ਵਿੱਤ ਮੰਤਰਾਲਾ
ਕੇਂਦਰੀ ਨਾਰਕੋਟਿਕਸ ਬਿਊਰੋ ਨੇ ਹਰਿਆਣਾ ਦੇ ਕਰਨਾਲ ਵਿਖੇ ਨਸ਼ੀਲੇ ਪਦਾਰਥ ਬਣਾਉਣ ਵਾਲੀ ਰਸੋਈ ਲੈਬ ਦਾ ਪਰਦਾਫਾਸ਼ ਕੀਤਾ
प्रविष्टि तिथि:
03 AUG 2022 3:03PM by PIB Chandigarh
ਉਕਤ ਵਿਸ਼ੇਸ਼ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਸੈਂਟਰਲ ਬਿਊਰੋ ਆਵ੍ ਨਾਰਕੋਟਿਕਸ, ਨਵੀਂ ਦਿੱਲੀ ਦੇ ਅਧਿਕਾਰੀਆਂ ਨੇ 05/07/2022 ਨੂੰ ਛਾਪੇਮਾਰੀ ਕੀਤੀ ਅਤੇ ਇੱਕ ਗੁਪਤ ਰਸੋਈ ਲੈਬ ਦਾ ਪਰਦਾਫਾਸ਼ ਕੀਤਾ ਜਿੱਥੇ ਡਾਇਫੇਨੋਕਸੀਲੇਟ (ਡਾਇਫੇਨੋਕਸੀਲੇਟ) ਵਾਲੀਆਂ ਨਸ਼ੀਲੀਆਂ ਦਵਾਈਆਂ ਬਣਾਈਆਂ ਜਾ ਰਹੀਆਂ ਸਨ। ਪ੍ਰੀਵੈਂਟਿਵ ਐਂਡ ਇੰਟੈਲੀਜੈਂਸ ਸੈੱਲ, ਸੈਂਟਰਲ ਬਿਊਰੋ ਆਵ੍ ਨਾਰਕੋਟਿਕਸ, ਨਵੀਂ ਦਿੱਲੀ ਨੇ ਮਕਾਨ ਨੰ. 323 ਸੈਕਟਰ- 6, ਕਰਨਾਲ, ਹਰਿਆਣਾ ਵਿੱਚ ਗੁਪਤ ਰਸੋਈ ਲੈਬ ਬਾਰੇ ਜਾਣਕਾਰੀ ਹਾਸਲ ਕੀਤੀ ਸੀ, ਜਿਸ ਵਿੱਚ ਡਾਇਫੇਨੋਕਸੀਲੇਟ ਭਰਪੂਰ ਨਾਰਕੋਟਿਕਸ ਪਾਊਡਰ ਬਣਾਇਆ ਜਾਂਦਾ ਸੀ।
ਇਸ ਸਬੰਧੀ ਮਨੋਜ ਕੁਮਾਰ ਪੁੱਤਰ ਸ਼. ਗੁਲਸ਼ਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਕੁੱਲ 45.855 ਕਿਲੋ ਡਾਇਫੇਨੋਕਸੀਲੇਟ ਮਿਕਸ ਤਿਆਰ ਦਵਾਈ, 7.240 ਕਿਲੋਗ੍ਰਾਮ ਡਾਇਫੇਨੋਕਸੀਲੇਟ ਗੋਲੀਆਂ ਖੁੱਲ੍ਹੇ ਰੂਪ ਵਿੱਚ ਅਤੇ 19,000 ਨਿਮੇਸੁਲਾਇਡ ਗੋਲੀਆਂ ਬਰਾਮਦ ਕਰਕੇ ਜ਼ਬਤ ਕੀਤੀਆਂ ਗਈਆਂ। ਨਾਰਕੋਟਿਕਸ ਪਾਊਡਰ ਵਿੱਚ ਨਿਮੇਸੁਲਾਇਡ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਸੀ।
ਡਾਇਫੇਨੋਕਸੀਲੇਟ ਇੱਕ ਨਸ਼ੀਲਾ ਪਦਾਰਥ ਹੈ ਅਤੇ ਇਸਦੀ ਵਪਾਰਕ ਮਾਤਰਾ 50 ਗ੍ਰਾਮ ਹੈ, ਜਿਵੇਂ ਕਿ ਐੱਨਡੀਪੀਐਸ ਐਕਟ ਵਿੱਚ ਨਿਰਧਾਰਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਗਲੇਰੀ ਕਾਰਵਾਈ ਕਰਦੇ ਹੋਏ 07/07/2022 ਨੂੰ ਮਹੇਸ਼ ਕੁਮਾਰ ਪੁੱਤਰ ਮੋਹਨ ਲਾਲ ਪ੍ਰੋਪ/ਓ ਮਾਡਰਨ ਮੈਡੀਕਲ ਸਟੋਰ, ਨਿਸਿੰਗ, ਕਰਨਾਲ ਨਾਮਕ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਨਡੀਪੀਐੱਸ ਐਕਟ 1985 ਦੀ ਧਾਰਾ 21, 25, 27 ਏ, 28, 29, 30 ਅਤੇ 35 ਦੇ ਨਾਲ ਧਾਰਾ 8 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਹ ਵੱਖ-ਵੱਖ ਰਾਜਾਂ ਨੂੰ ਨਸ਼ਾ ਕਰਨ ਦੇ ਉਦੇਸ਼ ਲਈ ਡਾਇਫੇਨੋਕਸੀਲੇਟ ਵਾਲੇ ਨਾਰਕੋਟਿਕਸ ਪਾਊਡਰ ਨੂੰ ਵੇਚਣ ਵਿੱਚ ਸ਼ਾਮਲ ਹਨ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਨਾਰਕੋਟਿਕਸ ਕਮਿਸ਼ਨਰ ਸ਼੍ਰੀ ਰਾਜੇਸ਼ ਫਤੇਸਿੰਘ ਢਾਬਰੇ ਨੇ ਦੱਸਿਆ ਕਿ ਸੈਂਟਰਲ ਬਿਊਰੋ ਆਵ੍ ਨਾਰਕੋਟਿਕ ਜਲਦੀ ਹੀ ਡਰੱਗ ਦੇ ਮੁੱਖ ਸਪਲਾਇਰ ਦਾ ਪਤਾ ਲਗਾ ਲਵੇਗਾ।
****
RM/MV/KMN
(रिलीज़ आईडी: 1847959)
आगंतुक पटल : 163