ਸਹਿਕਾਰਤਾ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ੍ਹ ਨਵੀਂ ਦਿੱਲੀ ਵਿੱਚ ਗ੍ਰਾਮੀਣ ਸਹਿਕਾਰੀ ਬੈਂਕਾਂ ਦੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ


ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਖੇਤੀ ਅਤੇ ਗ੍ਰਾਮੀਣ ਖੇਤਰਾਂ ਦੀ ਤਰੱਕੀ ਦੇ ਲਈ ਕੰਮ ਕਰ ਰਹੀ ਹੈ ਅਤੇ ਜਿਵੇਂ-ਜਿਵੇਂ ਖੇਤੀ ਬੁਨਿਆਦੀ ਢਾਂਚੇ ਵਿੱਚ ਸਰਕਾਰ ਦਾ ਨਿਵੇਸ਼ ਵੱਧ ਰਿਹਾ ਹੈ, ਵੈਸੇ-ਵੈਸੇ ਸਹਿਕਾਰੀ ਸਮਿਤੀਆਂ ਦੀ ਭੂਮਿਕਾ ਅਤੇ ਸਮਰੱਥਾ ਵਿੱਚ ਵੀ ਵਿਸਤਾਰ ਹੋ ਰਿਹਾ ਹੈ

Posted On: 11 AUG 2022 5:19PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ੍ਹ ਨਵੀਂ ਦਿੱਲੀ ਵਿੱਚ ਸਹਿਕਾਰਤਾ ਮੰਤਰਾਲਾ ਅਤੇ ਰਾਜ ਸਹਿਕਾਰੀ ਬੈਂਕਾਂ ਦੇ ਰਾਸ਼ਟਰੀ ਸੰਘ (ਐੱਨਏਐੱਫਐੱਸਸੀਓਬੀ) ਦੁਆਰਾ ਆਯੋਜਿਤ ਗ੍ਰਾਮੀਣ ਸਹਿਕਾਰੀ ਬੈਂਕਾਂ ਦੇ ਇੱਕ ਦਿਨੀ ਰਾਸ਼ਟਰੀ ਸੰਮੇਲਨ ਦੇ ਮੁੱਖ ਮਹਿਮਾਨ ਹੋਣਗੇ ਤੇ ਸੰਮੇਲਨ  ਦਾ ਉਦਘਾਟਨ ਵੀ ਕਰਨਗੇ। ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼ੀ ਬੀ.ਐੱਲ. ਵਰਮਾ ਸੰਮੇਲਨ ਦੇ ਸਮਾਪਤੀ ਸ਼ੈਸਨ ਨੂੰ ਸੰਬੋਧਨ ਕਰਨਗੇ। ਇਸ ਅਵਸਰ ’ਤੇ ਸਹਿਕਾਰਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਗਿਆਨੇਸ਼ ਕੁਮਾਰ, ਐੱਨਏਐੱਫਐੱਸਸੀਓਬੀ ਦੇ ਚੇਅਰਮੈਨ ਸ਼੍ਰੀ ਕੋਂਡੁਰੂ ਰਵਿੰਦਰ ਰਾਓ ਅਤੇ ਐੱਨਏਐੱਫਐੱਸਸੀਓਬੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਭੀਮਾ ਸੁਬ੍ਰਹਮੰਯਮ ਵੀ ਮੌਜੂਦ ਰਹਿਣਗੇ।

ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਖੇਤੀ ਅਤੇ ਗ੍ਰਾਮਣ ਖੇਤਰਾਂ ਦੀ ਤਰੱਕੀ ਦੇ ਲਈ ਕੰਮ ਕਰ ਰਹੀ ਹੈ ਅਤੇ ਜਿਵੇਂ-ਜਿਵੇਂ ਖੇਤੀ ਦੇ  ਬੁਨਿਆਦੀ ਢਾਂਚੇ ਵਿੱਚ ਸਰਕਾਰ ਦਾ ਨਿਵੇਸ਼ ਵਧ ਰਿਹਾ ਹੈ, ਵੈਸੇ-ਵੈਸੇ ਸਹਿਕਾਰੀ ਸਮਿਤੀਆਂ ਦੀ ਭੂਮਿਕਾ ਅਤੇ ਸਮਰੱਥਾ ਵਿੱਚ ਵੀ ਵਿਸਤਾਰ ਹੋ ਰਿਹਾ ਹੈ।

ਭਾਰਤ ਵਿੱਚ ਅਲਪਕਾਲੀ ਸਹਿਕਾਰੀ ਕਰਜ਼ ਸੰਰਚਨਾ ਵਿੱਚ 34 ਰਾਜ ਸਹਿਕਾਰੀ ਬੈਂਕ, 351 ਜ਼ਿਲ੍ਹੇ ਕੇਂਦਰੀ ਸਹਿਕਾਰੀ ਬੈਂਕ ਅਤੇ 96,575 ਪੈਕਸ ਸ਼ਾਮਲ ਹਨ। ਰਾਜ ਸਹਿਕਾਰੀ ਬੈਕਾਂ ਦੇ ਰਾਸ਼ਟਰੀ ਸੰਘ ਦੀ ਸਥਾਪਨਾ 19 ਮਈ, 1964 ਨੂੰ ਰਾਜ ਅਤੇ ਕੇਂਦਰੀ ਸਹਿਕਾਰੀ ਬੈਕਾਂ ਦੇ ਸੰਚਾਲਨ ਨੂੰ ਸੁਵਿਧਾਜਨਕ ਬਣਾਉਣ ਅਤੇ ਅਲਪਕਾਲੀ ਸਹਿਕਾਰੀ ਕਰਜ਼ ਸੰਰਚਨਾ ਦੇ ਵਿਕਾਸ ਦੇ ਵਿਆਪਕ ਉਦੇਸ਼ ਦੇ ਨਾਲ ਕੀਤੀ ਗਈ ਸੀ। ਐੱਨਏਐੱਫਐੱਸਸੀਓਬੀ ਆਪਣੇ  ਮੈਂਬਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ/ਸ਼ੇਅਰਧਾਰਕਾਂ/ਮਾਲਿਕਾਂ  ਉਨ੍ਹਾਂ ਦੀਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਨ, ਉਨ੍ਹਾਂ ਦੀਆਂ ਚਿੰਤਾਵਾਂ ’ਤੇ ਧਿਆਨ ਕੇਂਦ੍ਰਿਤ ਕਰਨ ਅਤੇ ਉਨ੍ਹਾਂ ਦੇ ਹਿਤਾਂ ਨੂੰ ਹੁਲਾਰਾ ਦੇਣ ਦੇ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰਦਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕੁਝ ਚੁਣੇ ਰਾਜ ਸਹਿਕਾਰੀ ਬੈਂਕਾਂ/ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾ (ਡੀਸੀਸੀਬੀ) ਪੈਕਸ ਨੂੰ ਪਰਫਾਰਮ ਅਵਾਰਡ ਵੀ ਪ੍ਰਦਾਨ ਕਰਨਗੇ ਅਤੇ 100 ਸਾਲਾਂ ਦੀ ਸੇਵਾ ਦੇ ਲਈ ਕੁਝ ਅਲਪਕਾਲੀ ਸਹਿਕਾਰੀ ਕਰਜ਼ ਸੰਸਥਾਨਾਂ ਨੂੰ ਸਨਮਾਨਿਤ ਕਰਨਗੇ। ਸੰਮੇਲਨ ਵਿੱਚ ਐੱਨਸੀਯੂਆਈ ਦੇ ਪ੍ਰਧਾਨ, ਸ਼੍ਰੀ ਦਲੀਪ ਸੰਘਾਨੀ; ਆਈਸੀਏ-ਏਪੀ ਦੇ ਚੇਅਰਮੈਨ ਅਕੇ ਕ੍ਰਭਕੋ ਦੇ ਚੇਅਰਮੈਨ, ਡਾ. ਚੰਦਰ ਪਾਲ ਸਿੰਘ ਯਾਦਵ, ਨੇਫੇਡ ਦੇ ਚੇਅਰਮੈਨ, ਡਾ. ਬਿਜੇਂਦਰ ਸਿੰਘ ਅਤੇ ਸਹਿਕਾਰਤਾ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਹਿੱਸੇ ਲੈਣਗੇ।

***********       

ਐੱਨਡਬਲਿਊ/ਆਰਕੇ/ਏਵਾਈ(Release ID: 1852276) Visitor Counter : 104