ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
"ਹਾਥੀਆਂ ਦੇ ਨਾਲ ਸਾਡਾ ਜੁੜਾਅ ਪ੍ਰਾਚੀਨ, ਵਡਮੁੱਲਾ ਅਤੇ ਪੂਜਨੀਯ ਹੈ"; ਕੇਂਦਰੀ ਮੰਤਰੀ
ਹਾਥੀ ਸਾਡੇ ਵਣ ਜੀਵਨ ਅਤੇ ਜੈਵ ਵਿਵਿਧਤਾ ਦੇ ਨਿਰਵਾਹ ਦੇ ਲਈ ਮਹੱਤਵਪੂਰਨ ਹਨ ; ਸ਼੍ਰੀ ਭੁਪੇਂਦਰ ਯਾਦਵ
ਭਾਰਤ ਸਰਕਾਰ ਦਾ ਮੰਨਣਾ ਹੈ ਕਿ ਭਾਰਤ ਵਿੱਚ ਹਾਥੀਆਂ ਦੀ ਰੱਖਿਆ ਦੇ ਕੇਂਦਰ ਵਿੱਚ ਲੋਕਾਂ ਦੀ ਭਲਾਈ ਛੁਪੀ ਹੈ
ਇਡੁੱਕੀ ਕੱਟੱਪਨਾ ਵਿੱਚ ਜਲਦੀ ਹੀ 100 ਬੈੱਡ ਵਾਲਾ ਈਐੱਸਆਈਸੀ ਹਸਪਤਾਲ ਹੋਵੇਗਾ
Posted On:
12 AUG 2022 4:22PM by PIB Chandigarh
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ , ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਅਸ਼ਵਿਨੀ ਕੁਮਾਰ ਚੌਬੇ ਅਤੇ ਕੇਰਲ ਦੇ ਵਣ ਅਤੇ ਵਣਜੀਵ ਮੰਤਰੀ ਸ਼੍ਰੀ ਏ.ਕੇ ਸ਼ਸ਼ੀਂਦਰਨ ਅਤੇ ਕਈ ਹੋਰ ਮੰਨੇ-ਪ੍ਰਮੰਨੇ ਲੋਕਾਂ ਦੀ ਮੌਜੂਦਗੀ ਵਿੱਚ ਅੱਜ ਕੇਰਲ ਦੇ ਪੇਰੀਆਰ ਵਿੱਚ ਵਿਸ਼ਵ ਹਾਥੀ ਦਿਵਸ-2022 ਮਨਾਇਆ ਗਿਆ।

ਕੇਂਦਰੀ ਮੰਤਰੀ ਨੇ "ਭਾਰਤ ਦੇ ਹਾਥੀ ਰਿਜ਼ਰਵ: ਐਨ ਐਟਲਸ", ਭਾਰਤ ਦੇ ਹਾਥੀ ਰਿਜ਼ਰਵ : ਭੂਮੀ ਉਪਯੋਗ ਭੂਮੀ ਕਵਰ ਵਰਗੀਕਰਣ", "ਹਾਥੀਆਂ ਦੀ ਦੇਖਭਾਲ: ਕੇਂਦਰ ਵਿੱਚ ਸਿਹਤ ਅਤੇ ਭਲਾਈ ਦਾ ਪ੍ਰਬੰਧਨ" ਅਤੇ "ਟ੍ਰਮਪੇਟ" ਦਾ ਵਿਸ਼ੇਸ਼ ਸੰਸਕਰਣ ਜਾਰੀ ਕੀਤਾ।

ਹਾਥੀ ਪ੍ਰੋਜੈਕਟ ਦੇ 30 ਸਾਲ ਪੂਰੇ ਹੋਣ ਦੇ ਸਬੰਧ ਵਿੱਚ, ਸਭ ਮੰਨੇ-ਪ੍ਰਮੰਨੇ ਵਿਅਕਤੀਆਂ ਦੁਆਰਾ ਭਾਰਤ ਵਿੱਚ ਹਾਥੀ ਸੰਭਾਲ਼ ’ਤੇ ਇੱਕ ਪੋਸਟਰ ਜਾਰੀ ਕੀਤਾ ਗਿਆ।

ਮਾਣਯੋਗ ਮੰਤਰੀ ਦੁਆਰਾ ਕੀਤੀ ਗਈ ਪਹਿਲ ਵਿੱਚ ਪਹਿਲੀ ਵਾਰ ਗਜ ਗੌਰਵ ਪੁਰਸਕਾਰ ਸਥਾਨਕ ਭਾਈਚਾਰਿਆਂ, ਫ੍ਰੰਟਲਾਈਨ ਸਟਾਫ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਮਹਾਵਤਾਂ ਦੇ ਪ੍ਰਸ਼ੰਸਾਯੋਗ ਪ੍ਰਯਤਨਾਂ ਦੇ ਲਈ ਜੰਗਲੀ ਅਤੇ ਕੈਦ ਵਿੱਚ ਹਾਥੀਆਂ ਦੀ ਸੰਭਾਲ਼ ਦੇ ਲਈ ਪ੍ਰਦਾਨ ਕੀਤਾ ਗਿਆ ਸੀ। ਇਸ ਸਾਲ ਤਾਮਿਲਨਾਡੂ ਦੇ ਅਨਾਮਲਾਈ ਨਾਲ ਸਬੰਧਿਤ ਮਾਲਾਸਰ ਭਾਈਚਾਰੇ ਅਤੇ ਕੇਰਲ ਅਤੇ ਅਸਾਮ ਦੇ ਮਹਾਵਤਾਂ ਨੂੰ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਦੁਆਰਾ ਗਜ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
"ਹਾਥੀ ਦੇ ਨਾਲ ਰਹਿਣਾ" ਵਿਸ਼ੇ ’ਤੇ ਆਯੋਜਿਤ ਕਈ ਪ੍ਰਤੀਯੋਗਤਾਵਾਂ ਦੇ ਲਈ ਸਕੂਲੀ ਵਿਦਿਆਰਥੀਆਂ ਨੂੰ ਪੁਰਸਕਾਰ ਵੀ ਦਿੱਤੇ ਗਏ। ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ, ਕੇਂਦਰੀ ਮੰਤਰੀ ਨੇ ਦੁਹਰਾਉਂਦੇ ਹੋਏ ਕਿਹਾ ਕਿ ਹਾਥੀਆਂ ਦੇ ਨਾਲ ਸਾਡਾ ਜੁੜਾਅ ਪ੍ਰਾਚੀਨ, ਵਡਮੁੱਲਾ ਅਤੇ ਪੂਜਨੀਯ ਹੈ। ਉਨ੍ਹਾਂ ਨੇ ਕਿਹਾ ਕਿ ਹਾਥੀ ਸਾਡੇ ਵਣਜੀਵਾਂ ਅਤੇ ਜੈਵ ਵਿਵਿਧਤਾ ਦੇ ਨਿਰਵਾਹ ਦੇ ਲਈ ਵੀ ਮਹੱਤਵਪੂਰਨ ਹਨ ਅਤੇ ਭਾਰਤ ਇਸ ਵਿਸ਼ਾਲ ਕਾਇਆ ਜੀਵ ਦੀ ਸੰਭਾਲ਼ ਨੂੰ ਉੱਚ ਪ੍ਰਾਥਮਿਕਤਾ ਦਿੰਦਾ ਹੈ।
ਸ਼੍ਰੀ ਯਾਦਵ ਨੇ ਇਹ ਵੀ ਕਿਹਾ ਕਿ "ਇੱਕ ਕੱਟੜ ਵਾਤਾਵਰਣਵਾਦੀ ਅਤੇ ਪ੍ਰਾਕ੍ਰਿਤੀ ਪ੍ਰੇਮੀ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਾਡੀ ਵਣਜੀਵ ਸੰਭਾਲ਼ ਰਣਨੀਤੀ ਦੇ ਦੋ ਪਹਿਲੂਆਂ ਨੂੰ ਕੇਂਦਰ ਵਿੱਚ ਰੱਖਿਆ ਹੈ। ਸਭ ਤੋਂ ਪਹਿਲਾਂ, ਵਿਕਾਸ ਦੇ ਨਾਲ-ਨਾਲ ਕੋਈ ਵੀ ਸਮਝੌਤਾ ਕੀਤੇ ਬਿਨਾ ਹੀ, ਵਣਜੀਵ ਸੰਭਾਲ਼ ਅਤੇ ਜਲਵਾਯੂ ਪਰਿਵਰਤਨ ਦੇ ਖਿਲਾਫ਼ ਲੜਾਈ ਜਾਰੀ ਰਹਿ ਸਕਦੀ ਹੈ। ਦੂਸਰਾ, ਸਾਡੇ ਵਣਜੀਵਾਂ ਅਤੇ ਜੈਵ ਵਿਵਿਧਤਾ ਦੀ ਸੰਭਾਲ਼ ਦੇ ਪ੍ਰਯਾਸ ਸਮੁਦਾਇ ਦੁਆਰਾ ਸੰਚਾਲਿਤ ਹੋਣਾ ਚਾਹੀਦਾ ਹੈ ਅਤੇ ਰਾਜ ਤੋਂ ਜ਼ਰੂਰੀ ਸਭ ਸਹਾਇਤਾ ਉਪਲਬਧ ਕਰਵਾਈ ਜਾ ਰਹੀ ਹੈ।
ਸ਼੍ਰੀ ਭੁਪੇਂਦਰ ਯਾਦਵ ਨੇ ਉਪਸਥਿਤ ਲੋਕਾਂ ਨੂੰ ਦੱਸਿਆ ਕਿ ਭਾਰਤ ਵਿੱਚ ਏਸ਼ਿਆਈ ਹਾਥੀਆਂ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਸਥਿਰ ਆਬਾਦੀ ਹੈ। ਅਸਲ ਵਿੱਚ, 60 ਪ੍ਰਤੀਸ਼ਤ ਤੋਂ ਅਧਿਕ ਜੰਗਲੀ ਏਸ਼ਿਆਈ ਹਾਥੀ ਭਾਰਤ ਵਿੱਚ ਹਨ। 2017 ਵਿੱਚ ਆਯੋਜਿਤ ਅੰਤਿਮ ਹਾਥੀਆਂ ਦੀ ਗਣਨਾ ਵਿੱਚ ਦਰਜ 29,964 ਹਾਥੀਆਂ ਦੀ ਆਬਾਦੀ ਭਾਰਤੀ ਸੰਸਕ੍ਰਿਤੀ ਵਿੱਚ ਨਿਹਿਤ ਵਣਜੀਵ ਸੰਭਾਲ਼ ਦੇ ਜੁਨੂਨ ਦੇ ਪਰਿਮਾਣ ਨੂੰ ਦਰਸਾਉਂਦੀ ਹੈ। ਸ਼੍ਰੀ ਯਾਦਵ ਨੇ ਕਿਹਾ, "ਹਾਥੀਆਂ ਅਤੇ ਉਨ੍ਹਾਂ ਦੇ ਆਵਾਸਾਂ ਦੀ ਸੁਰੱਖਿਆ ਦੇ ਲਈ ਸਾਡੇ ਕੋਲ ਕੁਝ ਬਿਹਤਰੀਨ ਕਾਨੂੰਨ ਹਨ। ਸਾਡੇ ਕੋਲ ਸਭ ਤੋਂ ਅਦਭੁਤ ਲੋਕ ਹਨ, ਜੋ ਹਾਥੀਆਂ ਨਾਲ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ।"
ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ 31 ਹਾਥੀ ਰਿਜ਼ਰਵ ਹਨ। ਪਿਛਲੇ 3 ਵਰ੍ਹਿਆਂ ਵਿੱਚ, ਕਰਨਾਟਕ ਰਾਜ ਦੁਆਰਾ ਦਾਂਦੇਲੀ ਹਾਥੀ ਰਿਜ਼ਰਵ, ਨਾਗਾਲੈਂਡ ਦੁਆਰਾ ਸਿੰਗਫਨ ਹਾਥੀ ਰਿਜ਼ਰਵ ਅਤੇ ਛੱਤੀਸਗੜ੍ਹ ਵਿੱਚ ਲੇਮਰੂ ਹਾਥੀ ਰਿਜ਼ਰਵ ਨੂੰ ਅਧਿਸੂਚਿਤ ਕੀਤਾ ਗਿਆ ਹੈ। ਇਸ ਨੇ ਭਾਰਤ ਵਿੱਚ ਹਾਥੀ ਰਿਜ਼ਰਵ ਦੇ ਤਹਿਤ ਕੁੱਲ ਖੇਤਰਫਲ ਨੂੰ ਦੇਸ਼ ਦੇ 14 ਰਾਂਜਾਂ ਵਿੱਚ ਲਗਭਗ 76,508 ਵਰਗ ਕਿਲੋਮੀਟਰ ਵਿੱਚ ਲਿਆ ਦਿੱਤਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਤਾਮਿਲਨਾਡੂ ਵਿੱਚ ਇੱਕ ਹੋਰ ਹਾਥੀ ਰਿਜ਼ਰਵ ਅਗਸਤਯਮਲਾਈ ਦੀ ਸਥਾਪਨਾ ਕਰਨ ਜਾ ਰਿਹਾ ਹੈ, ਜਿਸ ਵਿੱਚ ਭਾਰਤ ਵਿੱਚ ਹਾਥੀਆਂ ਦੀ ਸੰਭਾਲ਼ ਅਤੇ ਰੱਖਿਆ ਦੇ ਲਈ ਸਮਰਪਿਤ ਇੱਕ ਹੋਰ 1197 ਵਰਗ ਕਿਲੋਮੀਟਰ ਸੁਰੱਖਿਅਤ ਖੇਤਰ ਸ਼ਾਮਲ ਹੈ।
ਮਾਨਵ-ਪਸ਼ੂ ਸੰਘਰਸ਼ ਬਾਰੇ ਚਰਚਾ ਕਰਦੇ ਹੋਏ, ਸ਼੍ਰੀ ਯਾਦਵ ਨੇ ਕਿਹਾ, "ਭਾਰਤ ਸਰਕਾਰ ਦਾ ਮੰਨਣਾ ਹੈ ਕਿ ਭਾਰਤ ਵਿੱਚ ਹਾਥੀਆਂ ਦੀ ਸੰਭਾਲ਼ ਦੇ ਕੇਂਦਰ ਵਿੱਚ ਲੋਕਾਂ ਦੀ ਭਲਾਈ ਛੁਪੀ ਹੈ। ਸੰਸਾਧਨਾਂ ਦੇ ਲਈ ਮੁਕਾਬਲੇ ਦੇ ਨਾਲ, ਮਾਨਵ-ਹਾਥੀ ਸੰਘਰਸ਼ ਵਧ ਰਿਹਾ ਹੈ ਅਤੇ ਇਹ ਦੁਰਭਾਗਪੂਰਨ ਹੈ ਕਿ ਪ੍ਰਤੀ ਸਾਲ ਔਸਤਨ 500 ਲੋਕ ਹਾਥੀਆਂ ਦੁਆਰਾ ਮਾਰੇ ਜਾਂਦੇ ਹਨ ਅਤੇ ਲੋਕਾਂ ਦੁਆਰਾ ਬਦਲੇ ਵਿੱਚ ਲਗਭਗ 100 ਹਾਥੀ ਮਾਰੇ ਜਾਂਦੇ ਹਨ। ਮਾਨਵ ਹਾਥੀ ਸੰਘਰਸ਼ ਦਾ ਪ੍ਰਬੰਧਨ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਫੋਕਸ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸਰਕਾਰ ਨੇ ਹਾਥੀਆਂ ਤੋਂ ਪੀੜਿਤ ਪਰਿਵਾਰਾਂ ਤੱਕ ਪਹੁੰਚ ਕਰਕੇ ਅਨੁਗ੍ਰਹਿ ਰਾਸ਼ੀ ਨੂੰ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਹੈ।
ਦੀਰਘਕਾਲੀ ਸਮਾਧਾਨ ਖੋਜਣ ਦੇ ਲਈ, ਅਸੀਂ ਦੇਸ਼ ਦੇ ਹਾਥੀ ਗਲਿਆਰਿਆਂ ’ਤੇ ਫਿਰ ਤੋਂ ਵਿਚਾਰ ਕਰ ਰਹੇ ਹਾਂ ਅਤੇ ਇਸ ਯਤਨ ਵਿੱਚ ਪ੍ਰਮੁੱਖ ਹਿਤਧਾਰਕਾਂ ਨੂੰ ਸ਼ਾਮਲ ਕਰਦੇ ਹੋਏ 50 ਪ੍ਰਤੀਸ਼ਤ ਤੋਂ ਅਧਿਕ ਕਾਰਜ ਪੂਰਾ ਕਰ ਲਿਆ ਹੈ।
ਸ਼੍ਰੀ ਯਾਦਵ ਨੇ ਇਸ ਅਵਸਰ ’ਤੇ ਇਹ ਜਾਣਕਾਰੀ ਦਿੱਤੀ ਕਿ ਸੁਪਰੀਮ ਕਰੋਟ ਦੁਆਰਾ ਵਾਤਾਵਰਣ ਦੇ ਪ੍ਰਤੀ ਸੰਵੇਦਨਸ਼ੀ ਖੇਤਰ ਵਿੱਚ ਫੈਸਲੇ ਦੇ ਸਬੰਧ ਵਿੱਚ, ਮੰਤਰਾਲਾ ਵਿਸ਼ੇਸ਼ ਰੂਪ ਨਾਲ ਫੈਸਲੇ ਦੇ ਅਨੁਭਾਗ 44ਏ ਅਤੇ 44ਈ ’ਤੇ ਫਿਰ ਤੋਂ ਵਿਚਾਰ ਕਰਨ ਦੇ ਲਈ ਇੱਕ ਸਮੀਖਿਆ ਜਾਚਿਕਾ ਦਾਇਰ ਕਰ ਰਿਹਾ ਹੈ, ਕਿਉਂਕਿ ਇਸ ਮੁੱਦੇ ’ਤੇ ਅਧਿਕ ਸਪੱਸ਼ਟਤਾ ਦੀ ਜ਼ਰੂਰਤ ਹੈ। ਉਨ੍ਹਾਂ ਨੇ ਜੰਗਲੀ ਸੂਰ ਦੇ ਮੁੱਦੇ ਬਾਰੇ ਦੱਸਿਆ ਕਿ ਮੰਤਰਾਲੇ ਨੇ ਫਰਵਰੀ 2021 ਵਿੱਚ ਪਹਿਲਾ ਹੀ ਮਾਨਵ-ਵਣਜੀਵ ਸੰਘਰਸ਼ ਦੇ ਲਈ ਇੱਕ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਸੀ ਅਤੇ ਇਸ ਸੰਕਟ ਨੂੰ ਘੱਟ ਕਰਨ ਦੇ ਲਈ ਵਣਜੀਵ ਸੰਭਾਲ਼ ਅਧਿਨਿਯਮ ਦੀ ਧਾਰਾ 11 ਦੇ ਤਹਿਤ ਕੇਰਲ ਦੇ ਮੁੱਖ ਵਣਜੀਵ ਵਾਰਡਨ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਹਨ।
ਪੱਛਮੀ ਘਾਟ ਦੇ ਮੁੱਦੇ ’ਤੇ ਕਸਤੂਰੀਰੰਗਨ ਅਤੇ ਗਾਡਗਿਲ ਸਮਿਤੀ ਦੀ ਰਿਪੋਰਟ ’ਤੇ ਸਮੁੱਚਾ ਦ੍ਰਿਸ਼ਟੀਕੋਣ ਅਪਣਾਉਣ ਅਤੇ ਲੋਕਾਂ ਦੁਆਰਾ ਦਿੱਤੇ ਗਏ ਆਵੇਦਨਾਂ ’ਤੇ ਵਿਚਾਰ ਕਰਨ ਦੇ ਲਈ ਇੱਕ ਸਮਿਤੀ ਨਿਯੁਕਤ ਕੀਤੀ ਗਈ ਸੀ।
ਕੇਂਦਰੀ ਮੰਤਰੀ ਸ਼੍ਰੀ ਯਾਦਵ ਨੇ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਲੋਕਸਭਾ ਦੁਆਰਾ ਵਣਜੀਵ ਸੰਭਾਲ਼ ਅਧਿਨਿਯਮ ਵਿੱਚ ਸੋਧ ਕੀਤੀ ਗਈ ਹੈ। ਇਸ ਦੇ ਲਈ ਇੱਕ ਪ੍ਰਾਵਧਾਨ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਕੁਝ ਦਿਸ਼ਾ-ਨਿਰਦੇਸ਼ਾਂ ਦੇ ਨਾਲ ਧਾਰਮਿਕ ਉਦੇਸ ਦੇ ਲਈ ਹਾਥੀਆਂ ਦਾ ਉਪਯੋਗ ਜਾਰੀ ਰੱਖਿਆ ਜਾਵੇਗਾ।
ਕੇਂਦਰੀ ਮੰਤਰੀ ਨੇ ਇਸ ਅਵਸਰ ’ਤੇ ਦੁਹਰਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸਰਕਾਰ "ਗ਼ਰੀਬ-ਹਿਤੈਸ਼ੀ, ਜਨ ਹਿਤੈਸ਼ੀ ਅਤੇ ਪ੍ਰਿਥਵੀ ਹਿਤੈਸ਼ੀ" ਹੈ ਅਤੇ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਗਲਾਸਗੋ ਸਮਿਟ ਵਿੱਚ ਜੀਵਨ ਸ਼ੈਲੀ (ਵਾਤਾਵਰਣ ਦੇ ਲਈ ਜੀਵਨ ਸ਼ੈਲੀ) ਦੇ ਇੱਕ ਮਿਸ਼ਨ ਦਾ ਐਲਾਨ ਕੀਤਾ।
ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਦੇ ਰੂਪ ਵਿੱਚ ਸ਼੍ਰੀ ਭੁਪੇਂਦਰ ਯਾਦਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਇਡੁੱਕੀ ਜ਼ਿਲ੍ਹੇ ਦੇ ਕੱਟੱਪਨਾ ਵਿੱਚ ਜਲਦੀ ਹੀ ਗ਼ਰੀਬ ਲੋਕਾਂ ਦੀ ਸੇਵਾ ਦੇ ਉਦੇਸ਼ ਨਾਲ ਪੂਰੀ ਸੁਵਿਧਾ ਦੇ ਨਾਲ 100 ਬੈੱਡ ਵਾਲਾ ਈਐੱਸਆਈਸੀ ਹਸਪਤਾਲ ਹੋਵੇਗਾ।
ਅੰਤ ਵਿੱਚ ਸ਼੍ਰੀ ਯਾਦਵ ਨੇ ਕਿਹਾ, "ਮੈਨੂੰ ਵਿਸ਼ਵਾਸ ਹੈ ਕਿ ਸਾਡੇ ਯਤਨ ਵਿਸ਼ਵ ਪੱਧਰ ’ਤੇ ਜੰਗਲੀ ਹਾਥੀਆਂ ਦੇ ਭਵਿੱਖ ਅਤੇ ਉਨ੍ਹਾਂ ਦੇ ਰਹਿਣ ਦੇ ਸਥਾਨ ਨੂੰ ਸੁਰੱਖਿਅਤ ਕਰਨ ਦਾ ਮਾਰਗ ਦਰਸ਼ਨ ਕਰਨਗੇ।"
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਅਸ਼ਵਿਨੀ ਚੌਬੇ ਨੇ ਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਜਰਾਜ ਹਮੇਸ਼ਾ ਤੋਂ ਹੀ ਮਾਨਵ ਭਲਾਈ ਨਾਲ ਜੁੜੀਆਂ ਸਭ ਗਤੀਵਿਧੀਆਂ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਥੀਆਂ ਦੀ ਸੰਭਾਲ਼ ਵਿੱਚ ਜਨਭਾਗੀਦਾਰੀ ਦੇ ਮਹੱਤਵ ਨੂੰ ਨਕਾਰਿਆਂ ਨਹੀਂ ਜਾ ਸਕਦਾ।
ਵਿਸ਼ਵ ਹਾਥੀ ਦਿਵਸ ਇੱਕ ਅੰਤਰਰਾਸ਼ਟਰੀ ਸਾਲਾਨਾ ਆਯੋਜਨ ਹੈ, ਜੋ ਦੁਨੀਆ ਦੇ ਹਾਥੀਆਂ ਦੀ ਸੰਭਾਲ਼ ਅਤੇ ਰੱਖਿਆ ਦੇ ਲਈ ਸਮਰਪਿਤ ਹੈ। ਵਿਸ਼ਵ ਹਾਥੀ ਦਿਵਸ ਦਾ ਟੀਚਾ ਹਾਥੀਆਂ ਦੀ ਸੰਭਾਲ਼ ’ਤੇ ਜਾਗਰੂਕਤਾ ਪੈਦਾ ਕਰਨਾ ਅਤੇ ਜੰਗਲੀ ਅਤੇ ਕੈਦ ਹਾਥੀਆਂ ਨੂੰ ਬਿਹਤਰ ਸੰਭਾਲ਼ ਅਤੇ ਪ੍ਰਬੰਧਨ ਦੇ ਲਈ ਗਿਆਨ ਅਤੇ ਸਕਾਰਾਤਮਕ ਸਮਾਧਾਨ ਸਾਂਝਾ ਕਰਨਾ ਹੈ।
ਹਾਥੀਆਂ ਦੀ ਵਰਤਮਾਨ ਅਨੁਮਾਨਿਤ ਸੰਖਿਆ ਤੋਂ ਸੰਕੇਤ ਮਿਲਦਾ ਹੈ ਕਿ ਦੁਨੀਆ ਵਿੱਚ ਲਗਭਗ 50,000-60000 ਏਸ਼ਿਆਈ ਹਾਥੀ ਹਨ। ਭਾਰਤ ਵਿੱਚ 60 ਪ੍ਰਤੀਸ਼ਤ ਤੋਂ ਅਧਿਕ ਹਾਥੀ ਰਹਿੰਦੇ ਹਨ। ਫਰਵਰੀ 2020 ਵਿੱਚ ਗੁਜਰਾਤ ਦੇ ਗਾਂਧੀਨਗਰ ਵਿੱਚ ਸੀਐੱਮਐੱਸ 13 ਦੇ ਦਲਾਂ ਦੇ ਹਾਲ ਹੀ ਵਿੱਚ ਸੰਪਨ ਸੰਮੇਲਨ ਵਿੱਚ ਪ੍ਰਵਾਸੀ ਪ੍ਰਜਾਤੀਆਂ ਦੇ ਸੰਮੇਲਨ ਦੇ ਪਰਿਸ਼ਿਸ਼ਟ 1 ਵਿੱਚ ਭਾਰਤੀ ਹਾਥੀ ਨੂੰ ਵੀ ਸੂਚੀਬੱਧ ਕੀਤਾ ਗਿਆ ਹੈ। ਵਿਸ਼ਵ ਹਾਥੀ ਦਿਵਸ ਵਿਭਿੰਨ ਹਿਤਧਾਰਕਾਂ ਦਾ ਧਿਆਨ ਆਕਰਸ਼ਿਤ ਕਰਨ ਦੇ ਲਈ ਮਨਾਇਆ ਜਾ ਰਿਹਾ ਹੈ। ਹਾਥੀਦੰਦ ਦੇ ਲਈ ਹਾਥੀਆਂ ਦੇ ਨਜ਼ਾਇਜ ਸ਼ਿਕਾਰ ਅਤੇ ਵਪਾਰ ਨੂੰ ਰੋਕਣ ਦੇ ਲਈ ਪ੍ਰਵਰਤਨ ਨੀਤੀਆਂ ਵਿੱਚ ਸੁਧਾਰ, ਹਾਥੀਆਂ ਦੇ ਆਵਾਸਾਂ ਦੀ ਸੰਭਾਲ਼, ਕੈਦ ਹਾਥੀਆਂ ਦੇ ਲਈ ਬਿਹਤਰ ਇਲਾਜ ਪ੍ਰਦਾਨ ਕਰਨਾ ਅਤੇ ਕੁਝ ਬੰਦੀ ਹਾਥੀਆਂ ਨੂੰ ਰਿਜ਼ਰਵ ਵਿੱਚ ਫਿਰ ਤੋਂ ਵਾਪਿਸ ਲਿਆਉਣਾ ਸ਼ਾਮਲ ਹੈ। ਹਾਥੀ ਭਾਰਤ ਦਾ ਸੁਭਾਵਿਕ ਤੌਰ ’ਤੇ ਇੱਕ ਵਿਰਾਸਤ ਜੀਵ ਹੈ ਅਤੇ ਭਾਰਤ ਵਿੱਚ ਵੀ ਹਾਥੀਆਂ ਦੀਆਂ ਪ੍ਰਜਾਤੀਆਂ ਦੀ ਸੰਭਾਲ਼ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਲਈ ਇਸ ਦਿਨ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
*****
ਐੱਚਐੱਸ/ਪੀਡੀ
(Release ID: 1851798)