ਟੈਕਸਟਾਈਲ ਮੰਤਰਾਲਾ
ਵਿਕਸਿਤ ਵਿਸ਼ਵ ਦੇ ਨਾਲ ਮੁਫਤ ਵਪਾਰ ਸਮਝੌਤਾ (ਐੱਫਟੀਏ) ਮੋਦੀ ਸਰਕਾਰ ਦਾ ਮਹੱਤਵਪੂਰਨ ਏਜੰਡਾ: ਸ਼੍ਰੀ ਪੀਯੂਸ਼ ਗੋਇਲ
ਐੱਫਟੀਏ ਨੂੰ ਸਫਲ ਬਣਾਉਣ ਵਿੱਚ ਕਪੜਾ ਉਦਯੋਗ ਦੀ ਵੱਡੀ ਭੂਮਿਕਾ: ਸ਼੍ਰੀ ਪੀਯੂਸ਼ ਗੋਇਲ
ਸ਼੍ਰੀ ਪੀਯੂਸ਼ ਗੋਇਲ ਨੇ ਵਿਕਾਸ ਨੂੰ ਗਤੀ ਦੇਣ ਨੂੰ ਇਨੋਵੇਸ਼ਨ ਅਤੇ ਨਿਰੰਤਰਤਾ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਕੱਪੜਾ ਉਦਯੋਗ ਨੂੰ ਸੱਦਾ ਦਿੱਤਾ
Posted On:
17 AUG 2022 8:41PM by PIB Chandigarh
ਕੱਪੜਾ, ਵਣਜ ਤੇ ਉਦਯੋਗ, ਉਪਭੋਗਤਾ ਕਾਰਜ ਅਤੇ ਖੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਮੁਫਤ ਵਪਾਰ ਸਮਝੌਤਿਆਂ ਨੂੰ ਸਫਲ ਬਣਾਉਣ ਵਿੱਚ ਕੱਪੜਾ ਉਦਯੋਗ ਵੱਡੀ ਭੂਮਿਕਾ ਨਿਭਾਉਂਦਾ ਹੈ। ਦਸਵੇਂ ਏਸ਼ਿਆਈ ਕੱਪੜਾ ਸੰਮੇਲਨ ‘ਟੇਕਸੌਨ’ ਵਿੱਚ ਮੁੱਖ ਸੰਬੋਧਨ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਕਸਿਤ ਦੇਸ਼ਾਂ ਦੇ ਨਾਲ ਮੁਫਤ ਵਪਾਰ ਸਮਝੌਤੇ ਮੋਦੀ ਸਰਕਾਰ ਦੇ ਏਜੰਡੇ ਵਿੱਚ ਪ੍ਰਮੁੱਖ ਸਥਾਨ ਰੱਖਦੇ ਹਨ। ਜ਼ਿਕਰਯੋਗ ਹੈ ਕਿ ਇਹ ਸੰਮੇਲਨ ‘ਰੀ-ਇਮੇਜਿੰਗ ਦੀ ਟੈਕਸਟਾਈਲ ਐਂਡ ਐਪਰਲ ਇੰਡਸਟ੍ਰੀ ਫਾਰ ਦੀ ਨੈਕਸਟ ਡੀਕੇਡ’ (ਅਗਲੇ ਦਹਾਕੇ ਦੇ ਲਈ ਕੱਪੜਾ ਅਤੇ ਲਿਬਾਸ ਉਦਯੋਗ ਦਾ ਪੁਨਰਗਠਨ) ਵਿਸ਼ੇ ‘ਤੇ ਆਯੋਜਿਤ ਕੀਤਾ ਗਿਆ।
ਸ਼੍ਰੀ ਗੋਇਲ ਨੇ ਕਿਹਾ ਕਿ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਭਾਰਤ ਦੇ ਅਗ੍ਰਸਰ ਹੋਣ ਵਿੱਚ ਇਨੋਵੇਸ਼ਨ ਨਿਰਣਾਇਕ ਭੂਮਿਕਾ ਨਿਭਾਵੇਗਾ। ਉਨ੍ਹਾਂ ਨੇ ਕੱਪੜਾ ਸੈਕਟਰ ਦੀਆਂ ਸਾਰੀਆਂ ਵੈਲਿਊ ਚੇਨਸ ਵਿੱਚ ਇਨੋਵੇਸ਼ਨ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਤੇ ਕੱਪੜਾ ਸੈਕਟਰ ਨੂੰ ਤਾਕੀਦ ਕੀਤੀ ਕਿ ਉਹ ਰੀ-ਸਾਈਕਲਿੰਗ ਅਤੇ ਡਿਜੀਟਲੀਕਰਣ ‘ਤੇ ਧਿਆਨ ਕੇਂਦ੍ਰਿਤ ਕਰੀਏ। ਸ਼੍ਰੀ ਗੋਇਲ ਨੇ ਕਿਹਾ ਕਿ ਜੇਕਰ ਉਦਯੋਗ ਇਨੋਵੇਸ਼ਨ, ਨਿਰੰਤਰਤਾ, ਡਿਜੀਟਲੀਕਰਣ, ਨਵੇਂ ਉਤਪਾਦਾਂ ਅਤੇ ਮੁਫਤ ਵਪਾਰ ਸਮਝੌਤਿਆਂ ਦੇ ਉਪਯੋਗ ‘ਤੇ ਧਿਆਨ ਲਗਾਵੇ, ਤਾਂ ਉਹ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ ਤੇ ਵਿਸ਼ਵ ਦੇ ਸਰਵਸ਼੍ਰੇਸ਼ਠ ਉਦਯੋਗਾਂ ਦੇ ਨਾਲ ਮੁਕਾਬਲਾ ਕਰ ਸਕਦਾ ਹੈ।
ਨਿਰੰਤਰਤਾ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਕੱਪੜਾ ਸੈਕਟਰ ਮੁੜ ਉਪਯੋਗ ਵਿੱਚ ਆਉਣ ਵਾਲੇ ਸਰੋਤਾਂ ਦਾ ਇਸਤੇਮਾਲ ਕਰਕੇ ਵਾਤਾਵਰਣ ‘ਤੇ ਪੈਣ ਵਾਲੇ ਦਬਾਵਾਂ ਨੂੰ ਘੱਟ ਕਰ ਸਕਦਾ ਹੈ ਤੇ ਆਪਣੀ ਉਤਪਾਦਨ ਲਾਗਤ ਵਿੱਚ ਵੀ ਕਟੌਤੀ ਕਰ ਸਕਦਾ ਹੈ।
ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਡਿਜੀਟਲੀਕਰਣ ਅਜਿਹਾ ਖੇਤਰ ਹੈ, ਜੋ ਇਸ ਸੈਕਟਰ ਦੀ ਪੂਰੀ ਵੈਲਿਊ ਚੇਨ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਉਦਯੋਗ ਦੇ ਦਿੱਗਜ ਹੁਣ ਡਿਜੀਟਲੀਕਰਣ ਦੀ ਗੱਲ ਕਰਨ ਲਗੇ ਹਨ। ਸੂਚਨਾ ਟੈਕਨੋਲੋਜੀ ਦੇ ਮੌਜੂਦਾ ਦੌਰ ਵਿੱਚ, ਹਰ ਉਦਯੋਗ ਬਲੌਕਚੇਨ, ਆਦਿ ਜਿਹੀਆਂ ਨਵੀਆਂ ਟੈਕਨੋਲੋਜੀਆਂ ਤੋਂ ਲਾਭ ਉਠਾ ਰਿਹਾ ਹੈ। ਸ਼੍ਰੀ ਗੋਇਲ ਨੇ ਉਦਯੋਗ ਨੂੰ ਸਲਾਹ ਦਿੱਤੀ ਕਿ ਉਸ ਨੂੰ ਜਿਪ (ਚੇਨ) ਅਤੇ ਲਿਬਾਸ ਦੀ ਸੁੰਦਰਤਾ ਵਧਾਉਣ ਵਾਲੀਆਂ ਸਮੱਗਰੀਆਂ ਜਿਹੇ ਪ੍ਰਾਥਮਿਕ ਉਤਪਾਦਾਂ ਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਹੁਣ ਇਹ ਉਦਯੋਗ ਆਯਾਤ ਕਰਦਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਉਦਯੋਗ ਨੂੰ ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਨਾਲ ਬਹੁਤ ਲਾਭ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਆਜ਼ਾਦੀ ਦੇ 75 ਵਰ੍ਹੇ ਪੂਰੇ ਕਰ ਰਹੇ ਹਨ, ਤਾਂ ਅਸੀਂ 75 ਵਰ੍ਹਿਆਂ ਦੇ ਦੌਰਾਨ ਕੱਪੜਾ ਸੈਕਟਰ ਦੀਆਂ ਉਪਲਬਧੀਆਂ ‘ਤੇ ਮਾਣ ਹੁੰਦਾ ਹੈ।
ਸੁਤੰਤਰਤਾ ਦਿਵਸ ‘ਤੇ ਪ੍ਰਧਾਨ ਮੰਤਰੀ ਦੇ ਉਸ ਭਾਸ਼ਣ ਦਾ ਜ਼ਿਕਰ ਕਰਦੇ ਹੋਏ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਪੰਜ ਪ੍ਰਣ, ਔਪਨਿਵੇਸ਼ਿਕ ਮਾਨਸਿਕਤਾ ਤੋਂ ਛੁਟਕਾਰਾ ਪਾਉਣ, ਵਿਰਾਸਤ ‘ਤੇ ਮਾਣ ਕਰਨ, ਏਕਤਾ ਅਤੇ ਏਕਤਾ ਦੀ ਭਾਵਨਾ ਨੂੰ ਰੇਖਾਂਕਿਤ ਕੀਤਾ ਸੀ, ਉਨ੍ਹਾਂ ਸਭ ਦਾ ਹਲਾਵਾ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ, “ਸਮੂਹਿਕ ਊਰਜਾ ਅਤੇ ਸਮੂਹਿਕ ਸੰਕਲਪ ਦੇ ਨਾਲ ਕੰਮ ਕਰਨ ਦੇ ਲਈ ਹਰ ਨਾਗਰਿਕ ਦੀ ਆਪਣੀ ਭੂਮਿਕਾ ਹੁੰਦੀ ਹੈ। ਇੱਕ ਅਰਬ 30 ਕਰੋੜ ਲੋਕਾਂ ਦਾ ਸੰਕਲਪ ਪ੍ਰਧਾਨ ਮੰਤਰੀ ਦੁਆਰਾ ਵਿਅਕਤ ਪੰਜ ਪ੍ਰਣਾਂ ਨੂੰ ਪੂਰਾ ਕਰਨ ਵਿੱਚ ਸਹਾਇਕ ਹੋਵੇਗਾ।”
ਕੱਪੜਾ ਵੈਲਿਊ-ਚੇਨ ਦੇ ਸਾਰੇ ਹਿਤਧਾਰਕਾਂ ਨੂੰ ਇੱਕ ਮੰਚ ‘ਤੇ ਲਿਆਉਣ ਦੇ ਲਈ ਭਾਰਤੀ ਕੱਪੜਾ ਉਦਯੋਗ ਸੰਘ (ਸੀਆਈਟੀਆਈ) ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ‘ਰੀ-ਇਮੇਜਿੰਗ ਦੀ ਟੈਕਸਟਾਈਲ ਐਂਡ ਐਪਰਲ ਇੰਡਸਟ੍ਰੀ ਫਾਰ ਦ ਨੈਕਸਟ ਡੀਕੇਡ’ ਵਿਸ਼ਾ-ਵਸਤੂ ਬਹੁਤ ਪ੍ਰਾਸੰਗਿਕ ਹੈ, ਖਾਸ ਤੌਰ ‘ ਤੇ ਭਾਰਤੀ ਕੱਪੜਾ ਨਿਰਯਾਤ ਦੇ ਮਾਮਲੇ ਵਿੱਚ, ਜਿਸ ਨੇ 2030 ਤੱਕ 100 ਅਰਬ ਅਮਰਿਕੀ ਡਾਲਰ ਦਾ ਨਿਰਯਾਤ ਲਕਸ਼ ਤੈਅ ਕੀਤਾ ਹੈ। ਉਨ੍ਹਾਂ ਨੇ 10ਵੀਂ ਏਸ਼ਿਆਈ ਕੱਪੜਾ ਸੰਮੇਲਨ ਦੀ ਸ਼ਲਾਘਾ ਕੀਤੀ ਕਿ ਉਹ ਅੱਗੇ ਵਧਣ ਦੀ ਦਿਸ਼ਾ ਵਿੱਚ ਕਦਮ ਉਠਾ ਰਿਹਾ ਹੈ।
ਸ਼੍ਰੀ ਪੀਯੂਸ਼ ਗੋਇਲ ਦੀ ਮੌਜੂਦਗੀ ਵਿੱਚ ਸੀਆਈਟੀਆਈ ਅਤੇ ਇਜਿਪਸ਼ੀਅਨ ਕੋਟਨ ਨੇ ਸਹਿਮਤੀ ਪੱਤਰ ‘ਤੇ ਦਸਤਖਤ ਵੀ ਕੀਤੇ। ਦੋਵਾਂ ਸੰਸਥਾਨ ਆਪਸੀ ਲਾਭ ਦੇ ਲਈ ਮਿਲ ਕੇ ਕੰਮ ਕਰਾਂਗੇ।
ਕੱਪੜਾ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕ੍ਰਮ ਜਰਦੋਸ਼ ਨੇ ਕੱਪੜਾ ਅਤੇ ਲਿਬਾਸ ਉਦਯੋਗ ਦੇ ਦਿੱਗਜਾਂ ਨੂੰ ਤਾਕੀਦ ਕੀਤੀ ਕਿ ਉਹ ਗਲੋਬਲ ਕੱਪੜਾ ਬਜ਼ਾਰ ਵਿੱਚ ਹੋਣ ਵਾਲੇ ਬਦਲਾਵ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ।
ਕੱਪੜਾ ਸਕੱਤਰ ਸ਼੍ਰੀ ਉਪੇਂਦਰ ਪ੍ਰਸਾਦ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਹਰ ਉਦਯੋਗ ਅਤੇ ਸੈਕਟਰ ਨੂੰ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਦੇ ਅਨੁਪਾਲਨ ਵਿੱਚ ਅਗਲੇ 25 ਵਰ੍ਹਿਆਂ ਦੇ ਦੌਰਾਨ ਵਿਕਸਿਤ ਰਾਸ਼ਟਰ ਬਣਨ ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਆਪਣੀ ਭੂਮਿਕਾ ਨਿਭਾਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਕੱਪੜਾ ਉਦਯੋਗ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਗਲੋਬਲ ਬਜ਼ਾਰ ਵਿੱਚ ਆਪਣਾ ਵਿਸਤਾਰ ਕਰ ਸਕਦਾ ਹੈ, ਕਿਉਂਕਿ ਉਸ ਦੇ ਕੋਲ ਪੂਰੀ ਵੈਲਿਊ-ਚੇਨ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਉਦਯੋਗ ਦੀ ਮੌਜੂਦਾ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।
ਸੀਆਈਟੀਆਈ ਦੇ ਚੇਅਰਮੈਨ ਸ਼੍ਰੀ ਟੀ. ਰਾਜਕੁਮਾਰ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਕਿਹਾ ਕਿ ਗਲੋਬਲ ਕੱਪਰਾ ਉਦਯੋਗ ਇਸ ਸਮੇਂ ਪੂਰੀ ਸਪਲਾਈ ਚੇਨ ਵਿੱਚ ਬਦਲਾਵ ਦੇ ਦੌਰ ਨਾਲ ਗੁਜਰ ਰਿਹਾ ਹੈ। ਇਸ ਵਿੱਚ ਉਹ ਦੇਸ਼ ਵੀ ਸ਼ਾਮਲ ਹਨ, ਜਿੱਥੋਂ ਸਿਲੇ-ਸਿਲਾਏ ਕੱਪੜੇ ਆਉਂਦੇ ਹਨ। ਪੂਰੀ ਕੱਪੜਾ ਵੈਲਿਊ ਚੇਨ ਵਿੱਚ ‘ਚਾਈਨਾ ਪਲੱਸ ਵਨ’ (ਸਿਰਫ ਚੀਨ ਵਿੱਚ ਨਿਵੇਸ਼ ਕਰਨ ਤੋਂ ਬਚਣਾ), ‘ਜਿੱਥੇ ਸਪਲਾਈ ਚੇਨ ਸਸਤੀ ਹੈ, ਉੱਥੇ ਚਲੇ ਜਾਣਾ’ ਜਾਂ ‘ਸਪਲਾਈ ਚੇਨ ਨੂੰ ਲਚੀਲਾ ਬਣਾਉਣਾ’, ਜਿਹੀਆਂ ਸ਼ਬਦਾਵਲੀਆਂ ਆਮ ਤੌਰ ‘ਤੇ ਸੁਣੀ ਜਾਣ ਲੱਗੀਆਂ ਹਨ। ਉਨ੍ਹਾਂ ਨੇ ਕਿਹਾ ਕਿ ਗਲੋਬਲ ਕੱਪੜੇ ਦਾ ਮੁੱਲ ਅਤੇ ਲਿਬਾਸ ਦਾ ਨਿਰਯਾਤ 2021 ਵਿੱਚ 828 ਅਰਬ ਅਮਰਿਕੀ ਡਾਲਰ ਰਿਹਾ। ਇਸ ਤਰ੍ਹਾਂ ਪਿਛਲੇ ਵਰ੍ਹੇ ਦੇ 770 ਅਰਬ ਅਮਰਿਕੀ ਡਾਲਰ ਦੇ ਨਿਰਯਾਤ ਨਾਲ ਇਸ ਵਿੱਚ ਅੱਠ ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।
ਵਰ੍ਹੇ 2021-22 ਵਿੱਚ ਭਾਰਤ ਦੇ ਕੁੱਲ ਨਿਰਯਾਤਾਂ ਵਿੱਚ ਕੱਪੜਾ, ਨਿਬਾਸ ਯਾਨੀ ਸਿਲੇ-ਸਿਲਾਏ ਕੱਪੜਿਆਂ ਅਤੇ ਹੈਂਡੀਕ੍ਰਾਫਟ ਦਾ ਨਿਰਯਾਤ 10.62 ਪ੍ਰਤੀਸ਼ਤ ਸੀ। ਕਪਾਹ ਅਤੇ ਜੂਟ ਦਾ ਸਭ ਤੋਂ ਵੱਡਾ ਉਤਪਾਦਕ ਹੋਣ ਦੇ ਇਲਾਵਾ ਭਾਰਤ ਰੇਸ਼ਮ ਉਤਪਾਦਨ ਵਿੱਚ ਦੂਸਰਾ ਸਭ ਤੋਂ ਵੱਡਾ ਉਤਪਾਦਕ ਦੇਸ਼ ਵੀ ਹੈ। ਇੱਕ ਅਨੁਮਾਨ ਦੇ ਅਨੁਸਾਰ ਵਿਸ਼ਵ ਬਜ਼ਾਰ ਵਿੱਚ ਤਕਨੀਕੀ ਕੱਪੜਾ ਖੇਤਰ ਦੀ ਵੀ ਹਿੱਸੇਦਾਰੀ 9-11 ਪ੍ਰਤੀਸ਼ਤ ਤੱਕ ਹੈ।
*****
ਏਡੀ/ਟੀਐੱਫਕੇ
(Release ID: 1852869)
Visitor Counter : 140