ਸੈਰ ਸਪਾਟਾ ਮੰਤਰਾਲਾ
azadi ka amrit mahotsav

ਟੂਰਿਜ਼ਮ ਮੰਤਰਾਲੇ ਨੇ ਆਪਣੀ ਸਵਦੇਸ਼ ਦਰਸ਼ਨ ਯੋਜਨਾ (ਐੱਸਡੀਐੱਸ) ਦੇ ਤਹਿਤ ਤੱਟੀ ਸਰਕਿਟ (Coastal Circuit) ਵਿਸ਼ੇ ਦੇ ਤਹਿਤ 10 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ: ਸ਼੍ਰੀ ਜੀ. ਕਿਸ਼ਨ ਰੈੱਡੀ

Posted On: 08 AUG 2022 4:13PM by PIB Chandigarh

ਟੂਰਿਜ਼ਮ ਮੰਤਰਾਲਾ ਆਪਣੀ ‘ਸਵਦੇਸ਼ ਦਰਸ਼ਨ’ ਯੋਜਨਾ ਦੇ ਤਹਿਤ ਦੇਸ਼ ਵਿੱਚ ਟੂਰਿਜ਼ਮ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨਾਂ/ਕੇਂਦਰੀ ਏਜੰਸੀਆਂ ਆਦਿ ਨੂੰ ਵਿੱਤੀ ਸਹਾਇਤਾ ਉਪਲਬਧ ਕਰਵਾਉਂਦਾ ਹੈ। ਇਸ ਯੋਜਨਾ ਦੇ ਤਹਿਤ ਪ੍ਰੋਜੈਕਟਾਂ ਨੂੰ ਧਨ ਦੀ ਉਪਲਬਧਤਾ, ਉੱਚਿਤ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਦੀ ਪ੍ਰਸਤੁਤੀ, ਯੋਜਨਾ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਨਾ ਅਤੇ ਪਹਿਲਾਂ ਜਾਰੀ ਕੀਤੇ ਗਏ ਧਨ ਦੇ ਉਪਯੋਗ ਆਦਿ ਦੀ ਸ਼ਰਤ ‘ਤੇ ਪ੍ਰਵਾਨਗੀ ਪ੍ਰਦਾਨ ਕੀਤੀ ਜਾਂਦੀ ਹੈ। ਟੂਰਿਜ਼ਮ ਮੰਤਰਾਲੇ ਨੇ ਆਪਣੀ ਸਵਦੇਸ਼ ਦਰਸ਼ਨ ਯੋਜਨਾ (ਐੱਸਡੀਐੱਸ) ਦੇ ਤਹਿਤ ਤੱਟੀ ਸਰਕਿਟ ਵਿਸ਼ਾ (Coastal Circuit) ਦੇ ਤਹਿਤ 10 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ।

 

ਟੂਰਿਜ਼ਮ ਮੰਤਰਾਲੇ ਨੇ ਹੁਣ ਆਪਣੀ ਸਵਦੇਸ਼ ਦਰਸ਼ਨ ਯੋਜਨਾ ਨੂੰ ਸਵਦੇਸ਼ ਦਰਸ਼ਨ 2.0 (ਐੱਸਡੀ2.0) ਦੇ ਰੂਪ ਵਿੱਚ ਨਵਾਂ ਰੂਪ ਦਿੱਤਾ ਹੈ, ਜਿਸ ਨਾਲ ਨਿਮਨਲਿਖਿਤ ਉਦੇਸ਼ਾਂ ਦੇ ਨਾਲ ਇੱਕ ਜ਼ਿੰਮੇਦਾਰ ਮੰਜ਼ਿਲ ਕੇਂਦ੍ਰਿਤ ਦ੍ਰਿਸ਼ਟੀਕੋਣ ਵਿਕਸਿਤ ਕੀਤਾ ਜਾ ਸਕੇ:

  • ਸਥਾਨਕ ਅਰਥਵਿਵਸਥਾਵਾਂ ਵਿੱਚ ਟੂਰਿਜ਼ਮ ਦੇ ਯੋਗਦਾਨ ਨੂੰ ਵਧਾਉਣਾ।

  • ਸਥਾਨਕ ਭਾਈਚਾਰਿਆਂ ਦੇ ਲਈ ਸੈਵਰੋਜ਼ਗਾਰ ਸਮੇਤ ਨੌਕਰੀਆਂ ਦਾ ਸਿਰਜਣ ਕਰਨਾ।

  • ਟੂਰਿਜ਼ਮ ਅਤੇ ਪ੍ਰਾਹੁਣਾਚਾਰੀ ਵਿੱਚ ਸਥਾਨਕ ਨੌਜਵਾਨਾਂ ਦੇ ਕੌਸ਼ਲ ਨੂੰ ਵਧਾਉਣਾ।

  • ਟੂਰਿਜ਼ਮ ਅਤੇ ਪ੍ਰਾਹੁਣਾਚਾਰੀ ਖੇਤਰ ਵਿੱਚ ਪ੍ਰਾਈਵੇਟ ਖੇਤਰ ਦੇ ਨਿਵੇਸ਼ ਨੂੰ ਵਧਾਉਣਾ।

  • ਸਥਾਨਕ ਸੱਭਿਆਚਾਰਕ ਅਤੇ ਕੁਦਰਤੀ ਸੰਸਾਧਨਾਂ ਦੀ ਸੰਭਾਲ ਕਰਨਾ ਅਤੇ ਉਨ੍ਹਾਂ ਵਿੱਚ ਵਾਧਾ ਕਰਨਾ।

 

ਦੇਸ਼ ਵਿੱਚ ਕ੍ਰੂਜ਼ ਟੂਰਿਜ਼ਮ ਦੀ ਸਮਰੱਥਾ ਦਾ ਲਾਭ ਉਠਾਉਣ ਦੇ ਲਈ ਇੱਕ ਕਾਰਜ ਬਲ ਦਾ ਗਠਨ ਕੀਤਾ ਗਿਆ ਹੈ। ਟੂਰਿਜ਼ਮ ਸਕੱਤਰ ਇਸ ਦੇ ਚੇਅਰਮੈਨ ਅਤੇ ਸ਼ਿਪਿੰਗ ਸਕੱਤਰ ਇਸ ਦੇ ਕੋ-ਚੇਅਰਮੈਨ ਹਨ। ਇਸ ਕਾਰਜਬਲ ਵਿੱਚ ਬੰਦਰਗਾਹ, ਸਿਹਤ ਮੰਤਰਾਲਾ, ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ, ਸੀਮਾ ਸ਼ੁਲਕ, ਸੀਆਈਐੱਸਐੱਫ, ਤੱਟੀ ਰਾਜਾਂ ਦੇ ਪ੍ਰਤੀਨਿਧੀ ਸ਼ਾਮਲ ਹਨ। ਕ੍ਰੂਜ਼ ਟੂਰਿਜ਼ਮ ਦੇ ਕਾਰਜ ਬਲ ਦੀ 13ਵੀਂ ਬੈਠਕ 27.04.2022 ਨੂੰ ਆਯੋਜਿਤ ਕੀਤੀ ਗਈ ਸੀ।

 

ਪਹਿਲਾ, ਅਤੁੱਲ ਭਾਰਤ ਅੰਤਰਰਾਸ਼ਟਰੀ ਕ੍ਰੂਜ਼ ਸੰਮੇਲਨ 14 ਤੋਂ 15 ਮਈ, 2022 ਨੂੰ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਸੀ। ਸਾਰੇ ਹਿਤਧਾਰਕਾਂ ਨੂੰ ਇੱਕ ਮੰਚ ‘ਤੇ ਲਿਆਉਣ ਵਾਲਾ ਇਹ ਪਹਿਲਾ ਕ੍ਰੂਜ਼ ਸੰਮੇਲਨ ਸੀ। ਇਸ ਦੇ ਇਲਾਵਾ, ਟੂਰਿਜ਼ਮ ਮੰਤਰਾਲਾ ਨੇ ਇੱਕ ਸਮੁੱਚੇ ਰੂਪ ਵਿੱਚ ਤੱਟੀ ਟੂਰਿਜ਼ਮ ਸਮੇਤ ਦੇਸ਼ ਵਿੱਚ ਟੂਰਿਜ਼ਮ ਉਤਪਾਦਾਂ ਨੂੰ ਹੁਲਾਰਾ ਦੇਣ ਦੇ ਲਈ ਅੰਤਰਰਾਸ਼ਟਰੀ ਅਤੇ ਘਰੇਲੂ ਬਜ਼ਾਰਾਂ ਵਿੱਚ ਵਿਭਿੰਨ ਪ੍ਰਚਾਰ ਗਤੀਵਿਧੀਆਂ ਵੀ ਸ਼ੂਰੂ ਕੀਤੀਆਂ ਹਨ। ਇਸ ਵਿੱਚ ‘ਅਤੁੱਲਯ ਭਾਰਤ’ ਬ੍ਰਾਂਡ-ਲਾਈਨ ਦੇ ਤਹਿਤ ਮੀਡੀਆ ਅਭਿਯਾਨ ਜਾਰੀ ਕਰਨਾ, ਪ੍ਰਚਾਰ ਪ੍ਰੋਗਰਾਮ, ਸੋਸ਼ਲ ਮੀਡੀਆ ਪ੍ਰਚਾਰ ਆਦਿ ਪ੍ਰੋਗਰਾਮ ਸ਼ਾਮਲ ਹਨ। ਟੂਰਿਜ਼ਮ ਮੰਤਰਾਲਾ ਆਪਣੀ ਵੈਬਸਾਈਟ www.incredibleindia.org ਦੇ ਮਾਧਿਅਮ ਨਾਲ ਤੱਟੀ ਟੂਰਿਜ਼ਮ ਨੂੰ ਹੁਲਾਰਾ ਦੇ ਰਿਹਾ ਹੈ।

 

ਇਹ ਜਾਣਕਾਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਲੋਕਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਿਤ ਜਵਾਬ ਵਿੱਚ ਦਿੱਤੀ।

*******


ਐੱਨਬੀ/ਓਏ


(Release ID: 1850145) Visitor Counter : 119


Read this release in: English , Urdu , Hindi