ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਇੰਦੌਰ (ਮੱਧ ਪ੍ਰਦੇਸ਼) ਵਿੱਚ 2300 ਕਰੋੜ ਰੁਪਏ ਲਾਗਤ ਦੇ ਛੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇਂ ਨੀਂਹ ਪੱਥਰ ਰੱਖਿਆ
Posted On:
01 AUG 2022 3:19PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਇੰਦੌਰ (ਮੱਧ ਪ੍ਰਦੇਸ਼) ਵਿੱਚ 2300 ਕਰੋੜ ਰੁਪਏ ਲਾਗਤ ਦੀ 119 ਕਿਲੋਮੀਟਰ ਲੰਬਾਈ ਦੇ 6 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।
ਇਸ ਅਵਸਰ ’ਤੇ ਸ਼੍ਰੀ ਗਡਕਰੀ ਨੇ ਅੱਜ ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੰਦੌਰ ਅਤੇ ਰਾਜ ਵਿੱਚ ਬਿਹਤਰ ਕਨੈਕਟੀਵਿਟੀ ਨਾਲ ਪ੍ਰਗਤੀ ਦਾ ਰਾਹ ਅਸਾਨ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਓ ਸਰਕਲ ਤੇ ਜਾਮ ਦੀ ਸਮੱਸਿਆ ਸਮਾਪਤ ਹੋ ਜਾਵੇਗੀ ਅਤੇ ਆਵਾਜਾਈ ਅਸਾਨ ਹੋ ਜਾਵੇਗੀ।
ਇੰਦੌਰ ਦੇ ਨਾਲ ਸਹਿਜ ਕਨੈਕਟੀਵਿਟੀ ਹੋਣ ਨਾਲ ਕਾਰੀਗਰਾਂ, ਵਿਦਿਆਰਥੀਆਂ ਅਤੇ ਵਪਾਰੀਆਂ ਨੂੰ ਬਿਹਤਰ ਅਵਸਰ ਉਪਲਬਧ ਹੋਣਗੇ। ਇੰਦੌਰ-ਹਰਦਾ ਖੰਡ ਦੇ ਪਿੰਡਾਂ ਨੂੰ ਇੰਦੌਰ ਨਾਲ ਬਿਹਤਰ ਤਰੀਕੇ ਨਾਲ ਜੋੜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਧਾਰ-ਪੀਥਮਪੁਰ ਉਦਯੋਗਿਕ ਕੋਰੀਡੋਰ ਬਣਨ ਨਾਲ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ।
ਸ਼੍ਰੀ ਗਡਕਰੀ ਨੇ ਇਹ ਵੀ ਕਿਹਾ ਕਿ ਤੇਜਾਜੀ ਨਗਰ (ਇੰਦੌਰ)-ਬੁਰਹਾਨਪੁਰ ਅਤੇ ਇੰਦੌਰ-ਹਰਦਾ ਤੱਕ ਦੀ ਯਾਤਰਾ ਵਿੱਚ ਲੱਗਣ ਵਾਲੇ ਸਮੇਂ ਵਿੱਚ ਕਮੀ ਆਵੇਗੀ, ਜਿਸ ਵਿੱਚ ਈਂਧਨ ਦੀ ਵੀ ਬਚਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਓਂਕਾਰੇਸ਼ਵਰ ਅਤੇ ਖੰਡਵਾ ਜਾਣ ਵਾਲੇ ਯਾਤਰੀਆਂ ਲਈ ਮਾਰਗ ਅਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਪੈਦਾਵਾਦ ਦਾ ਬਜ਼ਾਰਾਂ ਨਾਲ ਬਿਹਤਰ ਸੰਪਰਕ ਹੋਣ ਨਾਲ ਖੇਤੀਬਾੜੀ ਉਤਪਾਦਾਂ ਨੂੰ ਵੱਡੇ ਬਜ਼ਾਰ ਤੱਕ ਲੈ ਜਾਣਾ ਅਸਾਨ ਹੋ ਜਾਵੇਗਾ।
ਇਸ ਪ੍ਰੋਗਰਾਮ ਦੇ ਦੌਰਾਨ ਮੱਧ ਪ੍ਰਦੇਸ਼ ਵਿੱਚ 14 ਚੁਣੇ ਗਏ ਸਥਾਨਾਂ ਤੇ ਰੋਪ-ਵੇਅ ਦੇ ਨਿਰਮਾਣ ਲਈ ਰਾਜ ਸਰਕਾਰ ਅਤੇ ਐੱਨਐੱਚਏਆਈ ਦਰਮਿਆਨ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ ਗਏ।
*****
ਐੱਮਜੀਪੀਐੱਸ
(Release ID: 1847204)
Visitor Counter : 138