ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਦਿੱਲੀ ਵਿੱਚ ਪਬਲਿਕ ਸਿਸਟਮ ਲੈਬ (ਪੀਐੱਸਐੱਲ) ਦਾ ਉਦਘਾਟਨ ਕੀਤਾ
“ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰਨ ਦੇ ਪਹਿਲੇ ਹੀ ਦਿਨ ਪਬਲਿਕ ਸਿਸਟਮ ਲੈਬ ਦੀ ਸ਼ੁਰੂਆਤ ਕਰਨ ਦਾ ਇਸ ਤੋਂ ਬਿਹਤਰ ਤਰੀਕਾ ਹੋਰ ਕੀ ਹੋ ਸਕਦਾ ਹੈ” : ਸ਼੍ਰੀ ਗੋਇਲ
ਜਨਤਕ ਵੰਡ ਪ੍ਰਣਾਲੀ ਨੂੰ ਅਧਿਕ ਪ੍ਰਭਾਵੀ ਤੇ ਕੁਸ਼ਲ ਬਣਾਉਣ ਦੇ ਲਈ ਸਰਕਾਰ ਅਭਿਨਵ ਸਮਾਧਾਨਾਂ ਦਾ ਉਪਯੋਗ ਕਰ ਰਹੀ ਹੈ
ਪੀਐੱਸਐੱਲ ਇਨੋਵੇਸ਼ਨ ਦਾ ਇੱਕ ਅਜਿਹਾ ਉਦਾਹਰਣ ਹੈ ਜੋ ਸਾਡੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਵੇਗਾ ਅਤੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰੇਗਾ
Posted On:
16 AUG 2022 4:27PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਆਪਣੇ ਸੰਬੋਧਨ ਵਿੱਚ ਇੱਕ ਵਿਕਸਿਤ ਰਾਸ਼ਟਰ ਦੇ ਨਿਰਮਾਣ ਦੀ ਗੱਲ ਕਹੀ ਅਤੇ ਇੱਕ ਵਿਕਸਿਤ ਭਾਰਤ ਬਣਨ ਦੇ ਲਈ ਮਹੱਤਵਪੂਰਨ ਥੰਮ੍ਹ ਜੈ ਅਨੁਸੰਧਾਨ ਦਾ ਇੱਕ ਸਪੱਸ਼ਟ ਸੱਦਾ ਦਿੱਤਾ। ਜੈ ਅਨੁਸੰਧਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ “ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰਨ ਦੇ ਪਹਿਲੇ ਹੀ ਦਿਨ ਪਬਲਿਕ ਸਿਸਟਮ ਲੈਬ ਦੀ ਸ਼ੁਰੂਆਤ ਕਰਨ ਦਾ ਇਸ ਤੋਂ ਬਿਹਤਰ ਤਰੀਕਾ ਹੋਰ ਕੀ ਹੋ ਸਕਦਾ ਹੈ। ਉਹ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਦਿੱਲੀ ਵਿੱਚ ਪਬਲਿਕ ਸਿਸਟਮ ਲੈਬ (ਪੀਐੱਸਐੱਲ) ਦਾ ਉਦਘਾਟਨ ਕਰਨ ਦੇ ਅਵਸਰ ‘ਤੇ ਬੋਲ ਰਹੇ ਸਨ।”
ਮੰਤਰੀ ਮਹੋਦਯ ਨੇ ਕਿਹਾ, “ਪਬਲਿਕ ਸਿਸਟਮ ਲੈਬ ਕਈ ਤਰ੍ਹਾਂ ਨਾਲ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਜਨਤਕ ਖੁਰਾਕ ਖਰੀਦ ਅਤੇ ਵੰਡ ਅਜਿਹਾ ਹੀ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ ਜਿਸ ਵਿੱਚ ਇਹ ਇਨੋਵੇਸ਼ਨ ਬਹੁਤ ਜ਼ਿਆਦਾ ਯੋਗਦਾਨ ਦੇ ਸਕਦਾ ਹੈ।” ਜਨਤਕ ਪ੍ਰਣਾਲੀ ਲੈਬੋਰੇਟਰੀ ਇਨੋਵੇਸ਼ਨ ਇੱਕ ਅਜਿਹਾ ਹੀ ਆਦਰਸ਼ ਉਦਾਹਰਣ ਹੈ ਜੋ ਸਾਡੇ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਦੇਵੇਗਾ ਅਤੇ ਜਨਤਕ ਵੰਡ ਪ੍ਰਣਾਲੀ ਵਿੱਚ ਕੁਸ਼ਲਤਾ ਲਿਆ ਕੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਦਿਲਵਾਏਗਾ।”
ਜਨਤਕ ਵੰਡ ਪ੍ਰਣਾਲੀ ਨੂੰ ਅਧਿਕ ਪ੍ਰਭਾਵੀ ਤੇ ਕੁਸ਼ਲ ਬਣਾਉਣ ਦੇ ਲਈ ਇਨੋਵੇਸ਼ਨ ਅਤੇ ਅਭਿਨਵ ਸਮਾਧਾਨਾਂ ਦੇ ਉਪਯੋਗ ‘ਤੇ ਸਰਕਾਰ ਦੇ ਜ਼ੋਰ ਦਿੱਤੇ ਜਾਣ ਬਾਰੇ ਬੋਲਦੇ ਹੋਏ ਸ਼੍ਰੀ ਗੋਇਲ ਨੇ ਕਿਹਾ “ਗਲੋਬਲ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਜਿਹੀਆਂ ਸਰਕਾਰੀ ਪਹਿਲਾਂ ਦੇ ਮਾਧਿਅਮ ਨਾਲ ਭਾਰਤ ਖੁਰਾਕ ਸੁਰੱਖਿਆ ਨਾਲ ਨਿਪਟਣ ਵਿੱਚ ਦੁਨੀਆ ਦੇ ਲਈ ਇੱਕ ਰੋਲ ਮਾਡਲ ਰਿਹਾ ਹੈ। ਅਜਿਹੀ ਵਿਆਪਕ ਮਹਾਮਾਰੀ ਦੇ ਬਾਵਜੂਦ ਸਰਕਾਰ ਨੇ ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ ਦੇ ਮਾਧਿਅਮ ਨਾਲ ਸਾਰਿਆਂ ਦੇ ਲਈ ਖੁਰਾਕ ਸੁਰੱਖਿਆ ਸੁਨਿਸ਼ਿਚਿਤ ਕੀਤੀ ਹੈ।”
ਪਬਲਿਕ ਲੈਬ ਸਿਸਟਮ ਦੀ ਸਥਾਪਨਾ ਦੇ ਲਈ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਦਿੱਲੀ ਅਤੇ ਵਿਸ਼ਵ ਖੁਰਾਕ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਖੋਜ (ਰਿਸਰਚ) ਕਾਰਜ ਵਿਸ਼ਵ ਵਿੱਚ ਜਨਤਕ ਵੰਡ ਪ੍ਰਣਾਲੀ ਨੂੰ ਅਧਿਕ ਕੁਸ਼ਲ ਤੇ ਪ੍ਰਭਾਵੀ ਬਣਾਉਣ ਦੇ ਲਈ ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਉਪਯੋਗ ਨੂੰ ਪ੍ਰਦਰਸ਼ਿਤ ਕਰਨਗੇ।
ਨੌਜਵਾਨਾਂ ਤੋਂ ਇੱਕ ਵਿਕਸਿਤ ਅਤੇ ਸਮ੍ਰਿੱਧ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਦੇਣ ਦਾ ਸੱਦਾ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ “ਅੱਜ ਭਾਰਤ ਦੀ ਚਰਚਾ ਦੁਨੀਆ ਵਿੱਚ ਇੱਕ ਉਭਰਦੀ ਹੋਈ ਮਹਾਸ਼ਕਤੀ ਦੇ ਰੂਪ ਵਿੱਚ ਇੱਕ ਰਾਸ਼ਟਰ, ਸਟਾਰਟਅੱਪਸ ਦੇ ਰੂਪ ਵਿੱਚ ਇੱਕ ਰਾਸ਼ਟਰ, ਇਨੋਵੇਟਰਾਂ ਦੇ ਰੂਪ ਵਿੱਚ ਅਤੇ ਆਪਣੇ ਨਿਰੰਤਰਜ ਵਿਕਾਸ ਲਕਸ਼ਾਂ (ਐੱਸਡੀਜੀ) ਨੂੰ ਸਮੇਂ ਤੋਂ ਪਹਿਲਾਂ ਹੀ ਪ੍ਰਾਪਤ ਕਰਨ ਵਾਲੇ ਰਾਸ਼ਟਰ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਅਤੇ ਇਹ ਤਦੇ ਸੰਭਵ ਹੈ ਜਦੋਂ ਯੁਵਾ ਮਨ (ਯੰਗ ਮਾਈਂਡਸ) ਭਾਰਤ ਦੇ ਵਿਕਾਸ ਵਿੱਚ ਯੋਗਦਾਨ ਦੇਣ ਵਾਲੇ ਇਨੋਵੇਟਿਵ ਵਿਚਾਰਾਂ ਦੇ ਨਾਲ ਆਉਣ।”
ਪਬਲਿਕ ਸਿਸਟਮ ਲੈਬ ਦੀ ਸ਼ੁਰੂਆਤ ਹੋਣ ਨਾਲ ਨਾਗਰਿਕਾਂ ‘ਤੇ ਬਹੁਤ ਪ੍ਰਭਾਵ ਪਵੇਗਾ ਤੇ ਇਸ ਨਾਲ ਅਕਾਦਮੀਆਂ ਤੇ ਹੋਰ ਹਿਤਧਾਰਕਾਂ ਦੇ ਲਈ ਮਹੱਤਵਪੂਰਨ ਲਾਭ ਮਿਲੇਗਾ। ਇਹ ਪ੍ਰਯੋਗਸ਼ਾਲਾ ਸੰਚਾਲਨ ਅਨੁਸੰਧਾਨ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਡੇਟਾ ਵਿਗਿਆਨ ਆਦਿ ਦੇ ਗਿਆਨ ਦਾ ਉਪਯੋਗ ਉਨ੍ਹਾਂ ਮਹੱਤਵਪੂਰਨ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ ਕਰੇਗੀ ਜੋ ਕਰੋੜਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਮਹੱਤਵਪੂਰਨ ਹਨ। ਇਹ ਖੁਰਾਕ, ਸਿਹਤ, ਟ੍ਰਾਂਸਪੋਰਟ ਅਤੇ ਸੁਸ਼ਾਸਨ ਦੇ ਖੇਤਰ ਵਿੱਚ ਕੰਮ ਕਰੇਗਾ। ਵਰਤਮਾਨ ਟੀਚੇ ਖੁਰਾਕ ਸਪਲਾਈ ਲੜੀ ਅਤੇ ਪਬਲਿਕ ਟ੍ਰਾਂਸਪੋਰਟ ਦਾ ਅਨੁਕੂਲਨ ਅਤੇ ਉਚਿਤ ਉਪਯੋਗ ਕਰਨਾ ਹੈ।
***************
ਏਡੀ/ਕੇਪੀ
(Release ID: 1852531)
Visitor Counter : 122