ਪੁਲਾੜ ਵਿਭਾਗ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਇਸਰੋ ਦੁਆਰਾ ਸੂਚਨਾ, ਪ੍ਰੋਪਲਸ਼ਨ ਅਤੇ ਰੋਬੋਟਿਕਸ /ਏਆਰ/ਵੀਆਰ ਜਿਹੇ ਖੇਤਰਾਂ ਵਿੱਚ ਹਰੇਕ ਨੂੰ ਅਧਿਕਤਮ 50 ਲੱਖ ਰੁਪਏ ਦੇ ਸਹਾਇਤਾ ਅਨੁਦਾਨ ਦੇ ਨਾਲ ਛੇ ਸਟਾਰਟ-ਅਪ ਦੀ ਚੋਣ ਅਤੇ ਪ੍ਰੋਤਸਾਹਨ
Posted On:
03 AUG 2022 1:10PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਅੱਜ ਦੱਸਿਆ ਕਿ ਇਸਰੋ ਦੁਆਰਾ ਸੂਚਨਾ, ਪ੍ਰੋਪਲਸ਼ਨ ਅਤੇ ਰੋਬੋਟਿਕਸ/ਏਆਰ/ਵੀਆਰ ਜਿਹੇ ਖੇਤਰਾਂ ਵਿੱਚ ਹਰੇਕ ਨੂੰ ਅਧਿਕਤਮ 50 ਲੱਖ ਰੁਪਏ ਦੇ ਸਹਾਇਤਾ ਅਨੁਦਾਨ ਦੇ ਨਾਲ ਛੇ ਸਟਾਰਟ-ਅਪ ਦੀ ਚੋਣ ਅਤੇ ਪ੍ਰੋਤਸਾਹਨ ਦਿੱਤਾ ਗਿਆ।
ਲੋਕਸਭਾ ਵਿੱਚ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਇਸਰੋ ਨੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਸ), ਨੀਤੀ ਆਯੋਗ ਦੇ ਨਾਲ ਏਐੱਨਆਈਸੀ-ਏਆਰਆਈਐੱਸਈ-1.0 ਪ੍ਰੋਗਰਾਮ ਸ਼ੁਰੂ ਕੀਤਾ ਜਿਸ ਦਾ ਉਦੇਸ਼ ਟੈਕਨੋਲੋਜੀ ਅਧਾਰਿਤ ਇਨੋਵੇਸ਼ਨ ਦੀ ਤਲਾਸ਼, ਚੋਣ, ਸਮਰਥਨ ਅਤੇ ਪੋਸ਼ਣ ਕਰਨਾ ਹੈ ਜੋ ਰਾਸ਼ਟਰੀ ਮਹੱਤਵ ਦੀ ਖੇਤਰੀ ਚੁਣੌਤੀਆਂ ਹਲ ਕਰਦੇ ਹਨ। ਮੰਤਰੀ ਨੇ ਕਿਹਾ ਕਿ ਚੌਬੀਸ ਸਟਾਰਟ-ਅਪ ਨੇ ਆਪਣੇ ਪ੍ਰਸਤਾਵ ਪੇਸ਼ ਕੀਤੇ ਜਿਨ੍ਹਾਂ ਵਿੱਚੋਂ ਛੇ ਸਟਾਰਟ-ਅਪ ਦਾ ਚੋਣ ਕੀਤਾ ਗਿਆ ਅਤੇ ਹਰੇਕ ਨੂੰ ਅਧਿਕਤਮ 50 ਲੱਖ ਰੁਪਏ ਦੀ ਸਹਾਇਤਾ ਅਨੁਦਾਨ ਦਿੱਤੀ ਗਈ।
ਏਐੱਨਆਈ-ਏਆਰਆਈਐੱਸਈ- 1.0 ਵਿੱਚ ਸਟਾਰਟ-ਅਪ ਨਾਲ ਪ੍ਰੋਜੈਕਟ ਪ੍ਰਸਤਾਵ ਪ੍ਰਾਪਤ ਕਰਨ ਲਈ ਨਿਮਨਲਿਖਤ ਪੁਲਾੜ ਖੇਤਰ ਦੀਆਂ ਤਿੰਨ ਚੁਣੌਤੀਆਂ ਹਨ: (1)ਭੂ-ਸਥਾਨਕ ਜਾਣਕਾਰੀ, (2) ਪ੍ਰੋਪਲਸ਼ਨ ਅਤੇ (3)ਰੋਬੋਟਿਕਸ/ਸੰਵਰਧਿਤ ਵਾਸਤਵਿਕਤਾ/ਵਰਚੁਅਲ ਅਸਲੀਅਤ।
ਏਐੱਨਆਈਸੀ-ਏਆਰਆਈਐੱਸਈ-2.0 ਨੂੰ ਪੁਲਾੜ ਖੇਤਰ ਦੀਆਂ ਚਾਰ ਚੁਣੌਤੀਆਂ ਦੇ ਨਾਲ ਸ਼ੁਰੂ ਕੀਤਾ ਗਿਆ ਹੈ: (1) ਜੀਆਈਐੱਸ ਸਮਾਧਾਨ, (2) ਪ੍ਰੋਪਲਸ਼ਨ (3) ਨੇਵਿਗੇਸ਼ਨ ਅਤੇ (4)ਪੁਲਾੜ ਐਪਲੀਕੇਸ਼ਨ ਲਈ ਏਆਈ/ਐੱਮਐੱਲ ਮੋਡਲਿੰਗ, ਇਨ੍ਹਾਂ ਖੇਤਰਾਂ ਵਿੱਚ ਸਟਾਰਟ-ਅਪ ਨਾਲ ਪ੍ਰੋਜੈਕਟ ਪ੍ਰਸਤਾਵਾਂ ਦੀ ਮੰਗ ਕਰਨਾ। ਚੁਣੇ ਹੋਏ ਸਟਾਰਟ-ਅਪ ਵਿੱਚ ਹਰੇਕ ਨੂੰ ਅਧਿਕਤਮ 50 ਲੱਖ ਰੁਪਏ ਦੀ ਸਹਾਇਤਾ ਅਨੁਦਾਨ ਕੀਤੀ ਜਾਵੇਗੀ।
<><><>
ਐੱਸਐੱਨਸੀ/ਆਰਆਰ
(Release ID: 1847979)
Visitor Counter : 206