ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਟਾਈਗਰ ਰੇਂਜ ਦੇਸ਼ਾਂ (ਟੀਆਰਸੀ) ਦੀ ਸ਼ਿਖਰ ਸੰਮੇਲਨ ਤੋਂ ਪਹਿਲਾਂ ਦੀ ਬੈਠਕ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ


ਜੰਗਲੀ ਬਾਘ ਦੇ ਮੋਰਚੇ ‘ਤੇ ਟਾਈਗਰ ਰੇਂਜ ਦੇਸ਼ਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ: ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ

ਭਾਰਤ ਦੇਸ਼ ਅੰਦਰ ਬਾਘ ਦੇ ਸਭ ਸੰਭਾਵਿਤ ਕੁਦਰਤੀ ਆਵਾਸਾਂ ਨੂੰ ਟਾਈਗਰ ਰਿਜ਼ਰਵ ਨੈੱਟਵਰਕ ਦੇ ਤਹਿਤ ਲਿਆਉਣ ਲਈ ਪ੍ਰਤੀਬੱਧ: ਸ਼੍ਰੀ ਭੂਪੇਂਦ੍ਰ ਯਾਦਵ

ਭਾਰਤ ਸਾਰੇ ਹਿਤਧਾਰਕਾਂ ਨੂੰ ਸ਼ਾਮਲ ਕਰਕੇ ਬਾਘ ਸੁਰੱਖਿਆ ਦੇ ਲਈ ਵਿਜ਼ਨ ਯੋਜਨਾ ਤਿਆਰ ਕਰੇਗਾ: ਸ਼੍ਰੀ ਭੂਪੇਂਦ੍ਰ ਯਾਦਵ

Posted On: 10 AUG 2022 6:10PM by PIB Chandigarh

ਰੂਸ ਦੇ ਵਲਾਦਿਵੋਸਤੋਕ ਵਿੱਚ ਹੋਣ ਵਾਲੇ ਟਾਈਗਰ ਰੇਂਜ ਦੇਸ਼ਾਂ (ਟੀਆਰਸੀ) ਦੇ ਸ਼ਿਖਰ ਸੰਮੇਲਨ ਦੀ ਪ੍ਰਸਤਾਵਨਾ ਦੇ ਰੂਪ ਵਿੱਚ ਟਾਈਗਰ ਰੇਂਜ ਦੇਸ਼ਾਂ ਦੀ ਸ਼ਿਖਰ ਸੰਮੇਲਨ ਤੋਂ ਪਹਿਲਾਂ ਦੀ ਬੈਠਕ ਹੁਣ ਨਵੀਂ ਦਿੱਲੀ ਵਿੱਚ ਚਲ ਰਹੀ ਹੈ। ਆਪਣੇ ਮੰਤਰੀ ਪੱਧਰ ਦੇ ਸੰਬੋਧਨ ਸੈਸ਼ਨ ਵਿੱਚ ਕੇਂਦਰ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦ੍ਰ ਯਾਦਨ ਨੇ ਟਾਈਗਰ ਰੇਂਜ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਭਾਰਤ ਨਵੀਂ ਦਿੱਲੀ ਵਿੱਚ ਸ਼ਿਖਰ ਸੰਮੇਲਨ ਤੋਂ ਪਹਿਲਾਂ ਦੀ ਇਸ ਬੈਠਕ ਦੀ ਮੇਜਬਾਨੀ ਕਰਕੇ ਖੁਸ਼ ਹੈ।

 

ਇੱਥੇ ਮੌਜੂਦ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਬਾਘ ਸਬੰਧੀ ਕਾਰਜਾਂ ਨੂੰ ਲਾਗੂ ਕਰਨ ਲਈ ਜਿੰਮੇਦਾਰ ਸੀਨੀਅਰ ਅਧਿਕਾਰੀਆਂ ਦਾ ਰਾਏ, ਰੂਸ ਦੇ ਵਲਾਦਿਵੋਸਤੋਕ ਵਿੱਚ ਹੋਣ ਵਾਲੇ ਆਗਾਮੀ ਸ਼ਿਖਰ ਸੰਮੇਲਨ ਵਿੱਚ ਅਪਣਾਈ ਜਾਣ ਵਾਲੀ ਬਾਘ ਘੋਸ਼ਣਾ ਨੂੰ ਆ ਕੇ ਦੇਣ ਦੇ ਲਿਹਾਜ ਨਾਲ ਅਨਮੋਲ ਹੈ। ਉਨ੍ਹਾਂ ਨੇ ਕਿਹਾ ਕਿ 2010 ਵਿੱਚ ਸੈਂਟ ਪੀਟਰਸਬਰਗ ਵਿੱਚ ਹੋਏ ਪਿਛਲੇ ਸ਼ਿਖਰ ਸੰਮੇਲਨ ਦੇ ਬਾਅਦ ਤੋਂ ਵਿਸ਼ਵ ਪੱਧਰ ‘ਤੇ ਬਹੁਤ ਕੁੱਝ ਘਟਿਆ ਹੈ। ਇਸ ਨਾਲ ਜੀਵਨ ਦੇ ਕਈ ਖੇਤਰਾਂ ‘ਤੇ ਪ੍ਰਭਾਵ ਪਿਆ ਹੈ ਅਤੇ ਜੰਗਲੀ ਬਾਘ ਸੁਰੱਖਿਆ ਦਾ ਕਾਰਜ ਵੀ ਇਸ ਵਿੱਚ ਕੋਈ ਅਪਵਾਦ ਨਹੀਂ ਹੈ। ਤਮਾਮ ਰੁਕਾਵਟਾਂ ਅਤੇ ਲਗਾਤਾਰ ਬਦਲਦੀ ਵਿਸ਼ਵ ਵਿਵਸਥਾ ਦੇ ਬਾਵਜੂਦ, ਟਾਈਗਰ ਰੇਂਜ ਦੇਸ਼ਾਂ ਨੇ ਬਹੁਤ ਸਾਹਸ ਦਿਖਾਇਆ ਹੈ ਅਤੇ ਜੰਗਲੀ ਬਾਘ ਦੇ ਮੋਰਚੇ ‘ਤੇ ਖਾਸਾ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਦੇ ਲਈ ਮੰਤਰੀ ਮਹੋਦਯ ਨੇ ਸਾਰੇ ਟਾਈਗਰ ਰੇਂਜ ਦੇਸ਼ਾਂ ਦੀ ਪ੍ਰਸ਼ੰਸਾ ਕੀਤੀ।

 

ਤੀਸਰੇ ਏਸ਼ੀਆ ਮੰਤਰੀ ਪੱਧਰ ਦੇ ਸੰਮੇਲਨ ਦੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਬਾਘ ਸੁਰੱਖਿਆ ਅਸਲ ਵਿੱਚ ਵਿਕਾਸ ਨੂੰ ਰੋਕਦਾ ਨਹੀਂ ਹੈ, ਅਤੇ ਆਪਣੀ ਸੁਰੱਖਿਆ ਰਣਨੀਤੀਆਂ ਨੂੰ ਨਵੇਂ ਸਿਰੇ ਨਾਲ ਦਿਸ਼ਾ ਦੇ ਕੇ ਇਨ੍ਹਾਂ ਦੋਹਾਂ ਨੂੰ ਪਰਸਪਰ ਪੂਰਕ ਤਰੀਕੇ ਨਾਲ ਅੰਜਾਮ ਦਿੱਤਾ ਜਾ ਸਕਦਾ ਹੈ। ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਲੈਂਡਸਕੇਪ ਪੱਧਰ ਦੇ ਸੁਰੱਖਿਆ ਦ੍ਰਿਸ਼ਟੀਕੋਣ ਅਤੇ ਸ਼ਮਨ ਉਪਾਵਾਂ ਨੂੰ ਅਪਣਾ ਕੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਵਣ ਜੀਵ ਸੁਰੱਖਿਆ ਉਪਾਵਾਂ ਨੂੰ ਏਕੀਕ੍ਰਿਤ ਕਰਕੇ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੇ ਲਈ ਪ੍ਰਤੀਬੱਧ ਹੈ। ਭਾਰਤ 52 ਬਾਘ ਰਿਜ਼ਰਵਸ ਦਾ ਘਰ ਹੈ ਜਿਸ ਦੇ ਤਹਿਤ 18 ਰਾਜਾਂ ਵਿੱਚ ਤਕਰੀਬਨ 75,000 ਵਰਗ ਕਿਲੋਮੀਟਰ ਦਾ ਖੇਤਰ ਕਵਰ ਹੁੰਦਾ ਹੈ। ਆਲਮੀ ਪੱਧਰ ‘ਤੇ ਜੰਗਲੀ ਬਾਘਾਂ ਦੀ ਆਬਾਦੀ ਦਾ ਲਗਭਗ 75 ਪ੍ਰਤੀਸ਼ਤ ਹਿੱਸਾ ਭਾਰਤ ਵਿੱਚ ਹੈ। ਭਾਰਤ ਨੇ 2022 ਦੇ ਤੈਅ ਸਾਲ ਤੋਂ ਚਾਲ ਸਾਲ ਪਹਿਲਾਂ 2018 ਵਿੱਚ ਹੀ ਬਾਘਾਂ ਦੀ ਸੰਖਿਆ ਨੂੰ ਦੁਗਣਾ ਕਰਨ ਦਾ ਲਕਸ਼ ਹਾਸਲ ਕਰ ਲਿਆ ਸੀ। ਨਾਲ ਹੀ, ਹੁਣ ਤੱਕ ਦੇਸ਼ ਵਿੱਚ 17 ਬਾਘ ਰਿਜ਼ਰਵਸ ਨੂੰ ਸੀਏਟੀਐੱਸ ਅੰਤਰਰਾਸ਼ਟਰੀ ਮਾਨਤਾ ਮਿਲੀ ਹੈ ਅਤੇ ਦੋ ਬਾਘ ਰਿਜ਼ਰਵਸ ਨੂੰ ਅੰਤਰਰਾਸ਼ਟਰੀ ਟੀX2 ਪੁਰਸਕਾਰ ਮਿਲਿਆ ਹੈ।

 

 

 

 

 

 

 

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਨੇ ਇਹ ਵੀ ਦੱਸਿਆ ਕਿ ਭਾਰਤ ਦੇਸ਼ ਵਿੱਚ ਬਾਘਾਂ ਦੇ ਸਾਰੇ ਸੰਭਾਵਿਤ ਕੁਦਰਤੀ ਅਵਾਸਾਂ ਨੂੰ ਟਾਈਗਰ ਰਿਜ਼ਰਵ ਨੈੱਟਵਰਕ ਦੇ ਤਹਿਤ ਲਿਆਉਣ ਲਈ ਪ੍ਰਤੀਬੱਧ ਹੈ ਅਤੇ ਕੇਂਦਰ ਦੁਆਰਾ ਪ੍ਰਾਯੋਜਿਤ ਪ੍ਰੋਜੈਕਟ ਟਾਈਗਰ ਯੋਜਨਾ ਦੇ ਜਰੀਏ ਵਿੱਤ ਪੋਸ਼ਣ ਸਮਰਥਨ ਵੀ ਵਧ ਗਿਆ ਹੈ। ਸ਼੍ਰੀ ਯਾਦਵ ਨੇ ਕਿਹਾ ਕਿ ਬਾਘ ਰਿਜ਼ਰਵਸ ਦੇ ਨੇੜੇ ਰਹਿਣ ਵਾਲੇ ਸਥਾਨਕ ਸਮੁਦਾਇਆਂ ਨੂੰ ਨਾਲ ਲੈ ਕੇ ਜਿਆਦਾ ਸਮਾਵੇਸ਼ੀ ਸੁਰੱਖਿਆ ਪ੍ਰਯਤਨ ਕਰਨੇ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ, ਜਿੱਥੇ ਇਸ ਖੇਤਰ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ਪ੍ਰਾਪਤ ਉਪਲਬਧੀ ਮਹੱਤਵਪੂਰਨ ਹੈ, ਉੱਥੇ ਇਨ੍ਹਾਂ ਲਾਭਾਂ ਨੂੰ ਮਜ਼ਬੂਤ ਕਰਨ ‘ਤੇ ਜਿਆਦਾ ਧਿਆਨ ਕੇਂਦ੍ਰਿਤ ਕਰਨ ਦਾ ਸਮਾਂ ਹੈ ਅਤੇ ਦੇਸ਼ ਸਾਰੇ ਹਿਤਧਾਰਕਾਂ ਨੂੰ ਸ਼ਾਮਲ ਕਰਕੇ ਭਾਰਤ ਵਿੱਚ ਬਾਘ ਸੁਰੱਖਿਆ ਦੇ ਲਈ ਵਿਜ਼ਨ ਪਲਾਨ ਬਣਾਉਣ ਦੀ ਪ੍ਰਕਿਰਿਆ ਵਿੱਚ ਹੈ। ਜੰਗਲੀ ਬਾਘ ਸੁਰੱਖਿਆ ਦੇ ਲਈ ਸੰਹਿਤਾਬਧ ਪ੍ਰਥਾਵਾਂ ਚੀਤੇ ਜਿਹੀ ਸਥਾਨਕ ਰੂਪ ਨਾਲ ਵਿਲੁਪਤ ਪ੍ਰਜਾਤੀਆਂ ਨੂੰ ਵਾਪਸ ਲਿਆਉਣ ਵਿੱਚ ਉਪਯੋਗੀ ਸਾਬਤ ਹੋ ਰਹੀ ਹੈ, ਜੋ ਕਿ ਬਹੁਤ ਜਲਦ ਮੁਮਕਿਨ ਹੋਵੇਗਾ। 

 

ਭਾਰਤ ਕਈ ਟਾਈਗਰ ਰੇਂਜ ਦੇਸ਼ਾਂ ਦੇ ਨਾਲ ਦਵੱਲੇ ਸਮਝੌਤੇ ਅਤੇ ਸਮਝੌਤਾ ਪੱਤਰ ਕਰ ਰਿਹਾ ਹੈ ਅਤੇ ਜੰਗਲੀ ਬਾਘਾਂ ਨੂੰ ਵਾਪਸ ਲਿਆਉਣ ਦੀ ਦਿਸ਼ਾ ਵਿੱਚ ਤਕਨੀਕੀ ਸਹਾਇਤਾ ਦੇ ਲਈ ਕੰਬੋਡੀਆ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ, ਵਿਗਿਆਨ ਅਧਾਰਿਤ ਵਣਜੀਵ ਨਿਗਰਾਨੀ ਵਿੱਚ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਲਈ ਰੂਸ ਦੇ ਲੈਂਡ ਆਫ ਲੇਪਰਡ ਨੈਸ਼ਨਲ ਪਾਰਕ ਦੇ ਨਾਲ ਇੱਕ ਤਕਨੀਕੀ ਸਾਂਝੇਦਾਰੀ ਨੂੰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੰਤਰ ਸਰਕਾਰੀ ਮੰਚ ‘ਗਲੋਬਲ ਟਾਈਗਰ ਫੋਰਮ’ ਦੇ ਸੰਸਥਾਪਕ ਮੈਂਬਰ ਦੇ ਰੂਪ ਵਿੱਚ ਭਾਰਤ ਸਭ ਟਾਈਗਰ ਰੇਂਜ ਦੇਸ਼ਾਂ ਦੇ ਨਾਲ ਹੋਰ ਸਾਂਝੇਦਾਰੀਆਂ ਅਤੇ ਸਹਿਯੋਗ ਕਰਨਾ ਚਾਹੁੰਦਾ ਹੈ ਤਾਕਿ ਭਾਰਤ ਵਿੱਚ ਹੋਰ ਆਲਮੀ ਪੱਧਰ ‘ਤੇ ਜੰਗਲੀ ਬਾਘਾਂ ਦੇ ਭਵਿੱਖ ਨੂੰ ਸੁਰੱਖਿਆ ਕੀਤਾ ਜਾ ਸਕੇ। ਕੇਂਦਰੀ ਮੰਤਰੀ ਨੇ ਭਰੋਸਾ ਜਤਾਇਆ ਕਿ ਸ਼ਿਖਰ ਸੰਮੇਲਨ ਤੋਂ ਪਹਿਲਾਂ ਦੀ ਇਸ ਬੈਠਕ ਵਿੱਚ ਹੋਏ ਵਿਚਾਰ-ਵਟਾਂਦਰੇ ਨਾਲ ਵਿਸ਼ਵ ਪੱਧਰ ‘ਤੇ ਜੰਗਲੀ ਬਾਘਾਂ ਅਤੇ ਉਨ੍ਹਾਂ ਦੇ ਆਵਾਸਾਂ ਦਾ ਭਵਿੱਖ ਸੁਰੱਖਿਅਤ ਕਰਨ ਦਾ  ਮਾਰਗ ਪ੍ਰਸ਼ਸਤ ਹੋਵੇਗਾ।

ਟਾਈਗਰ ਰੇਂਜ ਦੀ ਸ਼ਿਖਰ ਸੰਮੇਲਨ ਤੋਂ ਪਹਿਲਾਂ ਬੈਠਕ ਦਾ ਭਸ਼ਣ ਦੇਖਣ ਦੇ ਲਈ ਇੱਥੇ ਕਲਿਕ ਕਰੋ।

 

*****

ਐੱਚਐੱਸ


(Release ID: 1850972) Visitor Counter : 173


Read this release in: English , Urdu , Hindi