ਸੱਭਿਆਚਾਰ ਮੰਤਰਾਲਾ
ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਸ਼੍ਰੀ ਜੀ ਕਿਸ਼ਨ ਰੈੱਡੀ ਅੱਜ ਨਵੀਂ ਦਿੱਲੀ ਵਿੱਚ ਏਕੇਏਐੱਮ ਦੇ ਤਹਿਤ ਆਯੋਜਿਤ ‘ਬੜੇ ਚਲੋ’ ਪ੍ਰੋਗਰਾਮ ਦੇ ਸ਼ਾਨਦਾਰ ਫਾਈਨਲ ਵਿੱਚ ਸ਼ਾਮਲ ਹੋਏ
ਮੈਂ ਹਰ ਕਿਸੇ ਨੂੰ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਬੇਨਤੀ ਕਰਦਾ ਹਾਂ: ਸ਼੍ਰੀ ਅਨੁਰਾਗ ਸਿੰਘ ਠਾਕੁਰ
ਅਗਲੇ 25 ਸਾਲ ਨੌਜਵਾਨਾਂ ਦੇ ਹਨ ਅਤੇ ਉਨ੍ਹਾਂ ਨੂੰ ਇੱਕ ਮਜ਼ਬੂਤ ਭਾਰਤ, ਇੱਕ ਵਿਸ਼ਵਗੁਰੂ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ: ਸ਼੍ਰੀ ਜੀ ਕਿਸ਼ਨ ਰੈੱਡੀ
Posted On:
12 AUG 2022 9:29PM by PIB Chandigarh
ਦੇਸ਼ ਦੇ 70 ਸ਼ਹਿਰਾਂ ਵਿੱਚ 7 ਦਿਨ ਤੱਕ ਚੱਲੇ ਸ਼ਾਨਦਾਰ ਪ੍ਰੋਗਰਾਮਾਂ ਦੇ ਬਾਅਦ ਅੱਜ ਤਾਲਕਟੋਰਾ ਸਟੇਡੀਅਮ ਵਿੱਚ ਹੋਏ ਸ਼ਾਨਦਾਰ ਫਾਈਨਲ ਦੇ ਨਾਲ ਅਖਿਲ ਭਾਰਤੀ ਪ੍ਰੋਗਰਾਮ ਬੜੇ ਚਲੋ ਦੀ ਸਮਾਪਤੀ ਹੋਈ। ਸੱਭਿਆਚਾਰ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਸਰਪ੍ਰਸਤੀ ਵਿੱਚ 5 ਅਗਸਤ, 2022 ਤੋਂ ‘ਬੜੇ ਚਲੋ’ ਦੇ ਆਯੋਜਨ ਦੀ ਸ਼ੁਰੂਆਤ ਕੀਤੀ ਸੀ।
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ, ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ.ਕਿਸ਼ਨ ਰੈੱਡੀ ਨੇ ਇਸ ਸ਼ਾਨਦਾਰ ਫਾਈਨਲ ਦੀ ਸ਼ੋਭਾ ਵਧਾਈ। ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਗੋਵਿੰਦ ਮੋਹਨ ਵੀ ਇਸ ਅਵਸਰ ‘ਤੇ ਮੌਜੂਦ ਰਹੇ।
ਇਸ ਅਵਸਰ ’ਤੇ ਸ਼੍ਰੀ ਜੀ. ਕੇ. ਰੈੱਡੀ ਅਤੇ ਸ਼੍ਰੀ ਅਨੁਰਾਗ ਠਾਕੁਰ ਨੇ ਪ੍ਰੋਗਰਾਮ ਵਿੱਚ ਸਾਮਲ ਹਜ਼ਾਰਾਂ ਪ੍ਰਤੀਭਾਗੀਆਂ ਦੇ ਨਾਲ ਹਰ ਘਰ ਤਿਰੰਗੇ ਦਾ ਸੰਕਲਪ ਲਿਆ।
ਆਪਣੇ ਸੰਬੋਧਨ ਵਿੱਚ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅੰਮ੍ਰਿਤ ਕਾਲ ਵਿੱਚ, ਨੌਜਵਾਨਾਂ ਨੂੰ ਅੰਮ੍ਰਿਤ ਲਕਸ਼ ਤੈਅ ਕਰਨਾ ਚਾਹੀਦਾ ਹੈ ਅਤੇ ਦੇਸ਼ ਨੂੰ ਵਿਸ਼ਵਗੁਰੂ ਬਣਾਉਣ ਦੇ ਉਦੇਸ਼ ਨਾਲ ਇਨ੍ਹਾਂ ਲਕਸ਼ਾਂ ਨੂੰ ਹਾਸਲ ਕਰਨ ਦੇ ਲਈ ਆਪਣੇ ਕਰਤੱਵ ਨਿਭਾਉਣੇ ਚਾਹੀਦੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਤਿਰੰਗਾ ਦੇਸ਼ ਦੇ 130 ਕਰੋੜ ਲੋਕਾਂ ਦੀ ਏਕਤਾ ਦਾ ਪ੍ਰਤੀਕ ਹੈ। ਸ਼੍ਰੀ ਅਨੁਰਾਗ ਠਾਕੁਰ ਨੇ ਲੋਕਾਂ ਨੂੰ 13 ਤੋਂ 15 ਅਗਸਤ ਤੱਕ ਆਪਣੇ ਘਰਾਂ ’ਤੇ ਝੰਡਾ ਲਹਿਰਾਉਣ ਦੀ ਵੀ ਬੇਨਤੀ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਜਨ ਭਾਗੀਦਾਰੀ ਦੇ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਉਤਸਵ ਹੁਣ ਜਨ ਅੰਦੋਲਨ ਦਾ ਰੂਪ ਲੈ ਚੁੱਕਿਆ ਹੈ।
ਇਸ ਅਵਸਰ ’ਤੇ ਸ਼੍ਰੀ ਜੀ.ਕੇ. ਰੈੱਡੀ ਨੇ ਕਿਹਾ ਕਿ ਦੇਸ ਦੀ ਸੁਤੰਤਰਤਾ ਦੇ ਲਈ ਲੱਖਾਂ ਲੋਕਾਂ ਨੇ ਸੰਘਰਸ਼ ਕੀਤਾ ਅਤੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਹਰ ਪਿੰਡ, ਹਰ ਸ਼ਹਿਰ, ਹਰ ਘਰ ਨੂੰ ਹਰ ਘਰ ਤਿਰੰਗਾ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ 15 ਅਗਸਤ ਤੱਕ ਆਪਣੇ ਘਰਾਂ ’ਤੇ ਝੰਡਾ ਲਹਿਰਾਉਣਾ ਚਾਹੀਦਾ ਹੈ। ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਅਗਲੇ 25 ਸਾਲ ਨੌਜਵਾਨਾਂ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਨੂੰ ਇੱਕ ਮਜ਼ਬੂਤ ਭਾਰਤ, ਇੱਕ ਵਿਸ਼ਵਗੁਰੂ ਬਣਾਉਣ ਦੀ ਦਿਸ਼ਾ ਵਿੱਚ ਕਾਰਜ ਕਰਨਾ ਚਾਹੀਦਾ ਹੈ।
ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਗੋਵਿੰਦ ਮੋਹਨ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਉਨ੍ਹਾਂ ਗੁੰਮਨਾਮ ਨਾਇਕਾਂ ਨੂੰ ਯਾਦ ਕਰਨ ਦਾ ਪ੍ਰੋਗਰਾਮ ਹੈ ਜਿਨ੍ਹਾਂ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਯੋਗਦਾਨ ਦਿੱਤਾ ਅਤੇ ਇਸ ਦੇ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਸਾਨੂੰ ਪਿਛਲੇ 75 ਸਾਲਾਂ ਵਿੱਚ ਭਾਰਤ ਦੀਆਂ ਉਪਲਬਧੀਆਂ ਬਾਰੇ ਦੱਸੇਗਾ ਅਤੇ ਇਸ ਪ੍ਰੋਗਰਾਮ ਰਾਹੀਂ ਆਉਣ ਵਾਲੇ 25 ਸਾਲ ਦੇ ਲਈ ਨੀਂਹ ਵੀ ਰੱਖੀ ਜਾਵੇਗੀ। ਸ਼੍ਰੀ ਗੋਵਿੰਦ ਮੋਹਨ ਨੇ ਝੰਡੇ ਸੰਹਿਤਾ ਵਿੱਚ ਕੀਤੀਆਂ ਗਈਆਂ ਸੋਧਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਰ ਘਰ ਤਿਰੰਗਾ ਅਭਿਯਾਨ ਦੌਰਾਨ ਹੁਣ ਤੱਕ 20 ਕਰੋੜ ਝੰਡੇ ਉਪਲਬਧ ਕਰਾ ਦਿੱਤੇ ਗਏ ਹਨ।
ਬੜੇ ਚਲੋ ਇੱਕ ਯੁਵਾ ਕੇਂਦ੍ਰਿਤ ਅਭਿਯਾਨ ਹੈ ਜਿਸ ਦੀ ਕਲਪਨਾ ਸੱਭਿਆਚਾਰ ਮੰਤਰਾਲੇ ਨੇ ਨੌਜਵਾਨਾਂ ਦੇ ਦਿਲਾਂ ਵਿੱਚ ਦੇਸ਼ ਦੇ ਪ੍ਰਤੀ ਪਿਆਰ ਦੀ ਗਹਿਰੀ ਭਾਵਨਾ ਪੈਦਾ ਕਰਨ ਦੇ ਲਈ ਕੀਤੀ ਹੈ। ਇੰਡੀਅਨ ਆਇਡਲ ਪਵਨਦੀਪ ਰਾਜਨ ਅਤੇ ਅਰੂਣਿਤਾ ਕਾਂਜੀਲਾਲ ਦੇ ਪ੍ਰਦਰਸ਼ਨ ਦੇ ਨਾਲ ਇਹ ਫਾਈਨਲ ਸਿਤਾਰਾਂ ਨਾਲ ਸਜਿਆ ਇੱਕ ਸ਼ਾਨਦਾਰ ਪ੍ਰੋਗਰਾਮ ਸੀ।
ਪ੍ਰਧਾਨ ਮੰਤਰੀ ਦੇ ਸੱਦੇ ਤੋਂ ਬਾਅਦ ਦੇਸ਼ ਭਰ ਵਿੱਚ "ਹਰ ਘਰ ਤਿਰੰਗਾ" ਪ੍ਰਤੀ ਜਿਸ ਤਰ੍ਹਾਂ ਨਾਲ ਉਤਸ਼ਾਹ ਵਧ ਰਿਹਾ ਹੈ, ਬੜੇ ਚਲੋ ਨੇ ਪੂਰਬ ਵਿੱਚ ਈਟਾਨਗਰ, ਦੀਮਾਪੁਰ, ਇੰਫਾਲ ਤੋਂ ਪੱਛਮ ਵਿੱਚ ਵਾਹਗਾ ਸਰਹੱਦ, ਸੂਰਤ, ਗੋਆ, ਦਮਨ ਤੱਕ ਅਤੇ ਉੱਤਰ ਵਿੱਚ ਸ੍ਰੀਨਗਰ ਅਤੇ ਜੰਮੂ ਤੋਂ ਲੈ ਕੇ ਦੱਖਣੀ ਵਿੱਚ ਚੇਨਈ ਅਤੇ ਬੰਗਲੁਰੂ ਤੱਕ ਅਤੇ ਇਥੋਂ ਤੱਕ ਕਿ ਦਮਨ ਅਤੇ ਪੋਰਟ ਬਲੇਅਰ ਵਰਗੇ ਦੂਰ-ਦੁਰਾਡੇ ਸਥਾਨਾਂ ਵਿੱਚ ਵੀ ਵੱਡੇ ਪੈਮਾਨੇ ’ਤੇ ਭਾਗੀਦਾਰੀ ਦੇ ਨਾਲ ਉਤਸ਼ਾਹ ਦਿਖ ਰਿਹਾ ਹੈ।
ਬੜੇ ਚਲੋ ਅਭਿਯਾਨ ਨੂੰ ਗੀਤ ਅਤੇ ਨ੍ਰਿਤ ਆਦਿ ਮਾਧਿਅਮਾਂ ਰਾਹੀਂ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਉਤਸ਼ਾਹਜਨਕ ਸਮਰਥਨ ਮਿਲ ਰਿਹਾ ਹੈ। ਵਾਹਗਾ ਸਰੱਹਦ ਪ੍ਰੋਗਰਾਮ ਦੇਖਣ ਅਤੇ ਯਾਦ ਕਰਨ ਯੋਗ ਸੀ। ਜ਼ਿਆਦਾਤਰ ਸਥਾਨਾਂ ’ਤੇ ਭੀੜ ਨੇ ਫਲੈਸ਼ ਡਾਂਸ ਵਿੱਚ ਸ਼ਾਮਲ ਹੋਰ ਕੇ ਇਸ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ । ਬੜੇ ਚਲੋ ਗੀਤ ਦੀ ਨੌਜਵਾਨਾਂ ਅਤੇ ਬਜ਼ੁਰਗਾਂ ਹਰ ਕਿਸੇ ਨੇ ਪ੍ਰਸ਼ੰਸਾ ਕੀਤੀ ਹੈ। ਇਸ ਪ੍ਰੋਗਰਾਮ ਨੇ ਨਿਸ਼ਚਿਤ ਰੂਪ ਨਾਲ ਹਰ ਕਿਸੇ ਵਿੱਚ ਦੇਸ਼ ਭਗਤੀ ਦੀ ਜਯੋਤੀ ਨੂੰ ਫਿਰ ਤੋਂ ਪ੍ਰਜਵਲਿਤ ਕਰ ਦਿੱਤਾ ਹੈ। ਨਾਲ ਹੀ ਸਾਨੂੰ 13 ਤੋਂ 15 ਅਗਸਤ ਤੱਕ ਸਾਡੇ ਦਿਲਾਂ ਵਿੱਚ ਰਾਸਟਰੀ ਗੌਰਵ ਦੇ ਨਾਲ ਅਤੇ ਮਸਤਕ ਨੂੰ ਉੱਚਾ ਰੱਖਦੇ ਹੋਏ ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਉਣ ਦੇ ਲਈ ਪ੍ਰੋਤਸਾਹਨ ਮਿਲ ਰਿਹਾ ਹੈ।
*******
ਐੱਨਬੀ/ਐੱਸ ਕੇ
(Release ID: 1851632)
Visitor Counter : 145