ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਸ਼੍ਰੀ ਪ੍ਰਵੀਣ ਕੁਮਾਰ ਸ੍ਰੀਵਾਸਤਵ ਅਤੇ ਸ਼੍ਰੀ ਅਰਵਿੰਦ ਕੁਮਾਰ ਨੇ ਅੱਜ ਵਿਜੀਲੈਂਸ ਕਮਿਸ਼ਨਰ ਦੇ ਰੂਪ ਵਿੱਚ ਸਹੁੰ ਚੁੱਕੀ
Posted On:
03 AUG 2022 3:31PM by PIB Chandigarh
ਸ਼੍ਰੀ ਪ੍ਰਵੀਣ ਕੁਮਾਰ ਸ੍ਰੀਵਾਸਤਵ ਅਤੇ ਸ਼੍ਰੀ ਅਰਵਿੰਦ ਕੁਮਾਰ ਨੇ ਅੱਜ ਵਿਜੀਲੈਂਸ ਕਮਿਸ਼ਨਰ ਦੇ ਰੂਪ ਵਿੱਚ ਸਹੁੰ ਚੁੱਕੀ। ਸੈਂਟ੍ਰਲ ਵਿਜੀਲੈਂਸ ਕਮਿਸ਼ਨਰ, ਸ਼੍ਰੀ ਸੁਰੇਸ਼ ਐੱਨ ਪਟੇਲ ਨੇ ਸੈਂਟ੍ਰਲ ਵਿਜੀਲੈਂਸ ਕਮਿਸ਼ਨ, ਸਤਰਕਤਾ ਭਵਨ, ਨਵੀਂ ਦਿੱਲੀ ਦੇ ਦਫ਼ਤਰ ਵਿੱਚ ਉਨ੍ਹਾਂ ਨੂੰ ਸਹੁੰ ਚੁਕਾਈ ਗਈ। ਇਨ੍ਹਾਂ ਦੋਵਾਂ ਨੂੰ ਮਾਣਯੋਗ ਰਾਸ਼ਟਰਪਤੀ ਦੁਆਰਾ 21 ਜੁਲਾਈ, 2022 ਦੇ ਵਾਰੰਟ ਦੁਆਰਾ ਸੈਂਟ੍ਰਲ ਵਿਜੀਲੈਂਸ ਕਮਿਸ਼ਨ ਵਿੱਚ ਵਿਜੀਲੈਂਸ ਕਮਿਸ਼ਨਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਸੀ।
ਸਹੁੰ ਚੁੱਕ ਸਮਾਰੋਹ ਵਿੱਚ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ-ਡੀਓਪੀਟੀ ਦੇ ਸਕੱਤਰ, ਸੈਂਟ੍ਰਲ ਬਿਊਰੋ ਆਵ੍ ਇਨਵੈਸਟੀਗੇਸ਼ਨ-ਸੀਬੀਆਈ ਦੇ ਡਾਇਰੈਕਟਰ, ਸੈਂਟ੍ਰਲ ਬਿਊਰੋ ਆਵ੍ ਇਨਵੈਸਟੀਗੇਸ਼ਨ-ਸੀਬੀਆਈ ਦੇ ਸਪੈਸ਼ਲ ਡਾਇਰੈਕਟਰ, ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਸਥਾਪਨਾ ਅਧਿਕਾਰੀ, ਸੈਂਟ੍ਰਲ ਵਿਜੀਲੈਂਸ ਕਮਿਸ਼ਨ-ਸੀਵੀਸੀ ਦੇ ਸਕੱਤਰ ਅਤੇ ਪਰਸੋਨਲ ਤੇ ਟ੍ਰੇਨਿੰਗ ਵਿਭਾਗ ਦੇ ਸੰਯੁਕਤ ਸਕੱਤਰ ਮੌਜੂਦ ਸਨ।
ਸ਼੍ਰੀ ਪ੍ਰਵੀਣ ਕੁਮਾਰ ਸ੍ਰੀਵਾਸਤਵ 1988 ਬੈਚ, ਅਸਾਮ-ਮੇਘਾਲਯ ਕੈਡਰ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਹੈ। ਭਾਰਤ ਸਰਕਾਰ ਦੇ ਨਾਲ ਆਪਣੇ ਦਫਤਰ ਦੇ ਦੌਰਾਨ, ਉਨ੍ਹਾਂ ਨੇ ਵਣਜਕ ਵਿਭਾਗ ਦੇ ਡਾਇਰੈਕਟਰ/ਉਪ ਸਕੱਤਰ ਦੇ ਰੂਪ ਵਿੱਚ ਵਰਲਡ ਟਰੇਡ ਓਰਗੇਨਾਈਜ਼ੇਸ਼ਨ (ਡਬਲਿਊਟੀਓ) ਦੇ ਤਹਿਤ ਸੇਵਾਵਾਂ ਵਿੱਚ ਵਪਾਰ ਨਾਲ ਸਬੰਧਿਤ ਗੱਲਬਾਤ ਵਿੱਚ ਸਰਕਾਰ ਦੇ ਲਈ ਕੰਮ ਕੀਤਾ ਸੀ। ਉਨ੍ਹਾਂ ਨੇ ਰਾਈਟਸ ਲਿਮਿਟਿਡ ਵਿੱਚ ਚੀਫ ਵਿਜੀਲੈਂਸ ਔਫਿਸਰ ਅਤੇ ਜਵਾਹਰ ਲਾਲ ਨਹਿਰੂ ਨੈਸ਼ਨਲ ਅਰਬਨ ਰਿਨਿਉਵਲ ਮਿਸ਼ਨ (ਜੇਐੱਨਐੱਨਯੂਆਰਐੱਮ) ਦੇ ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਦੇ ਰੂਪ ਵਿੱਚ ਵੀ ਕਾਰਜ ਕੀਤਾ।
ਗ੍ਰਹਿ ਮੰਤਰਾਲਾ ਵਿੱਚ ਵਿਸ਼ੇਸ਼ ਸਕੱਤਰ ਅਤੇ ਐਡੀਸ਼ਨਲ ਸਕੱਤਰ ਦੇ ਰੂਪ ਵਿੱਚ ਕਾਰਜਕਾਲ ਦੌਰਾਨ, ਸ਼੍ਰੀ ਪ੍ਰਵੀਣ ਕੁਮਾਰ ਸ੍ਰੀਵਾਸਤਵ ਨੇ ਭਾਰਤੀ ਪੁਲਿਸ ਸੇਵਾ ਦੇ ਕੈਡਰ ਪ੍ਰਬੰਧਨ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਰਸੋਨਲ ਤੇ ਜਨਰਲ ਐਡਮਿਨਿਸਟ੍ਰੇਸ਼ਨ ਨਾਲ ਸੰਬੰਧਿਤ ਮਾਮਲਿਆਂ ਦੀ ਜ਼ਿੰਮੇਦਾਰੀ ਸੰਭਾਲੀ ਸੀ। ਉਹ 31.01.2022 ਨੂੰ ਸਕੱਤਰ (ਕੌਰਡੀਨੇਸ਼ਨ), ਕੈਬਨਿਟ ਸਕੱਤਰ, ਭਾਰਤ ਸਰਕਾਰ ਦੇ ਅਹੁਦੇ ਤੋਂ ਰਿਟਾਇਰ ਹੋਏ।
ਸ਼੍ਰੀ ਅਰਵਿੰਦ ਕੁਮਾਰ ਅਸਾਮ ਅਤੇ ਮੇਘਾਲਯ ਕੈਡਰ ਦੇ ਭਾਰਤੀ ਪੁਲਿਸ ਸੇਵਾ-ਆਈਪੀਐੱਸ ਅਧਿਕਾਰੀ ਹਨ। ਉਨ੍ਹਾਂ ਨੇ 30 ਜੂਨ, 2019 ਤੋਂ 30 ਜੂਨ, 2022 ਤੱਕ ਇੰਟੈਲੀਜੈਂਸ ਬਿਊਰੋ ਦੇ 27ਵੇਂ ਡਾਇਰੈਕਟਰ ਦੇ ਰੂਪ ਵਿੱਚ ਕੰਮ ਕੀਤਾ। ਸ਼੍ਰੀ ਅਰਵਿੰਦ ਕੁਮਾਰ 1991 ਵਿੱਚ ਇੰਟੈਲੀਜੈਂਸ ਬਿਊਰੋ ਵਿੱਚ ਅਸਿਸਟੈਂਟ ਡਾਇਰੈਕਟਰ ਦੇ ਰੂਪ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਰੂਸ ਦੇ ਮਾਸਕੋ, ਵਿੱਚ ਭਾਰਤੀ ਦੂਤਾਵਾਸ ਦੇ ਪਹਿਲੇ ਸਕੱਤਰ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। ਆਪਣੀ ਸੇਵਾ ਦੌਰਾਨ, ਉਨ੍ਹਾਂ ਨੇ ਵੀਆਈਪੀ ਸੁਰੱਖਿਆ, ਵਾਮਪੰਥੀ ਉਗਰਵਾਦ ਅਤੇ ਜੰਮੂ-ਕਸ਼ਮੀਰ ਸਮੇਤ ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ਵਿੱਚ ਕਈ ਮਹੱਤਵਪੂਰਨ ਕਾਰਜਾਂ ਨੂੰ ਸੰਭਾਲ਼ਿਆ ਹੈ।
ਸ਼੍ਰੀ ਅਰਵਿੰਦ ਕੁਮਾਰ ਨੂੰ ਵਰ੍ਹੇ 2003 ਵਿੱਚ ਸ਼ਲਾਘਾਯੋਗ ਸੇਵਾ ਦੇ ਲਈ ਪ੍ਰਤਿਸ਼ਠਿਤ ਭਾਰਤੀ ਪੁਲਿਸ ਮੈਡਲ ਅਤੇ ਵਰ੍ਹੇ 2009 ਵਿੱਚ ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ।
ਸੈਂਟ੍ਰਲ ਵਿਜੀਲੈਂਸ ਕਮਿਸ਼ਨ ਐਕਟ, 2003 ਦੇ ਤਹਿਤ ਸੈਂਟ੍ਰਲ ਵਿਜੀਲੈਂਸ ਕਮਿਸ਼ਨ ਵਿੱਚ ਇੱਕ ਸੈਂਟ੍ਰਲ ਵਿਜੀਲੈਂਸ ਕਮਿਸ਼ਨਰ ਅਤੇ ਦੋ ਵਿਜੀਲੈਂਸ ਕਮਿਸ਼ਨਰਾਂ ਦੀ ਨਿਯੁਕਤੀ ਦਾ ਪ੍ਰਾਵਧਾਨ ਹੈ। ਵਿਜੀਲੈਂਸ ਕਮਿਸ਼ਨਰ ਦਾ ਕਾਰਜਕਾਲ ਚਾਰ ਵਰ੍ਹੇ ਜਾਂ ਅਹੁਦਾ ਗ੍ਰਹਿਣ ਕਰਨ ਵਾਲੇ ਦੇ 65 ਵਰ੍ਹੇ ਦੀ ਉਮਰ ਪ੍ਰਾਪਤ ਕਰਨ ਤੱਕ ਦਾ ਹੁੰਦਾ ਹੈ।
ਇਸ ਤੋਂ ਪਹਿਲਾਂ ਅੱਜ, ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਸ਼੍ਰੀ ਸੁਰੇਸ਼ ਐੱਨ ਪਟੇਲ ਨੂੰ ਸੈਂਟ੍ਰਲ ਵਿਜੀਲੈਂਸ ਕਮਿਸ਼ਨਰ ਦੇ ਰੂਪ ਵਿੱਚ ਅਹੁਦੇ ਦੀ ਸਹੁੰ ਚੁਕਾਈ। ਸ਼੍ਰੀ ਸੁਰੇਸ਼ ਐੱਨ ਪਟੇਲ ਨੂੰ 29 ਅਪ੍ਰੈਲ 2020 ਨੂੰ ਵਿਜੀਲੈਂਸ ਕਮਿਸ਼ਨਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ 24 ਜੂਨ, 2021 ਤੋਂ ਸੈਂਟ੍ਰਲ ਵਿਜੀਲੈਂਸ ਕਮਿਸ਼ਨਰ (Officiating) ਦੇ ਰੂਪ ਵਿੱਚ ਕੰਮ ਕਰ ਰਹੇ ਸਨ।
*****
ਐੱਸਐੱਨਸੀ/ਆਰਆਰ
(Release ID: 1848314)
Visitor Counter : 103