ਆਯੂਸ਼
ਆਯੁਸ਼ ਨੈਸ਼ਨਲ ਇੰਸਟੀਟਿਊਟ /ਕੇਂਦਰੀ ਪਰਿਸ਼ਦ ਪ੍ਰੋਜੈਕਟਾਂ ਦਾ ਸਮਾਂਬੱਧ ਬੁਨਿਆਦੀ ਢਾਂਚਾ ਵਿਕਾਸ ਸੁਨਿਸ਼ਚਿਤ ਕੀਤਾ ਜਾਵੇ: ਸ਼੍ਰੀ ਸਰਬਾਨੰਦ ਸੋਨੋਵਾਲ
ਆਯੁਸ਼ ਮੰਤਰਾਲੇ ਦੇਸ਼ ਭਰ ਵਿੱਚ ਵੱਖ-ਵੱਖ ਆਯੁਸ਼ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਅਤੇ ਨਿਰਮਾਣ ਵਿੱਚ ਤੇਜ਼ੀ ਲਿਆਇਆ ਹੈ
Posted On:
02 AUG 2022 4:13PM by PIB Chandigarh
ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਆਯੁਸ਼ ਰਾਜ ਮੰਤਰੀ ਡਾ. ਮੁੰਜਾਪਾਰਾ ਮਹੇਂਦਰਭਾਈ, ਆਯੁਸ਼ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਰਾਜੇਸ਼ ਕੋਟੇਚਾ, ਆਯੁਸ਼ ਇੰਸਟੀਟਿਊਟ /ਕੇਂਦਰੀ ਪਰਿਸ਼ਦਾਂ ਦੇ ਵਾਈਸ ਚਾਂਸਲਰ , ਡਾਇਰੈਕਟਰਾਂ ਅਤੇ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ਹੇਠ ਆਯੁਸ਼ ਰਾਸ਼ਟਰੀ ਪਰਿਸ਼ਦਾਂ ਅਤੇ ਰਾਸ਼ਟਰੀ ਇੰਸਟੀਟਿਊਟ ਦੇ ਨਿਰਮਾਣ ਪ੍ਰੋਜੈਕਟਾਂ ਦੀ ਸਮੀਖਿਆ ਲਈ ਇੱਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ ਦੇ ਪ੍ਰਤੀਨਿਧੀ ਨੇ ਵੀ ਹਿੱਸਾ ਲਿਆ।
ਆਯੁਸ਼ ਮੰਤਰਾਲੇ ਦਾ ਟੀਚਾ ਦੇਸ਼ ਭਰ ਵਿੱਚ ਇੱਕ ਵਿਸ਼ਵ ਪੱਧਰੀ ਆਯੁਸ਼ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ ਜੋ ਭਾਰਤ ਦੀ ਆਯੁਸ਼ ਕ੍ਰਾਂਤੀ ਨੂੰ ਚਲਾਉਣ ਲਈ ਮਹੱਤਵਪੂਰਨ ਹੋਵੇਗਾ। ਦੇਸ਼ ਭਰ ਵਿੱਚ ਵਰਤਮਾਨ ਨੈਸ਼ਨਲ ਇੰਸਟੀਟਿਊਟ /ਕੇਂਦਰੀ ਪਰਿਸ਼ਦਾਂ ਦੇ ਨਵੇਂ ਭਵਨ ਅਤੇ ਵਰਤਮਾਨ ਦੇ ਆਧੁਨਿਕੀਕਰਣ ਕਾਰਜ ਨੂੰ ਸ਼ਾਮਲ ਕਰਦੇ ਹੋਏ ਲਗਭਗ 1955.45 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਤੋਂ 41 ਆਯੁਸ਼ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਯੋਜਨਾ ਬਣਾਈ ਜਾ ਰਹੀ ਹੈ।
ਇਸ ਅਵਸਰ ਤੇ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਰਾਸ਼ਟਰੀ ਇੰਸਟੀਟਿਊਟ, ਕੇਂਦਰੀ ਪਰਿਸ਼ਦਾਂ ਦਾ ਸਮਾਂਬੱਧ ਬੁਨਿਆਦੀ ਢਾਂਚਾ ਵਿਕਾਸ ਇੱਕ ਪ੍ਰਮੁੱਖ ਕੇਂਦਰ ਬਿੰਦੂ ਹੈ ਜੋ ਆਯੁਸ਼ ਨੂੰ ਮਾਨਵਤਾ ਦੀ ਬਿਹਤਰ ਸੇਵਾ ਕਰਨ ਵਿੱਚ ਸਮਰੱਥ ਬਣਾਏਗਾ। ਉਨ੍ਹਾਂ ਨੇ ਲੋਕਾਂ ਦੇ ਲਾਭ ਲਈ ਸਾਰੇ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਮੰਤਰੀ ਨੇ ਅੱਗੇ ਕਿਹਾ ਕਿ ਆਯੁਸ਼ ਬੁਨਿਆਦੀ ਢਾਂਚੇ ਦਾ ਨਿਰਮਾਣ ਠੀਕ ਉਸੇ ਰੂਪ ਵਿੱਚ ਕੀਤਾ ਜਾਣਾ ਚਾਹੀਦਾ ਜਿਵੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸਮੁੱਚੇ ਤੌਰ ਤੇ ਬੁਨਿਆਦੀ ਸੰਰਚਨਾ ਵਿਕਾਸ ਯੋਜਨਾ “ ਗਤੀਸ਼ਕਤੀ” ਹੈ। ਆਯੁਸ਼ ਅਧਿਕਾਰੀਆਂ ਅਤੇ ਪ੍ਰੋਜੈਕਟ ਪ੍ਰਬੰਧਨ ਸਲਾਹਕਾਰਾਂ ਨੂੰ ਇਸ ਮਨੁੱਖੀ ਕਾਰਜ ਤੇ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।
ਆਯੁਸ਼ ਮੰਤਰਾਲੇ ਦੀ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਚਾਰ ਨੈਸ਼ਨਲ ਇੰਸਟੀਟਿਊਟ ਵਿੱਚ ਉਪਗ੍ਰਹਿ ਸੰਸਥਾਨਾਂ ਦੀ ਸਥਾਪਨਾ, ਅਖਿਲ ਭਾਰਤੀ ਆਯੁਰਵੇਦ ਇੰਸਟੀਟਿਊਟ (ਏਆਈਆਈਏ), ਨਵੀਂ ਦਿੱਲੀ ਦੇ ਚਰਣ-II ਪਰਿਸਰ ਦੀ ਸਥਾਪਨਾ, ਸ਼ਿਲੌਂਗ ਵਿੱਚ ਉੱਤਰ-ਪੂਰਬ ਆਯੁਰਵੈਦ ਅਤੇ ਹੋਮਿਓਪੈਥੀ ਇੰਸਟੀਟਿਊਟ (ਐੱਨਈਆਈਏਐੱਚ) ਦੀ ਸਥਾਪਨਾ ਸ਼ਾਮਲ ਹਨ।
ਹੋਰ ਪ੍ਰਮੁੱਖ ਪ੍ਰੋਜੈਕਟਾਂ ਵਿੱਚ ਝੱਜਰ ਵਿੱਚ ਏਮਜ਼, ਐੱਨਸੀਆਈ ਵਿੱਚ ਆਯੁਸ਼ ਸ਼ਾਖਾ, ਐੱਨਆਈਐੱਨ, ਪੂਣੇ ਵਿੱਚ ਨਿਸਰਗ ਗ੍ਰਾਮ ਅਤੇ ਹੋਰ ਸ਼ਾਮਲ ਹਨ। ਪ੍ਰਮੁੱਖ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ, ਜੋ ਇਨ੍ਹਾਂ ਪ੍ਰੋਜੈਕਟਾਂ ਲਈ ਲਗੇ ਹੋਏ ਹਨ ਉਨ੍ਹਾਂ ਵਿੱਚ ਐੱਨਪੀਸੀਸੀ ਲਿਮਿਟਿਡ, ਵੈਪਕੋਸ ਲਿਮਿਟਿਡ, ਐੱਨਬੀਸੀਸੀ (ਆਈ)ਲਿਮਿਟਿਡ ਸੀਪੀਡਬਲਿਊਡੀ, ਮੇਕੋਨ ਤੇ ਪੀਡਬਲਿਊਡੀ ਸ਼ਾਮਲ ਹਨ।
ਪਿਛਲੇ ਹਫਤੇ ਆਯੁਸ਼ ਮੰਤਰੀ ਨੇ ਨਵੀ ਮੁੰਬਈ ਦੇ ਖਾਰਘਰ ਵਿੱਚ ਆਯੁਸ਼ ਭਵਨ ਪਰਿਸਰ ਦਾ ਉਦਘਾਟਨ ਕੀਤਾ। ਇਸ ਪਰਿਸਰ ਵਿੱਚ ਰੀਜਨਲ ਹੋਮਿਓਪੈਥੀ ਰਿਸਰਚ ਇੰਸਟੀਟਿਊਟ (ਆਰਆਰਆਈਐੱਚ) ਤੇ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਯੂਨਾਨੀ ਮੈਡੀਸਨ (ਸੀਸੀਆਰਯੂਐੱਮ) ਦੇ ਤਹਿਤ ਰੀਜਨਲ ਰਿਸਰਚ ਇੰਸਟੀਟਿਊਟ ਆਵ੍ ਯੂਨਾਨੀ ਮੈਡੀਸਨ (ਆਰਆਰਆਈਯੂਐੱਮ) ਹੋਵੇਗਾ।
****
SK
(Release ID: 1847962)
Visitor Counter : 143