ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਨਸ਼ੇ ਸੇ ਆਜ਼ਾਦੀ – ਰਾਸ਼ਟਰੀ ਯੁਵਾ ਅਤੇ ਵਿਦਿਆਰਥੀ ਸੰਵਾਦ ਪ੍ਰੋਗਰਾਮ

Posted On: 04 AUG 2022 5:13PM by PIB Chandigarh

ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲਾ ਨਸ਼ਾ ਮੁਕਤ ਭਾਰਤ ਅਭਿਯਾਨ (ਐੱਨਐੱਮਬੀਏ) ਨਾਮ ਦਾ ਇੱਕ ਪ੍ਰਮੁੱਖ ਅਭਿਯਾਨ ਚਲਾ ਰਿਹਾ ਹੈ, ਜਿਸ ਦੀ ਸ਼ੁਰੂਆਤ 15 ਅਗਸਤ 2020 ਨੂੰ ਭਾਰਤ ਦੇ 272 ਜ਼ਿਲ੍ਹਿਆਂ ਵਿੱਚ ਕੀਤਾ ਗਿਆ ਸੀ। ਜਿਵੇਂ ਕਿ ਸਾਡਾ ਦੇਸ਼ ਇਸ ਵਰ੍ਹੇ ਆਪਣੀ ਸੁਤੰਤਰਤਾ ਦੇ 75 ਵਰ੍ਹੇ ਮਨਾਉਂਦੇ ਹੋਏ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਸਮਾਜਿਕ ਨਿਆਂ ਤੇ ਸਸ਼ਕਤੀਕਰਣ ਵਿਭਾਗ ਨੇ ਨਸ਼ਾ ਮੁਕਤ ਭਾਰਤ ਅਭਿਯਾਨ ਦੇ ਤਹਿਤ 4 ਅਗਸਤ 2022 ਨੂੰ “ਨਸ਼ੇ ਸੇ ਆਜ਼ਾਦੀ” – ਰਾਸ਼ਟਰੀ ਯੁਵਾ ਅਤੇ ਵਿਦਿਆਰਥੀ ਸੰਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ।

 

https://static.pib.gov.in/WriteReadData/userfiles/image/image001LD4G.jpg https://static.pib.gov.in/WriteReadData/userfiles/image/image002UPWK.jpg

 

ਇਸ ਔਨਾਲਾਈਨ ਪ੍ਰੋਗਰਾਮ ਦਾ ਆਯੋਜਨ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਵਿਭਾਗ ਦੁਆਰਾ ਮਾਣਯੋਗ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਦੀ ਪ੍ਰਧਾਨਗੀ ਵਿੱਚ ਅਤੇ ਮਾਣਯੋਗ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀਮਤੀ ਪ੍ਰਤਿਮਾ ਭੌਮਿਕ, ਮਾਣਯੋਗ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਏ. ਨਾਰਾਇਣਸਵਾਮੀ, ਮਾਣਯੋਗ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਦੀ ਸਨਮਾਨਤ ਮੌਜੂਦਗੀ ਵਿੱਚ ਕੀਤਾ ਗਿਆ ਸੀ। ਸਕੱਤਰ (ਸਮਾਜਿਕ ਨਿਆਂ ਤੇ ਸਸ਼ਕਤੀਕਰਣ) ਸ਼੍ਰੀ ਆਰ. ਸੁਬ੍ਰਹਮਣਯਮ, ਐਡੀਸ਼ਲਨ ਸਕੱਤਰ (ਸਮਾਜਿਕ ਨਿਆਂ ਤੇ ਸਸ਼ਕਤੀਕਰਣ) ਸ਼੍ਰੀ ਸੁਰੇਂਦਰ ਸਿੰਘ, ਸੰਯੁਕਤ ਸਕੱਤਰ (ਸਮਾਜਿਕ ਨਿਆਂ ਤੇ ਸਸ਼ਕਤੀਕਰਣ) ਸ਼੍ਰੀਮਤੀ ਰਾਧਿਕਾ ਚਕ੍ਰਵਰਤੀ ਅਤੇ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। 75 ਯੂਨੀਵਰਸਿਟੀਆਂ ਅਤੇ ਲਗਭਗ 700 ਸੰਸਥਾਵਾਂ ਨੇ ਇਸ ਔਨਲਾਈਨ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿਸ ਵਿੱਚ ਉਨ੍ਹਾਂ ਦੇ ਵਾਈਸ ਚਾਂਸਲਰਸ, ਫੈਕਲਟੀ ਮੈਂਬਰਸ ਅਤੇ ਚੁਣੀਆਂ ਗਈਆਂ ਯੂਨੀਵਰਸਿਟੀਆਂ/ਸੰਸਥਾਵਾਂ ਦੇ ਵਿਦਿਆਰਥੀ ਸ਼ਾਮਲ ਸਨ।

https://static.pib.gov.in/WriteReadData/userfiles/image/image003DOAG.jpghttps://static.pib.gov.in/WriteReadData/userfiles/image/image0047SEK.jpg

 

ਆਪਣੇ ਮੁੱਖ ਭਾਸ਼ਣ ਵਿੱਚ, ਮਾਣਯੋਗ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਸੇਵਨ ਸੰਬੰਧੀ ਵਿਕਾਰ ਇੱਕ ਗੰਭੀਰ ਸਮੱਸਿਆ ਹੈ ਜੋ ਦੇਸ਼ ਦੇ ਸਮਾਜਿਕ ਤਾਨੇ-ਬਾਨੇ ਨੂੰ ਪ੍ਰਤੀਕੂਲ ਤੌਰ ‘ਤੇ ਪ੍ਰਭਾਵਿਤ ਕਰ ਰਹੀ ਹੈ। ਕਿਸੇ ਵੀ ਨਸ਼ੀਲੇ ਪਦਾਰਥ ‘ਤੇ ਨਿਰਭਰਤਾ ਨਾ ਸਿਰਫ ਵਿਅਕਤੀ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਬਲਿਕ ਉਸ ਦੇ ਪਰਿਵਾਰ ਅਤੇ ਪੂਰੇ ਸਮਾਜ ਨੂੰ ਵੀ ਪ੍ਰਭਾਵਿਤ ਕਰਦੀ ਹੈ। ਭਾਰਤ ਨੂੰ ਨਸ਼ੀਲੀ ਦਵਾਈਆਂ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਸਰਕਾਰ ਦੇ ਨਾਲ-ਨਾਲ ਸਮੁਦਾਇ ਅਤੇ ਵਿਅਕਤੀਆਂ ਦੀ ਜ਼ਿੰਮੇਦਾਰੀ ਹੈ। ਨਸ਼ਾਮੁਕਤ ਭਾਰਤ ਅਭਿਯਾਨ ਲਗਭਗ ਦੋ ਸਾਲ ਪਹਿਲਾਂ 15 ਅਗਸਤ 2020 ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਉਦੇਸ਼ ਨੌਜਵਾਨਾਂ, ਮਹਿਲਾਵਾਂ ਅਤੇ ਸਮੁਦਾਇ ਦੀ ਇੱਕ ਅਜਿਹੀ ਸੈਨਾ ਤਿਆਰ ਕਰਨਾ ਸੀ ਜੋ ਆਤਮਨਿਰਭਰ ਅਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਦੁਸ਼ਪ੍ਰਭਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ। ਨੁੱਕੜ ਨਾਟਕਾਂ, ਸਾਈਕਲ ਰੈਲੀਆਂ, ਪ੍ਰਤੀਯੋਗਿਤਾਵਾਂ ਅਤੇ ਦੀਵਾਰ ‘ਤੇ ਤਸਵੀਰਾਂ ਦੇ ਰੂਪ ਵਿੱਚ ਆਪਣੇ ਅਭਿਨਵ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਇਸ ਅਭਿਯਾਨ ਨੇ ਮੌਜੂਦਾ ਸਮਾਜਿਕ ਸੋਚ ਨੂੰ ਬਦਲਿਆ ਹੈ ਅਤੇ ਇੱਕ ਕ੍ਰਾਂਤੀ ਲਿਆਈ ਹੈ।

 

ਇਸ ਕ੍ਰਾਂਤੀ ਨੂੰ ਹੋਰ ਅਧਿਕ ਊਰਜਾ ਮਿਲਣੀ ਚਾਹੀਦੀ ਹੈ ਅਤੇ ਇੱਕ ਅਜਿਹੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਜੋ ਉਨ੍ਹਾਂ ਲੋਕਾਂ ਨੂੰ ਰੋਸ਼ਨੀ ਦਿਖਾਈ ਜੋ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਵਿਕਾਰਾਂ ਤੋਂ ਪ੍ਰਭਾਵਿਤ ਹਨ। ਨਸ਼ਾਮੁਕਤ ਭਾਰਤ ਅਭਿਯਾਨ ਦੇ ਤਹਿਤ, ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਸਾਰਿਆਂ ਨੂੰ ਬਿਨਾ ਕਿਸੇ ਭੇਦਭਾਵ ਅਤੇ ਕਲੰਕ ਦੇ ਇਲਾਜ ਤੇ ਪੁਨਰਵਾਸ ਅਤੇ ਬੇਹਤਰੀ ਦੇ ਲਈ ਇੱਕ ਸਮਾਵੇਸ਼ੀ ਵਾਤਾਵਰਣ ਮਿਲੇ। ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਇਸ ਸਮਾਜਿਕ ਸਮੱਸਿਆ ਨੂੰ ਪਾਰੰਪਰਿਕ ਪ੍ਰਥਾਵਾਂ ਦੇ ਮਾਧਿਅਮ ਨਾਲ ਸਾਡੇ ਦੇਸ਼ ਦੇ ਤਾਨੇ-ਬਾਨੇ ਵਿੱਚ ਬੁਣਿਆ ਗਿਆ ਹੈ ਅਤੇ ਇਸ ਨੂੰ ਜਨਸੰਚਾਰ ਦੇ ਚੈਨਲਾਂ ਦੇ ਮਾਧਿਅਮ ਨਾਲ ਲੋਕਪ੍ਰਿਯ ਬਣਾਇਆ ਗਿਆ ਹੈ, ਜਿਸ ਨੇ ਇਸ ਨੂੰ ਪ੍ਰਭਾਵਿਤ ਆਬਾਦੀ ਦੀ ਦੁਰਦਸ਼ਾ ਦੇ ਪ੍ਰਤੀ ਅਸੰਵੇਦਨਸ਼ੀਲ ਬਣਾ ਦਿੱਤਾ ਹੈ। ਅਕਸਰ ਇਹ ਕਿਹਾ ਜਾਂਦਾ ਹੈ ਕਿ ਸਮਾਜਿਕ ਸਮੱਸਿਆਵਾਂ ਨੂੰ ਸਮਾਪਤ ਨਹੀਂ ਕੀਤਾ ਜਾ ਸਕਦਾ ਹੈ, ਲੇਕਿਨ ਮੈਂ ਵਾਸਤਵ ਵਿੱਚ ਇੱਕ ਅਜਿਹੇ ਰਾਸ਼ਟਰ ਦੀ ਕਲਪਨਾ ਕਰਦਾ ਹਾਂ ਜਿੱਥੇ ਸਮੂਹਿਕ ਪ੍ਰਯਤਨ ਨਾਲ ਇਸ ਸਮੱਸਿਆ ਦਾ ਸਮਾਧਾਨ ਹੋ ਜਾਵੇਗਾ। ਇਸ ਅਭਿਯਾਨ ਦੇ ਮਾਧਿਅਮ ਨਾਲ ਉਠਾਏ ਆਪਣੇ ਹਰ ਕਦਮ ਦੇ ਨਾਲ ਅਸੀਂ ਸਮੂਹਿਕ ਪ੍ਰਯਤਨ ਨਾਲ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਵੱਲ ਵਧ ਰਹੇ ਹਾਂ। ਸਾਰਿਆਂ ਨੂੰ ਦ੍ਰਿੜ੍ਹ ਇੱਛਾ ਸ਼ਕਤੀ ਦੇ ਨਾਲ ਇੱਕਜੁਟ ਹੋਣਾ ਚਾਹੀਦਾ ਹੈ ਅਤੇ ਨਸ਼ੀਲੇ ਪਦਾਰਥਾਂ ਦੇ ਉਪਯੋਗ ਦੇ ਪ੍ਰਤੀ ਇੱਕ ਜਾਗਰੂਕ ਭਾਰਤ ਦੇ ਭਵਿੱਖ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ।

 

ਮੱਧ ਪ੍ਰਦੇਸ਼ ਦੇ ਸਮਾਜ ਕਲਿਆਣ ਵਿਭਾਗ ਵਿੱਚ ਪ੍ਰਿੰਸੀਪਲ ਸਕੱਤਰ, ਸ਼੍ਰੀ ਪ੍ਰਤੀਕ ਹਜੇਲਾ ਦੁਆਰਾ “ਐੱਨਐੱਮਬੀਏ ਦੇ ਤਹਿਤ ਪ੍ਰਸ਼ਾਸਨ ਕਿਵੇਂ ਸਿੱਖਿਅਕ ਸੰਸਥਾਵਾਂ ਦੇ ਨਾਲ ਜੁੜਿਆ” ਬਾਰੇ ਇੱਕ ਪ੍ਰਿਜ਼ੈਂਟੇਸ਼ਨ ਦਿੱਤੀ ਗਈ। ਇਸ ਪ੍ਰਿਜ਼ੈਂਟੇਸ਼ਨ ਵਿੱਚ ਇਸ ਅਭਿਯਾਨ ਦੇ ਤਹਿਤ ਮੱਧ ਪ੍ਰਦੇਸ਼ ਵਿੱਚ ਨਸ਼ੀਲੀ ਦਵਾਈਆਂ ਦੇ ਉਪਯੋਗ ਅਤੇ ਇਸ ਦੇ ਪ੍ਰਭਾਵ ਨਾਲ ਉਤਪੰਨ ਚੁਣੌਤੀ ਨਾਲ ਨਿਪਟਣ ਦੇ ਤੌਰ-ਤਰੀਕਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। 

https://static.pib.gov.in/WriteReadData/userfiles/image/image0058V9Q.jpg https://static.pib.gov.in/WriteReadData/userfiles/image/image0065E67.jpg

 

ਇਸ ਦੇ ਬਾਅਦ, ਦੇਸ਼ ਦੇ ਸਾਰੇ ਚਾਰ ਖੇਤਰਾਂ ਦੀਆਂ 9 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ ਅਤੇ ਇਸ ਅਭਿਯਾਨ ਦੇ ਤਹਿਤ ਉਨ੍ਹਾਂ ਦੇ ਦੁਆਰਾ ਕੀਤੀਆਂ ਗਈਆਂ ਵਿਭਿੰਨ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਮਾਣਯੋਗ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਨੇ ਕੁਝ ਵਿਦਿਆਰਥੀਆਂ ਅਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਸਮੱਸਿਆ ਤੋਂ ਉਭਰਣ ਵਾਲਿਆਂ ਦੇ ਨਾਲ ਗੱਲਬਾਤ ਵੀ ਕੀਤੀ। ਇਨ੍ਹਾਂ ਵਿਦਿਆਰਥੀਆਂ ਨੇ ਐੱਨਐੱਮਬੀਏ ਦੇ ਤਹਿਤ ਆਪਣੇ ਸੰਸਥਾਵਾਂ ਦੁਆਰਾ ਕੀਤੀ ਜਾ ਰਹੀਆਂ ਵਿਭਿੰਨ ਗਤੀਵਿਧੀਆਂ ਬਾਰੇ ਦੱਸਿਆ। ਇਸ ਪ੍ਰੋਗਰਾਮ ਵਿੱਚ ਲਗਭਗ ਇੱਕ ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ।

 

ਇਨ੍ਹਾਂ 75 ਯੂਨੀਵਰਸਿਟੀਆਂ ਅਤੇ ਉਨ੍ਹਾਂ ਦੇ ਅਧੀਨ ਆਉਣ ਵਾਲੇ ਲਗਭਗ 700 ਸੰਸਥਾਵਾਂ ਨੇ 04.08.2022 ਨੂੰ ਦਿਨ ਭਰ ਔਨਲਾਈਨ/ਔਫਲਾਈਨ ਮੋਡ ਵਿੱਚ ਵਿਭਿੰਨ ਪ੍ਰੋਗਰਾਮ ਆਯੋਜਿਤ ਕੀਤੇ।

ਪੂਰਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ 

 

*********


ਐੱਮਜੀ/ਆਰਐੱਨਐੱਮ/ਡੀਪੀ/ਆਰਕੇ



(Release ID: 1849067) Visitor Counter : 114


Read this release in: Urdu , English , Hindi