ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਭਾਸਣ ਨੂੰ ਅਦਭੁਤ ਦੱਸਦੇ ਹੋਏ ਕਿਹਾ ਕਿ ਇਹ ਹਰ ਭਾਰਤੀ ਨੂੰ ਸਵਰਣਿਮ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਦੇਣ ਦੀ ਪ੍ਰੇਰਣਾ ਦਿੰਦਾ ਹੈ


ਮੋਦੀ ਜੀ ਨੇ ਦੇਸ਼ ਦੀ ਸਮ੍ਰਿੱਧੀ ਦੇ ਲਈ ਹਰ ਭਾਰਤੀ ਤੋਂ ਸੰਕਲਪਬੱਧ ਹੋ ਕੇ ਕਾਰਜ ਕਰਨ ਅਤੇ ਵਿਕਾਸ ਵਿੱਚ ਰੁਕਾਵਟ ਚੁਣੌਤੀਆਂ ਨਾਲ ਇਕਜੁੱਟ ਹੋ ਕੇ ਲੜਣ ਦਾ ਸੱਦਾ ਦਿੱਤਾ

ਆਜ਼ਾਦੀ ਕੇ ਅੰਮ੍ਰਿਤ ਕਾਲ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਲਾਲ ਕਿਲੇ ਤੋਂ ਦੇਸ਼ਵਾਸੀਆਂ ਨੂੰ ਵਿਕਸਿਤ ਭਾਰਤ, ਗੁਲਾਮੀ ਦੇ ਹਰ ਅੰਸ਼ ਤੋਂ ਮੁਕਤੀ, ਵਿਰਾਸਤ ‘ਤੇ ਮਾਣ, ਏਕਤਾ ਤੇ ਇਕਜੁੱਟਤਾ ਅਤੇ ਨਾਗਰਿਕਾਂ ਦਾ ਕਰਤੱਵ, 5 ਪ੍ਰਣ ਲੈਣ ਦਾ ਸੱਦਾ ਦਿੱਤਾ


ਅਸੀਂ ਸਾਰੇ ਅਗਲੇ 25 ਸਾਲ ਤੱਕ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਵਿੱਚ ਯੋਗਦਾਨ ਦਈਏ

ਨਾਰੀ ਸਸ਼ਕਤੀਕਰਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਮੁੜ ਦੋਹਰਾਉਂਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕਿਹਾ ਕਿ ਸਾਡੀ ਮਾਤ੍ਰਸ਼ਕਤੀ ਹੀ ਅਗਲੇ 25 ਵਰ੍ਹਿਆਂ ਵਿੱਚ ਰਾਸ਼ਟਰ ਦੇ ਗੌਰਵ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ, ਇਸ ਲਈ ਅਸੀਂ ਸਮਾਜ ਨੂੰ ਨਾਰੀ ਦੇ ਅਪਮਾਨ ਦੀ ਹਰ ਵਿਕ੍ਰਿਤੀ ਤੋਂ ਮੁਕਤ ਕਰ ਉਸ ਦੇ ਸਨਮਾਨ ਦੀ ਰੱਖਿਆ ਦਾ ਸੰਕਲਪ ਲਈਏ

ਆਤਮਨਿਰਭਾਰਤ ਭਾਰਤ ਦੇ ਨਿਰਮਾਣ ਦੇ ਸੰਕਲਪ ਤੇ ਰਾਸ਼ਟਰਪ੍ਰਥਮ ਦੇ ਭਾਵ ਨਾਲ ਓਤਪ੍ਰੋਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਇਸ ਪ੍ਰੇਰਕ ਭਾਸ਼ਣ ਨੂੰ ਹਰ ਭਾਰਤੀ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ

Posted On: 15 AUG 2022 7:41PM by PIB Chandigarh

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਭਾਸਣ ਨੂੰ ਅਦਭੁਤ ਦੱਸਦੇ ਹੋਏ ਕਿਹਾ ਕਿ ਇਹ ਹਰ ਭਾਰਤੀ ਨੂੰ ਸਵਰਣਿਮ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਦੇਣ ਦੀ ਪ੍ਰੇਰਣਾ ਦਿੰਦਾ ਹੈ। ਆਪਣੇ ਲੜੀਵਾਰ ਟਵੀਟਾਂ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਦੇਸ਼ ਦੀ ਸਮ੍ਰਿੱਧੀ ਦੇ ਲਈ ਹਰ ਭਾਰਤੀ ਤੋਂ ਸੰਕਲਪਬੱਧ ਹੋ ਕੇ ਕਾਰਜ ਕਰਨ ਅਤੇ ਵਿਕਾਸ ਵਿੱਚ ਰੁਕਾਵਟ ਚੁਣੌਤੀਆਂ ਨਾਲ ਇਕਜੁੱਟ ਹੋ ਕੇ ਲੜਣ ਦਾ ਸੱਦਾ ਦਿੱਤਾ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਜ਼ਾਦੀ ਕੇ ਅੰਮ੍ਰਿਤ ਕਾਲ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਲਾਲ ਕਿਲੇ ਤੋਂ ਦੇਸ਼ਵਾਸੀਆਂ ਨੂੰ ਵਿਕਸਿਤ ਭਾਰਤ, ਗੁਲਾਮੀ ਦੇ ਹਰ ਅੰਸ਼ ਤੋਂ ਮੁਕਤੀ, ਵਿਰਾਸਤ ‘ਤੇ ਮਾਣ, ਏਕਤਾ ਤੇ ਇਕਜੁੱਟਤਾ ਅਤੇ ਨਾਗਰਿਕਾਂ ਦਾ ਕਰਤੱਵ, 5 ਪ੍ਰਣ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਅਗਲੇ 25 ਸਾਲ ਤੱਕ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਵਿੱਚ ਯੋਗਦਾਨ ਦਈਏ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਰੀ ਸਸ਼ਕਤੀਕਰਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਮੁੜ ਦੋਹਰਾਉਂਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕਿਹਾ ਕਿ ਸਾਡੀ ਮਾਤ੍ਰਸ਼ਕਤੀ ਹੀ ਅਗਲੇ 25 ਵਰ੍ਹਿਆਂ ਵਿੱਚ ਰਾਸ਼ਟਰ ਦੇ ਗੌਰਵ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ। ਇਸ ਲਈ ਅਸੀਂ ਸਮਾਜ ਨੂੰ ਨਾਰੀ ਦੇ ਅਪਮਾਨ ਦੀ ਹਰ ਵਿਕ੍ਰਿਤੀ ਤੋਂ ਮੁਕਤ ਕਰ ਉਸ ਦੇ ਸਨਮਾਨ ਦੀ ਰੱਖਿਆ ਦਾ ਸੰਕਲਪ ਲਈਏ।

 

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਸੰਕਲਪ ਤੇ ਰਾਸ਼ਟਰਪ੍ਰਥਮ ਦੇ ਭਾਵ ਨਾਲ ਓਤਪ੍ਰੋਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਇਸ ਪ੍ਰੇਰਕ ਭਾਸ਼ਣ ਨੂੰ ਹਰ ਭਾਰਤੀ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ।

*******

ਐੱਨਡਬਲਿਊ/ਆਰਕੇ/ਏਵਾਈ/ਆਰਆਰ


(Release ID: 1852280) Visitor Counter : 139


Read this release in: Hindi , English , Urdu , Marathi