ਭਾਰਤ ਚੋਣ ਕਮਿਸ਼ਨ
ਭਾਰਤ ਚੋਣ ਆਯੋਗ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਦੇ ਅਨੁਭਵ ਸਾਂਝਾ ਕਰਨ ਅਤੇ ਗਿਆਨ ਵਟਾਂਦਰਾ ‘ਤੇ ਸੰਮੇਲਨ ਦਾ ਆਯੋਜਨ ਕੀਤਾ
ਸੀਈਸੀ ਸ਼੍ਰੀ ਰਾਜੀਵ ਕੁਮਾਰ ਨੇ ਸੀਈਓ ਨਾਲ ਚੋਣ ਪ੍ਰਕਿਰਿਆਵਾਂ ਦੀ ਪ੍ਰਮਾਣਿਕਤਾ ਸੁਨਿਸ਼ਚਿਤ ਕਰਦੇ ਹੋਏ ਸਫਲ ਪਹਿਲਾਂ ਨੂੰ ਦੁਹਰਾਉਣ ਦਾ ਅਨੁਰੋਧ ਕੀਤਾ
ਈਸੀਆਈ ਨੇ ਚੋਣ ਦੇ ਸੁਚਾਰੂ ਸੰਚਾਲਨ ਵਿੱਚ ਮਹੱਤਵਪੂਰਨ ਯੋਗਦਾਨ ਦੇ ਲਈ ਗ੍ਰਿਹ ਮੰਤਰਾਲੇ, ਸੀਏਪੀਐੱਫ ਅਤੇ ਰੇਲ ਮੰਤਰਾਲੇ ਦੇ ਅਧਿਕਾਰੀਆਂ ਦਾ ਅਭਿਨੰਦਨ ਕੀਤਾ
Posted On:
10 AUG 2022 6:12PM by PIB Chandigarh
ਭਾਰਤੀ ਚੋਣ ਆਯੋਗ ਨੇ ਅੱਜ ਭਾਰਤ ਅੰਤਰਰਾਸ਼ਟਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ ਸੰਸਥਾਨ, ਨਵੀਂ ਦਿੱਲੀ ਵਿੱਚ ਚੋਣ ਸੰਪੰਨ ਹੋ ਚੁੱਕੇ ਹਨ ਅਤੇ ਆਗਾਮੀ ਚੋਣਾਂ ਵਾਲੇ ਰਾਜਾਂ/ਕੇਂਦਰਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਦੇ ਨਾਲ ਇੱਕ ਸੰਮੇਲਨ ਦਾ ਆਯੋਜਨ ਕੀਤਾ। ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਈਓ ਵੀਡੀਓ-ਕਾਨਫਰੰਸਿੰਗ ਦੇ ਮਾਧਿਅਮ ਨਾਲ ਇਸ ਸੰਮੇਲਨ ਵਿੱਚ ਸ਼ਾਮਲ ਹੋਏ। ਸੰਮੇਲਨ ਦਾ ਆਯੋਜਨ ਸਾਲ 2021 ਅਤੇ ਸਾਲ 2022 ਵਿੱਚ ਹਾਲ ਹੀ ਵਿੱਚ ਹੋਏ ਰਾਜ ਵਿਧਾਨਸਭਾ ਚੋਣਾਂ ਦੇ ਅਨੁਭਵਾਂ ਅਤੇ ਸਿੱਖਿਆਵਾਂ ਨੂੰ ਸਾਂਝਾ ਕਰਨ ਦੇ ਨਾਲ-ਨਾਲ ਚੋਣ ਦੀ ਯੋਜਨਾ ਬਣਾਉਣ, ਖਰਚ ਦੀ ਨਿਗਰਾਨੀ, ਮਤਦਾਤਾ ਸੂਚੀ, ਆਈਟੀ ਐਪਲੀਕੇਸ਼ਨਸ, ਡਾਟਾ ਪ੍ਰਬੰਧਨ, ਈਵੀਐੱਮ/ਵੀਵੀਪੀਏਟੀ, ਸਵੀਪ ਰਣਨੀਤੀ, ਮੀਡੀਆ ਅਤੇ ਸੰਚਾਰ ‘ਤੇ ਵਿਸ਼ੇ ਅਧਾਰਿਤ ਚਰਚਾ ਦੇ ਲਈ ਕੀਤਾ ਗਿਆ ਹੈ।
ਆਪਣੇ ਸੰਬੋਧਨ ਦੇ ਦੌਰਾਨ ਸੀਈਸੀ ਸ਼੍ਰੀ ਰਾਜੀਵ ਕੁਮਾਰ ਨੇ ਚੋਣ ਸੰਪੰਨ ਹੋ ਚੁੱਕੇ ਰਾਜਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੁਆਰਾ ਕਠਿਨ ਹਾਲਾਤ ਵਿੱਚ ਸਫਲਤਾਪੂਰਵਕ ਚੋਣ ਕਰਾਉਣ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਜੋਰ ਦਿੰਦੇ ਹੋਏ ਕਿਹਾ ਕਿ ਚੋਣਾਵੀ ਪ੍ਰਕਿਰਿਆਵਾਂ ਦੀ ਪ੍ਰਮਾਣਿਕਤਾ ਨਾਲ ਸਮਝੌਤਾ ਕੀਤੇ ਬਿਨਾ ਹੀ ਰਾਜਾਂ ਦੁਆਰਾ ਕੀਤੀ ਗਈ ਵਿਭਿੰਨ ਪਹਿਲਾਂ ਅਤੇ ਇਨੋਵੇਸ਼ਨਾਂ ਨੂੰ ਇਮਾਨਦਾਰੀ ਨਾਲ ਦੁਹਰਾਉਣ ਦੀ ਜ਼ਰੂਰਤ ਹੈ।
ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਬੰਧਨ ਵਿੱਚ ਆਈਟੀ ਦੇ ਉਪਯੋਗ ਦੇ ਲਈ ਸੀਈਓ ਦੁਆਰਾ ਕੀਤੀ ਗਈ ਵਿਅਕਤੀਗਤ ਪਹਿਲ ਅਤੇ ਇਨੋਵੇਸ਼ਨਾਂ ਦਾ ਵਿਆਪਕ ਵਿਸ਼ਲੇਸ਼ਣ ਮਾਨਕੀਕ੍ਰਿਤ ਅਤੇ ਈਸੀਆਈ ਦੇ ਆਈਟੀ ਸਿਸਟਮ/ਐਪ ਵਿੱਚ ਏਕੀਕ੍ਰਿਤ ਹੋ ਚੁੱਕੀਆਂ ਲਾਗੂਕਰਨ ਯੋਗ ਵਿਸ਼ੇਸ਼ਤਾਵਾਂ ਦੇ ਨਾਲ ਕੀਤੇ ਜਾਣ ਦੀ ਜ਼ਰੂਰਤ ਹੈ, ਤਾਕਿ ਇਸ ਤਰ੍ਹਾਂ ਦੇ ਪ੍ਰਯਤਨਾਂ ਦੇ ਦੁਹਰਾਓ ਤੋਂ ਬਚਿਆ ਜਾ ਸਕੇ।
ਸ਼੍ਰੀ ਰਾਜੀਵ ਕੁਮਾਰ ਨੇ ਉਚਿਤ ਉਪਯੋਗ ਦੇ ਲਈ ਚੋਣ ਸਮੱਗਰੀ ਦੇ ਵਿਗਿਆਨਕ ਪ੍ਰਬੰਧਨ ਦੇ ਨਾਲ-ਨਾਲ ਰਾਜਾਂ ਅਤੇ ਈਸੀਆਈ ਦੁਆਰਾ ਵਿਕਸਤ ਸਾਰੇ ਆਓਟਰੀਚ ਸਮੱਗਰੀ ਤੱਕ ਅਸਾਨ ਪਹੁੰਚ ਦੇ ਲਈ ਇੱਕ ਡਿਜੀਟਲ ਪੋਰਟਲ ਦੀ ਜ਼ਰੂਰਤ ਦਾ ਵੀ ਉਲੇਖ ਕੀਤਾ। ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਦੇ ਲਈ ਨਿਰਦੇਸ਼ਿਤ ਕੀਤਾ ਗਿਆ ਕਿ ਰਾਸ਼ਟਰੀ ਅਤੇ ਰਾਜ ਆਪਦਾ ਪ੍ਰਬੰਧਨ ਬਲ ਦੀ ਟੀਮ ਦੇ ਪ੍ਰਤੀਨਿਧੀਆਂ ਨੂੰ ਵੀ ਆਮ ਬੈਠਕਾਂ ਦੇ ਲਈ ਬੁਲਾਇਆ ਜਾਵੇ। ਬਦਲਦੇ ਕਨੈਕਟੀਵਿਟੀ ਅਤੇ ਤਕਨੀਕੀ ਪਰਿਦ੍ਰਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਮਤਦਾਨ ਕੇਂਦਰਾਂ ਨੂੰ ਜਿਓ-ਟੈਗ ਕਰਨ ਦੀ ਜ਼ਰੂਰਤ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਦੁਆਰਾ ਰੂਟ ਚਾਰਟਾਂ ‘ਚੇ ਸੋਧ ਕਰਨ ਦੀ ਜ਼ਰੂਰਤ ਹੈ।
ਮਤਦਾਤਾ ਸੰਪਰਕ ਅਭਿਆਨਾਂ ‘ਤੇ ਚਰਚਾ ਦੇ ਦੌਰਾਨ ਸੀਈਸੀ ਨੇ ਵਿਸ਼ੇਸ਼ ਬਲ ਦਿੰਦੇ ਹੋਏ ਕਿਹਾ ਕਿ ਘੱਟ ਮਤਦਾਤਾ ਵਾਲੇ ਮਤਦਾਨ ਕੇਂਦਰਾਂ ਅਤੇ ਕੇਂਦਰ ਲਕਸ਼ਿਤ ਕਦਮਾਂ ਦੇ ਵਿਸ਼ਲੇਸ਼ਣ ‘ਤੇ ਵਿਸ਼ੇਸ਼ ਜੋਰ ਦੇਣ ਦੇ ਨਾਲ ਸਵੀਪ ਰਣਨੀਤੀ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸੀਈਓ ਨਾਲ ਪ੍ਰਣਾਲੀਗਤ ਸੁਧਾਰ ਕਰਨ ਅਤੇ ਮਤਦਾਤਾਵਾਂ ਦੀ ਸੁਵਿਧਾ ਦੀ ਵਿਵਸਥਾ ਕਰਨ ਦੇ ਲਈ ਈਸੀਆਈ ਨੂੰ ਨਿਯਮਿਤ ਰੂਪ ਨਾਲ ਜ਼ਰੂਰੀ ਜਾਣਕਾਰੀਆਂ ਪ੍ਰਦਾਨ ਕਰਨ ਦਾ ਅਨੁਰੋਧ ਕੀਤਾ।
ਚੋਣ ਆਯੁਕਤ ਸ਼੍ਰੀ ਅਨੂਪ ਚੰਦ੍ਰ ਪਾਂਡੇ ਨੇ ਚੋਣ ਸੰਪੰਨ ਹੋ ਚੁੱਕੇ ਰਾਜਾਂ ਵਿੱਚ ਲਾਗੂ ਕੀਤੇ ਗਏ ਉਨ੍ਹਾਂ ਵਿਚਾਰਾਂ ਅਤੇ ਸਰਵੋਤਮ ਪ੍ਰਥਾਵਾਂ ‘ਤੇ ਵਿਚਾਰ-ਮੰਚਨ ਕਰਨ ਦੀ ਜ਼ਰੂਰਤ ‘ਤੇ ਪ੍ਰਕਾਸ਼ ਪਾਇਆ, ਜਿਨ੍ਹਾਂ ਦਾ ਹੋਰ ਰਾਜਾਂ ਵਿੱਚ ਅਨੁਕਰਣ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਹੋ ਚੁੱਕੀਆਂ ਚੋਣਾਂ ਵਿੱਚ ਕੁੱਝ ਰਾਜਾਂ ਵੱਲੋਂ ਲਾਗੂ ਕੀਤੀ ਗਈ ਕੁੱਝ ਸਰਵੋਤਮ ਪ੍ਰਥਾਵਾਂ ਦਾ ਉਲੇਖ ਕੀਤਾ ਜਿਵੇਂ ਕਿ ਤਾਮਿਲਨਾਡੂ ਦੁਆਰਾ ਰੋਡ ਮੈਪ ਦਾ ਏਕੀਕਰਨ, ਗੋਆ ਦੁਆਰਾ ਚੈਟਬੌਟ, ਅਸਮ ਦਾ ਲਰਨਿੰਗ ਮੈਨੇਜਮੈਂਟ ਸਿਸਟਮ, ਉੱਤਰਾਖੰਡ ਵਿੱਚ ਦਿਵਿਆਂਗਜਨਾਂ ਦੇ ਲਈ ਵਿਸ਼ੇਸ਼ ਪਹਿਲ, ਡਾਕ ਵਿਭਾਗ ਦੇ ਸਹਿਯੋਗ ਨਾਲ ਜਾਗਰੂਕਤਾ ਦੇ ਲਈ ਮੇਘਦੂਤ ਪੋਸਟਕਾਰਡ, ਪੱਛਮ ਬੰਗਾਲ ਵਿੱਚ ਦਿਵਿਯਾਂਗਜਨਾਂ ਦੀ ਸੁਵਿਧਾ ਦੇ ਲਈ ਮੋਬਾਈਲ ਐਪ ‘ਅਨੁਭਵ’। ਸ਼੍ਰੀ ਪਾਂਡੇਯ ਨੇ ਜੋਰ ਦੇ ਕੇ ਕਿਹਾ ਕਿ ਸੀਈਓ ਟੀਮਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਸੁਚੇਤ ਰਹਿਣਾ ਚਾਹੀਦਾ ਹੈ ਕਿ ਚੋਣ ਪ੍ਰਕਿਰਿਆਵਾਂ ਬਣੀ ਰਹੇ ਅਤੇ ਕਿਸੇ ਵੀ ਨਿਯਮ ਉਲੰਘਣ ਦੇ ਖਿਲਾਫ ਕਾਨੂੰਨ ਦੇ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ।
‘ਆਧਾਰ’ ਦੇ ਸਵੈਇੱਛੁਕ ਸੰਗ੍ਰਹਿ ਦੇ ਲਈ ਆਯੋਗ ਦੇ ਹਾਲੀਆ ਅਭਿਯਾਨ ‘ਤੇ ਸ਼੍ਰੀ ਪਾਂਡੇ ਨੇ ਇਸ ਵੇਰਵਾ ਦੇ ਸੰਗ੍ਰਹਿ ‘ਤੇ ਈਸੀਆਈ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਜ਼ਰੂਰਤ ‘ਤੇ ਵਿਸ਼ੇਸ਼ ਜੋਰ ਦਿੱਤਾ। ਉਨ੍ਹਾਂ ਨੇ ਸਾਰੇ ਸੀਈਓਜ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ 1 ਅਗਸਤ, 2022 ਤੋਂ ਇਸ ਅਭਿਯਾਨ ਦੇ ਸ਼ੁਭਆਰੰਭ ਤੋਂ ਲੈ ਕੇ ਹੁਣ ਤੱਕ 2.5 ਕਰੋੜ ਤੋਂ ਵੀ ਅਧਿਕ ‘ਆਧਾਰ’ਸਵੈਇੱਛੁਕ ਇਕੱਠੇ ਕੀਤੇ ਗਏ ਹਨ।
ਇਸ ਸੰਮੇਲਨ ਦੇ ਦੌਰਾਨ ਆਯੋਗ ਨੇ ਸਾਲ 2022 ਵਿੱਚ ਹੋਏ ਵਿਧਾਨਸਭਾ ਚੋਣਾਂ ਦੇ ਦੌਰਾਨ ਸੁਤੰਤਰ, ਨਿਰਪੱਖ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਤਰੀਕੇ ਨਾਲ ਚੋਣ ਕਰਾਉਣ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਦੇ ਲਈ ਗ੍ਰਹਿ ਮੰਤਰਾਲੇ, ਕੇਂਦਰੀ ਸਸ਼ਕਤ ਪੁਲਿਸ ਬਲਾਂ ਅਤੇ ਰੇਲ ਮੰਤਰਾਲੇ ਦੇ ਅਧਿਕਾਰੀਆਂ ਦਾ ਅਭਿਨੰਦਨ ਵੀ ਕੀਤਾ। ਇਨ੍ਹਾਂ ਚੋਣਾਂ ਦਾ ਸੁਚਾਰੂ ਸੰਚਾਲਨ ਸੁਨਿਸ਼ਚਿਤ ਕਰਨ ਦੇ ਲਈ ਆਪਣੀ ਚੋਣ ਡਿਊਟੀ ਦੇ ਤਹਿਤ ਹਥਿਆਰਬੰਦ ਪੁਲਿਸ ਬਲਾਂ ਨੂੰ ਦੁਰਾਡੇ ਇਲਾਕਿਆਂ ਤੋਂ ਗੁਜਰਨਾ ਪੈਂਦਾ ਸੀ ਅਤੇ ਇੱਕ ਰਾਜ ਤੋਂ ਦੂਸਰੇ ਰਾਜ ਵਿੱਚ ਲੰਬੀ ਦੂਰੀ ਵੀ ਤੈਅ ਕਰਨੀ ਪੈਂਦੀ ਸੀ। ਸੀਈਸੀ ਸ਼੍ਰੀ ਰਾਜੀਵ ਕੁਮਾਰ ਨੇ ਸਾਲ 2022 ਵਿੱਚ ਵਿਧਾਨਸਭਾ ਚੋਣਾਂ ਦੇ ਦੌਰਾਨ ਸਟੀਕ ਯੋਜਨਾਵਾਂ ਬਣਾਉਣ ਅਤੇ ਚੋਣ ਕਰਮੀਆਂ ਦੀ ਸਮਾਂਬੱਧ ਆਵਾਜਾਈ ਸੁਨਿਸ਼ਚਿਤ ਕਰਨ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਭਾਰਤੀ ਚੋਣ ਆਯੋਗ ਦੁਆਰਾ ਆਯੋਜਿਤ ਸਾਰੇ ਚੋਣਾਂ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਭਾਰਤ ਚੋਣ ਆਯੋਗ ਦੁਆਰਾ ਆਯੋਜਿਤ ਸਾਰੇ ਚੋਣ ਦੇ ਲਈ ਚੋਣ ਡਿਊਟੀ ‘ਤੇ ਤੈਨਾਤ ਹਥਿਆਰਬੰਦ ਬਲਾਂ ਦੇ (ਏਡ-ਹੌਕ) ਕਮਾਂਡੇਂਟਾਂ/ਕਮਾਂਡੇਂਟਾਂ ਨੂੰ ਆਯੋਗ ਨੇ ਮਾਨਦੇਯ ਵੀ ਦਿੱਤਾ ਹੈ।
ਇਸ ਅਵਸਰ ‘ਤੇ ਆਯੋਗ ਨੇ ਏ-ਵੈੱਬ ਇੰਡੀਆ ਜਨਰਲ ਆਵ੍ ਇਲੈਕਸ਼ਨ ਦਾ ਨਵੀਨਤਮ ਸੰਸਕਰਨ ਵੀ ਜਾਰੀ ਕੀਤਾ। ਇਹ ਇੱਕ ਪ੍ਰਤੀਸ਼ਠਿਤ ਅੰਤਰਰਾਸ਼ਟਰੀ ਪ੍ਰਕਾਸ਼ਨ ਹੈ ਜਿਸ ਵਿੱਚ ਸਮਸਤ ਏ-ਵੈੱਬ ਸਮੁਦਾਏ ਦੇ ਸੋਧ ਲੇਖ, ਪੇਪਰ ਅਤੇ ਯੋਗਦਾਨ ਸ਼ਾਮਲ ਹਨ। ‘ਏ-ਵੈੱਬ’ ਵਿਸ਼ਵ ਚੋਣ ਪ੍ਰਬੰਧਨ ਇਕਾਈਆਂ ਦਾ ਸਭ ਤੋਂ ਵੱਡਾ ਸੰਗਠਨ ਹੈ।
ਚੋਣ ਸੰਪੰਨ ਹੋ ਚੁੱਕੇ ਰਾਜਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਹਾਲ ਹੀ ਵਿੱਚ ਹੋਏ ਰਾਜ ਵਿਧਾਨਸਭਾ ਚੋਣਾਂ ਦੇ ਦੌਰਾਨ ਆਪਣੇ ਅਨੁਭਵਾਂ, ਸਿੱਖਿਆਵਾਂ ਅਤੇ ਆਪਣੇ ਵੱਲੋਂ ਆਪਣਾਏ ਗਏ ਅਭਿਨਵ ਤੌਰ-ਤਰੀਕਿਆਂ ਦੇ ਬਾਰੇ ਵਿੱਚ ਵਿਸਤ੍ਰਿਤ ਪ੍ਰਸਤੁਤੀਆਂ ਦਿੱਤੀਆਂ। ਚੋਣ ਹੋਣ ਵਾਲੇ ਰਾਜਾਂ ਦੇ ਮੁੱਖ ਕਾਰਜਕਾਰੀ ਅਧਿਕਾਰਾਂ (ਸੀਈਓ) ਨੇ ਵੀ ਚੋਣ ਦੇ ਸੰਚਾਲਨ ਦੇ ਲਈ ਆਪਣੀ ਤਿਆਰੀ ਦੀ ਮੌਜੂਦਾ ਸਥਿਤੀ, ਫਿਲਹਾਲ ਜਾਰੀ ਐੱਸਐੱਸਆਰ ਗਤੀਵਿਧੀਆਂ, ਹਰੇਕ ਵਿਧਾਨਸਭਾ ਚੋਣ ਖੇਤਰ ਵਿੱਚ ਮਤਦਾਤਾ ਸੂਚੀ ਦੀ ਸਥਿਤੀ ਬਿਹਤਰ ਕਰਨ ਦੇ ਲਈ ਵਰਤਮਾਨ ਵਿੱਚ ਕੀਤੀ ਰਹੀ ਆਪਣਾ ਧਿਆਨ ਕੇਂਦ੍ਰਿਤ ਗਤੀਵਿਧੀਆਂ ਦੇ ਬਾਰੇ ਵਿੱਚ ਪ੍ਰਸਤੁਤੀਆਂ ਦਿੱਤੀਆਂ।
ਸੰਮੇਲਨ ਦੇ ਦੌਰਾਨ ਆਯੋਗ ਦੇ ਸੀਨੀਅਰ ਡੀਈਸੀ, ਡੀਈਸੀ, ਡੀਜੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
****
ਆਰਪੀ
(Release ID: 1851099)
Visitor Counter : 126