲ ਡਾਇਰੈਕਟਰਾਂ ਨੇ 'ਚਿੰਤਨ ਸ਼ਿਵਿਰ' ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ 1) ਈਐੱਸਆਈ ਕਵਰੇਜ ਦਾ ਵਿਸਤਾਰ, 2) ਈਐੱਸਆਈਸੀ ਵਿੱਚ ਮੈਡੀਕਲ ਸਿੱਖਿਆ ਦਾ ਵਿਸਤਾਰ, 3) ਸਮਰੱਥਾ ਨਿਰਮਾਣ ਅਤੇ ਪ੍ਰੇਰਣਾ, 4) ਬੁਨਿਆਦੀ ਢਾਂਚਾ – ਸਿਹਤ ਸੰਭਾਲ਼ ਸੁਧਾਰ ਦੀ ਕੁੰਜੀ, 5) ਈਐੱਸਆਈਸੀ-ਈਐੱਸਆਈਐੱਸ ਤਾਲਮੇਲ ਅਤੇ ਸਹਿਯੋਗ ਅਤੇ 6) ਸਿਹਤ ਅਤੇ ਕਿੱਤਾਮੁਖੀ ਬਿਮਾਰੀਆਂ ਦੀ ਰੋਕਥਾਮ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕੀਤਾ।

 

 

 *********

 

  ਐੱਚਐੱਸ/ਪੀਡੀ



(Release ID: 1853100) Visitor Counter : 88


Read this release in: English , Urdu , Hindi