ਇਸਪਾਤ ਮੰਤਰਾਲਾ

ਹਰ ਘਰ ਤਿਰੰਗਾ ਅਭਿਯਾਨ ਵਿੱਚ ਸ਼ਾਮਲ ਹੋਏ ਐੱਨਐੱਮਡੀਸੀ

Posted On: 01 AUG 2022 6:08PM by PIB Chandigarh

ਭਾਰਤ ਦੇ ਸਭ ਤੋਂ ਵੱਡੇ ਕੱਚਾ ਲੋਹਾ ਉਤਪਾਦਕ, ਐੱਨਐੱਮਡੀਸੀ ਨੇ ਭਾਰਤ ਸਰਕਾਰ ਵਲੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪਹਿਲ ਦੇ ਅਨੁਰੂਪ ਹਰ ਘਰ ਤਿਰੰਗਾ ਅਭਿਯਾਨ ਸ਼ੁਰੂ ਕੀਤਾ। ਮਾਈਨਿੰਗ ਪ੍ਰਮੁੱਖ ਨੇ ਮਹਾਵੀਰ ਚੱਕਰ ਨਾਲ ਸਨਮਾਨਿਤ ਕਰਨਲ ਬੀ ਸੋਤੰਸ਼ ਬਾਬੂ ਦੁਆਰਾ ਗਲਵਾਨ ਘਾਟੀ ਵਿੱਚ ਦੇਸ਼ ਦੇ ਲਈ ਦਿੱਤੇ ਗਏ ਬਲੀਦਾਨ ਨੂੰ ਸ਼ਰਧਾਂਜਲੀ ਅਰਪਿਤ ਕਰਕੇ ਸਾਹਸ ਨੂੰ ਸਨਮਾਨਿਤ ਕੀਤਾ। ਐੱਨਐੱਮਡੀਸੀ ਨੇ ਇਸ ਅਵਸਰ ਤੇ ਕਰਨਲ ਬੀ ਸੰਤੋਸ਼ ਬਾਬੂ ਦੇ ਮਾਤਾ-ਪਿਤਾ-ਸ਼੍ਰੀਮਤੀ ਮੰਜੁਲਾ ਅਤੇ ਸ਼੍ਰੀ ਬਿਕੁੱਮੱਲਾ ਉਪੇਂਦਰ ਨੂੰ ਸਨਮਾਨਿਤ ਮਹਿਮਾਨ ਦੇ ਰੂਪ ਵਿੱਚ ਸੱਦਾ ਦਿੱਤਾ।

https://ci5.googleusercontent.com/proxy/C-WV18M3staYl7vrTBAlmo8AavNIuVMQlU_2Z5krpfqP1yS8SAZTluBQ_Mh26EptOYjcKLFfqEZzqLaWSACPrq9XgpQT3k644ascdiVzMaJPBNEZNiHR_k12sw=s0-d-e1-ft#https://static.pib.gov.in/WriteReadData/userfiles/image/image001VXNV.jpg

ਹਰ ਘਰ ਤਿਰੰਗਾ ਦੀ ਸਰਪ੍ਰਸਤੀ ਵਿੱਚ, ਸਨਮਾਨਿਤ ਮਹਿਮਾਨਾਂ ਨੇ ਐੱਨਐੱਮਡੀਸੀ ਦੇ ਸੀਐੱਮਡੀ ਸ਼੍ਰੀ ਸੁਮਿਤ ਦੇਬ ਨੂੰ ਰਾਸ਼ਟਰੀ ਝੰਡਾ ਸੌਂਪਿਆ ਅਤੇ ਸ਼੍ਰੀ ਸੁਮਿਤ ਦੇਬ ਨੇ ਉਨ੍ਹਾਂ ਨੂੰ ਤਿਰੰਗਾ ਸੌਂਪ ਕੇ ਸਨਮਾਨ ਵਿਅਕਤ ਕੀਤਾ। ਸ਼੍ਰੀ ਸੁਮਿਤ ਦੇਬ ਨੇ ਐੱਨਐੱਮਡੀਸੀ ਦੇ ਡਾਇਰੈਕਟਰ (ਵਿੱਤੀ) ਸ਼੍ਰੀ ਅਮਿਤਾਭ ਮੁਖਰਜੀ ਅਤੇ ਸੀਵੀਓ ਸ਼੍ਰੀ ਬੀ ਵਿਸ਼ਵਨਾਥ (ਆਈਆਰਐੱਸਐੱਸ) ਦੇ ਨਾਲ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ ਰਾਸ਼ਟਰੀ ਝੰਡਾ ਸੌਂਪਿਆ ਅਤੇ ਸਾਰਿਆਂ ਨੂੰ 13 ਤੋਂ 15 ਅਗਸਤ, 2022 ਦੇ ਦੌਰਾਨ ਆਪਣੇ ਘਰਾਂ ਤੇ ਤਿਰੰਗਾ ਲਹਿਰਾਉਣ ਲਈ ਪ੍ਰੋਤਸਾਹਿਤ ਕੀਤਾ।

ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਮੰਜੁਲਾ ਨੇ ਆਪਣੇ ਬੇਟੇ ਦੀ ਵੀਰਤਾ ਅਤੇ ਸਾਹਸ ਦੀਆਂ ਕਹਾਣੀਆਂ ਨੂੰ ਸਾਂਝਾ ਕਰਦੇ ਹੋਏ ਕਿਹਾ, ਮੈਂ ਆਪਣੇ ਬੇਟੇ ਨੂੰ ਰਾਸ਼ਟਰ ਦੀ ਸਰਵਉੱਚ ਸੇਵਾ ਲਈ ਤਿਆਰ ਕੀਤਾ। ਉਨ੍ਹਾਂ ਦੀ ਸੇਵਾ ਦੇ ਦੌਰਾਨ, ਜਦ ਮੈਂ ਉਨ੍ਹਾਂ ਦੇ ਪਰਿਵਾਰ ਲਈ ਚਿੰਤਾ ਵਿਅਕਤ ਕਰਦੀ ਸੀ ਤਾਂ ਬਾਬੂ ਹਮੇਸ਼ਾ ਕਹਿੰਦੇ ਸਨ ਕਿ ‘ਰਾਸ਼ਟਰ ਪ੍ਰਥਮ’ ਹੈ। ਇਸੇ ਪ੍ਰਕਾਰ ਸ਼੍ਰੀ ਬਿੱਕੁਮੱਲਾ ਉਪੇਂਦਰ ਨੇ ਕਿਹਾ “ਮੇਰਾ ਬੇਟਾ ਇੱਕ ਅਸਾਧਾਰਣ ਅਧਿਕਾਰੀ ਸੀ। ਉਨ੍ਹਾਂ ਨੂੰ ਇਹ ਸਨਮਾਨ ਮੌਤ ਉਪਰੰਤ ਰਾਸ਼ਟਰ ਦੀ ਸੇਵਾ ਕਰਨ ਦੀ ਉਨ੍ਹਾਂ ਦੀ ਭਾਵਨਾ ਲਈ ਮਿਲਿਆ ਹੈ ਅਤੇ ਇਹ ਭਾਵਨਾ ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ।

ਇਸ ਅਵਸਰ ਤੇ ਸ਼੍ਰੀ ਸੁਮਿਤ ਦੇਬ ਨੇ ਕਿਹਾ “ਅਮਰ ਜਵਾਨ ਕਰਨਲ ਬੀ ਸੰਤੋਸ਼ ਬਾਬੂ ਦੇ ਪਰਿਵਾਰ ਦੇ ਨਾਲ ਹਰ ਘਰ ਤਿਰੰਗਾ ਪ੍ਰੋਗਰਾਮ ਮਨਾਉਣਾ ਐੱਨਐੱਮਡੀਸੀ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਸਾਡੇ ਤਿਰੰਗੇ ਲਈ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਦਿੱਤੀ। ਖਣਿਜ ਭਵਨ ਵਿੱਚ ਪ੍ਰਤੀਦਿਨ ਸਾਡਾ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ। ਮਾਈਨਿੰਗ ਲਈ ਐੱਨਐੱਮਡੀਸੀ ਦੇ ਲੋਹੇ ਨਾਲ ਮਜ਼ਬੂਤ ਯਤਨ ਕੇਸਰੀ ਤੋਂ ਪ੍ਰੇਰਣਾ ਲੈਂਦੇ ਹਨ  ਸਮੁਦਾਏ ਲਈ ਸਾਡੇ ਦਰਸ਼ਕਾਂ ਦੇ ਨਿਵੇਸ਼ ਸਫੈਦ ਤੋਂ ਪ੍ਰੇਰਿਤ ਹਨ, ਅਤੇ ਰਾਸ਼ਟਰ ਨਿਰਮਾਣ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਹਰੇ ਰੰਗ ਨਾਲ ਆਉਂਦੀ ਹੈ। ਮੈਂ ਐੱਨਐੱਮਡੀਸੀ ਪਰਿਵਾਰ ਨੂੰ ਤਾਕੀਦ ਕਰਦਾ ਹਾਂ ਕਿ ਉਹ ਅੱਗੇ ਵਧਕੇ ਆਪਣੇ ਘਰਾਂ ਤੇ ਤਿਰੰਗਾ ਲਹਿਰਾਉਣ ਵਿੱਚ ਪੂਰੇ ਦਿਲ ਨਾਲ ਹਿੱਸਾ ਲੈਣ।

*****

ਏਕੇਐੱਨ/ਐੱਸਕੇ



(Release ID: 1847416) Visitor Counter : 104


Read this release in: English , Urdu , Hindi , Marathi