ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੈਟ੍ਰਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਚੌਥੇ ਓਐੱਨਜੀਸੀ ਪੈਰਾ ਗੇਮਸ 2022 ਦਾ ਉਦਘਾਟਨ ਕੀਤਾ


ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਤਹਿਤ ਜਨਤਕ ਉੱਦਮਤਾ ਦੇ ਮਾਨਵ ਸੰਸਾਧਨ ਵਿੱਚ ਸਮਾਵੇਸ਼ ਅਤੇ ਸਮਾਨਤਾ ਲਿਆਉਣ ਲਈ ਓਐੱਨਜੀਸੀ ਪੈਰਾ ਗੇਮਸ ਇੱਕ ਅਦਭੁਤ ਮੰਚ ਹੈ: ਸ਼੍ਰੀ ਪੁਰੀ


ਕੇਂਦਰੀ ਤੇਲ ਅਤੇ ਗੈਸ ਜਨਤਕ ਉੱਦਮਾਂ ਦੇ ਕਰਮਚਾਰੀ- ਲਗਭਗ 275 ਦਿੱਵਿਯਾਂਗ ਵਿਅਕਤੀ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ

Posted On: 02 AUG 2022 2:33PM by PIB Chandigarh

ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਹਾਉਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਨਵੀਂ ਦਿੱਲੀ ਦੇ ਤਿਆਗਰਾਜ ਸਪੋਰਟਸ ਕੰਪਲੈਕਸ ਵਿੱਚ ਚੌਥੇ ਓਐੱਨਜੀਸੀ ਪੈਰਾ ਖੇਡਾਂ ਦਾ ਉਦਘਾਟਨ ਕੀਤਾ। ਅੱਠ ਕੇਂਦਰੀ ਤੇਲ ਅਤੇ ਗੈਸ ਜਨਤਕ ਉੱਦਮਾਂ ਦੇ ਕਰਮਚਾਰੀ- 275 ਦਿੱਵਿਯਾਂਗ ਵਿਅਕਤੀ (ਪੀਡਬਲਿਊਡੀ) ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮਿਟਿਡ (ਓਐੱਨਜੀਸੀ) ਦੁਆਰਾ 2-4 ਅਗਸਤ 2022 ਦੇ ਦੌਰਾਨ ਆਯੋਜਿਤ ਕੀਤੇ ਜਾ ਰਹੇ ਚੌਥੇ ਓਐੱਨਜੀਸੀ ਪੈਰਾ ਗੇਮਸ ਵਿੱਚ ਹਿੱਸਾ ਲੈ ਰਹੇ ਹਨ।

ਚੌਥੇ ਓਐੱਨਜੀਸੀ ਪੈਰਾ ਖੇਡਾਂ ਦਾ ਉਦਘਾਟਨ ਕਰਦੇ ਹੋਏ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਓਐੱਨਜੀਸੀ ਪੈਰਾ ਗੇਮਸ ਮੰਤਰਾਲੇ ਦੇ ਤਹਿਤ ਜਨਤਕ ਉੱਦਮਾਂ ਦੇ ਮਾਨਵ ਸੰਸਾਧਨ ਵਿੱਚ ਸਮਾਵੇਸ਼ ਅਤੇ ਸਮਾਨਤਾ ਲਿਆਉਣ ਲਈ ਇੱਕ ਅਦਭੁਤ ਮੰਚ ਹੈ।

https://ci4.googleusercontent.com/proxy/c4GokPpALhm6aBMzWSwCnBf-KLYXUU-nnSX4Fm26c8CVEfiGpGtEP0R-0F_7_NEyfPhgGqp8_oTDlwjvN0befR-LFdWZAURBrA5hsMgPOApujA5IA8no0uItKA=s0-d-e1-ft#https://static.pib.gov.in/WriteReadData/userfiles/image/image001GEPB.jpg

ਐੱਮਓਪੀਐੱਨਜੀ ਸ਼੍ਰੀ ਹਰਦੀਪ ਸਿੰਘ ਪੁਰੀ ਦਿੱਲੀ ਵਿੱਚ ਚੌਥੇ ਓਐੱਨਜੀਸੀ ਪੈਰਾ ਗੇਮਸ ਦੇ ਉਦਘਾਟਨ ਦੇ ਬਾਅਦ ਓਐੱਨਜੀਸੀ ਦੀ ਸੀਐੱਮਡੀ ਡਾ. ਅਲਕਾ ਮਿੱਤਲ ਦੇ ਨਾਲ ਪੈਰਾ ਐਥਲੀਟਾਂ ਨਾਲ ਗੱਲਬਾਤ ਕਰਦੇ ਹੋਏ

 

ਆਪਣੇ ਉਦਘਾਟਨ ਭਾਸ਼ਣ ਵਿੱਚ ਓਐੱਨਜੀਸੀ ਦੀ ਸੀਐੱਮਡੀ ਡਾ. ਅਲਕਾ ਮਿੱਤਲ ਨੇ ਕਿਹਾ ਕਿ ਓਐੱਨਜੀਸੀ ਪੈਰਾ ਗੇਮਸ ਕਾਰਪੋਰੇਟ ਜੀਵਨ ਦੇ ਸਾਰੇ ਖੇਤਰਾਂ ਵਿੱਚ ਦਿੱਵਿਯਾਂਗ ਵਿਅਕਤੀਆਂ ਨੂੰ ਸਮਾਨ ਅਵਸਰ ਪ੍ਰਦਾਨ ਕਰਨ ਲਈ ਇੱਕ ਵਿਸ਼ੇਸ਼ ਮਾਨਵ ਸੰਸਾਧਨ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਕਸਦ ਜਨਤਕ ਉੱਦਮਾਂ ਦੇ ਮਾਨਵ ਸੰਸਾਧਨ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਕਰਨਾ ਹੈ ਜੋ ਊਰਜਾ ਦੀ ਖੋਜ ਵਿੱਚ ਸਾਡੀ ਸਭ ਤੋਂ ਮੁੱਲਵਾਨ ਸੰਪਤੀ ਹੈ।

ਓਐੱਨਜੀਸੀ ਨੇ ਵਿਸ਼ੇਸ਼ ਰੂਪ ਤੋਂ ਸਮਰੱਥ ਵਿਅਕਤੀਆਂ ਨੂੰ ਉਨ੍ਹਾਂ ਦੀ ਭੂਮਿਕਾ ਵਿੱਚ ਮੁੱਖਧਾਰਾ ਵਿੱਚ ਲਿਆਉਣ ਲਈ 2017 ਵਿੱਚ ਇਸ ਪੈਰਾ ਗੇਮਸ ਦੀ ਕਲਪਨਾ ਕੀਤੀ ਅਤੇ ਇਸ ਦੀ ਸ਼ੁਰੂਆਤ ਕੀਤੀ। ਖੇਡਾਂ ਦੇ ਦਾਅਰੇ ਨੂੰ ਵਧਾਉਣ ਲਈ ਓਐੱਨਜੀਸੀ ਨੇ ਗਾਂਧੀਨਗਰ ਵਿੱਚ ਓਐੱਨਜੀਸੀ ਪੈਰਾ ਗੇਮਸ ਦੇ ਤੀਜੇ ਸ਼ਾਨਦਾਰ ਸੰਸਕਰਣ ਲਈ ਆਈਓਸੀਐੱਲ, ਬੀਪੀਸੀਐੱਲ, ਐੱਚਪੀਸੀਐੱਲ, ਈਆਈਐੱਲ, ਓਆਈਐੱਲ ਅਤੇ ਗੇਲ ਦੇ ਅਥਲੀਟਾਂ ਨੂੰ ਇਸ ਨਾਲ ਜੋੜਿਆ। ਇਸ ਵਰਤਮਾਨ ਚੌਥੇ ਸੰਸਕਰਣ ਵਿੱਚ ਓਐੱਨਜੀਸੀ ਦੇ 192 ਕਰਮਚਾਰੀਆਂ ਦੇ ਇਲਾਵਾ ਸੱਤ ਹੋਰ ਜਨਤਕ ਉੱਦਮ ਹਿੱਸਾ ਲੈ ਰਹੇ ਹਨ ਅਰਥਾਤ ਆਈਓਸੀਐੱਲ(21),  (15) ਬੀਪੀਸੀਐੱਲ (13), ਐੱਮਆਰਪੀਐੱਲ (11), ਈਆਈਐੱਲ (9), ਓਆਈਐੱਲ (8) ਅਤੇ ਐੱਚਪੀਸੀਐੱਲ(6)।

 

https://ci4.googleusercontent.com/proxy/MBZbpoAzUsgp6IoDOS42hfyanpl0nWz4TvyTjPafGhL2niMsEOn3DAO0RBKeADnjLyz6BEeUSnDcZ7MHrKGbyQk4GqdpzcoHStYjCmAutG1NHsFN8FTf_gyBeA=s0-d-e1-ft#https://static.pib.gov.in/WriteReadData/userfiles/image/image002JKR5.jpg

 

ਓਐੱਨਜੀਸੀ ਨੇ ਭਾਰਤ ਦੀ ਪੈਰਾਲੰਪਿਕ ਕਮੇਟੀ ਦੀ ਮਦਦ ਨਾਲ 2017 ਵਿੱਚ ਆਪਣੇ ਪਹਿਲੇ ਸੰਸਕਰਣ ਵਿੱਚ ਇੱਕ ਅੰਤਰਰਾਸ਼ਟਰੀ ਫੌਰਮੈਟ ਤੇ ਪੈਰਾ ਗੇਮਸ ਦਾ ਆਯੋਜਨ ਕੀਤਾ ਜਿਸ ਵਿੱਚ ਓਐੱਨਜੀਸੀ ਦੇ 120 ਦਿੱਵਿਯਾਂਗ  ਕਰਮਚਾਰੀਆਂ ਨੇ ਐਥਲੈਟਿਕਸ, ਬੈਡਮਿੰਟਨ, ਟੇਬਲ ਟੈਨਿਸ ਅਤੇ ਵਹੀਲਚੇਅਰ ਦੌੜ ਜਿਹੀਆਂ ਖੇਡਾਂ ਵਿੱਚ ਹਿੱਸਾ ਲਿਆ ਸੀ। ਉਦੋਂ ਤੋਂ ਕਰਮਚਾਰੀਆਂ ਦੀ ਇਸ ਵਿੱਚ ਭਾਗੀਦਾਰੀ ਅਤੇ ਖੇਡਾਂ ਦੀ ਵਿਵਿਧਤਾ ਹੌਲੀ-ਹੌਲੀ ਵਧਦੀ ਗਈ ਹੈ। ਓਐੱਨਜੀਸੀ ਪੈਰਾ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਅਥਲੀਟਾਂ ਨੇ ਪੈਰਾਲੰਪਿਕ ਵਿੱਚ ਵੀ ਭਾਰਤ ਦਾ ਗੌਰਵ ਵਧਾਇਆ ਹੈ।

********

ਵਾਈਬੀ/ਆਰਕੇਐੱਮ



(Release ID: 1847958) Visitor Counter : 88


Read this release in: English , Urdu , Urdu , Marathi , Hindi