ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਧਿਆਨ ਵਿੱਚ ਰੱਖਕੇ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਵਿੱਚ 75 ਚੁਣੇ ਗਏ ਵਿਦਿਆਰਥੀਆਂ/ਇੰਸਟੀਟਿਊਟ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਹੋਵੇਗੀ
ਨਸ਼ਾਮੁਕਤ ਭਾਰਤ ਅਭਿਯਾਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਦਿਨ ਭਰ ਚਲਣ ਵਾਲੇ ਇਸ ਪ੍ਰੋਗਰਾਮ ਵਿੱਚ ਨਸ਼ੀਲੀਆਂ ਦਵਾਈਆਂ ਦੇ ਉਪਯੋਗ ਬਾਰੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ
प्रविष्टि तिथि:
03 AUG 2022 3:10PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ 4 ਅਗਸਤ 2022 ਨੂੰ ਸਵੇਰੇ 10 ਵਜੇ ਔਨਲਾਈਨ ਮੋਡ ਵਿੱਚ ‘ਨਸ਼ੇ ਤੋਂ ਆਜ਼ਾਦੀ’- ਨੈਸ਼ਨਲ ਯੂਥ ਐਂਡ ਸਟੂਡੈਂਟਸ ਇੰਟਰੈਕਸ਼ਨ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਇਹ ਪ੍ਰੋਗਰਾਮ ਨਸ਼ਾਮੁਕਤ ਭਾਰਤ ਅਭਿਯਾਨ (ਐੱਨਐੱਮਬੀਏ) ਦਾ ਇੱਕ ਹਿੱਸਾ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਸੁਤੰਤਰਤਾ ਦੇ 75ਵੇਂ ਸਾਲ) ਨੂੰ ਧਿਆਨ ਵਿੱਚ ਰੱਖਕੇ ਆਯੋਜਿਤ ਕੀਤੇ ਜਾਣ ਵਾਲੇ ਇਸ ਪ੍ਰੋਗਰਾਮ ਵਿੱਚ 75 ਚੁਣੇ ਹੋਏ ਵਿਦਿਆਰਥੀਆਂ/ਇੰਸਟੀਟਿਊਟ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਹੋਵੇਗੀ।
ਦਿਨ ਭਰ ਚਲਣ ਵਾਲੇ ਇਸ ਆਯੋਜਨ ਵਿੱਚ ਇਹ ਚੁਣੇ ਸੰਸਥਾਨ ਨਸ਼ੀਲੀ ਦਵਾਈ ਦਾ ਉਪਯੋਗ (ਔਨਲਾਈਨ ਅਤੇ ਔਫਲਾਈਨ ਮੋਡ) ਬਾਰੇ ਜਾਗਰੂਕਤਾ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਵੀ ਕਰਨਗੇ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਭਾਰਤ ਦੇ 272 ਜ਼ਿਲ੍ਹਿਆਂ ਵਿੱਚ ਨਸ਼ਾਮੁਕਤ ਭਾਰਤ ਅਭਿਯਾਨ (ਐੱਨਐੱਮਬੀਏ) ਨਾਮ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਚਲ ਰਿਹਾ ਹੈ। ਇਸ ਦਾ ਸ਼ੁਭਾਰੰਭ 15 ਅਗਸਤ 2020 ਨੂੰ ਕੀਤਾ ਗਿਆ ਸੀ। ਇਹੀ ਨਸ਼ਾਮੁਕਤ ਭਾਰਤ ਅਭਿਯਾਨ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਇੱਕ ਹਿੱਸੇ ਦੇ ਰੂਪ ਵਿੱਚ 4 ਅਗਸਤ 2022 ਨੂੰ ‘ਨਸ਼ੇ ਤੋਂ ਆਜ਼ਾਦੀ’ ਨੈਸ਼ਨਲ ਯੂਥ ਐਂਡ ਸਟੂਡੈਂਟਸ ਇੰਟਰੈਕਸ਼ਨ ਪ੍ਰੋਗਰਾਮ ਆਯੋਜਿਤ ਕਰਨ ਜਾ ਰਿਹਾ ਹੈ ਜਿਸ ਵਿੱਚ ਮੰਤਰਾਲੇ ਦੁਆਰਾ 75 ਚੁਣੇ ਹੋਏ ਵਿਦਿਆਰਥੀਆਂ/ਇੰਸਟੀਟਿਊਟ ਇਸ ਅਭਿਯਾਨ ਦੇ ਤਹਿਤ ਉਨ੍ਹਾਂ ਦੇ ਦੁਆਰਾ ਕੀਤੇ ਜਾ ਰਹੇ ਕੀਤੇ ਜਾਣ ਵਾਲੇ ਵੱਖ-ਵੱਖ ਗਤੀਵਿਧੀਆਂ ਦਾ ਪ੍ਰਦਰਸ਼ਨ ਕਰਨਗੇ।
ਇਸ ਔਨਲਾਈਨ ਪ੍ਰੋਗਰਾਮ ਦੇ ਦੌਰਾਨ ਐੱਨਐੱਮਬੀਏ ਦੇ ਤਹਿਤ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਇੱਕ ਲਘੂ ਫਿਲਮ ਵੀ ਦਿਖਾਈ ਜਾਵੇਗੀ। ਮੱਧ ਪ੍ਰਦੇਸ਼ ਸਰਕਾਰ ਦੇ ਸਮਾਜ ਕਲਿਆਣ ਵਿਭਾਗ ਦੇ ਪ੍ਰਮੁੱਖ ਸਕੱਤਰ “ਐੱਨਐੱਮਬੀਏ ਦੇ ਤਹਿਤ ਸਿੱਖਿਆ ਸੰਸਥਾਨਾਂ ਦੇ ਨਾਲ ਪ੍ਰਸ਼ਾਸਨ ਕਿਵੇਂ ਜੁੜਿਆ” ਬਾਰੇ ਇੱਕ ਪ੍ਰਸਤੁਤੀ ਵੀ ਦੇਣਗੇ।
ਇਹ ਔਨਲਾਈਨ ਪ੍ਰੋਗਰਾਮ ਸਿਸਕੋ ਵੈਬਐਕਸ ਦੇ ਰਾਹੀਂ ਆਯੋਜਿਤ ਕੀਤਾ ਜਾਵੇਗਾ ਅਤੇ 4 ਅਗਸਤ 2022 ਨੂੰ ਸਵੇਰੇ 10 ਵਜੇ ਤੋਂ ਲੈਕੇ 11 ਵਜੇ ਦੇ ਦੌਰਾਨ ਇਸ ਦਾ ਫੇਸਬੁਕ ’ਤੇ ਲਾਈਵ ਸਟ੍ਰੀਮਿੰਗ ਕੀਤਾ ਜਾਵੇਗਾ। ਕਈ ਵੀ ਵਿਅਕਤੀ ਇਸ ਲਿੰਕ https://fb.me/e/2EhTkZMT7 ਦੇ ਰਾਹੀਂ ਨਾਲ ਫੇਸਬੁਕ ‘ਤੇ ਇਸ ਪ੍ਰੋਗਰਾਮ ਨਾਲ ਜੁੜ ਸਕਦਾ ਹੈ ਅਤੇ ਇਸ ਨੂੰ ਦੇਖ ਸਕਦਾ ਹੈ।
********
ਐੱਮਜੀ/ਆਰਐੱਨਐੱਮ/ਡੀਪੀ/ਆਰਕੇ
(रिलीज़ आईडी: 1848340)
आगंतुक पटल : 91