ਕਬਾਇਲੀ ਮਾਮਲੇ ਮੰਤਰਾਲਾ
ਐੱਨਈਐੱਸਟੀਐੱਸ, ਕਬਾਇਲੀ ਮਾਮਲੇ ਮੰਤਰਾਲੇ ਅਤੇ ਸੀਬੀਐੱਸਈ ਨੇ ਟਾਟਾ ਟਰੱਸਟ, ਟੀਆਈਐੱਸਐੱਸ ਅਤੇ ਐੱਮਜੀਆਈਆਈਐੱਸ ਦੇ ਸਹਿਯੋਗ ਨਾਲ ਈਐੱਮਆਰਐੱਸ ਸਕੂਲ ਦੇ ਪ੍ਰਿੰਸੀਪਲਾਂ ਅਤੇ ਟੀਚਰਾਂ ਲਈ 21ਵੀਂ ਸਦੀ ਦੇ ਪ੍ਰੋਗਰਾਮ ਲਈ ਪ੍ਰਯੋਗਾਤਮਕ ਸਿਖਲਾਈ ਦੇ ਦੂਜੇ ਬੈਚ ਦਾ ਸ਼ੁਭਾਰੰਭ ਕੀਤਾ
8 ਸਪਤਾਹ ਦੇ ਇਸ ਪੇਸ਼ੇਵਰ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਈਐੱਮਆਰਐੱਸ ਦੇ 300 ਟੀਚਰਾਂ ਨੂੰ ਸ਼ਾਮਲ ਕਰਨ ਦਾ ਟੀਚਾ ਹੈ
Posted On:
03 AUG 2022 6:31PM by PIB Chandigarh
ਐੱਨਈਐੱਸਟੀਐੱਸ, ਕਬਾਇਲੀ ਮਾਮਲੇ ਮੰਤਰਾਲੇ ਅਤੇ ਸੀਬੀਐੱਸਈ ਨੇ ਅੱਜ ਟਾਟਾ ਟਰੱਸਟ, ਟੀਆਈਐੱਸਐੱਸ ਅਤੇ ਐੱਮਜੀਆਈਐੱਸ ਦੇ ਸਹਿਯੋਗ ਨਾਲ ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਦੇ ਪ੍ਰਿੰਸੀਪਲਾਂ ਅਤੇ ਟੀਚਰਾਂ ਲਈ 21ਵੀਂ ਸਦੀ ਦੇ ਪ੍ਰੋਗਰਾਮ ਲਈ ਪ੍ਰਯੋਗਾਤਮਕ ਸਿਖਲਾਈ ਦਾ ਸ਼ੁਭਾਰੰਭ ਕੀਤਾ।
ਕਬਾਇਲੀ ਮਾਮਲੇ ਮੰਤਰਾਲੇ ਵਿੱਚ ਕਬਾਇਲੀ ਵਿਦਿਆਰਥੀਆਂ ਲਈ ਰਾਸ਼ਟਰੀ ਸਿੱਖਿਆ ਸੋਸਾਇਟੀ (ਐੱਨਈਐੱਸਟੀਐੱਸ) ਦੇ ਕਮਿਸ਼ਨਰ ਸ਼੍ਰੀ ਅਸਿਤ ਗੋਪਾਲ ਨੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਈਐੱਮਆਰਐੱਸ ਦੇ ਟੀਚਰਾਂ ਅਤੇ ਪ੍ਰਿੰਸੀਪਲਾਂ ਲਈ ਕੋਰਸ-2 ਦੇ ਰਸਮੀ ਤੌਰ ਤੇ ਸ਼ੁਭਾਰੰਭ ਦੀ ਘੋਸ਼ਣਾ ਕੀਤੀ।
ਉਦਘਾਟਨ ਸਮਾਰੋਹ ਵਿੱਚ ਪ੍ਰਤੀਭਾਗੀਆਂ ਨੂੰ ਸੰਬੋਧਿਤ ਕਰਦੇ ਹੋਏ ਕਮਿਸ਼ਨਰ ਸ਼੍ਰੀ ਗੋਪਾਲ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਵਿੱਚ ਨਿਰੰਤਰ ਪੇਸ਼ੇਵਰ ਵਿਕਾਸ ਟ੍ਰੇਨਿੰਗ ਦੇ ਮਹੱਤਵ ਤੇ ਜ਼ੋਰ ਦਿੱਤਾ ਗਿਆ ਹੈ ਜੋ ਇੱਕ ਇਤਿਹਾਸਿਕ ਨੀਤੀ ਦਸਤਾਵੇਜ ਹੈ। ਉਨ੍ਹਾਂ ਨੇ ਕਿਹਾ ਕਿ “ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਪ੍ਰੋਗਰਾਮ ਪ੍ਰਯੋਗਾਤਮਕ ਸਿਖਲਾਈ ਸਿੱਖਿਆ-ਸ਼ਾਸਤਰ ਦੇ ਖੇਤਰ ਵਿੱਚ ਵਿਲੱਖਣ ਹੈ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਨਿਰੰਤਰ ਪੇਸ਼ੇਵਰ ਵਿਕਾਸ (ਸੀਪੀਡੀ) ਦੇ ਹਿੱਸੇ ਦੇ ਰੂਪ ਵਿੱਚ ਉਸ ਦੇ ਉਦੇਸ਼ ਨੂੰ ਅੱਗੇ ਵਧਾਉਣ ਵਿੱਚ ਸਹਾਇਕ ਹੋਵੇਗਾ।
ਪਹਿਲੇ ਚਰਣ ਵਿੱਚ, ਇਸ ਪ੍ਰੋਗਰਾਮ ਨੂੰ 20 ਨਵੰਬਰ, 2021 ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ 6 ਰਾਜਾਂ, ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਸਥਿਤ ਸੀਬੀਐੱਸਈ ਅਤੇ ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਦੇ 350 ਟੀਚਰਾਂ ਨੇ ਹਿੱਸਾ ਲਿਆ ਸੀ।
ਦੂਜੇ ਚਰਣ ਵਿੱਚ, 8 ਸਪਤਾਹ ਦੇ ਪੇਸ਼ੇਵਰ ਵਿਕਾਸ ਟ੍ਰੇਨਿਗ ਪ੍ਰੋਗਰਾਮ ਵਿੱਚ ਪਹਿਲੇ ਚਰਣ ਵਿੱਚ ਸ਼ਾਮਲ ਰਾਜਾਂ ਦੇ ਇਲਾਵਾ ਗੁਜਰਾਤ, ਹਿਮਾਚਲ ਪ੍ਰਦੇਸ਼, ਤੇਲੰਗਾਨਾ ਅਤੇ ਉੱਤਰਾਖੰਡ ਦੇ ਈਐੱਮਆਰਐੱਸ ਦੇ 300 ਟੀਚਰਾਂ ਨੂੰ ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
21ਵੀਂ ਸਦੀ ਲਈ ਪ੍ਰਯੋਗਾਤਮਕ ਸਿਖਲਾਈ ਪ੍ਰੋਗਰਾਮ ਨੂੰ ਟੀਚਰਾਂ ਅਤੇ ਪ੍ਰਿੰਸੀਪਲਾਂ ਦੇ ਲਈ ਇੱਕ ਔਨਲਾਈਨ ਪ੍ਰੋਗਰਾਮ ਦੇ ਰੂਪ ਵਿੱਚ ਪਰਿਕਲਪਿਤ ਕੀਤਾ ਗਿਆ ਹੈ ਤਾਕਿ ਉਨ੍ਹਾਂ ਨੇ ਕਲਾਸ ਵਿੱਚ ਸਿੱਖਿਆ ਨੂੰ ਵਾਸਤਵਿਕ ਜੀਵਨ ਦੇ ਅਨੁਭਵਾਂ ਦੇ ਅਨੁਕੂਲ ਬਣਾਉਣ ਵਿੱਚ ਮਦਦ ਮਿਲ ਸਕੇ।
ਨਵੰਬਰ, 2021 ਤੋਂ ਅਪ੍ਰੈਲ, 2022 ਤੱਕ ਚਲੇ ਪਹਿਲੇ ਚਰਣ ਵਿੱਚ ਸਾਰੇ ਚੁਣੇ ਹੋਏ ਟੀਚਰਾਂ ਅਤੇ ਪ੍ਰਿੰਸੀਪਲਾਂ ਨੂੰ ਇਹ ਪ੍ਰੋਗਰਾਮ ਮੁਫਤ ਵਿੱਚ ਦਿੱਤਾ ਗਿਆ ਸੀ। ਇਨ੍ਹਾਂ ਚੁਣੇ ਹੋਏ ਟੀਚਰਾਂ ਨੂੰ “ਟੀਚਰ ਲੀਡਰਸ” ਦੇ ਰੂਪ ਵਿੱਚ ਟ੍ਰੇਂਡ ਕੀਤਾ ਗਿਆ ਸੀ ਜੋ ਚਰਣਬੱਧ ਤਰੀਕੇ ਨਾਲ ਸਾਰੇ ਈਐੱਮਆਰਐੱਸ ਸਿੱਖਿਆ ਬਿਰਾਦਰੀ ਨੂੰ ਪ੍ਰਯੋਗਾਤਮਕ ਸਿਖਲਾਈ ਸਿੱਖਿਆ-ਸ਼ਾਸਤਰ ਨੂੰ ਸਮਝਣ ਵਿੱਚ ਸਹਾਇਤਾ ਕਰਨਗੇ।
ਟੀਚਰਾਂ ਦੇ ਲਈ ਪ੍ਰਯੋਗਾਤਮਕ ਸਿੱਖਿਆ ਦੇ ਸਿਧਾਂਤਕ ਅਤੇ ਪੇਸ਼ੇਵਰ ਦ੍ਰਿਸ਼ਟੀਕੋਣ ਦੇ ਪ੍ਰਤੀ ਸਮਝ ਵਧਾਉਣ ਲਈ ਟੀਆਈਐੱਸਐੱਸ ਅਤੇ ਐੱਮਜੀਆਈਐੱਸ ਦੇ ਫੈਕਲਟੀ ਦੇ ਸਲਾਹ-ਮਸ਼ਵਰੇ ਨਾਲ ਇਸ ਕੋਰਸ ਨੂੰ ਤਿਆਰ ਕੀਤਾ ਗਿਆ ਸੀ। ਇਹ 8 ਹਫਤੇ ਦਾ ਪ੍ਰੋਗਰਾਮ ਹੈ ਜਿਸ ਵਿੱਚ ਟੀਚਰਾਂ ਦੀ ਸਮਝ ਤੇ ਚਰਚਾ ਕਰਨ ਅਤੇ ਕੋਰਸ ਸਿੱਖਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਲਈ ਵਰਚੁਅਲ ਵੈਬੀਨਾਰ ਦੇ ਨਾਲ 4 ਮੌਡਿਊਲ ਸ਼ਾਮਲ ਹਨ।
ਵੈਬੀਨਾਰ ਵਿੱਚ ਪ੍ਰੋਜੈਕਟ ਮੈਪਿੰਗ ਅਤੇ ਪਾਠ ਯੋਜਨਾ ਬਣਾਉਣ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਅਧਿਐਨ ਕਾਰਜ ਨੂੰ ਹੋਰ ਵੀ ਬਿਹਤਰੀਨ ਕਰਨ ਦਾ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ ਜਾਵੇਗਾ। ਇਸ ਕੋਰਸ ਦੀ ਕਲਪਨਾ ਕੀਤੀ ਗਈ ਹੈ ਅਤੇ ਇਸ ਨੂੰ ਸਹਿ-ਰਚਨਾਤਮਕ ਪ੍ਰਯੋਗਾਤਮਕ ਸਿੱਖਿਆ ਦੀ ਤਰਜ ਤੇ ਲਾਗੂਕਰਣ ਕੀਤਾ ਜਾਵੇਗਾ।
ਇਸ ਕੋਰਸ ਲਈ ਚੁਣੇ ਗਏ ਟੀਚਰਾਂ ਦੀ ਯਾਤਰਾ ਉਸ ਸਿੱਖਿਆ ਦਾ ਅਨੁਕਰਣ ਕਰੇਗੀ ਜਿਸ ਵਿੱਚ ਅਸੀਂ ਚਾਹੁੰਦੇ ਹਨ ਕਿ ਵਿਦਿਆਰਥੀ ਦਿਨ-ਪ੍ਰਤੀਦਿਨ ਦੀਆਂ ਕਲਾਸਾਂ ਵਿੱਚ ਸਾਰਥਕ, ਵਾਸਤਵਿਕ ਜੀਵਨ ਸਥਿਤੀਆਂ ਅਤੇ ਪ੍ਰੋਜੈਕਟਾਂ ਤੇ ਅਧਾਰਿਤ ਵਿਵਹਾਰਿਕ ਅਤੇ ਕਾਰਜਸ਼ੀਲ ਗਤੀਵਿਧੀਆਂ ਦੇ ਨਾਲ ਅਨੁਭਵ ਕਰੇ।
****
(Release ID: 1848384)
Visitor Counter : 139