ਰੇਲ ਮੰਤਰਾਲਾ

ਮਾਨਵ ਤਸਕਰੀ ਦੇ ਖਿਲਾਫ ਜੁਲਾਈ 2022 ਦੇ ਦੌਰਾਨ ਆਰਪੀਐੱਫ ਨੇ ਮਹੀਨੇ ਭਰ ਦੇਸ਼ਵਿਆਪੀ ਅਭਿਯਾਨ ਚਲਾਇਆ


ਆਰਪੀਐੱਫ ਦੇ ਆਪ੍ਰੇਸ਼ਨ-ਆਹਟ ਦੇ ਤਹਿਤ ਕੀਤੀ ਜਾਣ ਵਾਲੀ ਕਾਰਵਾਈ ਵਿੱਚ 151 ਨਾਬਾਲਗ ਲੜਕਿਆਂ, 32 ਨਾਬਾਲਗ ਲੜਕੀਆਂ (ਕੁੱਲ 183 ਨਾਬਾਲਿਗਾਂ) ਅਤੇ ਤਿੰਨ ਮਹਿਲਾਵਾਂ ਨੂੰ ਮਾਨਵ ਤਸਕਰਾਂ ਦੇ ਜਾਲ ਤੋਂ ਛਡਾਇਆ, 47 ਮਾਨਵ ਤਸਕਰ ਧਰੇ ਗਏ

Posted On: 02 AUG 2022 12:04PM by PIB Chandigarh

ਯੌਨ ਸ਼ੋਸ਼ਣ, ਦੇਹਵਪਾਰ, ਜਬਰਨ ਮਜ਼ਦੂਰੀ ਸ਼ਾਦੀ, ਘਰੇਲੂ ਬੇਗਾਰ ਕਰਵਾਨਾ, ਗੋਦ ਦੇਣਾ, ਭੀਖ ਮੰਗਵਾਨਾ, ਅੰਗਾਂ ਦਾ ਟ੍ਰਾਂਸਪਲਾਂਟ ਕਰਵਾਉਣਾ, ਮਾਦਕ ਪਦਰਥਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਭੇਜਣ ਲਈ ਮਹਿਲਾਵਾਂ ਅਤੇ ਬੱਚਿਆਂ ਦੀ ਮਾਨਵ ਤਸਕਰੀ ਸੰਗਠਿਤ ਅਪਰਾਧ ਹੈ ਅਤੇ ਮਾਨਵ ਅਧਿਕਾਰ ਦੇ ਹਨਨ ਦਾ ਸਭ ਤੋਂ  ਘਿਨਾਉਣੀ ਉਲੰਘਣਾ ਹੈ। ਦੇਸ਼ ਦਾ ਪ੍ਰਮੁੱਖ ਆਵਾਜਾਈ ਤੰਤਰ ਹੋਣ ਦੇ ਨਾਤੇ ਭਾਰਤੀ ਰੇਲ ਨੂੰ ਮਾਨਵ ਤਸਕਰੀ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਦੇ ਜ਼ਰੀਏ ਪੀੜ੍ਹੀਆਂ ਨੂੰ ਉਨ੍ਹਾਂ ਦੇ ਮੁੱਲ ਸਥਾਨ ਤੋਂ ਉਠਾਕੇ ਹੋਰ ਮੰਜ਼ਿਲਾਂ ਤੱਕ ਲੈ ਜਾਣਿਆ ਜਾਂਦਾ ਹੈ। 

ਕਮਾਨ ਅਤੇ ਕੰਟਰੋਲ ਦੀ ਇੱਕ ਸੰਗਠਿਤ ਬੁਨਿਆਦੀ ਢਾਂਚੇ ਹੋਣ ਦੇ ਨਾਤੇ ਆਰਪੀਐੱਫ ਦੀ ਪਹੁੰਚ ਪੂਰੇ ਦੇਸ਼ ਵਿੱਚ ਹੈ। ਸਮੇਂ ਬੀਤਣ ਦੇ ਨਾਲ-ਨਾਲ ਆਰਪੀਐੱਫ ਨੇ ਯਾਤਰੀਆਂ ਦੀ ਸੁਰੱਖਿਆ ਸੰਬੰਧੀ ਸ਼ਿਕਾਇਤਾਂ ਦਾ ਸਮਾਧਾਨ ਕਰਨ ਦੀ ਕਾਰਗਰ ਪ੍ਰਣਾਲੀ ਵਿਕਸਿਤ ਕਰ ਲਈ ਹੈ। ਪਿਛਲੇ ਪੰਜ ਸਾਲਾਂ (2017, 2018, 2019, 2020 ਅਤੇ 2021) ਦੇ ਦੌਰਾਨ ਆਰਪੀਐੱਫ ਨੇ 2178 ਲੋਕਾਂ ਨੂੰ ਤਸਕਰਾਂ ਦੇ ਜਾਲ ਤੋਂ ਛਡਾਇਆ। ਇਸ ਦੇ ਨਾਲ ਹੀ 65000 ਤੋਂ ਅਧਿਕ ਬੱਚਿਆਂ ਅਤੇ ਤਮਾਮ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਬਚਾਉਣ  ਅਤੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ।

ਸਟੇਸ਼ਨਾਂ ਅਤੇ ਗੱਡੀਆਂ ਵਿੱਚ ਆਪਣੀ ਰਣਨੀਤਿਕ ਤੈਨਾਤੀ, ਪੂਰੇ ਦੇਸ਼ ਵਿੱਚ ਆਪਣੀ ਪਹੁੰਚ ਅਤੇ ਪੁਲਿਸ ਦੀ ਮਾਨਵ ਤਸਕਰੀ ਰੋਧੀ ਇਕਾਈਆਂ (ਏਐੱਚਟੀਯੂ) ਅਤੇ ਹੋਰ ਇਕਾਈਆਂ ਦੇ ਯਤਨਾਂ ਵਿੱਚ ਤੇਜ਼ੀ ਲਿਆਉਣ ਵਾਲੀ ਪ੍ਰਣਾਲੀ ਦਾ ਇਸਤੇਮਾਲ ਕਰਦੇ ਹੋਏ, ਆਰਪੀਐੱਫ ਨੇ ਹਾਲ ਵਿੱਚ ਮਾਨਵ ਤਸਕਰੀ ਦੇ ਉਲਟ “ਆਪ੍ਰੇਸ਼ਨ ਆਹਟ” (ਐਂਟੀ ਹਯੂਮਨ ਟ੍ਰੈਫਿਕਿੰਗ) ਨਾਮਕ ਅਭਿਯਾਨ ਸ਼ੁਰੂ ਕੀਤਾ।

ਇਸ ਪਹਿਲ ਦੇ ਅੰਗ ਦੇ ਰੂਪ ਵਿੱਚ ਆਰਪੀਐੱਫ ਨੇ ਹਾਲ ਵਿੱਚ ਦੇਸ਼ਭਰ ਵਿੱਚ 750 ਏਐੱਚਟੀਯੂ ਦੀ ਸਥਾਪਨਾ ਕੀਤੀ ਹੈ, ਜੋ ਪੁਲਿਸ ਥਾਨਾਂ ਵਿੱਚ ਕਾਰਜ ਏਐੱਚਟੀਯੂ, ਜ਼ਿਲ੍ਹਾ ਅਤੇ ਰਾਜ ਪੱਧਰਾਂ ਤੇ ਖੁਫਿਆ ਇਕਾਈਆਂ ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਤਾਲਮੇਲ ਕਰੇਗੀ ਅਤੇ ਰੇਲਗੱਡੀਆਂ ਦੇ ਜ਼ਰੀਏ ਹੋਣ ਵਾਲੀ ਮਾਨਵ ਤਸਕਰੀ ਦੇ ਖਿਲਾਫ ਕਾਰਗਰ ਕਾਰਵਾਈ ਕਰੇਗੀ।

ਹਾਲ ਹੀ ਵਿੱਚ ਆਰਪੀਐੱਫ ਨੇ ਐਸੋਸੀਏਸ਼ਨ ਆਵ੍ ਵਲੰਟਰੀ ਐਕਸ਼ਨ (ਏਵੀਏ) ਨਾਮਕ ਗੈਰ-ਸਰਕਾਰੀ ਸੰਗਠਨ ਦੇ ਨਾਲ ਇੱਕ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ ਹਨ। ਇਸ ਸੰਗਠਨ ਨੂੰ ਬਚਪਨ ਬਚਾਓ ਅੰਦੋਲਨ ਦੇ ਨਾਲ ਤੋ ਵੀ ਜਾਣਿਆ ਜਾਂਦਾ ਹੈ। ਇਹ ਸੰਗਠਨ ਟ੍ਰੇਨਿੰਗ ਦੇ ਜ਼ਰੀਏ ਆਰਪੀਐੱਫ ਦੀ ਸਹਾਇਤਾ ਕਰੇਗਾ ਅਤੇ ਆਰਪੀਐੱਫ ਨੂੰ ਮਾਨਵ ਤਸਕਰੀ ਬਾਰੇ ਸੂਚਨਾਵਾਂ ਵੀ ਦੇਵੇਗਾ।

ਇਨ੍ਹਾਂ ਯਤਨਾਂ ਵਿੱਚ ਤੇਜ਼ੀ ਲਿਆਉਣ ਲਈ ਮਾਨਵ ਤਸਕਰੀ ਦੇ ਖਿਲਾਫ ਰੇਲਵੇ ਦੇ ਜ਼ਰੀਏ ਜੁਲਾਈ 2022 ਵਿੱਚ ਮਹੀਨੇ ਭਰ ਦਾ ਅਭਿਯਾਨ ਚਲਾਇਆ ਗਿਆ। ਆਰਪੀਐੱਫ ਦੀ ਖੇਤਰੀ ਇਕਾਈਆਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਰਾਜ ਪੁਲਿਸ, ਸਥਾਨਿਕ ਕਾਨੂੰਨੀ ਏਜੰਸੀਆਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਤਾਲਮੇਲ ਬਣਾਕੇ ਕੰਮ ਕਰੇ ਤਾਕਿ ਤਸਕਰੀ ਰੋਕਣ ਅਤੇ ਤਸਕਰੀ ਦੇ ਮਾਮਲਿਆਂ ਬਾਰੇ ਮਿਲਿਆਂ ਸੂਚਨਾਵਾਂ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।

ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪੁਲਿਸ ਤੋਂ ਵੀ ਤਾਕੀਦ ਕੀਤੀ ਗਈ ਕਿ ਉਹ ਆਰਪੀਐੱਫ ਦੇ ਨਾਲ ਸੰਯੁਕਤ ਕਾਰਵਾਈ ਵਿੱਚ ਹਿੱਸਾ ਲੈਣ ਤਾਕਿ ਇਸ ਦਿਸ਼ਾ ਵਿੱਚ ਠੋਸ ਯਤਨ ਹੋ ਸਕੇ। ਮਹੀਨੇ ਦੇ ਦੌਰਾਨ ਆਪ੍ਰੇਸ਼ਨ-ਆਹਟ ਵਿੱਚ 151 ਨਾਬਾਲਗ ਲੜਕਿਆਂ. 32 ਨਾਬਾਲਗ ਲੜਕੀਆਂ (ਕੁੱਲ 183 ਨਾਬਾਲਿਗਾਂ) ਅਤੇ ਤਿੰਨ ਮਹਿਲਾਵਾਂ ਨੂੰ ਮਾਨਵ ਤਸਕਰਾਂ ਦੇ ਜਾਲ ਤੋਂ ਛਡਾਇਆ ਗਿਆ। ਨਾਲ ਹੀ 47 ਮਾਨਵ ਤਸਕਰ ਵੀ ਧਰੇ ਗਏ। ਇਸ ਅਭਿਯਾਨ ਨੇ ਸਾਰੇ ਹਿਤਧਾਰਕਾਂ ਨੂੰ ਨਾਲ ਆਉਣ ਦਾ ਮੰਚ ਉਪਲਬਧ ਕਰਵਾਇਆ ਕਿ ਉਹ ਰੇਲ ਦੇ ਜ਼ਰੀਏ ਕੀਤੇ ਜਾਣ ਵਾਲੀ ਮਾਨਵ ਤਸਕਰੀ ਦੇ ਖਿਲਾਫ ਲਾਮਬੰਦ ਹੋਵੇ।  ਅਭਿਯਾਨ ਦੇ ਦੌਰਾਨ ਵੱਖ-ਵੱਖ ਏਜੰਸੀਆ ਅਤੇ ਹਿਤਧਾਰਕਾਂ ਦਰਮਿਆਨ ਵਿਕਸਿਤ ਸਮਝ ਨਾਲ ਭਵਿੱਖ ਨਾਲ ਵੀ ਮਾਨਵ ਤਸਕਰੀ ਦੇ ਖਿਲਾਫ ਚਲਣ ਵਾਲੀ ਕਾਰਵਾਈ ਵਿੱਚ ਮਦਦ ਮਿਲੇਗੀ।

 

 **********

RKJ/M



(Release ID: 1847477) Visitor Counter : 114


Read this release in: English , Urdu , Hindi , Marathi