ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਯੂਨੀਵਰਸਿਟੀ ਵਿੱਚ ਰਾਸ਼ਟਰੀ ਮਾਸਿਕ ਵਿਗਿਆਨ ਮੈਗਜ਼ੀਨ “ਵਿਗਿਆਨ ਜੱਟਾਰਾ” ਦਾ ਡੋਗਰੀ ਸੰਸਕਰਣ ਜਾਰੀ ਕੀਤਾ
Posted On:
07 AUG 2022 3:29PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ ਯੂਨੀਵਰਸਿਟੀ ਦੇ ਬ੍ਰਿਗੇਡੀਅਰ ਰਾਜਿੰਦਰ ਸਿੰਘ ਸਭਾਗਾਰ ਵਿੱਚ ਰਸਮੀ ਤੌਰ ਤੇ “ਵਿਗਿਆਨ ਜੱਟਾਰਾ” ਮੈਗਜ਼ੀਨ ਦਾ ਡੋਗਰੀ ਸੰਸਕਰਣ ਜਾਰੀ ਕੀਤਾ।
ਵਿਆਪਕ ਰੂਪ ਤੋਂ ਪੜ੍ਹੇ ਜਾਣ ਵਾਲੇ ਇਸ ਰਾਸ਼ਟਰੀ ਮਾਸਿਕ ਵਿਗਿਆਨ ਮੈਗਜ਼ੀਨ ਦਾ ਪ੍ਰਕਾਸ਼ਨ ਭਾਰਤ ਸਰਕਾਰ ਦਾ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਕਰਦਾ ਹੈ। ਇਸ ਅਵਸਰ ਤੇ ਉਨ੍ਹਾਂ ਨੇ ਇਹ ਵੀ ਘੋਸ਼ਣਾ ਕੀਤੀ ਕਿ ਇਸ ਮੈਗਜ਼ੀਨ ਦਾ ਕਸ਼ਮੀਰੀ ਭਾਸ਼ਾ ਸੰਸਕਰਣ ਜਲਦ ਹੀ ਲਾਂਚ ਕੀਤਾ ਜਾਵੇਗਾ।
ਇਸ ਅਵਸਰ ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਗਿਆਨ ਸੰਚਾਰ ਨੂੰ ਹੁਲਾਰਾ ਦੇਣ ਲਈ ਸਥਾਨਕ ਭਾਸ਼ਾਵਾਂ ਦੇ ਉਪਯੋਗ ਦਾ ਪੂਰਾ ਸਮਰਥਨ ਕਰਦੇ ਹਨ। ਪ੍ਰਧਾਨ ਮੰਤਰੀ, ਅੰਗ੍ਰੇਜ਼ੀ ਜਾ ਹਿੰਦੀ ਭਾਸ਼ਾ ਦੀ ਜਾਣਕਾਰੀ ਨਹੀਂ ਹੋਣ ਦੀ ਵਜ੍ਹਾ ਨਾਲ ਕਿਸੇ ਵੀ ਨੁਕਸਾਨ ਦਾ ਸਾਹਮਣਾ ਕੀਤੇ ਬਿਨਾ ਵਿਗਿਆਨ ਵਿੱਚ ਮੁਕਾਬਲਾ ਕਰਨ ਲਈ ਇਛੁੱਕ ਹਰ ਯੁਵਾ ਨੂੰ ਇੱਕ ਸਮਾਨ ਅਵਸਰ ਉਪਲਬਧ ਕਰਾਉਣਾ ਚਾਹੁੰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਧਾਰਾਵਾਂ ਵਿੱਚ ਪੜ੍ਹਾਈ ਕਰਨ ਵਾਲੇ ਅਜਿਹੇ ਕਈ ਯੁਵਾ ਹਨ ਜਿਨ੍ਹਾਂ ਨੇ ਆਪਣੀ ਮਾਤ੍ਰਭਾਸ਼ਾ ਵਿੱਚ ਗ੍ਰੈਜੂਏਟ ਕਰਨ ਦੇ ਬਾਅਦ ਹਾਲ ਹੀ ਵਿੱਚ ਅਖਿਲ ਭਾਰਤੀ ਮੁਕਾਬਲੇ ਵਿੱਚ ਟੌਪ ਕੀਤਾ ਹੈ। ਉਨ੍ਹਾਂ ਨੇ ਕੁਝ ਹੀ ਸਾਲ ਪਹਿਲਾਂ ਆਈਏਐੱਸ/ਸਿਵਲ ਸੇਵਾ ਪਰੀਖਿਆ ਵਿੱਚ ਪੰਜ ਟੌਪਰਸ ਵਿੱਚੋਂ ਇੱਕ ਦਾ ਉਦਾਹਰਣ ਦਿੱਤਾ ਜਿਨ੍ਹਾਂ ਨੇ ਬੀਏ ਤੱਕ ਦੀ ਪੂਰੀ ਸਿੱਖਿਆ ਤੇਲੁਗੁ ਮਾਧਿਅਮ ਵਿੱਚ ਕੀਤੀ ਸੀ।
ਇਸ ਅਵਸਰ ਤੇ ਜੰਮੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਉਮੇਸ਼ ਰਾਏ, ਕੇਂਦਰੀ ਯੂਨੀਵਰਸਿਟੀ ਜੰਮੂ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੰਜੀਵ ਜੈਨ ਅਤੇ ਜੰਮੂ ਯੂਨੀਵਰਸਿਟੀ ਵਿੱਚ ਫਿਜ਼ੀਕਲ ਫੈਕਲਟੀ ਦੇ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰਸਿੱਧ ਡੋਗਰੀ ਲੇਖਕ ਲਲਿਤ ਮੰਗੋਤਰਾ ਨੇ ਵੀ ਆਪਣੀ ਗੱਲ ਰੱਖੀ ਅਤੇ ਉੱਤਰ ਭਾਰਤ ਵਿੱਚ ਸਿੱਖਿਆ ਕੇਂਦਰ ਦੇ ਰੂਪ ਵਿੱਚ ਜੰਮੂ ਦਾ ਸਮੁੱਚਾ ਵਿਕਾਸ ਕਰਨ ਲਈ ਡਾ. ਜਿਤੇਂਦਰ ਸਿੰਘ ਦੇ ਯਤਨਾਂ ਦੀ ਸਰਾਹਨਾ ਕੀਤੀ। ਬੁਲਾਰਿਆਂ ਨੇ ਵਿਗਿਆਨ ਸਿੱਖਿਆ ਨੂੰ ਹੋਰ ਸਥਾਨਕ ਭਾਸ਼ਾਵਾਂ ਦੇ ਇਲਾਵਾ ਡੋਗਰੀ ਭਾਸ਼ਾ ਵਿੱਚ ਹੁਲਾਰਾ ਦੇਣ ਦੀ ਪਹਿਲ ਦੀ ਵੀ ਸਰਾਹਨਾ ਕੀਤੀ
ਕੇਂਦਰੀ ਮੰਤਰੀ ਨੇ ਕਿਹਾ ਕਿ ਗਿਆਨ ਅਤੇ ਪ੍ਰਗਤੀ ਦੀ ਇਸ ਤਕਨੀਕ ਸੰਚਾਲਿਤ ਦੁਨੀਆ ਵਿੱਚ ਹਰ ਇਸ ਦੇਸ਼ ਦੇ ਯੁਵਾਵਾਂ ਨੂੰ ਉਨ੍ਹਾਂ ਦੀ ਪਸੰਦ ਦੀ ਭਾਸ਼ਾ ਵਿੱਚ ਵਿਗਿਆਨ ਦਾ ਅਧਿਐਨ ਕਰਨ ਲਈ ਉਪਯੁਕਤ ਕੋਰਸ, ਸਾਹਿਤ ਅਤੇ ਵਿਕਲਪ ਪ੍ਰਦਾਨ ਕਰਨ ਲਈ ਯਤਨਸੀ ਹਨ ਅਤੇ ਅੰਗ੍ਰੇਜ਼ੀ ਜਾਂ ਹਿੰਦੀ ਮਾਧਿਅਮ ਦੇ ਵਿਦਿਆਰਥੀਆਂ ਦੇ ਨਾਲ ਮੁਕਾਬਲਾ ਕਰਨ ਵਿੱਚ ਸਮਰੱਥ ਹੋਣ ਲਈ ਉਨ੍ਹਾਂ ਦੇ ਰਿਣੀ ਹਾਂ।
ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਦ੍ਰਿੜ ਵਿਸ਼ਵਾਸ ਇਸ ਤੱਥ ਤੋਂ ਝਲਕਦਾ ਹੈ ਕਿ 5 ਅਗਸਤ, 2019 ਦੇ ਇਤਿਹਾਸਿਕ ਫੈਸਲੇ ਦੇ ਬਾਅਦ, ਜੰਮੂ ਅਤੇ ਕਸ਼ਮੀਰ ਦੇਸ਼ ਦਾ ਇੱਕਮਾਤਰ ਕੇਂਦਰ ਸ਼ਾਸਿਤ ਪ੍ਰਦੇਸ਼, ਰਾਜ ਬਣ ਗਿਆ, ਜਿਸ ਦੇ ਕੋਲ ਪੰਜ ਅਧਿਕਾਰਿਕ ਭਾਸ਼ਾਵਾਂ ਯਾਨੀ ਅੰਗ੍ਰੇਜੀ, ਹਿੰਦੀ, ਉਰਦੂ , ਡੋਗਰੀ ਅਤੇ ਕਸ਼ਮੀਰੀ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਇੱਕ ਸਥਾਪਿਤ ਤੱਥ ਹੈ ਕਿ ਭਾਸ਼ਾ ਦਾ ਵਿਗਿਆਨ ਵਿੱਚ ਉਤਕ੍ਰਿਸ਼ਟਤਾ ਦੇ ਨਾਲ ਕਈ ਸੰਬੰਧ ਨਹੀਂ ਹੈ ਅਤੇ ਰੂਸ, ਜਪਾਨ ਅਤੇ ਚੀਨ ਜਿਹੇ ਦੇਸ਼ ਅੰਗ੍ਰੇਜੀ ਭਾਸ਼ਾ ਦੇ ਗਿਆਨ ਦੇ ਬਿਨਾ ਵਿਗਿਆਨਿਕ ਪ੍ਰਗਤੀ ਵਿੱਚ ਆਗੂ ਬਣੇ ਹੋਏ ਹਨ। ਭਾਰਤ ਵਿੱਚ ਵਿਰੋਧਾਭਾਸ ਇਹ ਹੈ ਕਿ ਲਗਭਗ ਦੋ ਸ਼ਤਾਬਦੀਆਂ ਤੱਕ ਅਸੀਂ ਲਾਰਡ ਮੈਕਾਲੇ ਦੀ ਸਿੱਖਿਆ ਦੀ ਨੀਤੀ ਦੀ ਪਾਲਣਾ ਕੀਤੀ,
ਜਿਸ ਦੇ ਪਰਿਣਾਮਸਵਰੂਪ ਵਿਗਿਆਨ ਦੀ ਸਾਰੇ ਮਹੱਤਵਪੂਰਨ ਪਾਠ ਪੁਸਤਕਾਂ ਅਤੇ ਸਾਹਿਤ ਅੰਗ੍ਰੇਜ਼ੀ ਭਾਸ਼ਾ ਵਿੱਚ ਹੀ ਉਪਲਬਧ ਹਨ ਅਤੇ ਜਿਆਦਾਤਰ ਇਸੇ ਭਾਸ਼ਾ ਵਿੱਚ ਪੜ੍ਹੇ ਜਾਂਦੇ ਹਨ। ਇਸ ਸੰਬੰਧ ਵਿੱਚ ਉਨ੍ਹਾਂ ਨੇ ਵਿਗਿਆਨ ਜਾਣਨ ਵਾਲੇ ਡੋਗਰੀ ਭਾਸ਼ਾ ਦੇ ਵਿਦਵਾਨਾਂ ਨਾਲ ਕੋਰਸਾਂ ਵਿੱਚ ਅਭਿਵਿਅਕਤ ਦੇ ਸਾਰ ਅਤੇ ਅਰਥ ਨਾਲ ਸਮਝੌਤੇ ਕੀਤੇ ਬਿਨਾ ਅੰਗ੍ਰੇਜ਼ੀ ਭਾਸ਼ਾ ਦੀਆਂ ਵਿਗਿਆਨ ਪਾਠ ਪੁਸਤਕਾਂ ਦਾ ਡੋਗਰੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਮੰਗੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅੰਮ੍ਰਿਤ ਕਾਲ ਦੇ ਅਗਲੇ 25 ਸਾਲਾਂ ਵਿੱਚ ਜਦ ਭਾਰਤ ਵਿਸ਼ਵ ਪੱਧਰ ਤੇ ਅੱਗੇ ਵਧੇਗਾ ਤਾਂ ਇਹ ਮੁੱਖ ਰੂਪ ਤੋਂ ਸਾਡੇ ਵਿਗਿਆਨਿਕ ਕੌਸ਼ਲ ਅਤੇ ਸਾਡੇ ਸਟਾਰਟਅਪ ਦੀ ਸਮੱਰਥਾ ਦਾ ਬਲ ਤੇ ਹੋਵੇਗਾ ਜੋ ਲਾਜਮੀ ਰੂਪ ਨਾਲ ਟੈਕਨੋਲੋਜੀ ਸੰਚਾਲਿਤ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਇਸ ਲਈ ਸਟਾਰਟਅਪ ਦੇ ਵਿਗਿਆਨ ਸਮਰੱਥਾ-ਨਿਰਮਾਣ ਅਤੇ 30 ਸਾਲ ਦੀ ਉਮਰ ਦੇ ਯੁਵਾ ਵਰਗ ਜਿਸ ਦੇ ਕੋਲ ਸਾਲ 2047 ਤੱਕ ਯੋਗਦਾਨ ਕਰਨ ਲਈ ਅਤੇ 25 ਸਰਗਰਮ ਸਾਲ ਹਨ ਤੇ ਧਿਆਨ ਕੇਂਦ੍ਰਿਤ ਕਰਨਾ ਵੀ ਉਨ੍ਹਾ ਹੀ ਮਹੱਤਵਪੂਰਨ ਹੈ। ਇਨ੍ਹਾਂ ਯੁਵਾਵਾਂ ਅਤੇ ਇਨ੍ਹਾਂ ਦੀ ਵਿਗਿਆਨਕ ਸਮਰੱਥਾ ਦਾ ਅਧਿਕਤਮ ਸੀਮਾ ਤੱਕ ਉਪਯੋਗ ਕੀਤਾ ਜਾ ਸਕਦਾ ਹੈ ਚਾਹੇ ਉਹ ਜਿਸ ਭਾਸ਼ਾ ਵਿੱਚ ਬੋਲਦੇ ਜਾ ਪੜ੍ਹਦੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਨੂੰ ਹੁਲਾਰਾ ਦੇਣ ਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਖਾਸ ਤੌਰ ਤੇ ਨਿਜੀ ਕੰਪਨੀਆਂ ਲਈ ਪੁਲਾੜ ਖੇਤਰ ਨੂੰ ਖੋਲ੍ਹਣ ,ਪਰਮਾਣੂ ਊਰਜਾ ਪਹਿਲਾਂ ਤੋਂ ਸੰਯੁਕਤ ਉੱਦਮ ਅਤੇ ਬਹੁਤ ਹੀ ਘੱਟ ਸਮੇਂ ਵਿੱਚ 100 ਯੂਨੀਕੌਰਨ ਦੇ ਨਾਲ 75,000 ਸਟਾਰਟਅਪ ਦੀ ਸ਼ੁਰੂਆਤ ਜਿਹੇ ਕ੍ਰਾਂਤੀਕਾਰੀ ਫੈਸਲਿਆਂ ਵਿੱਚ ਪੂਰੀ ਤਰ੍ਹਾਂ ਨਾਲ ਦਿਖਾਈ ਦਿੰਦਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤੀ ਭਾਸ਼ਾਵਾਂ ਵਿੱਚ ਵਿਗਿਆਨ ਸੰਚਾਰ ਅਤੇ ਸਿੱਖਿਆ ਨੂੰ ਹੁਲਾਰਾ ਦੇਣਾ ਵਰਤਮਾਨ ਸਰਕਾਰ ਦੇ ਪ੍ਰਮੁੱਖ ਫੋਕਸਾਂ ਵਿੱਚੋਂ ਇੱਕ ਹੈ ਅਤੇ ਵਿਦਿਆਰਥੀਆਂ ਨੂੰ ਸਥਾਨਕ ਭਾਸ਼ਾਵਾਂ ਵਿੱਚ ਵਿਗਿਆਨ ਦੇ ਪਾਠ ਪੁਸਤਕਾ ਉਪਲਬਧ ਕਰਾਉਣ ਦੇ ਯਤਨ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਿਸ਼ਨ ਵਿੱਚ ਮਾਹਰ ਲੋਕਾਂ ਦੇ ਇੱਕ ਸਮੂਹ ਨੂੰ ਇਹ ਕੰਮ ਸੌਂਪਿਆ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਕੇਂਦਰੀ ਕਸ਼ਮੀਰ ਯੂਨੀਵਰਸਿਟੀ ਵਿੱਚ ਡੋਗਰੀ ਭਾਸ਼ਾ ਦੇ ਪੋਸਟ ਗ੍ਰੈਜੂਏਟ ਵਿਭਾਗ ਨੂੰ ਧੰਨਵਾਦ ਦਿੱਤਾ ਅਤੇ ਡੋਗਰੀ ਭਾਸ਼ਾ ਵਿੱਚ ਵਿਗਿਆਨ ਮੈਗਜ਼ੀਨ ਦੇ ਪ੍ਰਭਾਵੀ ਅਨੁਵਾਦ ਲਈ ਨਿਰੰਤਰ ਮਦਦ ਦੀ ਮੰਗ ਕੀਤੀ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਦ ਰੂਸ, ਜਪਾਨ, ਜਰਮਨੀ ਅਤੇ ਚੀਨ ਜਿਹੇ ਸਭ ਤੋਂ ਉੱਨਤ ਦੇਸ਼ਾਂ ਦੇ ਕੋਲ ਆਪਣੀ ਮਾਤ੍ਰਭਾਸ਼ਾ ਵਿੱਚ ਸਭ ਤੋਂ ਉੱਤਮ ਵਿਗਿਆਨ ਸਾਹਿਤ ਅਤੇ ਪ੍ਰੋਜੈਕਟ ਹੋ ਸਕਦੇ ਹਨ, ਤਾਂ ਭਾਰਤ ਨੇ ਵੀ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਦਾ ਸੰਚਾਰ ਕਰਨ ਦਾ ਬੀੜਾ ਉਠਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜਦ ਅਸੀਂ ਆਪਣੀ ਮਾਤ੍ਰਭਾਸ਼ਾ ਵਿੱਚ ਪੜ੍ਹਦੇ ਹਾਂ ਤਾ ਸਾਡਾ ਅਧਿਐਨ ਹੋਰ ਗਹਿਰਾ ਹੋ ਜਾਂਦਾ ਹੈ।
ਦਸੰਬਰ, 2021 ਵਿੱਚ ਡਾ. ਜਿਤੇਂਦਰ ਸਿੰਘ ਨੇ ਸੀਐੱਸਆਈਆਰ, ਨਵੀਂ ਦਿੱਲੀ ਵਿੱਚ ਹਿੰਦੀ, ਉਰਦੂ ਅਤੇ ਅੰਗ੍ਰੇਜ਼ੀ ਵਿੱਚ ਵਿਗਿਆਨ ਮਾਸਿਕ ਮੈਗਜ਼ੀਨ ਵੀ ਜਾਰੀ ਕੀਤੀ ਸੀ।
<><>
(Release ID: 1850146)
Visitor Counter : 133