ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸਰਕਾਰ ਨੇ ਭਾਰਤ ਦੇ ਖੋਜ ਅਤੇ ਵਿਕਾਸ ਈਕੋਸਿਸਟਮ 'ਤੇ ਕਿਸੇ ਵੀ ਤਰ੍ਹਾਂ ਦੇ ਅਣਉੱਚਿਤ ਨਿਯੰਤਰਣ ਦੇ ਹੋਣ ਨੂੰ ਖਾਰਜ ਕੀਤਾ
ਡਾ. ਜਿਤੇਂਦਰ ਸਿੰਘ ਨੇ ਕਿਹਾ- ਖੋਜ ਪ੍ਰਸਤਾਵਾਂ ਦੀ ਪ੍ਰੋਸੈੱਸਿੰਗ ਅਤੇ ਸਮੀਖਿਆ ਅਤੇ ਪ੍ਰਵਾਨਗੀ ਲਈ ਡਿਜੀਟਲ ਤਕਨੀਕਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ, ਜਿਸ ਨਾਲ ਪਾਰਦਰਸ਼ਤਾ ਵਿੱਚ ਸੁਧਾਰ ਹੋਇਆ ਹੈ
ਸਰਕਾਰ ਨੇ ਅੱਜ ਭਾਰਤ ਦੇ ਖੋਜ ਅਤੇ ਵਿਕਾਸ ਈਕੋਸਿਸਟਮ 'ਤੇ ਕਿਸੀ ਵੀ ਤਰ੍ਹਾਂ ਦੇ ਅਣਉੱਚਿਤ ਨਿਯੰਤਰਣ ਦੇ ਹੋਣ ਨੂੰ ਖਾਰਜ ਕੀਤਾ ਹੈ
Posted On:
03 AUG 2022 5:06PM by PIB Chandigarh
ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ), ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਾਰੇ ਵਿਗਿਆਨਕ ਵਿਭਾਗ ਭਾਰਤ ਸਰਕਾਰ ਦੇ ਹੋਰ ਵਿਭਾਗਾਂ ਨਾਲ ਆਪਸੀ ਤਾਲਮੇਲ ਵਿੱਚ ਇੱਕ ਏਕੀਕ੍ਰਿਤ ਪਹੁੰਚ ਨਾਲ ਕੰਮ ਕਰ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਕਰਕੇ ਖੋਜ ਪ੍ਰਸਤਾਵਾਂ ਦੀ ਪ੍ਰਕਿਰਿਆ ਵਿੱਚ ਪਰਿਵਰਤਨਕਾਰੀ ਬਦਲਾਅ ਲਿਆਉਣ ਲਈ ਕੁਝ ਪ੍ਰਮੁੱਖ ਪਹਿਲ ਕੀਤੀ ਹੈ। ਇਨਾਂ ਵਿੱਚ ਖੋਜ ਗ੍ਰਾਂਟਾਂ ਦੀ ਸਮੀਖਿਆ ਅਤੇ ਪ੍ਰਵਾਨਗੀ ਅਤੇ ਡਿਜੀਟਲ ਟ੍ਰਾਂਸਫਰ ਲਈ ਪ੍ਰਸਤਾਵਾਂ ਦੀ ਔਨਲਾਈਨ ਪ੍ਰਾਪਤੀ ਅਤੇ ਔਨਲਾਈਨ ਪ੍ਰੋਸੈੱਸਿੰਗ ਸ਼ਾਮਲ ਹੈ। ਇਸ ਨੇ ਲਾਗੂ ਕਰਨ ਵਿੱਚ ਪਾਰਦਰਸ਼ਤਾ ਵਿੱਚ ਸੁਧਾਰ ਕੀਤਾ ਹੈ ਅਤੇ ਪ੍ਰੋਸੈੱਸਿੰਗ ਦੇ ਔਸਤ ਸਮੇਂ ਨੂੰ ਪਹਿਲੇ ਦੇ ਨੌਂ ਮਹੀਨਿਆਂ ਤੋਂ ਘਟਾ ਕੇ ਲਗਭਗ ਸਾਢੇ ਚਾਰ ਮਹੀਨੇ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਸਰਕਾਰ ਨੇ ਵਿਗਿਆਨਿਕ ਭਾਈਚਾਰੇ ਸਮੇਤ ਨਾਗਰਿਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇੱਕ ਪ੍ਰਭਾਵਸ਼ਾਲੀ ਸ਼ਿਕਾਇਤ ਨਿਵਾਰਣ ਤੰਤਰ ਵੀ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ ਨਵੀਂ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਨੀਤੀ ਦੇ ਨਿਰਮਾਣ ਦੇ ਤਹਿਤ ਦੇਸ਼ ਵਿੱਚ 'ਖੋਜ ਕਰਨ ਦੀ ਸੌਖ' ਦੇ ਖਰੜੇ ਵਿੱਚ ਕਈ ਸਿਫ਼ਾਰਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ।
ਡਾ. ਸਿੰਘ ਨੇ ਦੱਸਿਆ ਕਿ ਸਰਕਾਰ ਨੇ ਵਿਸ਼ਵ ਦੇ ਮੋਹਰੀ ਨਵੀਨਤਾ ਸਮਰਥਿਤ ਦੇਸ਼ਾਂ ਵਿੱਚ ਵਿਗਿਆਨਿਕ ਪ੍ਰਸ਼ਾਸਨ ਅਤੇ ਸ਼ਾਸਨ ਢਾਂਚੇ ਦਾ ਅਧਿਐਨ ਕੀਤਾ ਹੈ । ਵਿਸ਼ਵ ਵਿੱਚ ਜ਼ਿਆਦਾਤਰ ਵਿਗਿਆਨ ਅਤੇ ਟੈਕਨੋਲੋਜੀ ਨਵੀਨਤਾ ਅਗਵਾਈ ਵਾਲੀਆਂ ਅਰਥਵਿਵਸਥਾਵਾਂ ' ਵਪਾਰ ਕਰਨ ਦੀ ਸੌਖ' ਦੇ ਸੰਕਲਪ ਦੇ ਅਨੁਸਾਰ ਆਪਣੀ 'ਖੋਜ ਕਰਨ ਦੀ ਸੌਖ' ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਪ੍ਰਯਾਸ ਕਰ ਰਹੀਆਂ ਹਨ। ਕੁਝ ਗਲੋਬਲ ਰੈਂਕਿੰਗ ਹੈ, ਜੋ ਇਸ ਪਹਿਲੂ 'ਤੇ ਰਿਪੋਰਟ ਕਰ ਰਹੇ ਹਨ। ਇਨ੍ਹਾਂ ਵਿੱਚ ਗਲੋਬਲ ਨਵੀਨਤਾ ਸੂਚਕਅੰਕ ਅਤੇ ਗਲੋਬਲ ਪ੍ਰਤੀਯੋਗਤਾ ਸੂਚਕਅੰਕ ਸ਼ਾਮਲ ਹਨ। ਇਹ ਤੁਲਨਾਤਮਕ ਵਿਸ਼ਲੇਸ਼ਣ ਵਿਗਿਆਨ ਅਤੇ ਟੈਕਨੋਲੋਜੀ ਸ਼ਾਸਨ ਅਤੇ ਪ੍ਰਸ਼ਾਸਨ ਨਾਲ ਜੁੜੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਸਾਹਮਣੇ ਲਿਆਉਂਦੇ ਹਨ । ਹਾਲ ਹੀ ਦੇ ਸਾਲਾਂ ਵਿੱਚ, ਭਾਰਤ ਨੇ ਜ਼ਿਆਦਾਤਰ ਗਲੋਬਲ ਸੂਚਕਅੰਕਾਂ ਵਿੱਚ ਆਪਣੀ ਰੈਂਕਿੰਗ ਦੇ ਮਾਮਲੇ ਵਿੱਚ ਕਾਫ਼ੀ ਪ੍ਰਗਤੀ ਕੀਤੀ ਹੈ।
<><><>
ਐੱਐੱਨਸੀ/ਆਰਆਰ
(Release ID: 1848385)
ਵਿਜ਼ੀਟਰ ਕਾਊਂਟਰ : 90